ਲੋਕ ਸਭਾ ਸਕੱਤਰੇਤ
ਲੋਕ ਸਭਾ ਸਪੀਕਰ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਅਜੀਤ ਪਵਾਰ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ
प्रविष्टि तिथि:
28 JAN 2026 4:54PM by PIB Chandigarh
ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਅਜੀਤ ਪਵਾਰ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ।
ਆਪਣੇ ਸੋਗ ਸੰਦੇਸ਼ ਵਿੱਚ ਸ਼੍ਰੀ ਬਿਰਲਾ ਨੇ ਕਿਹਾ :
“ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਅਜੀਤ ਪਵਾਰ ਅਤੇ ਹੋਰਾਂ ਦਾ ਇੱਕ ਜਹਾਜ਼ (Plane) ਹਾਦਸੇ ਵਿੱਚ ਬੇਵਕਤੀ ਦੇਹਾਂਤ (ਮੌਤ) ਬਹੁਤ ਦੁਖਦਾਈ ਹੈ।
ਸ਼੍ਰੀ ਅਜੀਤ ਪਵਾਰ ਮਹਾਰਾਸ਼ਟਰ ਦੇ ਬਾਰਾਮਤੀ ਸੰਸਦੀ ਹਲਕੇ ਤੋਂ 10ਵੀਂ ਲੋਕ ਸਭਾ ਦੇ ਮੈਂਬਰ ਵੀ ਰਹੇ। ਆਪਣੇ ਲੰਬੇ ਰਾਜਨੀਤਕ ਜੀਵਨ ਵਿੱਚ ਸਹਿਕਾਰਤਾ ਖੇਤਰ ਤੋਂ ਜਨਤਕ ਭਲਾਈ ਅਤੇ ਰਾਜ ਦੇ ਵਿਕਾਸ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।
ਪ੍ਰਮਾਤਮਾ ਅੱਗੇ ਪ੍ਰਾਰਥਨਾ ਹੈ ਕਿ ਵਿਛੜੀਆਂ ਰੂਹਾਂ ਨੂੰ ਸਦੀਵੀ ਸ਼ਾਂਤੀ ਦੇਵੇ ਅਤੇ ਸੋਗ ਵਿੱਚ ਡੁੱਬੇ ਪਰਿਵਾਰਾਂ ਅਤੇ ਸਮਰਥਕਾਂ ਨੂੰ ਇਹ ਪੀੜ੍ਹਾ ਸਹਿਣ ਕਰਨ ਦੀ ਸ਼ਕਤੀ ਪ੍ਰਦਾਨ ਕਰੇ।
ਓਮ ਸ਼ਾਂਤੀ।"
18ਵੀਂ ਲੋਕ ਸਭਾ ਦੇ 7ਵੇਂ ਸੈਸ਼ਨ ਦੇ ਪਹਿਲੇ ਦਿਨ, ਸ਼੍ਰੀ ਬਿਰਲਾ ਨੇ ਸਦਨ ਦੀ ਅਗਵਾਈ ਕਰਦੇ ਹੋਏ, ਸ਼੍ਰੀ ਅਜੀਤ ਪਵਾਰ ਅਤੇ ਹੋਰ ਸਾਬਕਾ ਮੈਂਬਰਾਂ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ।
*********
ਏਐੱਮ/ਏਕੇ
(रिलीज़ आईडी: 2219989)
आगंतुक पटल : 2