ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਰਾਸ਼ਟਰੀ ਜੈਵ ਵਿਭਿੰਨਤਾ ਅਥਾਰਿਟੀ ਨੇ ਐਕਸੈੱਸ ਐਂਡ ਬੈਨੀਫਿਟ ਸ਼ੇਅਰਿੰਗ ਫਰੇਮਵਰਕ ਤਹਿਤ ਬ੍ਰਿਹਨਮੁੰਬਈ ਨਗਰ ਨਿਗਮ ਨੂੰ 17 ਲੱਖ ਰੁਪਏ ਦੀ ਵੰਡ ਕੀਤੀ

प्रविष्टि तिथि: 29 JAN 2026 9:10AM by PIB Chandigarh

ਰਾਸ਼ਟਰੀ ਜੈਵ ਵਿਭਿੰਨਤਾ ਅਥਾਰਿਟੀ (ਐੱਨਬੀਏ) ਜੈਵਿਕ ਸਰੋਤਾਂ ਦੀ ਟਿਕਾਊ ਵਰਤੋਂ ਅਤੇ ਉਨ੍ਹਾਂ ਨਾਲ ਪ੍ਰਾਪਤ ਲਾਭਾਂ ਦੇ ਨਿਰਪੱਖ ਅਤੇ ਸਮਾਨ ਵੰਡ ਪ੍ਰਤੀ ਦੇਸ਼ ਦੀ ਪ੍ਰਤੀਬੱਧਤਾ ਨੂੰ ਅੱਗੇ ਵੱਧਾ ਰਿਹਾ ਹੈ। ਐੱਨਬੀਏ ਨੇ ਐਕਸੈੱਸ ਐਂਡ ਬੈਨੀਫਿਟ ਸ਼ੇਅਰਿੰਗ (ਏਬੀਐੱਸ) ਫਰੇਮਵਰਕ ਤਹਿਤ ਮਹਾਰਾਸ਼ਟਰ ਰਾਜ ਜੈਵ ਵਿਭਿੰਨਤਾ ਬੋਰਡ ਰਾਹੀਂ ਬ੍ਰਿਹਨਮੁੰਬਈ ਨਗਰ ਨਿਗਮ (ਬੀਐੱਮਸੀ) ਦੀ ਜੈਵ ਵਿਭਿੰਨਤਾ ਪ੍ਰਬੰਧਨ ਸਮਿਤੀ (ਬੀਐੱਮਸੀ) ਨੂੰ 17 ਲੱਖ ਰੁਪਏ ਵੰਡੇ ਹਨ।

ਇਹ ਵੰਡ ਬੈਸੀਲਸ ਜੀਨਸ ਨਾਲ ਸਬੰਧਿਤ ਮਿੱਟੀ ਦੇ ਸੂਖਮ ਜੀਵਾਂ ਦੇ ਵਪਾਰਕ ਵਰਤੋਂ ਤੋਂ ਪ੍ਰਾਪਤ ਹੋਈ ਹੈ। ਇਨ੍ਹਾਂ ਸੂਖਮ ਜੀਵਾਂ ਦੀ ਵਰਤੋਂ ਮੁੱਲ-ਵਰਧਿਤ ਪ੍ਰੋਬਾਇਓਟਿਕ ਉਤਪਾਦਾਂ ਦੇ ਵਿਕਾਸ ਵਿੱਚ ਕੀਤਾ ਗਿਆ ਹੈ, ਜੋ ਕਿ ਜੈਵ ਵਿਭਿੰਨਤਾ ਸੰਭਾਲ ਅਤੇ ਆਧੁਨਿਕ ਬਾਇਓਟੈਕਨਾਲੌਜੀ ਵਿਚਕਾਰ ਪ੍ਰਭਾਵਸ਼ਾਲੀ ਸਬੰਧ ਨੂੰ ਦਰਸਾਉਂਦਾ ਹੈ। ਲਾਭ-ਸਾਂਝਾਕਰਨ ਵਿਵਸਥਾ ਇਹ ਯਕੀਨੀ ਬਣਾਉਂਦੀ ਹੈ ਕਿ ਜੈਵਿਕ ਸਰੋਤਾਂ ਤੋਂ ਪ੍ਰਾਪਤ ਵਪਾਰਕ ਮੁਨਾਫ਼ੇ ਦਾ ਇੱਕ ਹਿੱਸਾ ਸਥਾਨਕ ਭਾਈਚਾਰਿਆਂ ਨੂੰ ਵਾਪਸ ਦਿੱਤਾ ਜਾਵੇ, ਜਿਸ ਨਾਲ ਭਾਈਚਾਰਕ ਪੱਧਰ ‘ਤੇ ਵਿਕਾਸ ਪਹਿਲਕਦਮੀਆਂ ਨੂੰ ਸਮਰਥਨ ਮਿਲੇ।

ਬਾਇਓਟੈਕਨਾਲੌਜੀ ਸੈਕਟਰ ਵਿੱਚ ਵਧਦੇ ਰੁਝਾਨ ਨਾਲ ਸੂਖਮ ਜੀਵ ਉਦਯੋਗਿਕ ਨਵੀਨਤਾ ਲਈ ਇੱਕ ਮਹੱਤਵਪੂਰਨ ਨੀਂਹ ਪੱਥਰ ਵਜੋਂ ਉੱਭਰ ਰਹੇ ਹਨ। ਬਾਇਓਟੈਕਨਾਲੋਜੀ ਸੈਕਟਰ ਨੇ ਏਬੀਐੱਸ ਫੰਡ ਵਿੱਚ ਲਗਭਗ 10 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ, ਜੋ ਕਿ ਸਿਹਤ ਸੰਭਾਲ, ਖੇਤੀਬਾੜੀ ਅਤੇ ਉਦਯੋਗਿਕ ਉਪਯੋਗਾਂ ਜਿਹੇ ਖੇਤਰਾਂ ਵਿੱਚ ਸੂਖਮ ਜੀਵ ਸਰੋਤਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਦਰਸਾਉਂਦਾ ਹੈ।

ਮਹਾਰਾਸ਼ਟਰ, ਆਂਧਰ ਪ੍ਰਦੇਸ਼ ਤੋਂ ਬਾਅਦ, ਜੈਵ ਵਿਭਿੰਨਤਾ ਗ੍ਰਾਂਟ (ਏਬੀਐੱਸ) ਨਾਲ ਲਾਭ ਲੈਣ ਵਾਲਾ ਦੂਜਾ ਪ੍ਰਮੁੱਖ ਰਾਜ ਬਣਿਆ ਹੋਇਆ ਹੈ। ਲਾਲ ਚੰਦਨ ਦੀ ਲਕੜੀ ਤੋਂ ਪ੍ਰਾਪਤ ਲਾਭ-ਸਾਂਝਾਕਰਨ ਰਕਮ ਨੂੰ ਛੱਡ ਕੇ, ਮਹਾਰਾਸ਼ਟਰ ਨੂੰ ਏਬੀਐੱਸ ਵੰਡ ਦਾ ਸਭ ਤੋਂ ਵੱਡਾ ਹਿੱਸਾ ਪ੍ਰਾਪਤ ਹੋਇਆ ਹੈ। ਮੌਜੂਦਾ ਵੰਡ ਦੇ ਨਾਲ, ਮਹਾਰਾਸ਼ਟਰ ਨੂੰ ਦਿੱਤੀ ਗਈ ਕੁੱਲ ਏਬੀਐੱਸ ਸਹਾਇਤਾ ਲਗਭਗ 8 ਕਰੋੜ ਰੁਪਏ ਤੱਕ ਪਹੁੰਚ ਗਈ ਹੈ, ਜਿਸ ਨਾਲ ਰਾਜ ਭਾਰ ਵਿੱਚ 200 ਤੋਂ ਵੱਧ ਜੈਵ ਵਿਭਿੰਨਤਾ ਪ੍ਰਬੰਧਨ ਕਮੇਟੀਆਂ ਅਤੇ ਸੱਤ ਸੰਸਥਾਵਾਂ ਨੂੰ ਲਾਭ ਮਿਲਿਆ ਹੈ। 

ਰਾਸ਼ਟਰੀ ਪੱਧਰ ‘ਤੇ ਜੈਵ ਵਿਭਿੰਨਤਾ ਫੰਡ (ਏਬੀਐੱਸ) ਦੇ ਤਹਿਤ ਕੁੱਲ ਵੰਡ 144.37 ਕਰੋੜ ਰੁਪਏ (ਲਗਭਗ 16 ਮਿਲੀਅਨ ਅਮਰੀਕੀ ਡਾਲਰ) ਦਾ ਅੰਕੜਾ ਪਾਰ ਕਰ ਚੁਕਿਆ ਹੈ। ਇਹ ਪ੍ਰਾਪਤੀ ਜੈਵ ਵਿਭਿੰਨਤਾ ਐਕਟ, 2002 ਦੇ ਪ੍ਰਭਾਵਸ਼ਾਲੀ ਲਾਗੂਕਰਨ ਨੂੰ ਦਰਸਾਉਂਦੀ ਹੈ ਅਤੇ ਕੁਨਮਿੰਗ- ਮੌਨੀਟ੍ਰੀਅਲ ਗਲੋਬਲ ਜੈਵ ਵਿਭਿੰਨਤਾ ਫਰੇਮਵਰਕ ਤਹਿਤ ਦੇਸ਼ ਦੀਆਂ ਵਚਨਬੱਧਤਾਵਾਂ, ਖਾਸ ਕਰਕੇ ਟੀਚੇ 13 ਅਤੇ 19 ਨੂੰ ਅੱਗੇ ਵਧਾਉਂਦੀ ਹੈ। ਇਹ ਨਤੀਜੇ ਦੇਸ਼ ਦੇ ਰਾਸ਼ਟਰੀ ਜੈਵ ਵਿਭਿੰਨਤਾ ਟੀਚੇ 13 ਅਤੇ 19 ਦੇ ਅਨੁਸਾਰ ਵੀ ਹਨ, ਜੋ ਜੈਵ ਸਰੋਤਾਂ ਦੀ ਟਿਕਾਊ ਵਰਤੋਂ ਅਤੇ ਸਥਾਨਕ ਭਾਈਚਾਰਿਆਂ ਨਾਲ ਬਰਾਬਰ ਲਾਭ ਸਾਂਝਾਕਰਨ, ਜੈਵ ਵਿਭਿੰਨਤਾ ਪ੍ਰਬੰਧਨ ਕਮੇਟੀਆਂ ਦੇ ਸਸ਼ਕਤੀਕਰਣ ਅਤੇ ਰੋਜ਼ੀ-ਰੋਟੀ ਸੁਰੱਖਿਆ ਵਿੱਚ ਵਾਧੇ ‘ਤੇ ਜ਼ੋਰ ਦਿੰਦੇ ਹਨ।

ਏਬੀਐੱਸ ਫਰੇਮਵਰਕ ਟਿਕਾਊ ਵਿਕਾਸ ਦੇ ਟੀਚਿਆਂ ਦੀ ਪ੍ਰਾਪਤੀ ਵਿੱਚ ਯੋਗਦਾਨ ਦਿੰਦਾ ਹੈ। ਇਹ ਸਾਰੇ ਨਤੀਜੇ ਜੈਵ ਵਿਭਿੰਨਤਾ ‘ਤੇ ਆਯੋਜਿਤ ਸੰਮੇਲਨ ਅਤੇ ਇਸ ਦੇ ਨਾਗੋਯਾ ਪ੍ਰੋਟੋਕੌਲ ਦੇ ਆਲਮੀ ਲਾਗੂਕਰਨ ਵਿੱਚ ਭਾਰਤ ਦੀ ਅਗਵਾਈ ਨੂੰ ਮਜ਼ਬੂਤ ਕਰਦੇ ਹਨ, ਨਾਲ ਹੀ ਜੈਵ ਵਿਭਿੰਨਤਾ ਸੰਭਾਲ ਅਤੇ ਸਮਾਵੇਸ਼ੀ ਵਿਕਾਸ ਲਈ ਏਕੀਕ੍ਰਿਤ ਦ੍ਰਿਸ਼ਟੀਕੋਣ ਨੂੰ ਹੁਲਾਰਾ ਦਿੰਦੇ ਹਨ।

*****

ਜੀਐੱਸ/ਐੱਸਕੇ/ਬਲਜੀਤ ਸਿੰਘ


(रिलीज़ आईडी: 2220287) आगंतुक पटल : 2
इस विज्ञप्ति को इन भाषाओं में पढ़ें: English , Urdu , हिन्दी , Marathi , Tamil