ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਭਾਰਤੀ ਡਾਇਸਪੋਰਾ ਦੇ ਵਿਸ਼ੇਸ਼ ਮੈਂਬਰਾਂ ਨਾਲ ਗੱਲਬਾਤ ਕੀਤੀ

प्रविष्टि तिथि: 08 FEB 2026 2:48PM by PIB Chandigarh

ਪ੍ਰਧਾਨ ਮੰਤਰੀ ਨੇ ਅੱਜ ਚੋਣਵੇਂ ਭਾਰਤੀ ਡਾਇਸਪੋਰਾ ਦੇ ਆਗੂਆਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਵਿੱਚ ਮੰਤਰੀ, ਸੈਨੇਟਰਸ, ਸੰਸਦ ਮੈਂਬਰ ਅਤੇ ਆਜ਼ਾਦ ਹਿੰਦ ਫ਼ੌਜ (ਇੰਡੀਅਨ ਨੈਸ਼ਨਲ ਆਰਮੀ-ਆਈਐੱਨਏ) ਦੇ ਸਾਬਕਾ ਫ਼ੌਜੀ ਸ਼ਾਮਲ ਸਨ। ਇਨ੍ਹਾਂ ਵਿੱਚ ਤੁਆਨ ਗੋਬਿੰਦ ਸਿੰਘ ਦਿਓ, ਡਿਜੀਟਲ ਮੰਤਰੀ; ਦਾਤੋ' ਸ਼੍ਰੀ ਰਾਮਾਨਨ ਰਾਮਕ੍ਰਿਸ਼ਨਨ, ਮਨੁੱਖੀ ਸਰੋਤ ਮੰਤਰੀ; ਤੁਆਨ ਐੱਮ. ਕੁਲਸੇਗਰਨ, ਪ੍ਰਧਾਨ ਮੰਤਰੀ ਵਿਭਾਗ ਵਿੱਚ ਉਪ ਮੰਤਰੀ; ਅਤੇ ਤੁਆਨ ਆਰ. ਯੂਨੇਸਵਰਨ, ਰਾਸ਼ਟਰੀ ਏਕਤਾ ਦੇ ਉਪ ਮੰਤਰੀ ਆਦਿ ਸ਼ਾਮਲ ਸਨ ।

ਪ੍ਰਧਾਨ ਮੰਤਰੀ ਨੇ ਮਲੇਸ਼ੀਆ ਦੀ ਤਰੱਕੀ ਅਤੇ ਵਿਕਾਸ ਅਤੇ ਭਾਰਤ-ਮਲੇਸ਼ੀਆ ਸਬੰਧਾਂ ਨੂੰ ਮਜ਼ਬੂਤ ​​ਕਰਨ ਵਿੱਚ ਭਾਰਤੀ ਡਾਇਸਪੋਰਾ ਦੇ ਮਹੱਤਵਪੂਰਨ ਯੋਗਦਾਨ ਨੂੰ ਉਜਾਗਰ ਕੀਤਾ। ਪੀਆਈਓ ਆਗੂਆਂ ਨੇ ਦੋਵਾਂ ਦੇਸ਼ਾਂ ਵਿਚਕਾਰ ਵਿਆਪਕ ਰਣਨੀਤਕ ਭਾਈਵਾਲੀ ਬਣਾਉਣ ਅਤੇ ਭਾਰਤ-ਮਲੇਸ਼ੀਆ ਸਬੰਧਾਂ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਕੀਤੀਆਂ ਗਈਆਂ ਪਹਿਲਕਦਮੀਆਂ ਲਈ ਪ੍ਰਧਾਨ ਮੰਤਰੀ ਦੀ ਅਗਵਾਈ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਅਤੇ ਭਾਰਤ ਨੂੰ ਬਦਲਣ ਦੇ ਉਦੇਸ਼ ਨਾਲ ਕੀਤੀਆਂ ਗਈਆਂ ਪਹਿਲਕਦਮੀਆਂ ਦੀ ਵੀ ਸ਼ਲਾਘਾ ਕੀਤੀ।

ਪੀਆਈਓ ਆਗੂਆਂ ਨੇ ਮਲੇਸ਼ੀਆ ਵਿੱਚ ਭਾਰਤੀ ਭਾਈਚਾਰੇ ਦੀ ਭਲਾਈ ਲਈ ਚੁੱਕੇ ਗਏ ਉਪਾਵਾਂ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ, ਜਿਸ ਵਿੱਚ (i) ਭਾਰਤ ਵੱਲੋਂ ਮਲੇਸ਼ੀਆ ਵਿੱਚ ਆਪਣਾ ਪਹਿਲਾ ਕੌਂਸਲੇਟ ਖੋਲ੍ਹਣ ਦਾ ਫੈਸਲਾ; (ii) ਯੂਨੀਵਰਸਿਟੀ ਮਲਾਇਆ ਵਿਖੇ ਇੱਕ ਤਿਰੂਵੱਲੂਵਰ ਸੈਂਟਰ ਦਾ ਐਲਾਨ; (iii) ਤਿਰੂਵੱਲੂਵਰ ਸਕਾਲਰਸ਼ਿਪ ਦੀ ਸਥਾਪਨਾ; (iv) ਮਲੇਸ਼ੀਆ ਵਿੱਚ ਰਹਿ ਰਹੇ ਛੇਵੀਂ (6ਵੀਂ) ਪੀੜ੍ਹੀ ਦੇ ਭਾਰਤੀ ਮੂਲ ਦੇ ਲੋਕਾਂ ਤੱਕ ਓਸੀਆਈ ਕਾਰਡ ਦਾ ਵਿਸਥਾਰ; ਅਤੇ (v) ਮਲੇਸ਼ੀਆ ਦੇ ਭਾਰਤੀ ਵਿਦਿਆਰਥੀਆਂ ਦੇ ਲਾਭ ਲਈ 3 ਮਿਲੀਅਨ ਰਿੰਗਿਟ ਮਲੇਸ਼ੀਆ (ਆਰਐੱਮ) ਨਾਲ ਭਾਰਤੀ ਸਕਾਲਰਸ਼ਿਪ ਟਰੱਸਟ ਫ਼ੰਡ (ਆਈਐੱਸਟੀਐੱਫ) ਦੀ ਭਰਪਾਈ ਸ਼ਾਮਲ ਹੈ।

 

ਪ੍ਰਧਾਨ ਮੰਤਰੀ ਨੇ ਆਜ਼ਾਦ ਹਿੰਦ ਫ਼ੌਜ [ਇੰਡੀਅਨ ਨੈਸ਼ਨਲ ਆਰਮੀ - ਆਈਐੱਨਏ] ਦੀ ਬਾਲਕ ਸੈਨਾ ਦੇ ਦਿੱਗਜ ਦਾਤੋ' ਜੈਰਾਜ ਰਾਜਾ ਰਾਓ ਅਤੇ ਆਗੂਜੀ ਵੈੱਲਫੇਅਰ ਫਾਊਂਡੇਸ਼ਨ ਦੇ ਪ੍ਰਧਾਨ ਸ਼੍ਰੀ ਰਾਧਾਕ੍ਰਿਸ਼ਨਨ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਨੇ ਆਈਐੱਨਏ ਅਤੇ ਇਸ ਦੇ ਸਾਬਕਾ ਫ਼ੌਜੀਆਂ ਦੀ ਅਭੁੱਲ ਦਲੇਰੀ ਅਤੇ ਕੁਰਬਾਨੀਆਂ ਲਈ ਡੂੰਘੀ ਪ੍ਰਸ਼ੰਸਾ ਪ੍ਰਗਟ ਕੀਤੀ। ਉਨ੍ਹਾਂ ਨੇ ਇੱਕ ਮਜ਼ਬੂਤ ​​ਅਤੇ ਆਧੁਨਿਕ ਭਾਰਤ ਦੇ ਨਿਰਮਾਣ ਦੇ ਆਗੂਜੀ ਦੇ ਦ੍ਰਿਸ਼ਟੀਕੋਣ ਪ੍ਰਤੀ ਭਾਰਤ ਸਰਕਾਰ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ।

*********

ਐੱਮਜੇਪੀਐੱਸ/ਐੱਸਟੀ


(रिलीज़ आईडी: 2225616) आगंतुक पटल : 42
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Assamese , Gujarati , Tamil , Telugu , Kannada , Malayalam