ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਤਿਉਹਾਰਾਂ ਤੋਂ ਪਹਿਲਾਂ ਕਣਕ ਦੀ ਉਪਲਬਧਤਾ ਵਿੱਚ ਸੁਧਾਰ ਦੇ ਮੱਦੇਨਜ਼ਰ ਕੇਂਦਰ ਨੇ ਕਣਕ ਦੇ ਸਟਾਕ ‘ਤੇ ਲਗੀ ਲਿਮਿਟ ਵਾਪਿਸ ਲੈ ਲਈ ਹੈ

Posted On: 05 FEB 2026 7:32PM by PIB Chandigarh

ਕੀਮਤਾਂ ‘ਤੇ ਨਿਰੰਤਰ ਨਿਗਰਾਨੀ ਅਤੇ ਆਉਣ ਵਾਲੇ ਤਿਉਹਾਰਾਂ ਦੇ ਮੌਸਮ ਤੋਂ ਪਹਿਲਾਂ ਕਣਕ ਦੀ ਕਾਫ਼ੀ ਉਪਲਬਧਤਾ ਯਕੀਨੀ ਬਣਾਉਣ ਲਈ, ਕੇਂਦਰ ਸਰਕਾਰ ਨੇ 27 ਮਈ 2025 ਦੇ ਕਣਕ ਸਟੌਕ ਲਿਮਿਟ ਆਰਡਰ ਨੂੰ ਵਾਪਿਸ ਲੈਣ ਦਾ ਫੈਸਲਾ ਲੈ ਲਿਆ ਹੈ। ਲਾਇਸੈਂਸਿੰਗ ਜ਼ਰੂਰਤਾਂ, ਸਟੌਕ ਲਿਮਿਟਾਂ ਅਤੇ ਨਿਰਧਾਰਿਤ ਖੁਰਾਕ ਪਦਾਰਥਾਂ ‘ਤੇ ਆਵਾਜਾਈ ਪਾਬੰਦੀਆਂ ਨੂੰ ਹਟਾਉਣ (ਸੋਧ) ਆਦੇਸ਼, 2025 ਮਿਤੀ 27 ਮਈ 2025 ਨੂੰ ਜਾਰੀ ਕੀਤਾ ਗਿਆ ਸੀ ਅਤੇ ਇਹ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਤੇ ਲਾਗੂ ਹੈ।

ਹਾਲਾਂਕਿ, ਕਣਕ ਦੀ ਸਟੌਕਿੰਗ ਕਰਨ ਵਾਲੀਆਂ ਸਾਰੀ ਸੰਸਥਾਵਾਂ ਨੂੰ ਹਰੇਕ ਸ਼ੁੱਕਰਵਾਰ ਨੂੰ ਫੂਡ ਸਟੌਕਿੰਗ ਪੋਰਟਲ (https://foodstock.dfpd.gov.in) ‘ਤੇ ਸਟੌਕਿੰਗ ਦੀ ਸਥਿਤੀ ਐਲਾਨ ਕਰਨਾ ਲਾਜ਼ਮੀ ਹੈ। 

ਡੀਐੱਫਪੀਡੀ ਪੋਰਟਲ ‘ਤੇ ਨਿਜੀ ਸਸਥਾਵਾਂ ਦੁਆਰਾ ਸਾਲ 2025-26 ਲਈ ਐਲਾਨੀ ਕਣਕ ਸਟੌਕ ਦੇ ਅਨੁਸਾਰ, ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਵਿੱਚ ਨਿਜੀ ਸੰਸਥਾਵਾਂ ਦੇ ਕੋਲ ਕਣਕ ਦਾ ਸਟੌਕ ਵਧੇਰੇ ਜ਼ਿਆਦਾ ਹੈ। ਰਿਪੋਰਟ ਕੀਤਾ ਗਿਆ ਕੁੱਲ ਸਟੌਕ ਲਗਭਗ 81 ਲੱਖ ਮੀਟ੍ਰਿਕ ਟਨ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਵਿੱਚ ਲਗਭਗ 30 ਲੱਖ ਮੀਟ੍ਰਿਕ ਟਨ ਵਧ ਹੈ, ਜੋ ਦੇਸ਼ ਵਿੱਚ ਸਪਲਾਈ ਦੀ ਚੰਗੀ ਸਥਿਤੀ ਨੂੰ ਦਰਸਾਉਂਦਾ ਹੈ। 

ਉਪਭੋਗਤਾ ਮਾਮਲੇ ਵਿਭਾਗ ਤੋਂ ਪ੍ਰਾਪਤ ਮੁੱਲ ਅੰਕੜਿਆਂ ਤੋਂ ਕਣਕ ਦੀ ਕੀਮਤਾਂ ਵਿੱਚ ਗਿਰਾਵਟ ਦਾ ਰੁਝਾਨ ਝਲਕਦਾ ਹੈ, ਖ਼ਾਸ ਕਰਕੇ ਥੋਕ ਬਜ਼ਾਰ ਵਿੱਚ। ਥੋਕ ਕੀਮਤਾਂ ਪਿਛਲੇ ਵਰ੍ਹੇ ਦੇ 2970.10 ਰੁਪਏ ਪ੍ਰਤੀ ਕੁਇੰਟਲ ਤੋਂ ਡਿੱਗ ਕੇ ਮੌਜੂਦਾ ਸਮੇਂ ਵਿੱਚ ਲਗਭਗ 2852.30 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ, ਜੋ ਘਰੇਲੂ ਬਜ਼ਾਰਾਂ ਵਿੱਚ ਕਮਜ਼ੋਰ ਮੰਗ ਅਤੇ ਜ਼ਿਆਦਾ ਸਪਲਾਈ ਦੀ ਸਥਿਤੀ ਨੂੰ ਦਰਸਾਉਂਦਾ ਹੈ। 

ਪਿਛਲੇ ਸਾਲ ਦੇ 328.04 ਲੱਖ ਹੈਕਟੇਅਰ ਦੀ ਤੁਲਨਾ ਵਿੱਚ ਇਸ ਸਾਲ ਕਣਕ ਦੀ ਕਾਸ਼ਤ ਦਾ ਖੇਤਰ ਵਧ ਕੇ ਲਗਭਗ 334.17 ਲੱਖ ਹੈਕਟੇਅਰ ਹੋ ਗਿਆ ਹੈ, ਜੋ ਰਬੀ ਫਸਲ ਦੀ ਆਮ ਉਮੀਦ ਨਾਲੋਂ ਵਧ ਹੈ। ਇਹ ਯਕੀਨੀ ਘੱਟੋ-ਘੱਟ ਸਮਰਥਨ ਮੁੱਲ (MSP) ਅਤੇ ਖਰੀਦ ਦੀਆਂ ਸੰਭਾਵਨਾਵਾਂ ਦੇ ਕਾਰਨ ਕਣਕ ਦੀ ਕਾਸ਼ਤ ਵਿੱਚ ਪ੍ਰਤੀ ਕਿਸਾਨਾਂ ਦੀ ਨਿਰੰਤਰ ਦਿਲਚਸਪੀ ਨੂੰ ਦਰਸਾਉਂਦਾ ਹੈ ਅਤੇ ਇੱਕ ਹੋਰ ਚੰਗੀ ਫ਼ਸਲ ਦੀ ਸੰਭਾਵਨਾ ਦਾ ਸੰਕੇਤ ਦਿੰਦਾ ਹੈ। ਜਨਤਕ ਵੰਡ ਵਿਭਾਗ (ਪੀਡੀਐੱਸ), ਹੋਰ ਭਲਾਈ ਸਕੀਮਾ ਅਤੇ ਸੰਭਾਵੀ ਬਜ਼ਾਰ ਦਖਲਅੰਦਾਜ਼ੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਾਫ਼ੀ ਕਣਕ ਉਪਲਬਧ ਹੈ। ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇਸ਼ ਵਿੱਚ ਕਣਕ ਦੀ ਆਸਾਨ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕੀਮਤਾਂ ਅਤੇ ਸਟਾਕ ਸਥਿਤੀਆਂ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ।

*************

ਆਈਏ/ਏਕੇ


(Release ID: 2224397) ਵਿਜ਼ੀਟਰ ਕਾਊਂਟਰ : 5