ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਦਿੱਲੀ ਵਿੱਚ ਆਯੋਜਿਤ ਸਲਾਨਾ ਐੱਨਸੀਸੀ ਪੀਐੱਮ ਰੈਲੀ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

प्रविष्टि तिथि: 28 JAN 2026 9:02PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਕਰਿਅੱਪਾ ਪਰੇਡ ਗਰਾਊਂਡ ਵਿੱਚ ਆਯੋਜਿਤ ਸਲਾਨਾ ਐੱਨਸੀਸੀ ਪੀਐੱਮ ਰੈਲੀ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। ਇਸ ਮੌਕੇ 'ਤੇ ਸਭਾ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਨਸੀਸੀ ਅਤੇ ਐੱਨਐੱਸਐੱਸ ਕੈਡੇਟਸ, ਝਾਕੀ ਕਲਾਕਾਰਾਂ, ਰਾਸ਼ਟਰੀ ਰੰਗਸ਼ਾਲਾ ਦੇ ਸਾਥੀਆਂ ਅਤੇ ਦੇਸ਼ ਭਰ ਤੋਂ ਆਏ ਨੌਜਵਾਨ ਭਾਗੀਦਾਰਾਂ ਦੇ ਯਤਨ ਉਨ੍ਹਾਂ ਦੇ ਤਾਲਮੇਲ ਵਾਲੇ ਪ੍ਰਦਰਸ਼ਨ ਵਿੱਚ ਸਪਸ਼ਟ ਤੌਰ 'ਤੇ ਦਿਖਾਈ ਦੇ ਰਹੇ ਸਨ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਐੱਕਸ 'ਤੇ ਪੋਸਟਾਂ ਦੀ ਇੱਕ ਲੜੀ ਵਿੱਚ ਲਿਖਿਆ:

“ਅੱਜ ਸਵੇਰੇ ਇੱਕ ਜਹਾਜ਼ ਹਾਦਸੇ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਜੀ ਅਤੇ ਕੁਝ ਸਾਥੀਆਂ ਨੂੰ ਸਾਡੇ ਤੋਂ ਖੋਹ ਲਿਆ। ਅਜੀਤ ਦਾਦਾ ਨੇ ਸੂਬੇ ਅਤੇ ਦੇਸ਼ ਦੇ ਵਿਕਾਸ ਵਿੱਚ ਆਪਣਾ ਅਹਿਮ ਯੋਗਦਾਨ ਦਿੱਤਾ। ਮੈਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਸੋਗ ਦੀ ਇਸ ਘੜੀ ਵਿੱਚ ਅਸੀਂ ਉਨ੍ਹਾਂ ਸਾਰੇ ਸਾਥੀਆਂ ਦੇ ਪਰਿਵਾਰਾਂ ਦੇ ਨਾਲ ਖੜ੍ਹੇ ਹਾਂ, ਜਿਨ੍ਹਾਂ ਨੇ ਇਸ ਹਾਦਸੇ ਵਿੱਚ ਆਪਣਿਆਂ ਨੂੰ ਗੁਆਇਆ ਹੈ।”

“ਅੱਜ ਪੂਰੀ ਦੁਨੀਆ ਨੌਜਵਾਨ ਭਾਰਤ ਦੀ ਨੌਜਵਾਨ ਤਾਕਤ ਵੱਲ ਬਹੁਤ ਭਰੋਸੇ ਨਾਲ ਦੇਖ ਰਹੀ ਹੈ। ਦੁਨੀਆ ਦੇ ਇਸ ਭਰੋਸੇ ਦਾ ਕਾਰਨ ਹੈ – ਮਾਤ ਭੂਮੀ ਪ੍ਰਤੀ ਅਥਾਹ ਸ਼ਰਧਾ ਅਤੇ ਕਾਰਜ ਭੂਮੀ ਪ੍ਰਤੀ ਬੇਮਿਸਾਲ ਸਮਰਪਣ!”

“ਯੂਰਪੀਅਨ ਯੂਨੀਅਨ ਨਾਲ ਜਿਸ ‘ਮਦਰ ਆਫ਼ ਆਲ ਡੀਲਸ’ ’ਤੇ ਸਹਿਮਤੀ ਬਣੀ ਹੈ, ਉਸਦਾ ਮਤਲਬ ਹੈ - ਭਾਰਤੀ ਨੌਜਵਾਨਾਂ ਲਈ ਯੂਰਪ ਦੇ 27 ਦੇਸ਼ਾਂ ਵਿੱਚ ਨਵੇਂ-ਨਵੇਂ ਮੌਕੇ!”

“ਆਪ੍ਰੇਸ਼ਨ ਸਿੰਧੂਰ ਨੇ ਦਿਖਾਇਆ ਕਿ ਸਾਡੇ ਸਵਦੇਸ਼ੀ ਹਥਿਆਰ ਕਿੰਨੇ ਐਡਵਾਂਸ ਅਤੇ ਹਾਈਟੈੱਕ ਹਨ। ਏਆਈ ਅਤੇ ਡਿਫੈਂਸ ਇਨੋਵੇਸ਼ਨ ਸਾਡੀਆਂ ਫ਼ੌਜਾਂ ਨੂੰ ਹੋਰ ਆਧੁਨਿਕ ਬਣਾ ਰਹੇ ਹਨ, ਜਿਸ ਨਾਲ ਸਾਡੇ ਨੌਜਵਾਨ ਸਾਥੀਆਂ ਲਈ ਸੰਭਾਵਨਾਵਾਂ ਦਾ ਬਹੁਤ ਵਿਸਤਾਰ ਹੋਇਆ ਹੈ।”

“ਨੌਜਵਾਨ ਵੋਟਰਾਂ ਲਈ ਹੁਣ ਸਾਨੂੰ ਦੇਸ਼ ਵਿੱਚ ਇੱਕ ਨਵੀਂ ਰਵਾਇਤ ਸ਼ੁਰੂ ਕਰਨ ਦੀ ਜ਼ਰੂਰਤ ਹੈ। ਇਸ ਦਿਸ਼ਾ ਵਿੱਚ ਹਰ ਸਾਲ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ 'ਤੇ ਐੱਨਸੀਸੀ-ਐੱਨਐੱਸਐੱਸ ਅਤੇ ਮੇਰਾ ਯੁਵਾ ਭਾਰਤ ਸੰਗਠਨ ਵਿੱਚ ਪਹਿਲੀ ਵਾਰ ਵੋਟਰਾਂ ਦੇ ਸਨਮਾਨ ਵਿੱਚ ਇੱਕ ਸ਼ਾਨਦਾਰ ਆਯੋਜਨ ਕੀਤਾ ਜਾ ਸਕਦਾ ਹੈ।”

“ਇਹ ਜਾਣ ਕੇ ਮੈਨੂੰ ਚੰਗਾ ਲੱਗਾ ਕਿ ਐੱਨਸੀਸੀ ਨੇ ਏਕ ਪੇੜ ਮਾਂ ਕੇ ਨਾਮ ਮੁਹਿੰਮ ਤਹਿਤ ਲਗਭਗ 8 ਲੱਖ ਰੁੱਖ ਲਗਾਏ ਹਨ। ਇਹ ਦੇਖਣਾ ਵੀ ਸਾਡਾ ਫ਼ਰਜ਼ ਹੈ ਕਿ ਜੋ ਰੁੱਖ ਅਸੀਂ ਲਗਾਏ ਹਨ, ਉਹ ਚੰਗੀ ਤਰ੍ਹਾਂ ਵੱਡੇ ਵੀ ਹੋਣ।”

“ਸਾਡੇ ਨੌਜਵਾਨਾਂ ਦੀ ਇੱਕ ਬਹੁਤ ਵੱਡੀ ਪ੍ਰੀਖਿਆ ਇਹ ਵੀ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਕਿੰਨੇ ਜ਼ਿਆਦਾ ਫਿੱਟ ਹੋਣਗੇ। ਅਨੁਸ਼ਾਸਿਤ ਜੀਵਨ-ਸ਼ੈਲੀ ਅਪਣਾਉਣ ਨੂੰ ਲੈ ਕੇ ਉਨ੍ਹਾਂ ਨੂੰ ਮੇਰੀ ਇਹ ਖ਼ਾਸ ਬੇਨਤੀ…”

*********

ਐੱਮਜੇਪੀਐੱਸ/ ਵੀਜੇ


(रिलीज़ आईडी: 2220096) आगंतुक पटल : 2
इस विज्ञप्ति को इन भाषाओं में पढ़ें: English , Urdu , हिन्दी , Assamese , Gujarati , Telugu , Kannada , Malayalam