ਸੱਭਿਆਚਾਰ ਮੰਤਰਾਲਾ
ਬ੍ਰਾਜ਼ੀਲੀਅਨ ਥੀਏਟਰ ਪ੍ਰੋਡਕਸ਼ਨ ‘ਪਾਸਡੋ ਪ੍ਰੈਜ਼ੈਂਟੇ ਜ਼ੈਂਟੂਰੋ’ (Passado Presente Zenturo) ਦੇ 25ਵੇਂ ਭਾਰਤ ਰੰਗ ਮਹੋਤਸਵ ਰਾਹੀਂ ਅੰਤਰਰਾਸ਼ਟਰੀ ਪੱਧਰ ‘ਤੇ ਸ਼ੁਰੂਆਤ
ਬੰਗਲੁਰੂ ਅਤੇ ਨਵੀਂ ਦਿੱਲੀ ਫਰਵਰੀ 2026 ਵਿੱਚ ਬ੍ਰਾਜ਼ੀਲੀਅਨ ਪ੍ਰੋਡਕਸ਼ਨ ਪਾਸਡੋ ਪ੍ਰੈਜ਼ੈਂਟੇ ਜ਼ੈਂਟੂਰੋ ਦੀ ਮੇਜ਼ਬਾਨੀ ਕਰਨਗੇ
प्रविष्टि तिथि:
27 JAN 2026 10:58AM by PIB Chandigarh
ਬ੍ਰਾਜ਼ੀਲੀਅਨ ਥੀਏਟਰ ਪ੍ਰੋਡਕਸ਼ਨ ‘ਪਾਸਡੋ ਪ੍ਰੈਜ਼ੈਂਟੇ ਜ਼ੈਂਟੂਰੋ’ (Passado Presente Zenturo) ਸਾਲ 2026 ਵਿੱਚ ਅੰਤਰਰਾਸ਼ਟਰੀ ਪਲੈਟਫਾਰਮ ‘ਤੇ ਆਪਣੀ ਪਹਿਲੀ ਪੇਸ਼ਕਾਰੀ ਪੇਸ਼ ਕਰਨ ਲਈ ਤਿਆਰ ਹੈ। ਇਹ ਪ੍ਰੋਡਕਸ਼ਨ ਦੋ ਪ੍ਰਮੁੱਖ ਗਲੋਬਲ ਥੀਏਟਰ ਸਮਾਰੋਹਾਂ ਵਿੱਚ ਬ੍ਰਾਜੀਲ ਦੀ ਨੁਮਾਇੰਦਗੀ ਕਰਨਗੇ- ਭਾਰਤ ਵਿੱਚ ਆਯੋਜਿਤ ਹੋਣ ਵਾਲੇ 25ਵੇਂ ਭਾਰਤ ਰੰਗ ਮਹੋਤਸਵ ਅਤੇ ਰੂਸ ਵਿੱਚ ਹੋਣ ਵਾਲੇ 5ਵੇਂ ਜੀਆਈਟੀਆਈਐੱਸ ਫੈਸਟ।
ਬ੍ਰਾਜ਼ੀਲੀਅਨ ਨਾਟਕਕਾਰ ਗ੍ਰੇਸ ਪਾਸੋ ਦੇ ਨਾਟਕ ‘ਮਾਰਚਾ ਪਾਰਾ ਜ਼ੈਟੂਰੋ’ ਅਤੇ ਐਂਟੋਨ ਚੇਖਵ ਦੇ ‘ਥ੍ਰੀ ਸਿਸਟਰਸ’ ਤੋਂ ਪ੍ਰੇਰਿਤ ਇਹ ਨਾਟਕ ਪੇਸ਼ਕਾਰੀ ਸਮੇਂ, ਯਾਦਾਂ ਅਤੇ ਸਮੂਹਿਕ ਅਨੁਭਵਾਂ 'ਤੇ ਡੂੰਘੀ ਚਿੰਤਾ ਕਰਦੀ ਹੈ। "ਪਾਸਡੋ ਪ੍ਰੈਜ਼ੈਂਟੇ ਜ਼ੈਂਟੂਰੋ" ਬ੍ਰਾਜ਼ੀਲ ਦੀ ਸੱਭਿਆਚਾਰਕ ਸਮ੍ਰਿੱਧੀ ਨੂੰ ਅੰਤਰਰਾਸ਼ਟਰੀ ਨਾਟਕ ਪਰੰਪਰਾਵਾਂ ਨਾਲ ਜੋੜਦੇ ਹੋਏ, ਵਿਦਿਆਰਥੀ ਰੰਗਮੰਚ ਦੀ ਜੀਵੰਤਤਾ ਅਤੇ ਕਲਾਤਮਕ ਸਮਰੱਥਾ ਨੂੰ ਆਲਮੀ ਪੱਧਰ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦਾ ਉਦੇਸ਼ ਰੱਖਦੀ ਹੈ।
ਸੱਭਿਆਚਾਰਕ ਮੰਤਰਾਲੇ ਦੇ ਅਧੀਨ ਨੈਸ਼ਨਲ ਸਕੂਲ ਆਫ਼ ਡਰਾਮਾ ਦੁਆਰਾ ਆਯੋਜਿਤ ਦੁਨੀਆ ਦੇ ਸਭ ਤੋਂ ਵੱਕਾਰੀ ਅੰਤਰਰਾਸ਼ਟਰੀ ਥੀਏਟਰ ਫੈਸਟੀਵਲਾਂ ਵਿੱਚੋਂ ਇੱਕ, ਭਾਰਤ ਰੰਗ ਮਹੋਤਸਵ ਦੇ ਅਧੀਨ, ਇਸ ਪੇਸ਼ਕਾਰੀ ਦਾ ਆਯੋਜਨ 5 ਫਰਵਰੀ, 2026 ਨੂੰ ਬੰਗਲੁਰੂ ਵਿੱਚ ਅਤੇ 7 ਫਰਵਰੀ, 2026 ਨੂੰ ਨਵੀਂ ਦਿੱਲੀ ਵਿੱਚ ਕੀਤਾ ਜਾਵੇਗਾ।
ਇਸ ਤੋਂ ਇਲਾਵਾ, ਪਾਸਡੋ ਪ੍ਰੈਜ਼ੈਂਟੇ ਜ਼ੈਂਟੂਰੋ ਅਪ੍ਰੈਲ 2026 ਵਿੱਚ ਮਾਸਕੋ ਵਿੱਚ ਹੋਣ ਵਾਲੇ 5ਵੇਂ ਜੀਆਈਟੀਆਈਐੱਸ ਫੈਸਟ ਵਿੱਚ ਬ੍ਰਾਜ਼ੀਲ ਦੀ ਨੁਮਾਇੰਦਗੀ ਕਰੇਗਾ। ਇਹ ਕਦਮ ਇਸ ਦੇ ਗਲੋਬਲ ਥੀਏਟਰ ਸੰਸਥਾਵਾਂ ਨਾਲ ਇਸ ਦੇ ਵਧਦੇ ਅੰਤਰਰਾਸ਼ਟਰੀ ਪ੍ਰਭਾਵ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਹੋਰ ਸਸ਼ਕਤ ਬਣਾਉਣ ਵਿੱਚ ਮਦਦ ਕਰੇਗਾ।
2024 ਵਿੱਚ ਇੱਕ ਵਿਆਪਕ ਰਾਸ਼ਟਰੀ ਦੌਰੇ ਅਤੇ 2025 ਵਿੱਚ ਟੀਯੂਐੱਸਪੀ ਥੀਏਟਰ (ਟੀਟ੍ਰੋ ਦਾ ਯੂਨੀਵਰਸਿਡਾਡੇ ਡੀ ਸਾਓ ਪਾਓਲੋ) ਵਿੱਚ ਇੱਕ ਵਿਸ਼ੇਸ਼ ਸੀਜ਼ਨ ਦੇ ਆਯੋਜਨ ਤੋਂ ਬਾਅਦ, ਇਸ ਪ੍ਰੋਡਕਸ਼ਨ ਨੂੰ ਪਹਿਲੇ ਤੋਂ ਹੀ ਬ੍ਰਾਜ਼ੀਲ ਵਿੱਚ ਪ੍ਰਸਿੱਧੀ ਹਾਸਲ ਹੋ ਚੁੱਕੀ ਹੈ। ਇਸ ਨੂੰ ਆਪਣੇ ਸਮੂਹਿਕ ਯਤਨ, ਇਨੋਵੇਟਿਵ ਸਟੇਜਿੰਗ ਅਤੇ ਕਲਾਸਿਕ ਅਤੇ ਆਧੁਨਿਕ ਟੈਕਸਟ ਦੀ ਸਮਕਾਲੀ ਪੁਨਰ ਕਲਪਨਾ ਲਈ ਬਹੁਤ ਸ਼ਲਾਘਾ ਕੀਤੀ ਗਈ ਹੈ।
ਆਂਦ੍ਰੇ ਹੈਡਾਮਸ (André Haidamus) ਦੁਆਰਾ ਨਿਰਦੇਸ਼ਿਤ ਪਾਸਡੋ ਪ੍ਰੈਜ਼ੈਂਟੇ ਜ਼ੈਂਟੂਰੋ ਵਿੱਚ ਦਸ ਕਲਾਕਾਰ ਸ਼ਾਮਲ ਹਨ। ਰਚਨਾਤਮਕ ਟੀਮ ਵਿੱਚ ਕੈਮਿਲਾ ਐਂਡ੍ਰੇਡ (ਲਾਈਟਿੰਗ ਡਿਜ਼ਾਈਨ) ਅਤੇ ਕੈਸੀਓ ਗੋਂਡਿਮ (ਸਾਊਂਡ ਐਂਡ ਵੀਡੀਓ ਡਿਜ਼ਾਈਨ) ਦਾ ਖ਼ਾਸ ਯੋਗਦਾਨ ਰਿਹਾ ਹੈ, ਜੋ ਇਸ ਪੇਸ਼ਕਾਰੀ ਦੀ ਪ੍ਰਭਾਵਸ਼ਾਲੀ ਨਾਟਕ ਸ਼ੈਲੀ ਨੂੰ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਭਾਰਤ ਅਤੇ ਰੂਸ ਵਿੱਚ ਆਪਣੇ ਆਉਣ ਵਾਲੇ ਪ੍ਰਦਰਸ਼ਨਾਂ ਦੇ ਨਾਲ, ਪਾਸਡੋ ਪ੍ਰੈਜ਼ੈਂਟੇ ਜ਼ੈਂਟੂਰੋ ਬ੍ਰਾਜ਼ੀਲੀਅਨ ਥੀਏਟਰ ਲਈ ਇੱਕ ਸ਼ਾਨਦਾਰ ਪ੍ਰਾਪਤੀ ਹੈ, ਜੋ ਸੰਵਾਦ, ਪ੍ਰਯੋਗ ਅਤੇ ਅੰਤਰਰਾਸ਼ਟਰੀ ਸਹਿਯੋਗ ਦੀ ਇਸ ਦੀ ਸਮਰੱਥਾ ਨੂੰ ਮਜ਼ਬੂਤੀ ਨਾਲ ਦਰਸਾਉਂਦੀ ਹੈ।
***************
ਸੁਨੀਲ ਕੁਮਾਰ ਤਿਵਾਰੀ
(रिलीज़ आईडी: 2219584)
आगंतुक पटल : 3