ਪ੍ਰਿਥਵੀ ਵਿਗਿਆਨ ਮੰਤਰਾਲਾ
ਸੰਸਦੀ ਸਵਾਲ: ਹਿਮਾਚਲ ਪ੍ਰਦੇਸ਼ ਵਿੱਚ ਡੌਪਲਰ ਮੌਸਮ ਰਡਾਰ ਦੀ ਕਵਰੇਜ
Posted On:
05 FEB 2026 11:41AM by PIB Chandigarh
ਮੌਜੂਦਾ ਸਮੇਂ, 47 ਡੀਡਬਲਿਊਆਰ ਦੇਸ਼ ਭਰ ਵਿੱਚ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚੋਂ 3 ਹਿਮਾਚਲ ਪ੍ਰਦੇਸ਼ (ਕੁਫਰੀ, ਜੋਤ ਅਤੇ ਮੁਰਾਰੀ ਦੇਵੀ ਵਿੱਚ) ਸ਼ਾਮਲ ਹੈ, ਦੇਸ਼ ਦੇ ਕੁੱਲ ਖੇਤਰਫਲ ਦਾ 87% ਰਡਾਰ ਕਵਰੇਜ ਦੇ ਅਧੀਨ ਆਉਂਦਾ ਹੈ। ਇਸ ਤੋਂ ਇਲਾਵਾ, ਅਰਥ ਸਾਇਸਿਜ਼ ਮੰਤਰਾਲੇ (ਐੱਮਓਈਐੱਸ) ਨੇ ਭਾਰਤ ਨੂੰ “ਮੌਸਮ ਲਈ ਤਿਆਰ ਅਤੇ ਜਲਵਾਯੂ-ਸਮਾਰਟ” ਰਾਸ਼ਟਰ ਬਣਾਉਣ ਦੇ ਟੀਚੇ ਨਾਲ ਮਿਸ਼ਨ ਮੌਸਮ ਦੀ ਸ਼ੁਰੂਆਤ ਕੀਤੀ, ਜਿਸ ਦਾ ਉਦੇਸ਼ ਜਲਵਾਯੂ ਪਰਿਵਰਤਨ ਅਤੇ ਘਟਨਾਵਾਂ ਦੇ ਪ੍ਰਭਾਵਾਂ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲ ਹੈ।
ਮੌਜੂਦਾ ਸਮੇਂ, ਮੋਬਾਈਲ-ਅਧਾਰਿਤ ਅਲਰਟ ਪ੍ਰਣਾਲੀ ਸਰਗਰਮ ਹੈ, ਜੋ ਐੱਸਏਸੀਐੱਚਈਟੀ ਪਲੈਟਫਾਰਮ ਰਾਹੀਂ ਕੌਮਨ ਅਲਰਟਿੰਗ ਪ੍ਰੋਟੋਕੌਲ (ਸੀਏਪੀ) ਅਲਰਟ ਜਾਰੀ ਕਰਦਾ ਹੈ। ਮੌਸਮ ਦੇ ਪਹਿਲਾਂ ਦੇ ਅਨੁਮਾਨ ਅਤੇ ਚੇਤਾਵਨੀ ਨੂੰ ਰਾਜ ਐਂਮਰਜੈਂਸੀ ਸੰਚਾਲਨ ਕੇਂਦਰ (ਐੱਸਈਓਸੀ) ਨਾਲ ਵੀ ਸਾਂਝਾ ਕੀਤਾ ਜਾਂਦਾ ਹੈ ਤਾਂ ਜੋ ਇਨ੍ਹਾਂ ਨੂੰ ਆਮ ਜਨਤਾ ਤੱਕ ਹੋਰ ਪ੍ਰਭਾਵੀ ਢੰਗ ਨਾਲ ਪ੍ਰਸਾਰਿਤ ਕੀਤਾ ਜਾ ਸਕੇ।
ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਰਾਸ਼ਟਰੀ ਆਫਤ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਅਤੇ ਚੇਤਾਵਨੀ ਦੇ ਪ੍ਰਸਾਰ ਅਤੇ ਸੰਚਾਰ ਲਈ ਟੈਲੀਮੈਟਿਕਸ ਦੇ ਵਿਕਾਸ ਕੇਂਦਰ (ਸੀ-ਡੀਓਟੀ) ਦੇ ਤਾਲਮੇਲ ਵਿੱਚ ਜ਼ਰੂਰੀ ਕਦਮ ਅਤੇ ਕਾਰਵਾਈ ਕਰਦਾ ਹੈ। ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਦੇ ਅਨੁਸਾਰ, ਆਈਐੱਮਡੀ ਭਾਰੀ ਮੀਂਹ, ਬਿਜਲੀ, ਹਨ੍ਹੇਰੀ ਅਤੇ ਧੂੜ ਦੇ ਤੂਫਾਨ ਜਿਹੀਆਂ ਗੰਭੀਰ ਮੌਸਮ ਦੀਆਂ ਘਟਨਾਵਾਂ ਲਈ ਪਾਉਚੇਟ ਪਲੈਟਫਾਰਮ ਦੀ ਵਰਤੋਂ ਕਰਕੇ ਕੌਮਨ ਅਲਰਟਿੰਗ ਪ੍ਰੋਟੋਕੌਲ (ਸੀਏਪੀ) ਅਲਰਟ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਅਲਰਟਸ ਨੂੰ ਰਾਜ ਆਫਤ ਪ੍ਰਬੰਧਨ ਅਥਾਰਿਟੀ (ਐੱਸਡੀਐੱਮਏ) ਦੁਆਰਾ ਐੱਸਐੱਮਐੱਸ ਰਾਹੀਂ ਜੀਓ-ਟਾਰਗੇਟਿਡ ਯੂਜ਼ਰਸ ਨੂੰ ਪ੍ਰਸਾਰਿਤ ਕੀਤਾ ਜਾਂਦਾ ਹੈ। ਇਨ੍ਹਾਂ ਅਲਰਟਸ ਨੂੰ ਐੱਸਏਸੀਐੱਚਈਟੀ ਵੈੱਬਸਾਈਟ ਅਤੇ ਐੱਸਏਸੀਐੱਚਈਟੀ ਮੋਬਾਈਲ ਐਪ ਰਾਹੀਂ ਵੀ ਪ੍ਰਸਾਰਿਤ ਕੀਤਾ ਜਾਂਦਾ ਹੈ। ਆਈਐੱਮਡੀ ਦੇ ਕੈਪ ਫੀਡ ਨੂੰ ਗਲੋਬਲ ਮਲਟੀ-ਹਜ਼ਰਡ ਅਲਰਟ ਸਿਸਟਮ (ਜੀਐੱਮਏਐੱਸ), ਗੂਗਲ ਐਕਯੂਵੈਦਰ ਅਤੇ ਐਪਲ ਨੂੰ ਵੀ ਪ੍ਰਸਾਰਿਤ ਕੀਤਾ ਜਾਂਦਾ ਹੈ।
ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ ਨੇ 5 ਫਰਵਰੀ 2026 ਨੂੰ ਰਾਜ ਸਭਾ ਵਿੱਚ ਇਹ ਜਾਣਕਾਰੀ ਦਿੱਤੀ।
*****
ਐੱਨਕੇਆਰ/ਜੇਪੀ/ਏਕੇ
(Release ID: 2223925)
ਵਿਜ਼ੀਟਰ ਕਾਊਂਟਰ : 2