ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
azadi ka amrit mahotsav

ਸੰਯੁਕਤ ਰਾਸ਼ਟਰ ਸਮਾਜਿਕ ਵਿਕਾਸ ਕਮਿਸ਼ਨ ਦੇ 64ਵੇਂ ਸੈਸ਼ਨ ਵਿੱਚ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ਼੍ਰੀਮਤੀ ਸਾਵਿਤ੍ਰੀ ਠਾਕੁਰ ਭਾਰਤੀ ਵਫ਼ਦ ਦੀ ਅਗਵਾਈ ਕਰਨਗੇ

प्रविष्टि तिथि: 31 JAN 2026 11:46AM by PIB Chandigarh

ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ਼੍ਰੀਮਤੀ ਸਾਵਿਤ੍ਰੀ ਠਾਕੁਰ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿੱਚ ਆਯੋਜਿਤ ਹੋਣ ਵਾਲੇ ਸੰਯੁਕਤ ਰਾਸ਼ਟਰ ਸਮਾਜਿਕ ਵਿਕਾਸ ਕਮਿਸ਼ਨ (ਸੀਐੱਮਓਸੀਡੀ) ਦੇ 64ਵੇਂ ਸੈਸ਼ਨ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਕਰਨ ਲਈ ਨਿਊਯਾਰਕ ਦਾ ਦੌਰਾ ਕਰਨਗੇ।

ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਕੌਂਸਲ (ਈਸੀਓਐੱਸਓਸੀ) ਦੀ ਇੱਕ ਕਾਰਜਸ਼ੀਲ ਕਮੇਟੀ, ਸਮਾਜਿਕ ਵਿਕਾਸ ਕਮਿਸ਼ਨ, ਸਮਾਜਿਕ ਸਮਾਵੇਸ਼, ਸਮਾਨਤਾ ਅਤੇ ਭਲਾਈ ਨੀਤੀਆਂ ਸਮੇਤ ਸਮਾਜਿਕ ਵਿਕਾਸ ਦੇ ਮੁੱਦਿਆਂ ’ਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ’ਤੇ ਧਿਆਨ ਕੇਂਦ੍ਰਿਤ ਕਰਦੀ ਹੈ। ਸਲਾਨਾ ਸੈਸ਼ਨ ਮੈਂਬਰ ਦੇਸ਼ਾਂ ਨੂੰ ਪ੍ਰਗਤੀ ਦੀ ਸਮੀਖਿਆ ਕਰਨ, ਅਨੁਭਵ ਸਾਂਝਾ ਕਰਨ ਅਤੇ ਸਰਬਉੱਤਮ ਵਿਧੀਆਂ ਦਾ ਅਦਾਨ-ਪ੍ਰਦਾਨ ਕਰਨ ਲਈ ਇੱਕ ਆਲਮੀ ਮੰਚ ਪ੍ਰਧਾਨ ਕਰਦਾ ਹੈ। 

ਭਾਰਤ ਦੀ ਭਾਗੀਦਾਰੀ ਇਸ 64ਵੇਂ ਸੈਸ਼ਨ ਵਿੱਚ ਸਮਾਜਿਕ ਵਿਕਾਸ ’ਤੇ ਬਹੁਪੱਖੀ ਯਤਨਾਂ ਪ੍ਰਤੀ ਉਸ ਦੀ ਨਿਰੰਤਰ ਅਤੇ ਆਲਮੀ ਸਮਾਜਿਕ ਨੀਤੀ ਤਰਜ਼ੀਹਾਂ ’ਤੇ ਰਚਨਾਤਮਕ ਸੰਵਾਦ ਦੇ ਖੇਤਰ ਵਿੱਚ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਹ ਯਾਤਰਾ ਸਮਾਜਿਕ ਵਿਕਾਸ ਨਾਲ ਸਬੰਧਿਤ ਮਾਮਲਿਆਂ ’ਤੇ ਸੰਯੁਕਤ ਰਾਸ਼ਟਰ ਏਜੰਸੀਆਂ ਅਤੇ ਹੋਰ ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਪ੍ਰਦਾਨ ਕਰੇਗਾ।

*********

ਐੱਸਐੱਸ/ਪੀਸੀ


(रिलीज़ आईडी: 2221693) आगंतुक पटल : 50
इस विज्ञप्ति को इन भाषाओं में पढ़ें: English , Urdu , Marathi , हिन्दी , Tamil