ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਯੂਆਈਡੀਏਆਈ (UIDAI) ਦੁਆਰਾ ਸਕੂਲੀ ਬੱਚਿਆਂ ਲਈ 1 ਕਰੋੜ ਲਾਜ਼ਮੀ ਬਾਇਓਮੈਟ੍ਰਿਕ ਅਪਡੇਟਸ (ਐੱਮਬੀਯੂ) ਪੂਰੇ ਕੀਤੇ ਗਏ


ਯੂਆਈਡੀਏਆਈ (UIDAI) ਦੇ ਖੇਤਰੀ ਦਫ਼ਤਰਾਂ ਅਤੇ ਰਾਜਾਂ ਦੇ ਸਿੱਖਿਆ ਵਿਭਾਗਾਂ ਨੇ ਮਿਸ਼ਨ ਮੋਡ ਵਿੱਚ ਕੰਮ ਕਰਦੇ ਹੋਏ ਸਿਰਫ਼ 5 ਮਹੀਨਿਆਂ ਵਿੱਚ 83,000 ਸਕੂਲਾਂ ਵਿੱਚ ਐੱਮਬੀਯੂ ਕੈਂਪ ਆਯੋਜਿਤ ਕੀਤੇ

7-15 ਸਾਲ ਦੀ ਉਮਰ ਦੇ ਬੱਚਿਆਂ ਲਈ ਐੱਮਬੀਯੂ ਨੂੰ 1 ਅਕਤੂਬਰ, 2025 ਤੋਂ ਇੱਕ ਸਾਲ ਦੀ ਮਿਆਦ ਲਈ ਮੁਫ਼ਤ ਕਰ ਕੀਤਾ ਗਿਆ

Posted On: 08 FEB 2026 2:43PM by PIB Chandigarh

ਮਿਸ਼ਨ-ਮੋਡ ਦੇ ਤਹਿਤ ਚਲ ਰਹੀ ਮੁਹਿੰਮ ਨੇ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕਰਦੇ ਹੋਏ, ਭਾਰਤੀ ਵਿਸ਼ਿਸ਼ਟ ਪਹਿਚਾਣ ਅਥਾਰਿਟੀ (UIDAI) ਨੇ ਦੇਸ਼ ਭਰ ਦੇ 83,000 ਸਕੂਲੀ ਵਿਦਿਆਰਥੀਆਂ ਲਈ ਇੱਕ ਕਰੋੜ ਤੋਂ ਵੱਧ ਲਾਜ਼ਮੀ ਬਾਇਓਮੈਟ੍ਰਿਕ ਅੱਪਡੇਟਸ (ਐੱਮਬੀਯੂ) ਨੂੰ ਪੂਰਾ ਕਰਨ ਦਾ ਟੀਚਾ ਪ੍ਰਾਪਤ ਕੀਤਾ ਹੈ।

ਯੂਆਈਡੀਏਆਈ ਨੇ ਸਤੰਬਰ 2025 ਵਿੱਚ ਸਕੂਲੀ ਵਿਦਿਆਰਥੀਆਂ ਲਈ ਇਹ ਵਿਸ਼ੇਸ਼ ਐੱਮਬੀਯੂ ਮੁਹਿੰਮ ਸ਼ੁਰੂ ਕੀਤੀ ਸੀ। ਇਹ ਮੁਹਿੰਮ ਯੂਨੀਫਾਈਡ ਡਿਸਟ੍ਰਿਕਟ ਇਨਫਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ ਪਲੱਸ (ਯੂਡੀਆਈਐੱਸਈ+) ਐਪਲੀਕੇਸ਼ਨ ਨਾਲ ਸਫਲ ਤਕਨੀਕੀ ਏਕੀਕਰਣ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ, ਜਿਸ ਨਾਲ ਸਕੂਲਾਂ ਵਿੱਚ ਬੱਚਿਆਂ ਦੀ ਐੱਮਬੀਯੂ ਦੀ ਸਥਿਤੀ ਨੂੰ ਦੇਖਣਾ ਸੰਭਵ ਹੋਇਆ ਸੀ। ਇਸ ਸਫਲਤਾ ਨੇ ਯੂਆਈਡੀਏਆਈ ਅਤੇ ਸਕੂਲਾਂ ਨੂੰ ਸਾਂਝੇ ਤੌਰ 'ਤੇ ਉਨ੍ਹਾਂ ਬੱਚਿਆਂ ਦੀ ਪਹਿਚਾਣ ਕਰਨ ਵਿੱਚ ਮਦਦ ਕੀਤੀ, ਜਿਨ੍ਹਾਂ ਦਾ ਐੱਮਬੀਯੂ ਹੋਣਾ ਬਾਕੀ ਸੀ ਅਤੇ ਐੱਮਬੀਯੂ ਨੂੰ ਪੂਰਾ ਕਰਨ ਲਈ ਸਕੂਲਾਂ ਵਿੱਚ ਕੈਂਪ ਆਯੋਜਿਤ ਕੀਤੇ ਗਏ।

ਯੂਆਈਡੀਏਆਈ ਦੇ ਸੀਈਓ ਸ਼੍ਰੀ ਭੁਵਨੇਸ਼ ਕੁਮਾਰ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਪੱਤਰ ਲਿਖ ਕੇ ਯੂਆਈਡੀਏਆਈ ਦੀ ਇਸ ਪਹਿਲਕਦਮੀ ਤੋਂ ਜਾਣੂ ਕਰਵਾਇਆ ਅਤੇ ਸਕੂਲਾਂ ਵਿੱਚ ਟੀਚਾਬੱਧ ਐੱਮਬੀਯੂ ਕੈਂਪਸ ਆਯੋਜਿਤ ਕਰਨ  ਵਿੱਚ ਉਨ੍ਹਾਂ ਦੇ ਸਹਿਯੋਗ ਦੀ ਬੇਨਤੀ ਕੀਤੀ। ਦੇਸ਼ ਭਰ ਵਿੱਚ ਅੱਠ ਥਾਵਾਂ 'ਤੇ ਸਥਿਤ ਯੂਆਈਡੀਏਆਈ ਦੇ ਖੇਤਰੀ ਦਫ਼ਤਰਾਂ ਨੇ ਇਸ ਵਿਆਪਕ ਮੁਹਿੰਮ ਨੂੰ ਸਾਰੇ ਹਿਤਧਾਰਕਾਂ, ਅਰਥਾਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿੱਖਿਆ ਵਿਭਾਗਾਂ, ਜ਼ਿਲ੍ਹਾ-ਪੱਧਰੀ ਪ੍ਰਸ਼ਾਸਨ, ਯੂਆਈਡੀਏਆਈ ਰਜਿਸਟਰਾਰਾਂ ਅਤੇ ਸਕੂਲ ਅਧਿਕਾਰੀਆਂ ਦੇ ਨਾਲ ਤਾਲਮੇਲ ਕਰਨ ਲਈ ਪੰਜ ਮਹੀਨਿਆਂ ਤੱਕ ਅਣਥੱਕ ਮਿਹਨਤ ਕੀਤੀ ਹੈ। ਇਹ ਮਿਸ਼ਨ ਮੋਡ ਮੁਹਿੰਮ ਉਦੋਂ ਤੱਕ ਚਲਦੀ ਰਹੇਗੀ ਜਦੋਂ ਤੱਕ ਦੇਸ਼ ਦੇ ਸਾਰੇ ਸਕੂਲ ਇਸ ਵਿੱਚ ਸ਼ਾਮਲ ਨਹੀਂ ਹੋ ਜਾਂਦੇ। ਇਸ ਪਹਿਲਕਦਮੀ ਨਾਲ ਹੁਣ ਤੱਕ 83,000 ਸਕੂਲਾਂ ਦੇ 1 ਕਰੋੜ ਬੱਚੇ ਲਾਭਵੰਦ ਹੋਏ ਅਤੇ ਕਈ ਹੋਰ ਵੀ ਬੱਚਿਆ ਨੂੰ ਇਸ ਤੋਂ  ਲਾਭ ਹੋਣ ਦੀ ਉਮੀਦ ਹੈ।

ਪੰਜ ਸਾਲ ਤੋਂ ਘੱਟ ਉਮਰ ਦਾ ਬੱਚਾ ਆਧਾਰ ਕਾਰਡ ਲਈ ਰਜਿਸਟ੍ਰੇਸ਼ਨ ਕਰਵਾਉਂਦੇ ਸਮੇਂ ਆਪਣੀ ਫੋਟੋ, ਨਾਮ, ਜਨਮ ਮਿਤੀ, ਲਿੰਗ, ਪਤਾ ਅਤੇ ਜਨਮ ਸਰਟੀਫਿਕੇਟ ਪ੍ਰਦਾਨ ਕਰਦਾ ਹੈ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ  ਫਿੰਗਰਪ੍ਰਿੰਟ ਅਤੇ ਆਇਰਿਸ ਬਾਇਓਮੈਟ੍ਰਿਕਸ ਆਧਾਰ ਰਜਿਸਟ੍ਰੇਸ਼ਨ ਲਈ ਨਹੀਂ ਲਏ ਜਾਂਦੇ ਹਨ  ਕਿਉਂਕਿ ਇਸ ਉਮਰ ਵਿੱਚ ਇਹ ਪਰਿਪੱਕ ਨਹੀਂ ਹੁੰਦੇ ਹਨ। ਇਸ ਲਈ, 5 ਤੋਂ 15 ਸਾਲ ਦੀ ਉਮਰ ਪਾਰ ਕਰਨ ਤੋਂ ਬਾਅਦ, ਫਿੰਗਰਪ੍ਰਿੰਟ ਅਤੇ ਆਇਰਿਸ ਬਾਇਓਮੈਟ੍ਰਿਕਸ (ਐੱਮਬੀਯੂ) ਪ੍ਰਕਿਰਿਆ ਦੀ ਪਾਲਣਾ ਕਰਦੇ ਹੋਏ ਆਧਾਰ ਵਿੱਚ ਫਿੰਗਰਪ੍ਰਿੰਟ ਅਤੇ ਆਇਰਿਸ ਬਾਇਓਮੈਟ੍ਰਿਕਸ ਦੀ ਜਾਣਕਾਰੀ ਦੇਣਾ ਬੱਚਿਆਂ ਲਈ ਲਾਜ਼ਮੀ ਹੈ। ਆਧਾਰ ਵਿੱਚ ਐੱਮਬੀਯੂ ਨਾ ਹੋਣ ਨਾਲ ਵੱਖ-ਵੱਖ ਸਰਕਾਰੀ ਯੋਜਨਾਵਾਂ ਅਧੀਨ ਲਾਭ ਪ੍ਰਾਪਤ ਕਰਨ, ਐੱਨਈਈਟੀ, ਜੇਈਈ, ਸੀਯੂਈਟੀ ਆਦਿ ਵਰਗੀਆਂ ਪ੍ਰਤੀਯੋਗੀ ਅਤੇ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਦੌਰਾਨ ਪ੍ਰਮਾਣੀਕਰਣ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ।

ਬੱਚਿਆਂ ਨੂੰ ਐੱਮਬੀਯੂ ਪੂਰਾ ਕਰਨ ਲਈ ਉਤਸ਼ਾਹਿਤ ਕਰਨ ਅਤੇ ਇਸ ਸੇਵਾ ਨੂੰ ਸਾਰਿਆਂ ਲਈ ਪਹੁੰਚਯੋਗ ਬਣਾਉਣ ਦੇ ਉਦੇਸ਼ ਨਾਲ, ਯੂਆਈਡੀਏਆਈ ਨੇ 7-15 ਸਾਲ ਦੀ ਉਮਰ ਵਰਗ ਦੇ ਬੱਚਿਆਂ ਲਈ ਐੱਮਬੀਯੂ ਦੀ ਫੀਸ ਨੂੰ 1 ਅਕਤੂਬਰ, 2025 ਤੋਂ ਇੱਕ ਸਾਲ ਦੀ ਮਿਆਦ ਲਈ ਮੁਆਫ ਕਰ ਦਿੱਤਾ ਸੀ। ਇਸ ਤੋਂ ਇਲਾਵਾ, 5-7 ਸਾਲ ਅਤੇ 15-17 ਸਾਲ ਦੀ ਉਮਰ ਦੇ ਬੱਚਿਆਂ ਲਈ ਐੱਮਬੀਯੂ ਮੁਫ਼ਤ  ਬਣਿਆ ਹੋਇਆ ਹੈ।

ਸਕੂਲਾਂ ਵਿੱਚ ਆਯੋਜਿਤ ਕੈਂਪਸ ਤੋਂ ਇਲਾਵਾ, ਬੱਚੇ ਦੇਸ਼ ਭਰ ਵਿੱਚ ਚਲ ਰਹੇ ਆਧਾਰ ਨਾਮਾਂਕਣ ਕੇਂਦਰਾਂ ਅਤੇ ਆਧਾਰ ਸੇਵਾ ਕੇਂਦਰਾਂ ਵਿੱਚ ਵੀ ਆਪਣੇ ਆਧਾਰ ਰਜਿਸਟ੍ਰੇਸ਼ਨ ਫਾਰਮ ਭਰ ਸਕਦੇ ਹਨ। ਇਸ ਸਮੇਂ ਦੌਰਾਨ, ਇਨ੍ਹਾਂ ਕੇਂਦਰਾਂ 'ਤੇ ਆਉਣ ਵਾਲੇ ਬੱਚਿਆਂ ਦੁਆਰਾ ਲਗਭਗ 1.3 ਕਰੋੜ ਆਧਾਰ ਰਜਿਸਟ੍ਰੇਸ਼ਨ ਫਾਰਮ ਭਰੇ ਜਾ ਚੁੱਕੇ ਹਨ।

 

****

ਐੱਮਐੱਸਜੈੱਡ


(Release ID: 2225247) ਵਿਜ਼ੀਟਰ ਕਾਊਂਟਰ : 4