ਵਣਜ ਤੇ ਉਦਯੋਗ ਮੰਤਰਾਲਾ
ਇੰਡੀਅਨ ਇੰਸਟੀਟਿਊਟ ਆਫ਼ ਫੌਰੇਨ ਟ੍ਰੇਡ ਨੇ ਟਾਈਮਜ਼ ਬੀ-ਸਕੂਲ ਰੈਂਕਿੰਗ 2026 ਵਿੱਚ ਪਹਿਲਾ ਸਥਾਨ ਹਾਸਲ ਕੀਤਾ
ਆਈਆਈਐੱਫਟੀ ਵਿਦਿਆਰਥੀਆਂ ਨੂੰ ਗਲੋਬਲ ਵਪਾਰਕ ਅਗਵਾਈ ਲਈ ਹੁਨਰ ਅਤੇ ਵਿਜ਼ਨ ਪ੍ਰਦਾਨ ਕਰਦਾ ਹੈ: ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ
प्रविष्टि तिथि:
31 JAN 2026 2:02PM by PIB Chandigarh
ਇੰਡੀਅਨ ਇੰਸਟੀਟਿਊਟ ਆਫ਼ ਫੌਰੇਨ ਟ੍ਰੇਡ (ਆਈਆਈਐੱਫਟੀ) ਨੇ ਟਾਈਮਜ਼ ਬੀ-ਸਕੂਲ ਰੈਂਕਿੰਗ 2026 ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਹ ਅੰਤਰਰਾਸ਼ਟਰੀ ਵਪਾਰ ਅਤੇ ਗਲੋਬਲ ਵਪਾਰ 'ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕਰਨ ਵਾਲੇ ਪ੍ਰਬੰਧਨ ਸਿੱਖਿਆ ਦੇ ਖੇਤਰ ਵਿੱਚ ਇੱਕ ਪ੍ਰਮੁੱਖ ਸੰਸਥਾ ਵਜੋਂ ਇਸ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਦਾ ਹੈ। ਆਈਆਈਐੱਫਟੀ ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਅਧੀਨ ਇੱਕ ਖੁਦਮੁਖਤਿਆਰ ਇੰਸਟੀਟਿਊਟ ਹੈ। ਇਸ ਦੇ ਕੈਂਪਸ ਦਿੱਲੀ, ਕੋਲਕਾਤਾ, ਕਾਕੀਨਾਡਾ ਅਤੇ GIFT ਸਿਟੀ ਵਿੱਚ ਸਥਿਤ ਹਨ।
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਟੌਪ ਸਥਾਨ ਹਾਸਲ ਕਰਨ ‘ਤੇ ਇੰਸਟੀਟਿਊਟ ਨੂੰ ਵਧਾਈ ਦਿੰਦੇ ਹੋਏ ਇਸ ਉਪਲਬਧੀ ਨੂੰ ਵਿਦਿਆਰਥੀਆਂ ਨੂੰ ਹੁਨਰ, ਵਿਜ਼ਨ ਅਤੇ ਮਹੱਤਵਪੂਰਨ ਸਮਰਥਾਵਾਂ ਤੋਂ ਸਸ਼ਕਤ ਬਣਾਉਣ ਵਿੱਚ ਆਈਆਈਐੱਫਟੀ ਦੇ ਨਿਰੰਤਰ ਯਤਨਾਂ ਦਾ ਨਤੀਜਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇੰਸਟੀਟਿਊਟ ਭਵਿੱਖ ਦੇ ਆਗੂ ਬਣਨ ਅਤੇ ਆਲਮੀ ਟ੍ਰੇਡਿੰਗ ਲੈਂਡਸਕੇਪ ਵਿੱਚ ਭਾਰਤ ਦੀ ਮੌਜੂਦਗੀ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
ਵਣਜ ਸਕੱਤਰ ਅਤੇ ਆਈਆਈਐੱਫਟੀ ਦੇ ਚਾਂਸਲਰ ਸ਼੍ਰੀ ਰਾਜੇਸ਼ ਅਗਰਵਾਲ ਨੇ ਇਸ ਉਪਲਬਧੀ 'ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਕਿਹਾ ਕਿ ਇੰਸਟੀਟਿਊਟ ਦੀ ਪ੍ਰਗਤੀ ਇਸ ਦੀ ਮਜ਼ਬੂਤ ਅਕਾਦਮਿਕ ਨੀਂਹ, ਵਧ ਰਹੇ ਆਲਮੀ ਦ੍ਰਿਸ਼ਟੀਕੋਣ ਅਤੇ ਉੱਤਮਤਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਆਈਆਈਐੱਫਟੀ ਅੰਤਰਰਾਸ਼ਟਰੀ ਵਪਾਰ ਵਿੱਚ ਗਲੋਬਲ ਪਾਵਰਹਾਊਸ ਵਜੋਂ ਉਭਰਨ ਦੀ ਭਾਰਤ ਦੀ ਇੱਛਾ ਦਾ ਸਮਰਥਨ ਕਰਦਾ ਹੈ ਅਤੇ ਰਾਸ਼ਟਰੀ ਵਪਾਰ, ਆਰਥਿਕ ਅਤੇ ਰਣਨੀਤਕ ਤਰਜ਼ੀਹਾਂ ਦੇ ਅਨੁਸਾਰ ਆਲਮੀ ਪੱਧਰ 'ਤੇ ਸਮਰੱਥ ਪ੍ਰਬੰਧਨ ਪੇਸ਼ੇਵਰਾਂ ਨੂੰ ਤਿਆਰ ਕਰਕੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਪਾਉਂਦਾ ਹੈ।
ਆਈਆਈਐੱਫਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰਾਕੇਸ਼ ਮੋਹਨ ਜੋਸ਼ੀ ਨੇ ਸ਼੍ਰੀ ਪੀਯੂਸ਼ ਗੋਇਲ ਅਤੇ ਸ਼੍ਰੀ ਰਾਜੇਸ਼ ਅਗਰਵਾਲ ਨੂੰ ਉਨ੍ਹਾਂ ਦੇ ਦੂਰਦਰਸ਼ੀ ਦ੍ਰਿਸ਼ਟੀਕੋਣ ਅਤੇ ਅਟੁੱਟ ਸਮਰਥਨ ਲਈ ਧੰਨਵਾਦ ਦਿੱਤਾ ਅਤੇ ਅੰਤਰਰਾਸ਼ਟਰੀ ਵਪਾਰ ਦੇ ਖੇਤਰ ਵਿੱਚ ਪ੍ਰਬੰਧਨ ਸਿੱਖਿਆ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਆਪਣੀ ਵਚਨਬੱਧਤਾ ਪ੍ਰਗਟ ਕੀਤੀ। ਉਨ੍ਹਾਂ ਨੇ ਅਕਾਦਮਿਕ ਦਿੜ੍ਹਤਾ, ਨੀਤੀਗਤ ਸਾਰਥਕਤਾ, ਉਦਯੋਗਿਕ ਜੁੜਾਅ ਅਤੇ ਅੰਤਰਰਾਸ਼ਟਰੀ ਪਹੁੰਚ ਨੂੰ ਵਧਾ ਕੇ, ਸਿੱਖਿਆ, ਖੋਜ ਅਤੇ ਸੰਚਾਲਨ ਵਿੱਚ ਮੌਜੂਦਾ ਸਮੇਂ ਦੀਆਂ ਵਾਸਤਵਿਕਤਾਵਾਂ ਨੂੰ ਏਕੀਕ੍ਰਿਤ ਕਰਕੇ ਇਸ ਨੂੰ ਵਿਸ਼ਵ ਪੱਧਰੀ ਸੰਸਥਾ ਬਣਾਉਣ ਦਾ ਟੀਚਾ ਰੱਖਿਆ ਹੈ।
1963 ਵਿੱਚ ਸਥਾਪਿਤ, ਇੰਡੀਅਨ ਇੰਸਟੀਟਿਊਟ ਆਫ਼ ਫੌਰੇਨ ਟ੍ਰੇਡ (ਆਈਆਈਐੱਫਟੀ) ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਅਧੀਨ ਇੱਕ ਡੀਮਡ ਯੂਨੀਵਰਸਿਟੀ ਹੈ। ਆਈਆਈਐੱਫਟੀ ਅੰਤਰਰਾਸ਼ਟਰੀ ਵਪਾਰ ਅਤੇ ਕਾਰੋਬਾਰ ਦੇ ਖੇਤਰ ਵਿੱਚ ਇੱਕ ਪ੍ਰਮੁੱਖ ਸੰਸਥਾ ਵਜੋਂ ਸ਼ਾਨਦਾਰ ਐੱਮਬੀਏ ਪ੍ਰੋਗਰਾਮ, ਕਾਰਜਕਾਰੀ ਸਿੱਖਿਆ ਅਤੇ ਡੌਕਟਰੇਟ ਖੋਜ ਪ੍ਰਦਾਨ ਕਰਦਾ ਹੈ। ਇਹ ਆਲਮੀ ਵਣਜ ਅਤੇ ਵਪਾਰ ਨੀਤੀ ਵਿੱਚ ਭਾਰਤ ਦੇ ਵਿਕਾਸ ਵਿੱਚ ਯੋਗਦਾਨ ਪਾਉਂਦਾ ਹੈ। ਇਸ ਇੰਸਟੀਟਿਊਟ ਦੇ ਕੈਂਪਸ ਦਿੱਲੀ, ਕੋਲਕਾਤਾ, ਕਾਕੀਨਾਡਾ ਅਤੇ GIFT ਸਿਟੀ ਹਨ ਅਤੇ ਦੁਬਈ ਵਿੱਚ ਆਪਣਾ ਪਹਿਲਾ ਕੈਂਪਸ ਸ਼ੁਰੂ ਕਰਨ ਦੀ ਪ੍ਰਕਿਰਿਆ ਵਿੱਚ ਹੈ।
************
ਅਭਿਸ਼ੇਕ ਦਿਆਲ/ਅਨੁਸ਼ਕਾ ਪਾਂਡੇ
(रिलीज़ आईडी: 2221372)
आगंतुक पटल : 2