ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਪ੍ਰਸਾਰ ਭਾਰਤੀ ਨੇ ਡਿਜੀਟਲ-ਫਰਸਟ ਕੰਟੈਂਟ ਰਣਨੀਤੀ ਅਪਣਾਈ; ਵੇਵਸ ਓਟੀਟੀ ਅਤੇ ਪੇਅ-ਪਰ-ਵਿਊ ਫਰੇਮਵਰਕ ਨੇ ਵਿਸ਼ੇਸ਼ ਤੌਰ ‘ਤੇ ਨੌਜਵਾਨਾਂ ਵਿਚਕਾਰ ਇਸ ਬਦਲਾਅ ਦੀ ਅਗਵਾਈ ਕੀਤੀ

Posted On: 06 FEB 2026 3:24PM by PIB Chandigarh

ਪ੍ਰਸਾਰ ਭਾਰਤੀ ਦੀ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਆਕਾਸ਼ਵਾਣੀ, ਡੀਡੀ ਚੈਨਲਜ਼ ਅਤੇ ਵੇਵਸ ਓਟੀਟੀ ਪਲੈਟਫਾਰਮ ਲਈ ਕੰਟੈਂਟ ਇੱਕਠਾ ਕੀਤਾ ਜਾ ਰਿਹਾ ਹੈ। 2025 ਵਿੱਚ ਸ਼ੁਰੂ ਕੀਤੇ ਗਏ ਪੇਅ-ਪਰ-ਵਿਊ ਫਰੇਮਵਰਕ ਵਿੱਚ ਵੇਵਸ ਸਮੇਤ ਡਿਜੀਟਲ ਅਤੇ ਓਟੀਟੀ ਪਲੈਟਫਾਰਮ ਲਈ ਕੰਟੈਂਟ ਪ੍ਰਾਪਤ ਕਰਨਾ ਸ਼ਾਮਲ ਹੈ, ਜੋ ਰਵਾਇਤੀ ਟੀਵੀ ਅਤੇ ਰੇਡੀਓ ਪ੍ਰਸਾਰਣ ਤੋਂ ਡਿਜੀਟਲ ਕੰਟੈਂਟ ਵੰਡ ਵੱਲ ਰਣਨੀਤਕ ਬਦਲਾਅ ਨੂੰ ਦਰਸਾਉਂਦਾ ਹੈ। ਇਸ ਫਰੇਮਵਰਕ ਨੇ ਪ੍ਰਸਾਰ ਭਾਰਤੀ ਨੂੰ ਡਿਜੀਟਲ ਦਰਸ਼ਕਾਂ ਲਈ ਢੁਕਵਾਂ ਕੰਟੈਂਟ ਜੁਟਾਉਣ ਅਤੇ ਆਪਣੀ ਪਹੁੰਚ, ਵਿਸ਼ੇਸ਼ ਤੌਰ ‘ਤੇ ਨੌਜਵਾਨਾਂ ਵਿਚਾਲੇ, ਕਾਫੀ ਹੱਦ ਤੱਕ ਵਧਾਉਣ ਵਿੱਚ ਸਮਰੱਥ ਬਣਾਇਆ ਹੈ।

ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਭਾਰਤ ਵਿੱਚ ਵੇਚੇ ਜਾਣ ਵਾਲੇ ਸਾਰੇ ਟੈਲੀਵਿਜ਼ਨ ਸੈੱਟਾਂ ਵਿੱਚ ਬਿਲਟ-ਇਨ ਸੈਟੇਲਾਈਟ ਟਿਊਨਰ ਹੋਣਾ ਲਾਜ਼ਮੀ ਹੈ। ਇਸ ਅਨੁਸਾਰ, ਡੀਡੀ ਫ੍ਰੀ ਡਿਸ਼ ਸੈੱਟ-ਟੌਪ ਬਾਕਸ (ਐੱਸਟੀਬੀ) ਦੇ ਵੰਡ ਦਾ ਪ੍ਰਸਤਾਵ ਹੁਣ ਅੱਗੇ ਨਹੀਂ ਵਧਾਇਆ ਜਾ ਰਿਹਾ ਹੈ। 

ਮੌਜੂਦਾ ਸਮੇਂ ਵਿੱਚ, ਉੱਤਰ ਪੂਰਬੀ ਖੇਤਰ ਵਿੱਚ ਦੂਰਦਰਸ਼ਨ ਵਿੱਚ 1994 ਅਸਾਮੀਆਂ ਅਤੇ ਆਲ ਇੰਡੀਆ ਰੇਡੀਓ ਕੇਂਦਰਾਂ (ਆਕਾਸ਼ਵਾਣੀ) ਵਿੱਚ 1636 ਅਸਾਮੀਆਂ ਖਾਲੀ ਹਨ। 

ਪ੍ਰਸਾਰ ਭਾਰਤੀ ਨੇ ਆਪਣੀ ਜ਼ਮੀਨ ਜਾਇਦਾਦਾਂ ਦੇ ਮੁਦਰੀਕਰਣ ਨੂੰ ਵਧਾਉਣ ਲਈ ਇੱਕ ਮਾਹਿਰ ਏਜੰਸੀ ਨੂੰ ਨਿਯੁਕਤ ਕੀਤਾ ਹੈ।

ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ ਮੁਰੂਗਨ ਨੇ ਰਾਜ ਸਭਾ ਵਿੱਚ ਸ਼੍ਰੀ ਸੁਖੇਨਦੁ ਸ਼ੇਖਰ ਰਾਏ ਦੁਆਰਾ ਚੁੱਕੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਦਿੱਤਾ

*****

 ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ/ਏਕੇ


(Release ID: 2224532) ਵਿਜ਼ੀਟਰ ਕਾਊਂਟਰ : 4