ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਮੰਤਰੀ ਨੇ ਯੰਤਰ ਇੰਡੀਆ ਲਿਮਿਟੇਡ ਨੂੰ ‘ਮਿਨੀਰਤਨ’ ਕੈਟੇਗਿਰੀ- I ਦਾ ਦਰਜਾ ਦੇਣ ਦੀ ਮਨਜ਼ੂਰੀ ਦਿੱਤੀ

Posted On: 02 FEB 2026 4:37PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਯੰਤਰ ਇੰਡੀਆ ਲਿਮਿਟੇਡ (ਵਾਈਆਈਐੱਲ) ਨੂੰ ‘ਮਿਨੀਰਤਨ’ ਕੈਟੇਗਿਰੀ- I ਦਾ ਦਰਜਾ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਰਕਸ਼ਾ ਮੰਤਰੀ ਨੇ ਰੱਖਿਆ ਜਨਤਕ ਖੇਤਰ ਦੇ ਉਪਕ੍ਰਮ (ਡੀਪੀਐੱਸਯੂ) ਨੂੰ ਮਾਤਰ ਚਾਰ ਵਰ੍ਹਿਆਂ ਦੇ ਘੱਟ ਸਮੇਂ ਵਿੱਚ ਸਰਕਾਰੀ ਸੰਗਠਨ ਤੋਂ ਲਾਭ ਕਮਾਉਣ ਵਾਲੀ ਕੰਪਨੀ ਵਿੱਚ ਬਦਲਾਅ ਹੋਣ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਕੰਪਨੀ ਦੇ ਕਾਰੋਬਾਰ ਨੂੰ ਵਧਾਉਣ, ਸਵਦੇਸ਼ੀਕਰਣ ਨੂੰ ਵੱਧ ਤੋਂ ਵੱਧ ਕਰਨ ਅਤੇ ਮਿਨੀਰਤਨ (ਕੈਟੇਗਿਰੀ- I) ਦਾ ਦਰਜਾ ਪ੍ਰਾਪਤ ਕਰਨ ਲਈ ਹੋਰ ਪ੍ਰਦਰਸ਼ਨ ਮਿਆਰਾਂ ਨੂੰ ਪੂਰਾ ਕਰਨ ਲਈ ਵਾਈਆਈਐੱਲ ਪ੍ਰਬੰਧਨ ਦੁਆਰਾ ਚੁੱਕੇ ਗਏ ਕਦਮਾਂ ‘ਤੇ ਸੰਤੋਸ਼ ਪ੍ਰਗਟ ਕੀਤਾ। 

ਵਾਈਆਈਐੱਲ ਨੇ ਸਥਾਪਨਾ ਦੇ ਬਾਅਦ ਤੋਂ ਕਈ ਮਹੱਤਵਪੂਰਨ ਉਪਲਬਧੀਆਂ ਪ੍ਰਾਪਤ ਕੀਤੀਆਂ ਹਨ, ਜਿਨ੍ਹਾਂ ਵਿੱਚ 2021-22 (ਦੂਜੀ ਛਮਾਹੀ) ਵਿੱਚ 956.32 ਕਰੋੜ ਰੁਪਏ ਦੀ ਵਿਕਰੀ ਨਾਲ ਵਿੱਤੀ ਵਰ੍ਹੇ 2024-25 ਵਿੱਚ 3,108.79 ਕਰੋੜ ਰੁਪਏ ਤੱਕ ਦਾ ਜ਼ਿਕਰਯੋਗ ਵਾਧਾ ਸ਼ਾਮਲ ਹੈ। ਨਿਰਯਾਤ ਦੇ ਮੋਰਚੇ 'ਤੇ, ਇਸ ਨੇ ਵਿੱਤੀ ਵਰ੍ਹੇ 2021-22 (ਦੂਜੀ ਛਮਾਹੀ) ਵਿੱਚ ਜ਼ੀਰੋ ਤੋਂ ਵਿੱਤੀ ਵਰ੍ਹੇ 2024-25 ਵਿੱਚ 321.77 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਹੈ। ਵਾਈਆਈਐੱਲ ਦੇ ਪ੍ਰਮੁੱਖ ਉਤਪਾਦਾਂ ਵਿੱਚ ਕਾਰਬਨ ਫਾਈਬਰ ਕੰਪੋਜ਼ਿਟ, ਦਰਮਿਆਨੇ ਅਤੇ ਵੱਡੇ ਕੈਲੀਬਰ ਗੋਲਾ ਬਾਰੂਦ ਲਈ ਅਸੈਂਬਲੀ ਉਤਪਾਦ, ਬਖਤਰਬੰਦ ਵਾਹਨਾਂ ਲਈ ਅਸੈਂਬਲੀ ਉਤਪਾਦ, ਤੋਪਖਾਨੇ ਅਤੇ ਮੁੱਖ ਲੜਾਈ ਟੈਂਕਾਂ (ਐੱਮਬੀਟੀ) ਲਈ ਅਸੈਂਬਲੀ ਉਤਪਾਦ, ਗਲਾਸ ਕੰਪੋਜ਼ਿਟ, ਐਲੂਮੀਨੀਅਮ ਮਿਸ਼ਰਤ ਧਾਤ ਆਦਿ ਸ਼ਾਮਲ ਹਨ।

ਮਿਨੀਰਤਨ (ਕੈਟੇਗਿਰੀ- I) ਦਾ ਦਰਜਾ ਮਿਲਣ ਨਾਲ ਵਾਈਆਈਐੱਲ ਦੇ ਬੋਰਡ ਨੂੰ ਸਰਕਾਰ ਦੀ ਮਨਜ਼ੂਰੀ ਦੇ ਬਿਨਾ ਨਵੇਂ ਪ੍ਰੋਜੈਕਟ, ਆਧੁਨਿਕੀਕਰਣ, ਉਪਕਰਣ ਖਰੀਦ ਆਦਿ 'ਤੇ 500 ਕਰੋੜ ਰੁਪਏ ਤੱਕ ਦਾ ਪੂੰਜੀਗਤ ਖਰਚ ਕਰਨ ਦਾ ਅਧਿਕਾਰ ਪ੍ਰਾਪਤ ਹੋ ਗਿਆ ਹੈ। ਇਸ ਨਾਲ ਕੰਪਨੀ ਨੂੰ ਰੱਖਿਆ ਉਤਪਾਦਨ ਅਤੇ ਨਿਰਯਾਤ ਵਿੱਚ ਤੇਜ਼ ਵਿਕਾਸ ਅਤੇ ਨਵੀਆਂ ਉਚਾਈਆਂ ਨੂੰ ਪ੍ਰਾਪਤ ਕਰਨ ਵਿੱਚ ਹੋਰ ਸਹਾਇਤਾ ਮਿਲੇਗੀ।

ਰੱਖਿਆ ਨਿਰਮਾਣ ਖੇਤਰ ਵਿੱਚ ਕਾਰਜਸ਼ੀਲ ਖੁਦਮੁਖਤਿਆਰੀ ਪ੍ਰਦਾਨ ਕਰਨ, ਕੁਸ਼ਲਤਾ ਵਧਾਉਣ ਅਤੇ ਨਵੀਨਤਾ ਅਤੇ ਵਿਕਾਸ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਸਰਕਾਰ ਨੇ ਪੁਰਾਣੇ ਆਰਡੀਨੈਂਸ ਫੈਕਟਰੀ ਬੋਰਡ (ਓਐੱਫਬੀ) ਦਾ ਕਾਰਪੋਰੇਟਾਈਜ਼ ਕਰਕੇ ਸੱਤ ਨਵੇਂ ਰੱਖਿਆ ਉਪਕ੍ਰਮਾਂ (ਡੀਪੀਐੱਸਯੂ) ਦਾ ਗਠਨ ਕੀਤਾ ਸੀ। ਵਾਈਆਈਐੱਲ ਨਵੀਂ ਗਠਿਤ ਸੂਚੀ ‘ਏ’ ਦੇ ਡੀਪੀਐੱਸਯੂ ਵਿਚੋਂ ਇੱਕ ਹੈ, ਜੋ ਰੱਖਿਆ ਉਤਪਾਦਨ ਵਿਭਾਗ ਦੇ ਪ੍ਰਸ਼ਾਸਨਿਕ ਨਿਯੰਤਰਣ ਅਧੀਨ ਕੰਮ ਕਰ ਰਿਹਾ ਹੈ। ਮਈ 2025 ਵਿੱਚ ਰਕਸ਼ਾ ਮੰਤਰੀ ਨੇ ਇਨ੍ਹਾਂ ਸੱਤ ਡੀਪੀਐੱਸਯੂ ਵਿੱਚੋਂ ਤਿੰਨ-ਮੁਨਿਸ਼ਨਸ ਇੰਡੀਆ ਲਿਮਿਟੇਡ, ਆਰਮਰਡ ਵਹਿਕਲਜ਼ ਨਿਗਮ ਲਿਮਿਟੇਡ ਅਤੇ ਇੰਡੀਆ ਔਪਟੇਲ ਲਿਮਿਟੇਡ ਨੂੰ ਮਿਨੀਰਤਨ- 1 ਦਾ ਦਰਜਾ ਦੇਣ ਦੀ ਮਨਜ਼ੂਰੀ ਦਿੱਤੀ ਸੀ। 

ਇਹ ਨਿਰਮਾਣ ਆਤਮਨਿਰਭਰ ਭਾਰਤ ਦੀ ਕਲਪਨਾ ਪ੍ਰਤੀ ਸਰਕਾਰ ਦੀ ਨਿਰੰਤਰ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ, ਜਿਸ ਵਿੱਚ ਰੱਖਿਆ ਨਿਰਮਾਣ, ਖੋਜ ਅਤੇ ਰਣਨੀਤਕ ਤਕਨਾਲੋਜੀਆਂ ਵਿੱਚ ਸਵਦੇਸ਼ੀ ਸਮਰੱਥਾਵਾਂ ਦੇ ਨਿਰਮਾਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਇਹ ਵਿਆਪਕ ਰੱਖਿਆ ਸੁਧਾਰਾਂ ਦੇ ਅਨੁਸਾਰ ਹੈ, ਜਿਨ੍ਹਾਂ ਦਾ ਉਦੇਸ਼ ਆਯਾਤ ‘ਤੇ ਨਿਰਭਰਤਾ ਘੱਟ ਕਰਨਾ, ਘਰੇਲੂ ਰੱਖਿਆ ਉਤਪਾਦਨ ਨੂੰ ਹੁਲਾਰਾ ਦੇਣਾ, ਭਾਰਤੀ ਉਦਯੋਗ ਦੀ ਭਾਗੀਦਾਰੀ ਨੂੰ ਹੁਲਾਰਾ ਦੇਣਾ ਅਤੇ ਭਾਰਤ ਨੂੰ ਆਲਮੀ ਰੱਖਿਆ ਨਿਰਮਾਣ ਕੇਂਦਰ ਵਜੋਂ ਸਥਾਪਿਤ ਕਰਨਾ ਹੈ।             

*****

ਵੀਕੇ/ਐੱਸਆਰ/ਸੈਵੀ/ਏਕੇ


(Release ID: 2222651) ਵਿਜ਼ੀਟਰ ਕਾਊਂਟਰ : 3