ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਇੰਡੀਆ ਏਆਈ ਇੰਪੈਕਟ ਸਮਿਟ 2026: ਹੁਣ ਤੱਕ 35,000 ਤੋਂ ਵੱਧ ਰਜਿਸਟ੍ਰੇਸ਼ਨਾਂ; 100 ਤੋਂ ਵੱਧ ਦੇਸ਼, 500 ਤੋਂ ਵੱਧ ਸਟਾਰਟਅੱਪ 500 ਸੈਸ਼ਨਾਂ ਵਿੱਚ ਹਿੱਸਾ ਲੈਣਗੇ


ਸਮਿਟ ਲਈ ਮੀਡੀਆ ਰਜਿਸਟ੍ਰੇਸ਼ਨ ਸ਼ੁਰੂ; ਅਰਜ਼ੀ ਦੇਣ ਦੀ ਆਖਰੀ ਮਿਤੀ: 8 ਫਰਵਰੀ 2026

Posted On: 02 FEB 2026 3:03PM by PIB Chandigarh

ਇੰਡੀਆ ਏਆਈ ਇੰਪੈਕਟ ਸਮਿਟ, ਜੋ 16 ਤੋਂ 20 ਫਰਵਰੀ 2026 ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲਾ ਹੈ। ਇਸ ਦੇ ਹੁਣ ਤੱਕ ਆਯੋਜਿਤ 4 ਗਲੋਬਲ ਏਆਈ ਸਮਿਟ ਵਿੱਚ ਸਭ ਤੋਂ ਵੱਡਾ ਹੋਣ ਦੀ ਉਮੀਦ ਹੈ, ਜੋ ਜ਼ਿੰਮੇਵਾਰੀ, ਸਮਾਵੇਸ਼ੀ ਅਤੇ ਪ੍ਰਭਾਵ- ਸੰਚਾਲਿਤ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਆਲੇ-ਦੁਆਲੇ ਵਧਦੀ ਅੰਤਰਰਾਸ਼ਟਰੀ ਗਤੀ ਨੂੰ ਦਰਸਾਉਂਦਾ ਹੈ। 

ਇਸ ਸੰਮੇਲਨ ਨੇ ਦੁਨੀਆ ਭਰ ਦੇ ਦੇਸ਼ਾਂ ਤੋਂ 35,000 ਤੋਂ ਵੱਧ ਰਜਿਸਟ੍ਰੇਸ਼ਨਾਂ ਦੇ ਨਾਲ ਬੇਮਿਸਾਲ ਦਿਲਚਸਪੀ ਆਕਰਸ਼ਿਤ ਕੀਤੀ ਹੈ, ਜੋ ਪ੍ਰੋਗਰਾਮ ਤੋਂ ਪਹਿਲਾਂ ਹਾਸਲ ਹੋਏ ਹਨ। ਇਸ ਵਿੱਚ ਵਿਜ਼ਨ ਨੂੰ ਅਮਲ ਵਿੱਚ ਲਿਆਉਣ ਨੂੰ ਤਰਜ਼ੀਹ ਦਿੱਤੀ ਜਾਵੇਗੀ, ਜਿਸ ਵਿੱਚ ਜ਼ਮੀਨੀ ਪੱਧਰ ‘ਤੇ ਮਹੱਤਵ ਰੱਖਣ ਵਾਲੇ ਨਤੀਜਿਆਂ ‘ਤੇ ਸਪਸ਼ਟ ਧਿਆਨ ਦਿੱਤਾ ਜਾਵੇਗਾ। 

ਸਰਕਾਰਾਂ, ਉਦਯੋਗਪਤੀ, ਖੋਜਕਰਤਾ, ਸਿਵਿਲ ਸੁਸਾਇਟੀ ਸੰਗਠਨ ਅਤੇ ਅੰਤਰਰਾਸ਼ਟਰੀ ਇੰਸਟੀਟਿਊਟ ਸਮਿਟ ਦੇ ਏਜੰਡੇ ਨੂੰ ਰੂਪ ਦੇਣ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਇਸ ਵਿੱਚ 100 ਤੋਂ ਵੱਧ ਦੇਸ਼ਾਂ ਦੀ ਭਾਗੀਦਾਰੀ ਦੀ ਉਮੀਦ ਹੈ, ਜਿਸ ਵਿੱਚ 15 ਤੋਂ 20 ਰਾਜਾਂ ਦੇ ਮੁਖੀ, ਵੱਖ-ਵੱਖ ਦੇਸ਼ਾਂ ਦੇ 50 ਤੋਂ ਵੱਧ ਮੰਤਰੀ ਅਤੇ ਗਲੋਬਲ ਅਤੇ ਭਾਰਤੀ ਕੰਪਨੀਆਂ ਦੇ 40 ਤੋਂ ਵੱਧ ਸੀਈਓ ਸ਼ਾਮਲ ਹਨ। ਗਲੋਬਲ ਏਆਈ ਈਕੋਸਿਸਟਮ ਦੇ ਲਗਭਗ 500 ਪ੍ਰਮੁੱਖ ਹਸਤੀਆਂ, ਜਿਨ੍ਹਾਂ ਵਿੱਚ ਨਵੀਨਤਾਕਾਰੀ, ਖੋਜਕਰਤਾ ਅਤੇ ਮੁੱਖ ਤਕਨਾਲੋਜੀ ਅਧਿਕਾਰੀ ਸ਼ਾਮਲ ਹਨ, ਦੇ ਵੀ ਇਸ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।

ਭਾਗੀਦਾਰੀ ਦੀ ਡੂੰਘਾਈ ਅਤੇ ਵਿਭਿੰਨਤਾ ਨੂੰ ਉਜਾਗਰ ਕਰਦੇ ਹੋਏ, ਸਮਿਟ ਵਿੱਚ 500 ਤੋਂ ਵੱਧ ਏਆਈ ਸਟਾਰਟਅੱਪਸ ਦਾ ਸਟਾਰਟਅੱਪ ਸ਼ੋਅਕੇਸ ਹੋਵੇਗਾ ਅਤੇ ਮੁੱਖ ਪ੍ਰੋਗਰਾਮ ਦੇ ਨਾਲ-ਨਾਲ ਲਗਭਗ 500 ਸੈਸ਼ਨ ਆਯੋਜਿਤ ਕੀਤੇ ਜਾਣਗੇ, ਜਿਸ ਨਾਲ ਇਹ ਏਆਈ 'ਤੇ ਕੇਂਦ੍ਰਿਤ ਸਭ ਤੋਂ ਵਿਆਪਕ ਗਲੋਬਲ ਆਯੋਜਨਾਂ ਵਿੱਚੋਂ ਇੱਕ ਬਣ ਜਾਵੇਗਾ।

ਸਮਿਟ ਤੋਂ ਪਹਿਲਾਂ ਦੀ ਭਾਗੀਦਾਰੀ ਦਾ ਪੱਧਰ ਵੀ ਉਨਾ ਹੀ ਮਹੱਤਵਪੂਰਨ ਰਿਹਾ ਹੈ। ਸਮਿਟ ਤੋਂ ਪਹਿਲਾਂ ਦੇ ਪ੍ਰੋਗਰਾਮਾਂ ਦੇ ਲਈ 1,300 ਤੋਂ ਵੱਧ ਪ੍ਰਸਤਾਵ ਹਾਸਲ ਹੋਏ ਹਨ, ਜਿਸ ਵਿੱਚ ਭਾਰਤ ਦੇ ਨਾਲ-ਨਾਲ ਵਿਸ਼ਵ ਪੱਧਰ ‘ਤੇ ਵਿਭਿੰਨ ਖੇਤਰਾਂ ਅਤੇ ਸੈਕਟਰਾਂ ਵਿੱਚੋਂ ਹੁਣ ਤੱਕ 500 ਤੋਂ ਵੱਧ ਪ੍ਰੀ-ਸਮਿਟ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਸਮਿਟ ਫਰੇਮਵਰਕ ਵਿੱਚ 7 ਪ੍ਰਮੁੱਖ ਪ੍ਰੋਗਰਾਮ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਸਮੂਹਿਕ ਤੌਰ ‘ਤੇ 3,00,000 ਤੋਂ ਵੱਧ ਪ੍ਰਤੀਭਾਗੀ ਸ਼ਾਮਲ ਹਨ, ਜੋ ਏਆਈ ਇੰਪੈਕਟ ਸਮਿਟ ਪ੍ਰਕਿਰਿਆ ਵਿੱਚ ਵਿਆਪਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦਿਲਚਸਪੀ ਨੂੰ ਦਰਸਾਉਂਦਾ ਹੈ। 

 ਗਲੋਬਲ ਏਆਈ ਸਮਿਟ ਦੀ ਪ੍ਰਕਿਰਿਆ ਸਮੇਂ ਦੇ ਨਾਲ ਵਿਕਸਿਤ ਹੋਈ ਹੈ, ਜਿਸ ਦੀ ਸ਼ੁਰੂਆਤ ਬਲੇਚਲੇ ਪਾਰਕ (Bletchley Park) ਵਿੱਚ ਏਆਈ ਦੇ ਜ਼ੋਖ਼ਮਾਂ ‘ਤੇ ਸ਼ੁਰੂਆਤੀ ਫੋਕਸ ਨਾਲ ਹੋਈ, ਫਿਰ ਸਿਓਲ ਵਿੱਚ ਨੈਤਿਕਤਾ ਅਤੇ ਸਮਾਵੇਸ਼ ‘ਤੇ ਚਰਚਾ ਹੋਈ ਅਤੇ ਬਾਅਦ ਵਿੱਚ ਪੈਰਿਸ ਵਿੱਚ ਸਾਂਝੇ ਸਿਧਾਂਤਾਂ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਅੱਗੇ ਵਧੀ। ਇਹ ਸਮਿਟ ਗਲੋਬਲ ਏਆਈ ਚਰਚਾਵਾਂ ਵਿੱਚ ਭਾਰਤ ਦੀ ਵਧਦੀ ਭੂਮਿਕਾ ਨੂੰ ਦਿਖਾਉਂਦਾ ਹੈ। 

ਏਆਈ ਇੰਪੈਕਟ ਸਮਿਟ 2026 ਬਾਰੇ ਵਧੇਰੇ ਜਾਣਕਾਰੀ, ਜਿਸ ਵਿੱਚ ਪ੍ਰੋਗਰਾਮ, ਮੁੱਖ ਫੋਕਸ ਖੇਤਰ ਅਤੇ ਭਾਗੀਦਾਰੀ ਦੇ ਤਰੀਕੇ ਸ਼ਾਮਲ ਹਨ, ਅਧਿਕਾਰਤ ਸਮਿਟ ਵੈੱਬਸਾਈਟ- https://impact.indiaai.gov.in/ ‘ਤੇ ਉਪਲਬਧ ਹੈ। ਇੱਛੁਕ ਹਿਤਧਾਰਕਾਂ ਨੂੰ ਅਪੀਲ ਹੈ ਕਿ ਉਹ ਵੈੱਬਸਾਈਟ ‘ਤੇ ਜਾਣ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਜ਼ਿੰਮੇਵਾਰ ਅਤੇ ਪ੍ਰਭਾਵਸ਼ਾਲੀ ਵਰਤੋਂ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਇਸ ਗਲੋਬਲ ਆਯੋਜਨ ਦਾ ਹਿੱਸਾ ਬਣਾਉਣ ਲਈ ਰਜਿਸਟਰ ਕਰਨ।  

ਸਮਿਟ ਲਈ ਮੀਡੀਆ ਐਕ੍ਰੇਡਿਟੇਸ਼ਨ ਸ਼ੁਰੂ ਹੋ ਗਿਆ ਹੈ। ਸਮਿਟ ਦੀ ਕਾਰਵਾਈ ਨੂੰ ਕਵਰ ਕਰਨ ਲਈ ਸਿਰਫ਼ ਮਾਨਤਾ ਪ੍ਰਾਪਤ ਮੀਡੀਆ ਪ੍ਰਤੀਨਿਧੀਆਂ ਨੂੰ ਹੀ ਇਜਾਜ਼ਤ ਦਿੱਤੀ ਜਾਵੇਗੀ। ਅਰਜ਼ੀਆਂ https://impact.indiaai.gov.in/media-accreditation 'ਤੇ ਅਧਿਕਾਰਤ ਪੋਰਟਲ ਰਾਹੀਂ ਔਨਲਾਈਨ ਪੇਸ਼ ਕੀਤੇ ਜਾਣੇ ਚਾਹੀਦੇ ਹਨ। ਮੀਡੀਆ ਐਕ੍ਰੇਡਿਟੇਸ਼ਨ ਵਿੰਡੋ 8 ਫਰਵਰੀ, 2026 ਨੂੰ ਬੰਦ ਹੋ ਜਾਵੇਗੀ।

************

ਐੱਮਐੱਸਜ਼ੈੱਡ/ਏਕੇ  


(Release ID: 2222662) ਵਿਜ਼ੀਟਰ ਕਾਊਂਟਰ : 5