ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਵੋਟਰ ਦਿਵਸ ’ਤੇ ਦੇਸ਼-ਵਾਸੀਆਂ ਨੂੰ ਵਧਾਈ ਦਿੱਤੀ; ਮਾਈ ਭਾਰਤ ਦੇਸ਼-ਵਿਆਪੀ ਪੈਦਲ ਮਾਰਚ ਦੀ ਸ਼ੁਰੂਆਤ ਕੀਤੀ


"ਕਰ ਦਿਖਾਉਣ” ਦੀ ਭਾਵਨਾ ਇੱਕ ਮਜ਼ਬੂਤ ​​ਲੋਕਤੰਤਰ ਲਈ ਜ਼ਰੂਰੀ ਹੈ: ਮਾਣਯੋਗ ਪ੍ਰਧਾਨ ਮੰਤਰੀ ਦਾ ਮਾਈ ਭਾਰਤ ਵਲੰਟੀਅਰਾਂ ਨੂੰ ਪੱਤਰ

"ਵੋਟਰ ਲੋਕਤੰਤਰ ਦੀ ਆਤਮਾ ਹਨ" ਪ੍ਰਧਾਨ ਮੰਤਰੀ ਮੋਦੀ

ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਮਾਈ ਭਾਰਤ ਪੋਰਟਲ ’ਤੇ ਰਜਿਸਟਰ ਕਰਨ ਦੀ ਅਪੀਲ ਕੀਤੀ

ਪ੍ਰਧਾਨ ਮੰਤਰੀ ਮੋਦੀ: "ਵੋਟਰ ਸਾਡੀ ਵਿਕਾਸ ਯਾਤਰਾ ਦੇ ਨਿਰਮਾਤਾ ਹਨ"

प्रविष्टि तिथि: 25 JAN 2026 2:49PM by PIB Chandigarh

ਰਾਸ਼ਟਰੀ ਵੋਟਰ ਦਿਵਸ ਦੇ ਮੌਕੇ ’ਤੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼-ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਾਰਤ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਜ਼ੋਰ ਦਿੱਤਾ।

ਨੌਜਵਾਨਾਂ ਅਤੇ ਨਾਗਰਿਕਾਂ ਨੂੰ ਤਹਿ ਦਿਲੋਂ ਸੰਬੋਧਿਤ ਇੱਕ ਪੱਤਰ ਵਿੱਚ ਉਨ੍ਹਾਂ ਨੌਜਵਾਨ ਨਾਗਰਿਕਾਂ ਨੂੰ ਮਾਈ ਭਾਰਤ ਪੋਰਟਲ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ। ਪ੍ਰਧਾਨ ਮੰਤਰੀ ਨੇ ਭਾਰਤ ਦੇ ਨੌਜਵਾਨਾਂ ਦੀ "ਕਰ ਦਿਖਾਉਣ" ਦੀ ਭਾਵਨਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਉਨ੍ਹਾਂ ਦੇ ਸਰਗਰਮ ਦ੍ਰਿਸ਼ਟੀਕੋਣ ਅਤੇ ਬਦਲਾਅ ਆਉਣ ਦੀ ਉਡੀਕ ਕਰਨ ਦੀ ਬਜਾਏ ਨਤੀਜਿਆਂ ਨੂੰ ਆਕਾਰ ਦੇਣ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੇ ਉਨ੍ਹਾਂ ਦੇ ਦ੍ਰਿੜ੍ਹ ਇਰਾਦੇ ਦੀ ਸ਼ਲਾਘਾ ਕੀਤੀ।

1951 ਵਿੱਚ ਭਾਰਤ ਦੀਆਂ ਪਹਿਲੀਆਂ ਆਮ ਚੋਣਾਂ ਦੀ ਸ਼ੁਰੂਆਤ ਦੇ 75 ਸਾਲ ਪੂਰੇ ਹੋਣ ਦੇ ਮੌਕੇ ‘ਤੇ ਮਾਣਯੋਗ ਪ੍ਰਧਾਨ ਮੰਤਰੀ ਨੇ ਚੋਣ ਪ੍ਰਕਿਰਿਆ ਨੂੰ "ਲੋਕਤੰਤਰ ਦੇ ਜਸ਼ਨ" ਦੇ ਤੌਰ ਤੇ ਪ੍ਰਭਾਸ਼ਿਤ ਕੀਤਾ। ਉਨ੍ਹਾਂ ਨੇ "ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ" ਅਤੇ "ਲੋਕਤੰਤਰ ਦੀ ਜਨਨੀ" ਵਜੋਂ ਭਾਰਤ ਦੀ ਦੋਹਰੀ ਪਛਾਣ ’ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਮੇਰਾ ਯੁਵਾ ਭਾਰਤ (ਮਾਈ ਭਾਰਤ) ਦੇ ਵਲੰਟੀਅਰਾਂ ਨੂੰ ਵਿਸ਼ੇਸ਼ ਤੌਰ ’ਤੇ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਪਹਿਲੀ ਵਾਰ ਵੋਟਰਾਂ ਦਾ ਸਨਮਾਨ ਕਰਨ ਅਤੇ ਵੋਟ ਪਾਉਣ ਦੀ ਸ਼ਕਤੀ ਬਾਰੇ ਜਾਗਰੂਕਤਾ ਫੈਲਾਉਣ ਦੀ ਬੇਨਤੀ ਕੀਤੀ।

ਪਹਿਲੀ ਵਾਰ ਵੋਟਰ ਬਣਨ ਵਾਲੇ ਵੋਟਰਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ: "ਲੋਕਤੰਤਰ ਵਿੱਚ ਵੋਟਰ ਹੋਣਾ ਸਭ ਤੋਂ ਵੱਡਾ ਸਨਮਾਨ ਅਤੇ ਜ਼ਿੰਮੇਵਾਰੀ ਹੈ। ਵੋਟ ਪਾਉਣਾ ਇੱਕ ਪਵਿੱਤਰ ਸੰਵਿਧਾਨਕ ਅਧਿਕਾਰ ਹੈ ਅਤੇ ਭਾਰਤ ਦੇ ਭਵਿੱਖ ਵਿੱਚ ਭਾਗੀਦਾਰੀ ਦਾ ਪ੍ਰਤੀਕ ਹੈ। ਵੋਟਰ ਸਾਡੀ ਵਿਕਾਸ ਯਾਤਰਾ ਦੇ ਕਿਸਮਤ ਨਿਰਮਾਤਾ ਹਨ। ਉਂਗਲੀ ’ਤੇ ਅਮਿੱਟ ਸਿਆਹੀ ਸਤਿਕਾਰ ਦਾ ਪ੍ਰਤੀਕ ਹੈ, ਜੋ ਸਾਡੇ ਲੋਕਤੰਤਰ ਨੂੰ ਜਿਊਂਦਾ ਅਤੇ ਅਰਥਪੂਰਨ ਰੱਖਦੀ ਹੈ।"

ਬਾਅਦ ਵਿੱਚ ਆਪਣੇ ‘ਮਨ ਕੀ ਬਾਤ' ਸੰਬੋਧਨ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵੋਟਰ ਲੋਕਤੰਤਰ ਦੀ ਆਤਮਾ ਹਨ ਅਤੇ ਵੋਟ ਪਾਉਣਾ ਨਾ ਸਿਰਫ਼ ਇੱਕ ਸੰਵਿਧਾਨਕ ਅਧਿਕਾਰ ਹੈ, ਸਗੋਂ ਇੱਕ ਗੰਭੀਰ ਨਾਗਰਿਕ ਜ਼ਿੰਮੇਵਾਰੀ ਵੀ ਹੈ।

ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਨਾ ਲੈਂਦਿਆਂ ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਮਨਸੁਖ ਮਾਂਡਵੀਆ ਨੇ ਇਸ ਵਿਸ਼ੇ ਨੂੰ ਦੁਹਰਾਇਆ ਕਿ, "ਮਾਈ ਭਾਰਤ ਦੇ ਯੁਵਾ ਵਲੰਟੀਅਰ ਪਹਿਲੀ ਵਾਰ ਵੋਟਰਾਂ ਦੀ ਲੋਕਤੰਤਰੀ ਯਾਤਰਾ ਨੂੰ ਇੱਕ ਰਾਸ਼ਟਰੀ ਜਸ਼ਨ ਵਿੱਚ ਬਦਲ ਦੇਣਗੇ" ਅਤੇ ਉਨ੍ਹਾਂ ਨੇ ਇਸ ਪਹਿਲਕਦਮੀ ਨੂੰ "ਪਹਿਲੀ ਵੋਟ, ਪਹਿਲੀ ਜ਼ਿੰਮੇਵਾਰੀ, ਪਹਿਲਾ ਮਾਣ" ਵਜੋਂ ਉਜਾਗਰ ਕੀਤਾ।

ਮਾਣਯੋਗ ਪ੍ਰਧਾਨ ਮੰਤਰੀ ਦੇ ਸੱਦੇ ਨੂੰ ਇੱਕ ਜੀਵਤ ਜਨ ਅੰਦੋਲਨ ਵਿੱਚ ਬਦਲਦੇ ਹੋਏ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਦੇਸ਼ ਦੇ ਸਾਰੇ ਸੂਬੇ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਜ਼ਿਲ੍ਹਿਆਂ ਵਿੱਚ "ਮੇਰਾ ਭਾਰਤ, ਮੇਰੀ ਵੋਟ" ਥੀਮ ਅਧੀਨ ਰਾਸ਼ਟਰੀ ਵੋਟਰ ਦਿਵਸ ਮਨਾਇਆ।

ਰਾਸ਼ਟਰੀ ਪੱਧਰ ’ਤੇ ਮਨਾਏ ਜਾਣ ਵਾਲੇ ਇਸ ਦਿਨ ਨੂੰ ਮਨਾਉਣ ਲਈ ਮਾਣਯੋਗ ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਮਨਸੁਖ ਮਾਂਡਵੀਆ ਨੇ ਕਰਾਈਕਲ ਵਿੱਚ ਰਾਸ਼ਟਰੀ ਵੋਟਰ ਦਿਵਸ ਗਤੀਵਿਧੀਆਂ ਦੀ ਅਗਵਾਈ ਕੀਤੀ ਅਤੇ ਨੌਜਵਾਨ ਨਾਗਰਿਕਾਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਮਾਣਯੋਗ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ, ਸ਼੍ਰੀਮਤੀ ਰਕਸ਼ਾ ਨਿਖਿਲ ਖੜਸੇ ਨੇ ਅੰਮ੍ਰਿਤਸਰ ਵਿੱਚ ਰਾਸ਼ਟਰੀ ਵੋਟਰ ਦਿਵਸ ਸਮਾਗਮ ਵਿੱਚ ਹਿੱਸਾ ਲਿਆ ਅਤੇ ਮਾਈ ਭਾਰਤ ਵਲੰਟੀਅਰਾਂ ਅਤੇ ਪਹਿਲੀ ਵਾਰ ਵੋਟਰਾਂ ਨਾਲ ਗੱਲਬਾਤ ਕੀਤੀ, ਜ਼ਿੰਮੇਵਾਰ ਅਤੇ ਸਮਾਵੇਸ਼ੀ ਲੋਕਤੰਤਰੀ ਭਾਗੀਦਾਰੀ ਦੇ ਸੰਦੇਸ਼ ਨੂੰ ਹੋਰ ਮਜ਼ਬੂਤ ​​ਕੀਤਾ।

ਇਹ ਪ੍ਰੋਗਰਾਮ ਇੱਕ ਦੇਸ਼-ਵਿਆਪੀ ਨੌਜਵਾਨ ਲਾਮਬੰਦੀ ਪਹਿਲ ਸੀ ਜਿਸਦਾ ਉਦੇਸ਼ ਸੂਚਿਤ, ਨੈਤਿਕ ਅਤੇ ਭਾਗੀਦਾਰ ਚੋਣ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਸੀ।

************

ਪਵਨ ਸਿੰਘ ਫ਼ੌਜਦਾਰ/ਆਯੂਸ਼ਮਾਨ ਕੁਮਾਰ


(रिलीज़ आईडी: 2219012) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी , Gujarati , Tamil , Kannada