ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਨੇ ਨਵੀਂ ਦਿੱਲੀ ਤੋਂ ਸੀਆਈਐੱਸਐੱਫ ਵੰਦੇ ਮਾਤਰਮ ਕੋਸਟਲ ਸਾਇਕਲੋਥੌਨ-2026 ਨੂੰ ਵਰਚੁਅਲੀ ਤੌਰ ‘ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
ਇਹ ਪਹਿਲਕਦਮੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ‘ਸਾਗਰ- ਖੇਤਰ ਵਿੱਚ ਸਾਰਿਆਂ ਲਈ ਸੁਰੱਖਿਆ ਅਤੇ ਵਿਕਾਸְ’ ਦੇ ਵਿਜ਼ਨ ਦੇ ਅਨੁਸਾਰ, ਜੋ ‘ਸੁਰਕਸ਼ਿਤ ਤਟ, ਸਮ੍ਰਿੱਧ ਭਾਰਤ’ ਦੀ ਭਾਵਨਾ ‘ਤੇ ਅਧਾਰਿਤ
ਇਹ ਸਮਾਗਮ ‘ਵੰਦੇ ਮਾਤਰਮ’ ਦੇ 150 ਵਰ੍ਹੇ ਪੂਰੇ ਹੋਣ ਦੀ ਯਾਦ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ
CISF ਵੰਦੇ ਮਾਤਰਮ ਕੋਸਟਲ ਸਾਇਕਲੋਥੌਨ-2026, ਵਿਕਸਿਤ ਭਾਰਤ @2047 ਦੇ ਰਾਸ਼ਟਰੀ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ, ਇਸ ਦਾ ਉਦੇਸ਼ ਤਟਵਰਤੀ ਖੇਤਰਾਂ ਨੂੰ ਮਜ਼ਬੂਤ ਬਣਾਉਣਾ, ਭਾਈਚਾਰਿਆਂ ਨੂੰ ਸਸ਼ਕਤ ਕਰਨਾ ਅਤੇ ਇੱਕ ਐਲਰਟ, ਫਿੱਟ ਅਤੇ ਜ਼ਿੰਮੇਵਾਰ ਨਾਗਰਿਕਤਾ ਨੂੰ ਉਤਸ਼ਾਹਿਤ ਕਰਨਾ ਹੈ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ, ਅਗਵਾਈ ਵਿੱਚ ਗ੍ਰਹਿ ਮੰਤਰਾਲੇ ਦਾ ਕੋਸਟਲ ਸਕਿਓਰਿਟੀ ਨੂੰ ਮਜ਼ਬੂਤ ਬਣਾਉਣ ‘ਤੇ ਵਿਸ਼ੇਸ਼ ਜ਼ੋਰ
ਨਾਗਰਿਕਾਂ, ਖਾਸ ਕਰਕੇ ਤਟਵਰਤੀ ਭਾਈਚਾਰਿਆਂ ਦੀ ਸਰਗਰਮ ਭਾਈਵਾਲੀ ਨਾਲ ਹੀ ਕੋਸਟਲ ਸਕਿਓਰਿਟੀ ਮਜ਼ਬੂਤ ਬਣਾਈ ਜਾ ਸਕਦੀ ਹੈ
25 ਦਿਨਾਂ ਦੇ ਵਿਸ਼ਾਲ ਰਾਸ਼ਟਰੀ ਅਭਿਆਨ ਦੀ ਰਸਮੀ ਸ਼ੁਰੂਆਤ ਦੇ ਨਾਲ ਸੀਆਈਐੱਸਐੱਫ ਦੀਆਂ ਦੋ ਸਾਇਕਲਿੰਗ ਟੀਮਾਂ ਇਕੱਠੀਆਂ ਬੱਕਖਾਲੀ (Bakkhali) (ਪੱਛਮ ਬੰਗਾਲ) ਅਤੇ ਲਖਪਤ (Lakhpat-ਗੁਜਰਾਤ) ਤੋਂ ਰਵਾਨਾ ਹੋਈਆਂ
ਸਾਇਕਲੋਥੌਨ 52 ਤਟਵਰਤੀ ਪਿੰਡਾਂ ਵਿੱਚ ਰੁਕੇਗੀ, ਜਿਨ੍ਹਾਂ ਨੂੰ CISF ਦੁਆਰਾ ਲਗਾਤਾਰ, ਸਾਲ ਭਰ ਦੇ ਜੁੜਾਅ ਲਈ ਗੋਦ ਲਿਆ ਜਾਵੇਗਾ
ਇਹ ਟੀਮਾਂ ਮਿਲ ਕੇ ਭਾਰਤ ਦੇ ਪੂਰਬੀ ਅਤੇ ਪੱਛਮੀ ਤਟਾਂ ‘ਤੇ ਲਗਭਗ 6,500 ਕਿਲੋਮੀਟਰ ਦਾ ਸਫਰ ਤੈਅ ਕਰਨਗੀਆਂ, ਜਿਸ ਵਿੱਚ ਨੌਂ ਤਟਵਰਤੀ ਰਾਜ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਸ਼ਾਮਲ ਹੋਣਗੇ, ਅਤੇ ਇਹ ਯਾਤਰਾ 22 ਫਰਵਰੀ 2026 ਨੂੰ ਕੋਚਿ ਵਿੱਚ ਸਮਾਪਤ ਹੋਵੇਗੀ
Posted On:
28 JAN 2026 6:08PM by PIB Chandigarh
ਕੇਂਦਰੀ ਉਗਯੋਗਿਕ ਸੁਰੱਖਿਆ ਬਲ (CISF) ਦੀ ਪ੍ਰਮੁੱਖ ਰਾਸ਼ਟਰੀ ਜਨਤਕ ਸੰਪਰਕ ਅਤੇ ਜਨਤਕ-ਜਾਗਰੂਕਤਾ ਪਹਿਲ ‘ਵੰਦੇ ਮਾਤਰਮ ਕੋਸਟਲ ਸਾਇਕਲੋਥੌਨ-2026’ ਦਾ ਅੱਜ ਸਵੇਰੇ ਮੇਜਰ ਧਿਆਨ ਚੰਦ ਰਾਸ਼ਟਰੀ ਸਟੇਡੀਅਮ, ਨਵੀਂ ਦਿੱਲੀ ਤੋਂ ਵਰਚੁਅਲੀ ਮਾਧਿਅਮ ਨਾਲ ਸ਼ੁਰੂਆਤ ਕੀਤੀ ਗਈ। ਇਸ ਮੌਕੇ ‘ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਮੁੱਖ ਮਹਿਮਾਨ ਵਜੋਂ ਮੌਜੂਦ ਰਹੇ ਅਤੇ ਉਨ੍ਹਾਂ ਨੇ ਸਾਇਕਲੋਥੌਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਝੰਡੀ ਦਿਖਾਉਣ ਦੇ ਨਾਲ ਹੀ, 25 ਦਿਨਾਂ ਦੇ ਇਸ ਵਿਸ਼ਾਲ ਰਾਸ਼ਟਰੀ ਅਭਿਆਨ ਦੀ ਰਸਮੀ ਸ਼ੁਰੂਆਤ ਹੋਈ। CISF ਦੀਆਂ ਦੋ ਸਾਇਕਲਿੰਗ ਟੀਮਾਂ ਇਕੱਠੀਆਂ ਬੱਕਖਾਲੀ (Bakkhali-ਪੱਛਮ ਬੰਗਾਲ) ਅਤੇ ਲਖਪਤ (ਗੁਜਰਾਤ ਤੋਂ ਰਵਾਨਾ ਹੋਈਆਂ। ਇਹ ਟੀਮਾਂ ਦੇਸ਼ ਦੇ ਪੂਰਬੀ ਅਤੇ ਪੱਛਮੀ ਤਟਾਂ ਦੇ ਲਗਭਗ 6,500 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ 9 ਤਟਵਰਤੀ ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਹੋ ਕੇ ਗੁਜ਼ਰਨਗੀਆਂ (ਲੰਘਣਗੀਆਂ) ਅਤੇ 22 ਫਰਵਰੀ 2026 ਨੂੰ ਕੋਚਿ ਵਿੱਚ ਸਮਾਪਤ ਹੋਣਗੀਆਂ।
ਝੰਡਾ ਦਿਖਾਉਣ ਵਾਲੇ ਇਕ ਸਮਾਰੋਹ ਵਿੱਚ ਕਈ ਪ੍ਰਸਿੱਧ ਹਸਤੀਆਂ ਮੌਜੂਦ ਰਹੀਆਂ, ਜਿਨ੍ਹਾਂ ਵਿੱਚ ਡਾ. ਪੱਲਵੀ ਜੈਨ ਗੋਵਿਲ, ਸਕੱਤਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ; ਸ਼੍ਰੀ ਸ਼ਤਰੂਜੀਤ ਕਪੂਰ, ਡਾਇਰੈਕਟਰ ਜਨਰਲ, ਆਈਟੀਬੀਪੀ; ਸ਼੍ਰੀ ਪ੍ਰਵੀਰ ਰੰਜਨ, ਡਾਇਰੈਕਟਰ ਜਨਰਲ, CISF; ਸ਼੍ਰੀ ਰਾਕੇਸ਼ ਅਗਰਵਾਲ, ਡਾਇਰੈਕਟਰ ਜਨਰਲ, NIA; ਸ਼੍ਰੀ ਗੌਰਵ ਦ੍ਵਿਵੇਦੀ, CEO, ਪ੍ਰਸਾਰ ਭਾਰਤੀ ਅਤੇ ਸ਼੍ਰੀ ਸੰਜੈ ਸਿੰਘਲ, ਡਾਇਰੈਕਟਰ ਜਨਰਲ, SSB ਸਮੇਤ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ।
ਇਨ੍ਹਾਂ ਪ੍ਰਸਿੱਧ ਹਸਤੀਆਂ ਨੇ ਇੰਡੀਆ ਗੇਟ ਨੇੜੇ ਆਯੋਜਿਤ ਇੱਕ ਸਾਈਕਲ ਰੈਲੀ ਵਿੱਚ ਵੀ ਹਿੱਸਾ ਲਿਆ, ਅਤੇ ਸਾਈਕਲ ਸਵਾਰਾਂ ਨੂੰ ਪ੍ਰਤੀਕਾਤਮਕ ਤੌਰ 'ਤੇ ਸਮਰਥਨ ਪ੍ਰਦਾਨ ਕੀਤਾ। ਉਨ੍ਹਾਂ ਦੀ ਮੌਜੂਦਗੀ ਨੇ ਮੰਤਰਾਲਿਆਂ ਅਤੇ ਵੱਖ-ਵੱਖ ਅੰਤਰ-ਏਜੰਸੀ ਸਹਿਯੋਗ ਨੂੰ ਦਰਸਾਉਂਦੇ ਹੋਏ ਇਸ ਪਹਿਲਕਦਮੀ ਦੇ ਰਾਸ਼ਟਰੀ ਮਹੱਤਵ, ਏਕਤਾ, ਚੌਕਸੀ ਅਤੇ ਸਾਂਝੇ ਰਾਸ਼ਟਰੀ ਸੰਕਲਪ ਦਾ ਸਪਸ਼ਟ ਸੰਦੇਸ਼ ਦਿੱਤਾ ਹੈ।
ਕੋਸਟਲ ਸਾਇਕਲੋਥੌਨ ਦੇ ਦੂਸਰੇ ਸੰਸਕਰਣ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਨੇ ਕਿਹਾ ਕਿ ਇਹ ਆਯੋਜਨ ‘ਵੰਦੇ ਮਾਤਰਮ’ ਦੇ 150 ਵਰ੍ਹੇ ਪੂਰੇ ਹੋਣ ਦੀ ਯਾਦ ਵਿੱਚ ਕੀਤਾ ਜਾ ਰਿਹਾ ਹੈ। ਵੰਦੇ ਮਾਤਰਮ ਉਹ ਅਮਰ ਗੀਤ ਹੈ ਜਿਸ ਨੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਨੂੰ ਪ੍ਰੇਰਣਾ ਦਿੱਤੀ ਅਤੇ ਅੱਜ ਵੀ ਪੀੜ੍ਹੀਆਂ ਨੂੰ ਰਾਸ਼ਟਰਸੇਵਾ ਦੀ ਭਾਵਨਾ ਨਾਲ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ। ਸ਼੍ਰੀ ਰਾਏ ਨੇ ਉਜਾਗਰ ਕੀਤਾ ਕਿ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦੀ ਅਗਵਾਈ ਵਿੱਚ ਗ੍ਰਹਿ ਮੰਤਰਾਲੇ ਦਾ ਤਟਵਰਤੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਵੱਲ ਵਿਸ਼ੇਸ਼ ਜ਼ੋਰ ਹੈ। ਉਨ੍ਹਾਂ ਨੇ ਕਿਹਾ ਕਿ ਨਾਗਰਿਕਾਂ, ਖਾਸ ਕਰਕੇ ਤਟਵਰਤੀ ਭਾਈਚਾਰਿਆਂ ਦੀ ਸਰਗਰਮ ਭਾਈਵਾਲੀ ਨਾਲ ਹੀ ਤਟਵਰਤੀ ਸੁਰੱਖਿਆ ਮਜ਼ਬੂਤ ਬਣਾਈ ਜਾ ਸਕਦੀ ਹੈ।
ਇੱਕ ਮਹੱਤਵਪੂਰਨ ਸੰਸਥਾਗਤ ਪ੍ਰਾਪਤੀ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਲਈ ਮਾਣ ਦਾ ਵਿਸ਼ਾ ਹੈ ਕਿ ਸੀਆਈਐੱਸਐੱਫ ਨੂੰ International Ship and Port Facility Security (ISPS) Code ਦੇ ਤਹਿਤ ਮਾਨਤਾ ਪ੍ਰਾਪਤ ਸੁਰੱਖਿਆ ਸੰਗਠਨ (ਆਰਐੱਸਓ) ਦਾ ਦਰਜਾ ਹਾਸਲ ਹੋਇਆ ਹੈ। ਇਸ ਨਾਲ ਸੀਆਈਐੱਸਐੱਫ ਭਾਰਤ ਦਾ ਮੈਰੀਟਾਈਮ ਅਤੇ ਪੋਰਟ ਸੁਰੱਖਿਆ ਵਿਵਸਥਾ ਦੇ ਕੇਂਦਰ ਵਿੱਚ ਸਥਾਪਿਤ ਹੋਇਆ ਹੈ।
ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਇਹ ਪਹਿਲਕਦਮੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ‘ਸਾਗਰ-ਖੇਤਰ ਵਿੱਚ ਸਾਰਿਆਂ ਲਈ ਸੁਰੱਖਿਅ ਅਤੇ ਵਿਕਾਸ’ ਦੇ ਵਿਜ਼ਨ ਦੇ ਅਨੁਸਾਰ ਹੈ, ਜੋ ‘ਸੁਰਕਸ਼ਿਤ ਤਟ, ਸਮ੍ਰਿੱਧ ਭਾਰਤ’ ਦੀ ਭਾਵਨਾ ‘ਤੇ ਅਧਾਰਿਤ ਹੈ।
ਇਸ ਮੌਕੇ ‘ਵੰਦੇ ਮਾਤਰਮ’ ਦਾ ਸਮੂਹਿਕ ਗੀਤ ਅਤੇ ਸੀਆਈਐੱਸਐੱਫ ਬੈਂਡ ਦੀ ਦੇਸ਼ਭਗਤੀ ਦੇ ਸੁਰ ਪੇਸ਼ ਕੀਤੇ ਗਏ, ਜਿਸ ਨਾਲ ਪੂਰਾ ਵਾਤਾਵਰਣ ਰਾਸ਼ਟਰਗੌਰਵ ਅਤੇ ਦੇਸ਼ਭਗਤੀ ਦੀ ਭਾਵਨਾ ਨਾਲ ਓਤ-ਪ੍ਰੋਤ ਹੋ ਗਿਆ।
ਇਸ ਮੌਕੇ ‘ਤੇ ਸ਼੍ਰੀ ਪ੍ਰਵੀਰ ਰੰਜਨ, ਡਾਇਰੈਕਟਰ ਜਨਰਲ, ਸੀਆਈਐੱਸਐੱਫ ਨੇ ਕਿਹਾ ਕਿ ਵੰਦੇ ਮਾਤਰਮ ‘ਦਿ ਸਾਈਕਲੋਥੌਨ-2026, ਵੰਦੇ ਮਾਤਰਮ ਦੇ 150 ਵਰ੍ਹਿਆਂ ਦੇ ਇਤਿਹਾਸਕ ਯਾਦਗਾਰੀ ਉਤਸਵ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਵੰਦੇ ਮਾਤਰਮ ਰਾਸ਼ਟਰੀ ਏਕਤਾ, ਬਲੀਦਾਨ ਅਤੇ ਸਮੂਹਿਕ ਸੰਕਲਪ ਦਾ ਪ੍ਰਤੀਕ ਹੈ। ਇਹ ਪਹਿਲਕਦਮੀ ਉਸੇ ਭਾਵਨਾ ਨੂੰ ਮੌਜੂਦਾ ਸਮੇਂ ਦੀਆਂ ਲੋੜਾਂ ਦੇ ਅਨੁਸਾਰ ਵਿਵਹਾਰਕ ਰੂਪ ਵਿੱਚ ਸਾਕਾਰ ਕਰਨ ਦਾ ਯਤਨ ਹੈ, ਤਾਂ ਜੋ ਨਾਗਰਿਕਾਂ ਨੂੰ ਦੇਸ਼ ਦੀਆਂ ਮਹੱਤਵਪੂਰਨ ਸਮੁੰਦਰੀ ਸਰਹੱਦਾਂ ਦੀ ਸੁਰੱਖਿਆ ਵਿੱਚ ਭਾਈਵਾਲ ਬਣਾਇਆ ਜਾ ਸਕੇ।
ਪ੍ਰੋਗਰਾਮ ਦਾ ਉਦੇਸ਼ ਅਤੇ ਵਿਸ਼ਾ-ਵਸਤੂ
ਸੀਆਈਐੱਸਐੱਫ ਕੋਸਟਲ ਸਾਈਕਲੋਥੌਨ -2026 ਦਾ ਟੀਚਾ ਹੈ:
-
ਤਟਵਰਤੀ ਭਾਈਚਾਰਿਆਂ ਨੂੰ ਡਰੱਗਸ, ਹਥਿਆਰਾਂ ਅਤੇ ਵਿਸਫੋਟਕਾਂ ਦੀ ਤਸਕਰੀ ਜਿਹੇ ਖ਼ਤਰਿਆਂ ਬਾਰੇ ਜਾਗਰੂਕ ਕਰਨਾ ਅਤੇ ਚੌਕਸੀ ਨੂੰ ਉਤਸ਼ਾਹਿਤ ਕਰਨਾ
-
ਇੱਕ ਮਜ਼ਬੂਤ ਤਟਵਰਤੀ ਸੁਰੱਖਿਆ ਨੈੱਟਵਰਕ ਲਈ ਤਟਵਰਤੀ ਭਾਈਚਾਰਿਆਂ ਅਤੇ ਸੁਰੱਖਿਆ ਏਜੰਸੀਆਂ ਵਿਚਕਾਰ ਭਾਈਵਾਲੀ ਨੂੰ ਮਜ਼ਬੂਤ ਕਰਨਾ।
-
ਭਾਰਤ ਦੀ ਅਮੀਰ ਸਮੁੰਦਰੀ ਵਿਰਾਸਤ, ਪਰੰਪਰਾਵਾਂ, ਇਤਿਹਾਸ ਅਤੇ ਭੂਗੋਲ ਦਾ ਜਸ਼ਨ ਮਨਾਉਣਾ, ਤਟਵਰਤੀ ਭਾਈਚਾਰਿਆਂ, ਖਾਸ ਕਰਕੇ ਮਛੇਰਿਆਂ ਦੇ ਵਡਮੁੱਲੇ ਯੋਗਦਾਨ ਨੂੰ ਉਜਾਗਰ ਕਰਨਾ।
-
ਨੌਜਵਾਨਾਂ ਅਤੇ ਤਟਵਰਤੀ ਭਾਈਚਾਰਿਆਂ ਵਿੱਚ ਫਿਟਨੈੱਸ, ਅਨੁਸ਼ਾਸਨ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨਾ।
ਇਹ ਪਹਿਲ ਮਛੇਰਿਆਂ ਸਮੇਤ ਤਟਵਰਤੀ ਭਾਈਚਾਰਿਆਂ ਦੀ ਭੂਮਿਕਾ ਨੂੰ ਦੇਸ਼ ਤੇ ‘ਤਟ ਪ੍ਰਹਰੀ’ ਵਜੋਂ ਵਿਸ਼ੇਸ਼ ਰੂਪ ਵਿੱਚ ਰੇਖਾਂਕਿਤ ਕਰਦੀ ਹੈ।
ਭਾਈਚਾਰਕ ਸ਼ਮੂਲੀਅਤ ਅਤੇ ਵਿਲੇਜ਼ ਅਡੌਪਸ਼ਨ ਪ੍ਰੋਗਰਾਮ
ਸਾਈਕਲੋਥੌਨ ਦੇ ਇਸ ਐਡੀਸ਼ਨ ਦਾ ਇੱਕ ਮੁੱਖ ਥੰਮ੍ਹ ਭਾਈਚਾਰਕ ਸ਼ਮੂਲੀਅਤ ਹੈ। ਯਾਤਰਾ ਦੌਰਾਨ, ਸਾਈਕਲੋਥੌਨ 52 ਤਟਵਰਤੀ ਪਿੰਡਾਂ ਵਿੱਚ ਰੁਕੇਗਾ, ਜਿਨ੍ਹਾਂ ਨੂੰ ਸੀਆਈਐਸਐਫ ਦੁਆਰਾ ਇੱਕ ਸਾਲ ਤੱਕ ਚੱਲਣ ਵਾਲੀ ਸ਼ਮੂਲੀਅਤ ਲਈ ਅਪਣਾਇਆ ਜਾਵੇਗਾ।
ਸਥਾਨਕ ਸੀਆਈਐਸਐਫ ਯੂਨਿਟ, ਓਐਨਜੀਸੀ, ਬੰਦਰਗਾਹ ਅਧਿਕਾਰੀਆਂ ਅਤੇ ਹੋਰ ਏਜੰਸੀਆਂ ਦੇ ਸਹਿਯੋਗ ਨਾਲ, ਸੀਐਸਆਰ ਅਧੀਨ ਭਾਈਚਾਰਕ ਭਲਾਈ ਅਤੇ ਬੁਨਿਆਦੀ ਢਾਂਚੇ ਦੀਆਂ ਗਤੀਵਿਧੀਆਂ ਕਰਨਗੇ। ਭਾਰਤ ਦੇ ਤਟਵਰਤੀ ਖੇਤਰਾਂ ਵਿੱਚ ਸਥਿਤ 47 ਸੀਆਈਐਸਐਫ ਯੂਨਿਟਾਂ ਦੁਆਰਾ ਇਨ੍ਹਾਂ ਪਿੰਡਾਂ ਨਾਲ ਲੰਬੇ ਸਮੇਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇਗਾ।
ਨੌਜਵਾਨ ਸ਼ਮੂਲਿਅਤ, ਸਮਾਜਿਕ ਜਾਗਰੂਕਤਾ ਅਤੇ ਵਾਤਾਵਰਣ ਸਬੰਧੀ ਜ਼ਿੰਮੇਵਾਰੀ
ਇਸ ਨਿਰੰਤਰ ਸ਼ਮੂਲੀਅਤ ਦੇ ਤਹਿਤ ਭਰਤੀ ਜਾਗਰੂਕਤਾ ਅਭਿਆਨ, ਖੇਡ ਗਤੀਵਿਧੀਆਂ ਅਤੇ ਯੁਵਾ ਸੰਵਾਦ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਤਾਂ ਜੋ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਨਾਲ ਜੋੜਿਆ ਜਾ ਸਕੇ। ਨਾਲ ਹੀ ਸਵੱਛ ਭਾਰਤ ਅਭਿਆਨ, ਪੌਦੇ ਲਗਾਉਣ, ਸੱਭਿਆਚਾਰਕ ਪ੍ਰੋਗਰਾਮ, ਨਸ਼ਾ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਜਾਗਰੂਕਤਾ ਅਭਿਆਨ ਵੀ ਚਲਾਏ ਜਾਣਗੇ।
ਮਹਿਲਾ ਸਸ਼ਕਤੀਕਰਣ ਅਤੇ ਸਮਾਵੇਸ਼
ਯੁਵਾ ਭਾਈਵਾਲੀ ਅਤੇ ਮਹਿਲਾ ਸਸ਼ਕਤੀਕਰਣ ਇਸ ਸਾਈਕਲੋਥੌਨ ਦੇ ਮੁੱਖ ਕੇਂਦਰ ਬਿੰਦੂ ਹਨ। ਵਿਸ਼ੇਸ਼ ਤੌਰ ֲ‘ਤੇ ਜ਼ਿਕਰਯੋਗ ਹੈ ਕਿ ਹਿੱਸਾ ਲੈਣ ਵਾਲੇ ਸਾਈਕਲ ਚਾਲਕਾਂ ਵਿੱਚ 50% ਮਹਿਲਾਵਾਂ ਹਨ, ਜੋ ਕਿ ਰਾਸ਼ਟਰੀ ਸੇਵਾ ਪਹਿਲਕਦਮੀਆਂ ਵਿੱਚ ਲਿੰਗ ਅਧਾਰਿਤ ਸਮਾਵੇਸ਼ਿਤਾ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਹ ਸਾਈਕਲੋਥੌਨ ਨਾਗਰਿਕਾਂ ਨੂੰ ਅਨੁਸ਼ਾਸਨ, ਸਰੀਰਕ ਫਿਟਨੈੱਸ ਅਤੇ ਰਾਸ਼ਟਰਸੇਵਾ ਦੀ ਭਾਵਨਾ ਅਪਣਾਉਣ ਲਈ ਪ੍ਰੇਰਿਤ ਕਰਦਾ ਹੈ।
ਪ੍ਰਮੁੱਖ ਆਯੋਜਨ ਅਤੇ ਜਨਤਕ ਭਾਈਵਾਲੀ
ਸਾਈਕਲੋਥੌਨ ਦੇ ਦੌਰਾਨ, ਮੁੰਬਈ, ਗੋਆ, ਮੰਗਲੁਰੂ, ਕੋਣਾਰਕ, ਵਿਸ਼ਾਖਾਪਟਨਮ ਅਤੇ ਚੇੱਨਈ ਵਿਖੇ ਆਯੋਜਿਤ ਮੁੱਖ ਪ੍ਰੋਗਰਾਮਾਂ ਵਿੱਚ ਖੇਡ, ਸੱਭਿਆਚਾਰ, ਫਿਲਮ ਜਗਤ ਅਤੇ ਜਨਤਕ ਜੀਵਨ ਨਾਲ ਜੁੜੀਆਂ ਪ੍ਰਸਿੱਧ ਹਸਤੀਆਂ ਹਿੱਸਾ ਲੈਣਗੀਆਂ। ਇਸ ਦੀ ਸਮਾਪਤੀ ਕੋਚੀ ਵਿੱਚ ਹੋਵੇਗੀ।
ਰਾਸ਼ਟਰੀ ਦ੍ਰਿਸ਼ਟੀਕੋਣ ਨਾਲ ਤਾਲਮੇਲ
ਵੰਦੇ ਮਾਤਰਮ ਕੋਸਟਲ ਸਾਇਕਲੋਥੌਨ-2026 ਵਿਕਸਿਤ ਭਾਰਤ @2047 ਦੇ ਰਾਸ਼ਟਰੀ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ, ਜਿਸ ਦਾ ਉਦੇਸ਼ ਤਟਵਰਤੀ ਖੇਤਰਾਂ ਨੂੰ ਮਜ਼ਬੂਤ ਬਣਾਉਣਾ, ਭਾਈਚਾਰਿਆਂ ਨੂੰ ਮਜ਼ਬੂਤ ਕਰਨਾ ਅਤੇ ਇੱਕ ਐਲਰਟ, ਫਿੱਟ ਅਤੇ ਜ਼ਿੰਮੇਵਾਰ ਨਾਗਰਿਕ ਸਮਾਜ ਦਾ ਨਿਰਮਾਣ ਕਰਨਾ ਹੈ।
************
ਆਰਕੇ/ਪੀਆਰ/ਪੀਐੱਸ/ਐੱਸਕੇ/ਬਲਜੀਤ ਸਿੰਘ
(Release ID: 2222942)
ਵਿਜ਼ੀਟਰ ਕਾਊਂਟਰ : 6