ਸਿੱਖਿਆ ਮੰਤਰਾਲਾ
azadi ka amrit mahotsav

ਰਾਸ਼ਟਰੀ ਸਕੂਲ ਬੈਂਡ ਪ੍ਰਤੀਯੋਗਿਤਾ ਅਨੁਸ਼ਾਸਨ, ਟੀਮਵਰਕ ਅਤੇ ਲੀਡਰਸ਼ਿਪ ਨੂੰ ਮਜ਼ਬੂਤ ਕਰਦਾ ਹੈ: ਸ਼੍ਰੀ ਸੰਜੈ ਕੁਮਾਰ


ਗਣਤੰਤਰ ਦਿਵਸ ਸਮਾਰੋਹ 2026 ਦੇ ਹਿੱਸੇ ਵਜੋਂ ਰਾਸ਼ਟਰੀ ਸਕੂਲ ਬੈਂਡ ਪ੍ਰਤੀਯੋਗਿਤਾ 2025-26 ਦਾ ਉਦਘਾਟਨ ਕੀਤਾ ਗਿਆ

ਦੇਸ਼ ਭਰ ਦੇ 18 ਸਕੂਲਾਂ ਦੇ ਬੈਂਡ ਰਾਸ਼ਟਰੀ ਮੰਚ 'ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ

Posted On: 24 JAN 2026 3:20PM by PIB Chandigarh

ਸ਼੍ਰੀ ਸੰਜੈ ਕੁਮਾਰ, ਸਕੱਤਰ, ਸਕੂਲ ਸਿੱਖਿਆ ਅਤੇ ਸਾਖ਼ਰਤਾ ਵਿਭਾਗ (ਡੀਓਐੱਸਈਐੱਲ) ਅਤੇ ਸ਼੍ਰੀ ਰਾਜੇਸ਼ ਕੁਮਾਰ ਸਿੰਘ, ਸਕੱਤਰ, ਰੱਖਿਆ ਮੰਤਰਾਲੇ ਨੇ ਸਾਂਝੇ ਤੌਰ 'ਤੇ ਅੱਜ ਨਵੀਂ ਦਿੱਲੀ ਦੇ ਰਾਸ਼ਟਰੀ ਬਾਲ ਭਵਨ ਵਿਖੇ ਗਣਤੰਤਰ ਦਿਵਸ ਸਮਾਰੋਹ (ਆਰਡੀਸੀ)-2026 ਦੇ ਹਿੱਸੇ ਵਜੋਂ ਆਯੋਜਿਤ ਰਾਸ਼ਟਰੀ ਸਕੂਲ ਬੈਂਡ ਪ੍ਰਤੀਯੋਗਿਤਾ (ਐੱਨਐੱਸਬੀਸੀ) 7, 2025-26 ਦੇ ਸ਼ਾਨਦਾਰ ਸਮਾਪਤੀ ਸਮਾਰੋਹ ਦਾ ਉਦਘਾਟਨ ਕੀਤਾ। ਇਹ ਦੇਸ਼ ਭਰ ਦੇ ਸਕੂਲੀ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਟੀਮਵਰਕ ਅਤੇ ਸੰਗੀਤਕ ਉੱਤਮਤਾ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਉਪਲਬਧੀ ਹੈ।

ਗਣਤੰਤਰ ਦਿਵਸ ਸਮਾਰੋਹ ਦੀ ਯਾਦ ਵਿੱਚ ਰਾਸ਼ਟਰੀ ਸਕੂਲ ਬੈਂਡ ਪ੍ਰਤੀਯੋਗਿਤਾ 7.0, 2025-26 ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਵਿੱਚ ਦੇਸ਼ ਭਰ ਦੇ 18 ਸਕੂਲਾਂ ਦੇ ਬੈਂਡ ਰਾਸ਼ਟਰੀ ਪੱਧਰ 'ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ। ਇਹ ਪ੍ਰਤੀਯੋਗਿਤਾ ਭਾਰਤ ਦੇ ਨੌਜਵਾਨਾਂ ਵਿੱਚ ਏਕਤਾ, ਅਨੁਸ਼ਾਸਨ ਅਤੇ ਸੱਭਿਆਚਾਰਕ ਮਾਣ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਲੱਖਣ ਪਲੈਟਫਾਰਮ ਬਣੀ ਹੋਈ ਹੈ। ਇਸ ਵਰ੍ਹੇ, 11 ਰਾਜਾਂ ਦੀਆਂ 18 ਬੈਂਡ ਟੀਮਾਂ ਨੂੰ ਰਾਜ ਅਤੇ ਖੇਤਰੀ ਪੱਧਰ ਦੇ ਮੁਕਾਬਲਿਆਂ ਰਾਹੀਂ ਫਾਈਨਲ (ਸੂਚੀ ਨਾਲ ਜੋੜਿਆ ਗਿਆ) ਲਈ ਚੁਣਿਆ ਗਿਆ ਹੈ। 18,013 ਵਿਦਿਆਰਥੀਆਂ ਵਾਲੀਆਂ 763 ਟੀਮਾਂ ਨੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ, ਜਦਕਿ 94 ਟੀਮਾਂ ਨੂੰ ਖੇਤਰੀ ਪੱਧਰ 'ਤੇ ਚੁਣਿਆ ਗਿਆ ਹੈ।

IMG_257  IMG_258

ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਸੰਜੈ ਕੁਮਾਰ ਨੇ ਵਿਦਿਆਰਥੀਆਂ ਵਿੱਚ ਲੀਡਰਸ਼ਿਪ, ਅਨੁਸ਼ਾਸਨ, ਟੀਮਵਰਕ ਅਤੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰੀ ਸਕੂਲ ਬੈਂਡ ਮੁਕਾਬਲੇ ਵਰਗੇ ਸਹਿ-ਪਾਠਕ੍ਰਮ ਪਲੈਟਫਾਰਮਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੇ ਦ੍ਰਿਸ਼ਟੀਕੋਣ ਅਤੇ ਉਦੇਸ਼ਾਂ ਦੇ ਅਨੁਸਾਰ, ਕਲਾਸਰੂਮ ਤੋਂ ਪਰ੍ਹੇ ਵੱਖ-ਵੱਖ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਲਈ ਸਿੱਖਿਆ ਮੰਤਰਾਲੇ ਦੀ ਨਿਰੰਤਰ ਵਚਨਬੱਧਤਾ ਨੂੰ ਦੁਹਰਾਇਆ।

ਉਨ੍ਹਾਂ ਕਿਹਾ ਕਿ ਸਕੂਲ ਬੈਂਡ ਦੀ ਪਰੰਪਰਾ ਹਥਿਆਰਬੰਦ ਬਲਾਂ ਤੋਂ ਬਹੁਤ ਪ੍ਰੇਰਿਤ ਹੈ, ਜਿੱਥੇ ਸੰਗੀਤ ਇਤਿਹਾਸਕ ਤੌਰ 'ਤੇ ਬਹਾਦਰੀ, ਏਕਤਾ ਅਤੇ ਮਨੋਬਲ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਕ ਰਿਹਾ ਹੈ। ਇੱਥੋਂ ਤੱਕ ਕਿ ਸਭ ਤੋਂ ਚੁਣੌਤੀਪੂਰਨ ਯੁੱਧ ਸਮੇਂ ਦੀਆਂ ਸਥਿਤੀਆਂ ਵਿੱਚ ਵੀ, ਫੌਜੀ ਬੈਂਡਾਂ ਨੇ ਸੈਨਿਕਾਂ ਦੇ ਮਨੋਬਲ ਨੂੰ ਵਧਾਉਣ ਅਤੇ ਭਾਈਚਾਰੇ ਅਤੇ ਸਮੂਹਿਕ ਭਾਵਨਾ ਦੇ ਬੰਧਨਾਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਪੱਧਰ 'ਤੇ ਭਾਗੀਦਾਰੀ ਆਪਣੇ ਆਪ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ, ਜੋ ਵਿਦਿਆਰਥੀਆਂ ਦੁਆਰਾ ਮਹੀਨਿਆਂ ਦੇ ਸਖ਼ਤ ਅਭਿਆਸ ਅਤੇ ਸਮਰਪਣ ਨੂੰ ਦਰਸਾਉਂਦੀ ਹੈ।

ਸ਼੍ਰੀ ਰਾਜੇਸ਼ ਕੁਮਾਰ ਸਿੰਘ ਨੇ ਆਪਣੇ ਸੰਬੋਧਨ ਵਿੱਚ, ਗਣਤੰਤਰ ਦਿਵਸ ਸਮਾਰੋਹ ਦੇ ਤਹਿਤ ਇਸ ਮੁਕਾਬਲੇ ਨੂੰ ਸੰਸਥਾਗਤ ਬਣਾਉਣ ਵਿੱਚ ਰੱਖਿਆ ਮੰਤਰਾਲੇ ਅਤੇ ਸਿੱਖਿਆ ਮੰਤਰਾਲੇ ਦਰਮਿਆਨ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਦੇ ਸਮਰਪਣ, ਸਟੀਕਤਾ ਅਤੇ ਸੰਗੀਤਕ ਉੱਤਮਤਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਨੌਜਵਾਨ ਵਿਦਿਆਰਥੀਆਂ ਵਿੱਚ ਦੇਸ਼ਭਗਤੀ ਅਤੇ ਰਾਸ਼ਟਰੀ ਸੇਵਾ ਦੀ ਮਜਬੂਤ ਭਾਵਨਾ ਪੈਦਾ ਕਰਦੀਆਂ ਹਨ।

ਸਕੂਲੀ ਸਿੱਖਿਆ ਅਤੇ ਸਾਖਰਤਾ ਦੇ ਸੰਯੁਕਤ ਸਕੱਤਰ ਡਾ. ਅਮਰਪ੍ਰੀਤ ਦੁੱਗਲ ਨੇ ਧੰਨਵਾਦ ਮਤਾ ਪੇਸ਼ ਕੀਤਾ। ਉਨ੍ਹਾਂ ਨੇ ਇਸ ਸਮਾਗਮ ਦੀ ਸਫਲਤਾ ਵਿੱਚ ਯੋਗਦਾਨ ਦੇਣ ਵਾਲੇ ਸਾਰੇ ਪਤਵੰਤਿਆਂ, ਹਿੱਸਾ ਲੈਣ ਵਾਲੇ ਸਕੂਲਾਂ, ਸਲਾਹਕਾਰਾਂ ਅਤੇ ਪ੍ਰਬੰਧਕ ਟੀਮਾਂ ਦਾ ਧੰਨਵਾਦ ਕੀਤਾ।

IMG_259

 

ਗ੍ਰੈਂਡ ਫਾਈਨਲ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਸੂਚੀ:-

ਲੜੀ ਨੰ.

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

ਸਕੂਲਾਂ ਦੀ ਗਿਣਤੀ

ਸਕੂਲ ਦਾ ਨਾਂ ਅਤੇ ਪਤਾ

ਵਰਗ

 

ਬੈਂਡ

ਲੜਕੇ/ਲੜਕੀਆਂ

  1.  

ਛੱਤੀਸਗੜ੍ਹ

1

ਦਿ ਗ੍ਰੇਟ ਇੰਡੀਆ ਸੈਨਿਕ ਸਕੂਲ, ਗੋਧੀ ਮੰਦਿਰ ਹਸੌਦ, ਭਾਨਸੋਜ ਰੋਡ, ਨਵਾਗਾਓਂ, ਰਾਏਪੁਰ।

ਪਾਈਪਬੈਂਡ

ਲੜਕੇ

 

2. 

ਦਿੱਲੀ

1

ਸਰਕਾਰੀ ਸਰਵੋਦਯ ਗਰਲਜ਼ ਸਕੂਲ, ਰਾਜਨਗਰ - II ਐਕਸਟੈਂਸ਼ਨ, ਪਾਲਮ ਕਲੋਨੀ, ਨਵੀਂ ਦਿੱਲੀ

ਪਾਈਪਬੈਂਡ

ਲੜਕੀਆਂ

 

1

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਬਾਦਲੀ

ਪਾਈਪਬੈਂਡ

ਲੜਕੇ

 

3. 

ਗੁਜਰਾਤ

1

ਸ਼੍ਰੀ ਸਵਾਮੀ ਨਾਰਾਇਣ ਗੁਰੂਕੁਲ ਕੁਮਾਰ ਵਿਦਿਆਲਯ, ਗਿਰ ਸੋਮਨਾਥ

ਪਾਈਪਬੈਂਡ

ਲੜਕੇ

 

4. 

ਝਾਰਖੰਡ

3

ਸੇਂਟ ਜ਼ੇਵੀਅਰਜ਼ ਹਾਈ ਸਕੂਲ, ਲੁਪੰਗੁਟੂ, ਚਾਈਬਾਸਾ, ਪੱਛਮੀ ਸਿੰਘਭੂਮ

ਬ੍ਰਾਸ ਬੈਂਡ

ਲੜਕੇ

 

ਕੈਰਾਲੀ ਸਕੂਲ ਸੈਕਟਰ-2, ਐੱਚਈਸੀ ਟਾਊਨਸ਼ਿਪ, ਧੁਰਵਾ, ਰਾਂਚੀ

ਪਾਈਪਬੈਂਡ

ਲੜਕੇ

 

ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਯ, ਕਾਂਕੇ, ਰਾਂਚੀ

ਪਾਈਪਬੈਂਡ

ਲੜਕੀਆਂ

 

5. 

ਕਰਨਾਟਕ

1

ਪੀਐੱਮ ਸ਼੍ਰੀ ਕੇਂਦਰੀ ਵਿਦਿਆਲਯ ਏਐੱਸਸੀ ਸੈਂਟਰ, ਬੰਗਲੁਰੂ

ਪਾਈਪ ਬੈਂਡ

ਲੜਕੀਆਂ

 

 

1

ਸ਼੍ਰੀਮਤੀ ਪੀ.ਐੱਸ. ਸ਼ਿਵ ਸ਼ੰਕਰੱਪਾ ਈਐੱਮ ਰਿਹਾਇਸ਼ੀ ਵਿਦਿਆਲਯ, ਦਾਵਣਗੇਰੇ

ਪਾਈਪ ਬੈਂਡ

ਲੜਕੇ

 

6. 

ਕੇਰਲ

1

ਪੀਐੱਮ ਸ਼੍ਰੀ ਜਵਾਹਰ ਨਵੋਦਯ ਵਿਦਿਆਲਿਆ, ਪੇਰੀਏ, ਕਾਸਰਗੋਡ

ਬ੍ਰਾਸ ਬੈਂਡ

ਲੜਕੇ

 

1

ਪ੍ਰੋਵੀਡੈਂਸ ਗਰਲਜ਼ ਹਾਇਰ ਸੈਕੰਡਰੀ ਸਕੂਲ, ਕੋਝੀਕੋਡ

ਬ੍ਰਾਸ ਬੈਂਡ

ਲੜਕੀਆਂ

 

7. 

ਮਹਾਰਾਸ਼ਟਰ

1

ਸੰਜੀਵਨੀ ਸੈਨਿਕ ਸਕੂਲ ਅਤੇ ਜੂਨੀਅਰ ਕਾਲਜ, ਕੋਪਰਗਾਓਂ, ਜ਼ਿਲ੍ਹਾ ਅਹਿਲਿਆ ਨਗਰ

ਬ੍ਰਾਸ ਬੈਂਡ

ਲੜਕੇ

 

1

ਡੌਨ ਬੋਸਕੋ ਹਾਈ ਸਕੂਲ ਅਤੇ ਜੂਨੀਅਰ ਕਾਲਜ, ਟੈਗੋਰ ਨਗਰ, ਵਿਕਰੋਲੀ ਈਸਟ, ਮੁੰਬਈ

ਬ੍ਰਾਸ ਬੈਂਡ

ਲੜਕੀਆਂ

 

8. 

ਰਾਜਸਥਾਨ

1

ਪੀਐੱਮ ਸ਼੍ਰੀ ਜਵਾਹਰ ਨਵੋਦਯ ਵਿਦਿਆਲਯ, ਸੂਰਤਗੜ੍ਹ, ਸ੍ਰੀ ਗੰਗਾਨਗਰ

ਪਾਈਪ ਬੈਂਡ

ਲੜਕੀਆਂ

 

9. 

ਤ੍ਰਿਪੁਰਾ

1

ਹੋਲੀ ਕਰੌਸ ਹਾਈ ਸਕੂਲ, ਕਰਬੁਕ, ਗੋਮਤੀ

ਬ੍ਰਾਸ ਬੈਂਡ

ਲੜਕੀਆਂ

 

10. 

ਉੱਤਰ ਪ੍ਰਦੇਸ਼

1

ਸੇਂਟ ਜੋਸਫ਼ ਕਾਲਜ, ਰੁਚੀ, ਬਲਾਕ 1, ਸ਼ਾਰਦਾ ਨਗਰ, ਆਸ਼ਿਆਨਾ, ਲਖਨਊ

ਬ੍ਰਾਸ ਬੈਂਡ

ਲੜਕੀਆਂ

 

1

ਸਿਟੀ ਮੋਂਟੇਸ੍ਰੀ ਸਕੂਲ, ਕਾਨਪੁਰ ਰੋਡ, ਐੱਲਡੀਏ, ਲਖਨਊ

ਬ੍ਰਾਸ ਬੈਂਡ

ਲੜਕੇ

 

11. 

ਆਂਧਰ ਪ੍ਰਦੇਸ਼

1

ਮੋਂਟੇਸ੍ਰੀ ਇੰਡਸ ਰਿਹਾਇਸ਼ੀ ਸਕੂਲ

ਬ੍ਰਾਸ ਬੈਂਡ

ਲੜਕੇ

ਕੁੱਲ

11 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

18

 

 

 

 

****

ਏਕੇ/ਏਕੇ


(Release ID: 2218781) ਵਿਜ਼ੀਟਰ ਕਾਊਂਟਰ : 19