ਆਯੂਸ਼
ਸੈਂਟਰਲ ਕੌਂਸਲ ਫੌਰ ਰਿਸਰਚ ਇਨ ਆਯੁਰਵੈਦਿਕ ਸਾਇੰਸਿਜ਼ (ਸੀਸੀਆਰਏਐੱਸ) ਨੇ ਆਯੁਸ਼ ਵਿੱਚ ਸੂਚਨਾ ਤਕਨਾਲੋਜੀ 'ਤੇ ਇੰਟਰਨਸ਼ਿਪ ਪ੍ਰੋਗਰਾਮ ਸਮਾਪਤ ਕੀਤਾ
Posted On:
31 JAN 2026 11:42AM by PIB Chandigarh
ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਅਧੀਨ ਸੈਂਟਰਲ ਕੌਂਸਲ ਫੌਰ ਰਿਸਰਚ ਇਨ ਆਯੁਰਵੈਦਿਕ ਸਾਇੰਸਜ਼ (ਸੀਸੀਆਰਏਐੱਸ) ਨੇ 30 ਜਨਵਰੀ ਨੂੰ ਆਯੁਸ਼ ਵਿੱਚ ਸੂਚਨਾ ਤਕਨਾਲੋਜੀ ‘ਤੇ ਆਪਣਾ ਇੰਟਰਨਸ਼ਿਪ ਪ੍ਰੋਗਰਾਮ ਸਫਲਤਾਪੂਰਵਕ ਸਮਾਪਤ ਕੀਤਾ। ਇਹ ਪ੍ਰੋਗਰਾਮ ਸੂਚਨਾ ਤਕਨਾਲੋਜੀ ਅਤੇ ਡੇਟਾ-ਅਧਾਰਿਤ ਦ੍ਰਿਸ਼ਟੀਕੋਣਾਂ ਦੇ ਐਪਲੀਕੇਸ਼ਨਾਂ ਨੂੰ ਆਯੁਸ਼ ਖੋਜ ਵਿੱਚ ਮਜ਼ਬੂਤ ਕਰਨ ਦੇ ਉਦੇਸ਼ ਨਾਲ 15 ਦਸੰਬਰ ਤੋਂ ਸ਼ੁਰੂ ਕੀਤਾ ਗਿਆ ਸੀ।
ਇਸ ਇੰਟਰਨਸ਼ਿਪ ਲਈ ਕੁੱਲ 180 ਐਪਲੀਕੇਸ਼ਨਾਂ ਹਾਸਲ ਹੋਈਆਂ ਜਿਨ੍ਹਾਂ ਵਿੱਚੋਂ ਇੱਕ ਸੁਚਾਰੂ ਸਕ੍ਰੀਨਿੰਗ ਪ੍ਰਕਿਰਿਆ ਤੋਂ ਬਾਅਦ 33 ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਚੁਣੇ ਗਏ ਇੰਟਰਨ ਮੁੱਖ ਤੌਰ ‘ਤੇ ਨਵੀਂ ਦਿੱਲੀ ਅਤੇ ਉਸ ਦੇ ਆਲੇ-ਦੁਆਲੇ ਦੇ ਇੰਜੀਨੀਅਰਿੰਗ ਇੰਸਟੀਟਿਊਟਾਂ ਤੋਂ ਸਨ। ਇਹ ਪ੍ਰੋਗਰਾਮ ਆਯੁਸ਼ ਪ੍ਰਣਾਲੀਆਂ ਤੋਂ ਸਬੰਧਿਤ ਵਿਭਿੰਨ ਖੇਤਰਾਂ ਵਿੱਚ ਸੂਚਨਾ ਤਕਨਾਲੋਜੀ ਦੇ ਐਪਲੀਕੇਸ਼ਨਾਂ ਦਾ ਵਿਵਹਾਰਕ ਅਨੁਭਵ ਪ੍ਰਦਾਨ ਕਰਨ ਲਈ ਬਣਾਇਆ ਗਿਆ ਸੀ।
ਇੰਟਰਨਸ਼ਿਪ ਦੌਰਾਨ, ਭਾਗੀਦਾਰਾਂ ਨੇ ਏਆਈ-ਅਧਾਰਿਤ ਪ੍ਰੋਜੈਕਟਾਂ ਦੀ ਇੱਕ ਵਿਸਤ੍ਰਿਤ ਸ਼੍ਰੇਣੀ ‘ਤੇ ਕੰਮ ਕੀਤਾ, ਜਿਨ੍ਹਾਂ ਵਿੱਚ ਔਸ਼ਧੀ ਪੌਦਿਆਂ ‘ਤੇ ਖੋਜ, ਬਾਇਓਇਨਫਾਰਮੈਟਿਕਸ, ਕੁਦਰਤ ਮੁਲਾਂਕਣ, ਮੈਡੀਕਲ ਇਮੇਜਿੰਗ, ਸਰੀਰਕ ਮੁਦਰਾ ਦਾ ਪਤਾ ਲਗਾਉਣਾ ਅਤੇ ਹੱਥ-ਲਿਖਤਾਂ ਦੀ ਔਪਟੀਕਲ ਅੱਖਰ ਪਛਾਣ (ਓਸੀਆਰ) ਸ਼ਾਮਲ ਹਨ। ਇਹ ਪ੍ਰੋਜੈਕਟ ਡਿਜੀਟਲ ਦਸਤਾਵੇਜ਼ੀਕਰਣ, ਸਬੂਤ ਪੈਦਾ ਕਰਨ ਅਤੇ ਪਰੰਪਰਾਗਤ ਗਿਆਨ ਪ੍ਰਣਾਲੀਆਂ ਦੇ ਤਕਨਾਲੋਜੀ-ਅਧਾਰਿਤ ਪ੍ਰਮਾਣਿਕਤਾ ਦੇ ਸੀਸੀਆਰਏਐੱਸ ਦੇ ਵਿਆਪਕ ਉਦੇਸ਼ਾਂ ਦੇ ਅਨੁਸਾਰ ਸਨ।
ਇਸ ਪ੍ਰੋਗਰਾਮ ਨੇ ਇੱਕ ਇੰਟਰਐਕਟਿਵ ਅਤੇ ਅੰਤਰ-ਅਨੁਸ਼ਾਸਨੀ ਲਰਨਿੰਗ ਮਾਹੌਲ ਪ੍ਰਦਾਨ ਕੀਤਾ, ਜਿਸ ਨਾਲ ਇੰਟਰਨਾਂ ਨੂੰ ਆਯੁਸ਼ ਦੀਆਂ ਪਰੰਪਰਾਗਤ ਧਾਰਨਾਵਾਂ ਨੂੰ ਆਧੁਨਿਕ ਕੰਪਿਊਟੇਸ਼ਨਲ ਸਾਧਨਾਂ ਨਾਲ ਏਕੀਕ੍ਰਿਤ ਕਰਨ ਵਿੱਚ ਮਦਦ ਮਿਲੀ। ਸਬੰਧਿਤ ਖੇਤਰ ਦੇ ਮਾਹਿਰਾਂ ਦੇ ਮਾਰਗਦਰਸ਼ਨ ਨੇ ਭਾਗੀਦਾਰਾਂ ਵਿੱਚ ਨਵੀਨਤਾ, ਆਲੋਚਨਾਤਮਕ ਸੋਚ ਅਤੇ ਵਿਵਹਾਰਕ ਸਮੱਸਿਆ-ਸਮਾਧਾਨ ਨੂੰ ਉਤਸ਼ਾਹਿਤ ਕੀਤਾ।
ਇਹ ਇੰਟਰਨਸ਼ਿਪ ਪ੍ਰੋਗਰਾਮ ਆਯੁਸ਼ ਖੋਜ ਅਤੇ ਵਿਕਾਸ ਵਿੱਚ ਨੌਜਵਾਨ ਪ੍ਰਤਿਭਾਵਾਂ ਨੂੰ ਸ਼ਾਮਲ ਕਰਕੇ ਅਤੇ ਉੱਨਤ ਤਕਨਾਲੋਜੀਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਕੇ ਸਮਰੱਥਾ ਨਿਰਮਾਣ, ਨਵੀਨਤਾ ਅਤੇ ਸੰਸਥਾਗਤ ਮਜ਼ਬੂਤੀ ਪ੍ਰਤੀ ਸੀਸੀਆਰਏਐੱਸ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਪਹਿਲਕਦਮੀ ਤੋਂ ਇੱਕ ਸਸ਼ਕਤ ਖੋਜ ਈਕੋਸਿਸਟਮ ਦੇ ਨਿਰਮਾਣ ਵਿੱਚ ਯੋਗਦਾਨ ਮਿਲਣ ਅਤੇ ਸਬੂਤ-ਅਧਾਰਿਤ ਅਤੇ ਤਕਨਾਲੋਜੀ-ਅਧਾਰਿਤ ਦ੍ਰਿਸ਼ਟੀਕੋਣਾਂ ਰਾਹੀਂ ਆਯੁਸ਼ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਦਾ ਸਮਰਥਨ ਮਿਲਣ ਦੀ ਉਮੀਦ ਹੈ।
ਇਸ ਪ੍ਰੋਗਰਾਮ ਦਾ ਤਾਲਮੇਲ ਅਫਸਰ-ਇਨ-ਚਾਰਜ (IT) ਡਾ. ਰਾਕੇਸ਼ ਨਾਰਾਇਣ ਵੀ., ਸ਼੍ਰੀ ਨਮਨ ਗੋਇਲ, ਸ਼੍ਰੀ ਸਾਹਿਲ, ਡਾ. ਗਗਨਦੀਪ, ਅਤੇ ਸੀਸੀਆਰਏਐੱਸ ਹੈੱਡਕੁਆਰਟਰ ਸਥਿਤ ਆਈਟੀ ਸੈੱਲ ਦੇ ਹੋਰ ਤਕਨੀਕੀ ਅਧਿਕਾਰੀਆਂ ਨੇ ਕੀਤਾ ।
ਸਮਾਪਤੀ ਸੈਸ਼ਨ ਨੂੰ ਸੀਸੀਆਰਏਐੱਸ ਦੇ ਡਾਇਰੈਕਟਰ ਜਨਰਲ (ਡੀਜੀ) ਪ੍ਰੋ. ਰਬੀਨਾਰਾਇਣ ਆਚਾਰੀਆ ਨੇ ਸੰਬੋਧਨ ਕੀਤਾ। ਇਸ ਮੌਕੇ 'ਤੇ ਸੀਸੀਆਰਏਐੱਸ ਦੇ ਡਿਪਟੀ ਡਾਇਰੈਕਟਰ ਜਨਰਲ (ਡੀਡੀਜੀ) ਡਾ. ਐੱਨ. ਸ਼੍ਰੀਕਾਂਤ, ਕੌਂਸਲ ਦੇ ਸੀਨੀਅਰ ਅਧਿਕਾਰੀ ਅਤੇ ਖੋਜ ਅਧਿਕਾਰੀ ਮੌਜੂਦ ਸਨ। ਮੌਜੂਦ ਪਤਵੰਤਿਆਂ ਨੇ ਇੰਟਰਨਸ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਆਯੁਸ਼ ਪ੍ਰਣਾਲੀਆਂ ਵਿੱਚ ਸਬੂਤ-ਅਧਾਰਿਤ ਖੋਜ ਨੂੰ ਮਜ਼ਬੂਤ ਕਰਨ ਵਿੱਚ ਉੱਭਰਦੀ ਤਕਨਾਲੋਜੀਆਂ ਦੇ ਵਧਦੇ ਮਹੱਤਵ 'ਤੇ ਜ਼ੋਰ ਦਿੱਤਾ।
ਪ੍ਰੋਫੈਸਰ ਆਚਾਰੀਆ ਨੇ ਆਯੁਸ਼ ਖੇਤਰ ਨੂੰ ਅੱਗੇ ਵਧਾਉਣ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਰਣਨੀਤਕ ਮਹੱਤਵ ‘ਤੇ ਚਾਨਣਾ ਪਾਇਆ ਅਤੇ ਖੇਤਰ ਵਿੱਚ ਸੀਸੀਆਰਏਐੱਸ ਦੀ ਚੱਲ ਰਹੀ ਪਹਿਲਕਦਮੀਆਂ ਦੇ ਬਾਰੇ ਦੱਸਿਆ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇੰਟਰਨਸ਼ਿਪ ਦੌਰਾਨ ਵਿਕਸਿਤ ਕੀਤੀਆਂ ਗਈਆਂ ਐਪਲੀਕੇਸ਼ਨਾਂ ਨੂੰ ਯੋਜਨਾਬੱਧ, ਪ੍ਰੋਜੈਕਟ-ਅਧਾਰਿਤ ਲਾਗੂਕਰਣ ਰਾਹੀਂ ਤਸਦੀਕ ਅਤੇ ਵਿਸਥਾਰ ਲਈ ਅੱਗੇ ਵਧਾਇਆ ਜਾਣਾ ਚਾਹੀਦਾ ਹੈ।




*********
ਐੱਸਆਰ/ਜੀਐੱਸ
(Release ID: 2221441)
ਵਿਜ਼ੀਟਰ ਕਾਊਂਟਰ : 5