ਜਲ ਸ਼ਕਤੀ ਮੰਤਰਾਲਾ
azadi ka amrit mahotsav

ਪੇਅਜਲ ਅਤੇ ਸਵੱਛਤਾ ਵਿਭਾਗ ਨੇ 8 ਰਾਜਾਂ ਦੇ 8 ਗ੍ਰਾਮ ਪੰਚਾਇਤ ਦਫਤਰਾਂ ਵਾਲੇ ਪਿੰਡਾਂ ਵਿੱਚ ਸਥਾਨਕ ਭਾਸ਼ਾ ਵਿੱਚ ਬਹੁ-ਭਾਸ਼ਾਈ ਸੁਜਲ ਗ੍ਰਾਮ ਸੰਵਾਦ ਦੇ ਤੀਜੇ ਸੰਸਕਰਣ ਦਾ ਆਯੋਜਨ ਕੀਤਾ


ਪੇਂਡੂ ਭਾਈਚਾਰਿਆਂ ਦੇ ਨਾਲ ਸਥਾਨਕ ਭਾਸ਼ਾ ਵਿੱਚ ਸੰਵਾਦ ਜਨਤਕ ਭਾਗੀਦਾਰੀ ਅਤੇ ਭਾਈਚਾਰਕ –ਅਗਵਾਈ ਵਾਲੇ ਜਲ ਪ੍ਰਬੰਧਨ ਨੂੰ ਮਜ਼ਬੂਤ ਕਰਦਾ ਹੈ

‘ਸੁਜਲ ਗ੍ਰਾਮ ਸੰਵਾਦ’ ਗ੍ਰਾਮੀਣਾਂ ਨੂੰ ਸਥਾਨਕ ਭਾਸ਼ਾਵਾਂ ਵਿੱਚ ਸਰਵੋਤਮ ਪ੍ਰਥਾਵਾਂ ਸਾਂਝੀਆਂ ਕਰਨ ਦਾ ਮੰਚ ਪ੍ਰਦਾਨ ਕਰਦਾ ਹੈ, ਹੋਰ ਪੇਂਡੂ ਭਾਈਚਾਰੇ ਦੇ ਮੈਂਬਰਾਂ ਦਰਮਿਆਨ ਸ਼ਮੂਲੀਅਤਪੂਰਨ ਸਿਖਲਾਈ ਨੂੰ ਸਮਰੱਥ ਬਣਾਉਂਦਾ ਹੈ

प्रविष्टि तिथि: 21 JAN 2026 6:06PM by PIB Chandigarh

ਪੇਅਜਲ ਅਤੇ ਸਵੱਛਤਾ ਵਿਭਾਗ (ਡੀਡਬਲਿਊਐੱਸ), ਜਲ ਸ਼ਕਤੀ ਮੰਤਰਾਲੇ ਨੇ ਅੱਜ ‘ਸੁਜਲ ਗ੍ਰਾਮ ਸੰਵਾਦ’ ਦੇ ਤੀਜੇ ਸੰਸਕਰਣ ਦਾ ਸਫਲਤਾਪੂਰਵਕ ਆਯੋਜਨ ਕੀਤਾ, ਜੋ ਕਿ ਭਾਰਤ ਸਰਕਾਰ ਦੀ ਜਲ ਪ੍ਰਬੰਧਨ ਅਤੇ ਜਲ ਜੀਵਨ ਮਿਸ਼ਨ (ਜੇਜੇਐੱਮ) ਦੇ  ਭਾਈਚਾਰਕ-ਅਗਵਾਈ ਵਾਲੇ ਲਾਗੂਕਰਨ ਦੇ ਪ੍ਰਤੀ ਵਚਨਬੱਧਤਾ ਨੂੰ ਮਜ਼ਬੂਤ ਕਰਦਾ ਹੈ।

ਇਸ ਵਰਚੁਅਲ ਸੰਵਾਦ ਵਿੱਚ ਗ੍ਰਾਮ ਪੰਚਾਇਤ ਦੇ ਪ੍ਰਤੀਨਿਧੀ, ਗ੍ਰਾਮ ਜਲ ਅਤੇ ਸਵੱਛਤਾ ਕਮੇਟੀ ਦੇ ਮੈਂਬਰ, ਭਾਈਚਾਰਕ ਪ੍ਰਤੀਭਾਗੀ, ਮਹਿਲਾ ਸਵੈ ਸਹਾਇਤਾ ਸਮੂਹ, ਵਿਦਿਆਰਥੀ ਅਤੇ ਪਹਿਲੀ ਲਾਈਨ ਦੇ ਕਾਰਜਕਰਤਾ, ਨਾਲ ਹੀ ਜੇਜੇਐੱਮ ਦੇ ਰਾਜ ਮਿਸ਼ਨ ਨਿਦੇਸ਼ਕ, ਜ਼ਿਲ੍ਹਾ ਕਲੈਕਟਰ/ਜ਼ਿਲ੍ਹਾ ਮੈਜਿਸਟ੍ਰੇਟ/ ਡਿਪਟੀ ਕਮਿਸ਼ਨਰ, DWSM ਅਧਿਕਾਰੀ ਅਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

 

ਸੁਜਲ ਗ੍ਰਾਮ ਸੰਵਾਦ ਦੇ ਤੀਜੇ ਸੰਸਕਰਣ ਵਿੱਚ 8 ਗ੍ਰਾਮ-ਪੰਚਾਇਤ ਦਫਤਰ ਵਾਲੇ ਪਿੰਡਾਂ ਵਿੱਚ ਗ੍ਰਾਮ ਪੱਧਰੀ ਸੰਵਾਦ ਆਯੋਜਿਤ ਕੀਤਾ ਗਿਆ। ਇਸ ਪਹਿਲ ਵਿੱਚ 3000 ਤੋਂ ਵੱਧ ਉਮੀਦਵਾਰਾਂ ਨੇ ਹਿੱਸਾ ਲਿਆ, ਜੋ ਕਿ ਭਾਈਚਾਰਿਆਂ ਅਤੇ ਅਧਿਕਾਰੀਆਂ ਦੋਵਾਂ ਦੀ ਮਜ਼ਬੂਤ ਭਾਗੀਦਾਰੀ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ, ਗ੍ਰਾਮ ਪੰਚਾਇਤ ਪੱਧਰ ‘ਤੇ ਵੱਡੀ ਸੰਖਿਆ ਵਿੱਚ ਪਿੰਡ ਦੇ ਲੋਕਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਮਹਿਲਾਵਾਂ, ਬੱਚੇ, ਨੌਜਵਾਨ ਅਤੇ ਬਜ਼ੁਰਗ ਲੋਕ ਸ਼ਾਮਲ ਸਨ ਜਿਸ ਕਾਰਨ ਸਮੂਹਿਕ ਭਾਗੀਦਾਰੀ ਰਜਿਸਟਰਡ ਸੰਖਿਆ ਤੋਂ ਕਿਤੇ ਵੱਧ ਦੇਖੀ ਗਈ।                              

ਸ਼੍ਰੀ ਅਸ਼ੋਕ ਕੇ.ਕੇ. ਮੀਣਾ, ਸਕੱਤਰ, DWSM ਨੇ ਆਪਣੇ ਸੰਦੇਸ਼ ਵਿੱਚ ਪੇਂਡੂ ਪੱਧਰ ‘ਤੇ ਪੇਅਜਲ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਤਿੰਨ ਮੁੱਖ ਖੇਤਰਾਂ ‘ਤੇ ਪ੍ਰਕਾਸ਼ ਪਾਇਆ।

1   73ਵੇਂ ਸੰਵਿਧਾਨ ਸੋਧ ਦੇ ਤਹਿਤ, ਪੇਅਜਲ ਸਪਲਾਈ ਦੀ ਜ਼ਿੰਮੇਵਾਰੀ ਗ੍ਰਾਮ ਪੰਚਾਇਤਾਂ ਨੂੰ ਸੌਂਪੀ ਗਈ ਹੈ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਹੈ ਕਿ ਪੰਚਾਇਤਾਂ ਨੂੰ ਨਿਰੰਤਰ ਭਾਈਚਾਰਕ ਸ਼ਮੂਲੀਅਤ ਅਤੇ ਸਹਿਭਾਗਤਾਪੂਰਨ ਯੋਜਨਾ ਰਾਹੀਂ ਇਸ ਭੂਮਿਕਾ ਨੂੰ ਪੂਰੀ ਤਰ੍ਹਾਂ ਨਾਲ ਨਿਭਾਉਣਾ ਚਾਹੀਦਾ ਹੈ ਤਾਂ ਜੋ ਸਾਰੇ ਘਰਾਂ ਵਿੱਚ ਨਿਯਮਿਤ ਅਤੇ ਭਰੋਸੇਯੋਗ ਜਲ ਸਪਲਾਈ ਯਕੀਨੀ ਬਣਾਈ ਜਾ ਸਕੇ।

  1. ਜਲ ਅਰਪਨ ਅਤੇ ਲੋਕ ਜਲ ਉਤਸਵ- ਇਹ ਨੋਟ ਕਰਦੇ ਹੋਏ ਕਿ ਜਲ ਅਰਪਨ ਜ਼ਰੂਰੀ ਤਕਨੀਕੀ ਸਹਾਇਤਾ ਦੇ ਨਾਲ-ਨਾਲ ਗ੍ਰਾਮ ਪੰਚਾਇਤਾਂ ਨੂੰ ਜਲ ਸਪਲਾਈ ਸਕੀਮਾਂ ਦਾ ਰਸਮੀ ਮੁਲਾਂਕਣ, ਸੰਚਾਲਿਤ ਕਰਨ ਅਤੇ ਸੌਂਪਣਾ ਯਕੀਨੀ ਬਣਾਉਂਦਾ ਹੈ। ਉਨ੍ਹਾਂ ਪੰਚਾਇਤਾਂ ਨੂੰ ਯੋਜਨਾਵਾਂ ਦੀ ਵਿਆਪਕ ਸਮੀਖਿਆ ਕਰਨ ਅਤੇ ਸਮੇਂ ਸਿਰ ਸੰਚਾਲਨ ਅਤੇ ਰੱਖ-ਰਖਾਅ ਨੂੰ ਯਕੀਨੀ ਬਣਾਉਣ ਲਈ ਲੋਕ ਜਲ ਉਤਸਵ ਕਰਵਾਉਣ ਦੀ ਅਪੀਲ ਕੀਤੀ।
  2. ਜਲ ਸੇਵਾ ਆਂਕਲਨ- ਇੱਕ ਕ੍ਰਾਂਤੀਕਾਰੀ ਪਹਿਲ ਹੈ, ਜਿਸ ਵਿੱਚ ਗ੍ਰਾਮ ਪੰਚਾਇਤਾਂ ਦੇ ਨਾਲ-ਨਾਲ ਗ੍ਰਾਮ ਸਭਾਵਾਂ ਰਾਹੀਂ ਪਾਣੀ ਦੀ ਮਾਤਰਾ, ਗੁਣਵੱਤਾ ਅਤੇ ਸੇਵਾ ਪੱਧਰਾਂ ਦਾ ਮੁਲਾਂਕਣ ਕੀਤਾ ਜਾਂਦਾ ਹੈਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਾਰਦਰਸ਼ਿਤਾ, ਜਵਾਬਦੇਹੀ ਅਤੇ ਸੇਵਾ ਪ੍ਰਦਾਨ ਕਰਨ ਵਿੱਚ ਨਿਰੰਤਰ ਸੁਧਾਰ ਲਈ ਨਤੀਜਿਆਂ ਨੂੰ ਗ੍ਰਾਮ ਸਭਾ ਦੇ ਸਾਹਮਣੇ ਰੱਖਿਆ ਜਾਣਾ ਚਾਹੀਦਾ ਹੈ ਅਤੇ ਪੋਰਟਲ 'ਤੇ ਅਪਲੋਡ ਕੀਤਾ ਜਾਣਾ ਚਾਹੀਦਾ ਹੈ।
  3.  

ਆਪਣੇ ਉਦਘਾਟਨੀ ਭਾਸ਼ਣ ਵਿੱਚ, ਸ਼੍ਰੀ ਕਮਲ ਕਿਸ਼ੋਰ ਸੋਨ, ਐੱਨਜੇਜੇਐੱਮ ਦੇ ਅੰਡਰ ਸੈਕਟਰੀ ਅਤੇ ਮਿਸ਼ਨ ਡਾਇਰੈਕਟਰ, ਨੇ ਕਿਹਾ ਕਿ ਸੁਜਲ ਗ੍ਰਾਮ ਸੰਵਾਦ ਨੂੰ ਇੱਕ ਅਜਿਹਾ ਮੰਚ ਬਣਾਇਆ ਗਿਆ ਹੈ ਜਿੱਥੇ ਪਿੰਡ ਵਾਸੀਆਂ ਨੂੰ ਉਨ੍ਹਾਂ ਦੀਆਂ ਆਪਣੀਆਂ ਭਾਸ਼ਾਵਾਂ ਵਿੱਚ ਸਿੱਧੇ ਸੁਣਿਆ ਜਾਂਦਾ ਹੈ ਜਿਸ ਤੋਂ ਇਹ ਪਤਾ ਚੱਲ ਸਕੇ ਕਿ ਭਾਈਚਾਰੇ ਪੀਣ ਵਾਲੇ ਪਾਣੀ ਦੀਆਂ ਸਪਲਾਈ ਸਕੀਮਾਂ ਦਾ ਸੰਚਾਲਨ ਅਤੇ ਰੱਖ-ਰਖਾਅ ਕਿਵੇਂ ਕਰ ਰਹੇ ਹਨ। ਉਨ੍ਹਾਂ ਨੇ ਗ੍ਰਾਮ ਪੰਚਾਇਤਾਂ, ਗ੍ਰਾਮ ਜਲ ਅਤੇ ਸਵੱਛਤਾ ਕਮੇਟੀਆਂ, ਜ਼ਿਲ੍ਹਾ ਕਲੈਕਟਰਾਂ ਅਤੇ ਮਿਸ਼ਨ ਡਾਇਰੈਕਟਰਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਬਹੁਤ ਸਾਰੀਆਂ ਪੰਚਾਇਤਾਂ ਨੇ ਮਿਸਾਲੀ ਪ੍ਰਦਰਸ਼ਨ ਕੀਤਾ ਹੈ, ਪਰ ਮੌਜੂਦਾ ਚੁਣੌਤੀਆਂ ਦਾ ਹੱਲ ਪਿੰਡ, ਜ਼ਿਲ੍ਹਾ, ਰਾਜ ਅਤੇ ਕੇਂਦਰ ਸਰਕਾਰਾਂ ਦੇ ਤਾਲਮੇਲ ਵਾਲੇ ਯਤਨਾਂ ਦੁਆਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਪ੍ਰਤੀਨਿਧੀਆਂ ਅਤੇ ਮੰਤਰਾਲੇ ਵਿਚਕਾਰ ਸਿੱਧੀ ਗੱਲਬਾਤ ਨੇ ਜ਼ਮੀਨੀ ਪੱਧਰ ਦੇ ਤਜ਼ਰਬਿਆਂ ਤੋਂ ਸਿੱਖ ਕੇ ਮਿਸ਼ਨ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕੀਤੀ ਹੈ।

ਉਨ੍ਹਾਂ ਨੇ ਚਾਨਣਾ ਪਾਇਆ ਕਿ ਸ਼ਾਨਦਾਰ ਕੰਮ ਕਰਨ ਵਾਲੀਆਂ ਪੰਚਾਇਤਾਂ ਨੂੰ ਗਣਤੰਤਰ ਦਿਵਸ ਅਤੇ ਸੁਤੰਤਰਤਾ ਦਿਵਸ ਵਰਗੇ ਰਾਸ਼ਟਰੀ ਮੌਕਿਆਂ ‘ਤੇ ਸੱਦਾ ਦਿੱਤਾ ਜਾਂਦਾ ਹੈ ਤਾਂ ਜੋ ਦੂਜਿਆਂ ਨੂੰ ਪ੍ਰੇਰਿਤ ਕਰ ਸਕਣ ਅਤੇ ਉਨ੍ਹਾਂ ਨੇ ਵਿਆਪਕ ਪ੍ਰਸਾਰ ਲਈ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੀਣ ਵਾਲੇ ਪਾਣੀ ਦੀ ਸਪਲਾਈ 30 ਵਰ੍ਹਿਆਂ ਤੱਕ ਨਿਰੰਤਰ ਬਣੀ ਰਹਿਣੀ ਚਾਹੀਦੀ ਹੈ ਅਤੇ ਦੁਹਰਾਇਆ ਕਿ ਸਰੋਤ ਦੀ ਸਥਿਰਤਾ, ਪ੍ਰਣਾਲੀ ਦੇ ਰੱਖ ਰਖਾਅ ਅਤੇ ਸੇਵਾ ਦੀ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਲਈ ਭਾਈਚਾਰਕ ਭਾਗੀਦਾਰੀ ਲਾਜ਼ਮੀ ਹੈ। ਉਨ੍ਹਾਂ ਨੇ ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ ਕਿਹਾ ਕਿ ਜਲ ਜੀਵਨ ਮਿਸ਼ਨ ਸਿਰਫ਼ ਇੱਕ ਯੋਜਨਾ ਨਹੀਂ ਸਗੋਂ ਇੱਕ ਜਨਤਕ ਅੰਦੋਲਨ ਹੈ, ਜਿਸ ਵਿੱਚ ਸੁਜਲ ਗ੍ਰਾਮ ਸੰਵਾਦ ਟਿਕਾਊ ਅਤੇ ਸਮਾਵੇਸ਼ੀ ਪੇਅਜਲ ਸੇਵਾ ਵੰਡ ਨੂੰ ਅੱਗੇ ਵਧਾਉਣ ਦਾ ਇੱਕ ਮੁੱਖ ਸਾਧਨ ਹੈ।

ਜ਼ਮੀਨੀ ਪੱਧਰ ਦੀਆਂ ਗੱਲਾਂ

  1. ਸਿੱਪੀਘਾਟ, ਦੱਖਣੀ ਅੰਡੇਮਾਨ, ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ

ਸ਼੍ਰੀ ਸਮੀਪ ਕੁਮਾਰ, ਆਰਥਿਕ ਸਲਾਹਕਾਰ ਨੇ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਦੇ ਦੱਖਣੀ ਅੰਡੇਮਾਨ ਜ਼ਿਲ੍ਹੇ ਨੂੰ ਸਿੱਪੀਘਾਟ ਵਿੱਚ ਹਿੰਦੀ ਭਾਸ਼ਾ ਵਿੱਚ ਭਾਈਚਾਰੇ ਦੇ ਨਾਲ ਗੱਲਬਾਤ ਕਰਕੇ ਪੇਂਡੂ ਪੱਧਰ ‘ਤੇ ਸੰਵਾਦ ਦੀ ਸ਼ੁਰੂਆਤ ਕੀਤੀ।

ਪਿੰਡ ਵਾਸੀਆਂ ਨੇ ਕਿਹਾ ਕਿ ਸਵੱਛ ਅਤੇ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਉਪਲਬਧਤਾ ਨਾਲ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਵਿੱਚ ਜ਼ਿਕਰਯੋਗ ਕਮੀ ਆਈ ਹੈ, ਜਿਸ ਕਾਰਨ ਚਿਕਿਤਸਾ ਦੇ ਖਰਚਿਆਂ ਵਿੱਚ ਬੱਚਤ ਹੋਈ ਹੈ ਅਤੇ ਮਹਿਲਾਵਾਂ ਅਤੇ ਲੜਕੀਆਂ ਲਈ ਔਖਾ ਜੀਵਨ ਅਸਾਨ ਹੋਇਆ ਹੈ। ਸੱਤਵੀਂ ਕਲਾਸ ਦੀ ਇੱਕ ਵਿਦਿਆਰਥਣ ਨੇ ਕਿਹਾ ਕਿ ਘਰ ਅਤੇ ਸਕੂਲ ਦੋਵੇਂ ਥਾਵਾਂ ‘ਤੇ ਨਲ ਜਲ ਦੀ ਉਪਲਬਧਤਾ ਨਾਲ ਸਿਹਤ ਵਿੱਚ ਸੁਧਾਰ ਹੋਇਆ ਹੈ, ਬਿਮਾਰੀਆਂ ਦੇ ਮਾਮਲਿਆਂ ਵਿੱਚ ਕਮੀ ਆਈ ਹੈ ਅਤੇ ਸਕੂਲਾਂ ਵਿੱਚ ਹਰ ਰੋਜ਼ ਨਿਰਵਿਘਨ ਜਲ ਸਪਲਾਈ ਯਕੀਨੀ ਹੋਈ ਹੈ। ਉਸ ਨੇ ਇਹ ਵੀ ਕਿਹਾ ਕਿ ਲੜਕੀਆਂ ਅਤੇ ਲੜਕਿਆਂ ਲਈ ਵੱਖੋ-ਵੱਖਰੇ ਪਖਾਨਿਆਂ ਦੀ ਵਿਵਸਥਾ ਹੈ ਅਤੇ ਹੱਥ ਧੋਣ ਦੀਆਂ ਸੁਵਿਧਾਵਾਂ ਵੀ ਸੁਚਾਰੂ ਢੰਗ ਨਾਲ ਚੱਲ ਰਹੀਆਂ ਹਨ, ਜਿਸ ਨਾਲ ਸਵੱਛਤਾ ਬਿਹਤਰ ਹੋਈ ਹੈ ਅਤੇ ਸਕੂਲ ਦਾ ਮਾਹੌਲ ਸਿਹਤਮੰਦ ਬਣਿਆ ਹੈ।

 

2 ਸਾਲੇਹਭਾਟ, ਰਾਏਪੁਰ, ਛੱਤੀਸਗੜ੍ਹ

ਸਾਲੇਹਭਾਟ ਦੇ ਭਾਈਚਾਰੇ ਨੇ ਛੱਤੀਸਗੜ੍ਹ ਭਾਸ਼ਾ ਵਿੱਚ ਜਲ ਸੰਸਾਧਨ ਵਿਭਾਗ ਦੇ ਅਧਿਕਾਰੀ ਨੂੰ ਕਿਹਾ ਕਿ ਪਹਿਲਾਂ ਪੀਣ ਦਾ ਪਾਣੀ ਨਦੀਆਂ ਅਤੇ ਨਾਲਿਆਂ ਤੋਂ ਇਕੱਠਾ ਕੀਤਾ ਜਾਂਦਾ ਸੀ ਪਰ ਹੁਣ ਜਲ ਜੀਵਨ ਮਿਸ਼ਨ ਦੇ ਤਹਿਤ ਸਵੱਛ ਅਤੇ ਸੁਰੱਖਿਅਤ ਪਾਣੀ ਘਰਾਂ ਵਿੱਚ ਨਲ ਰਾਹੀਂ ਉਪਲਬਧ ਹੈ, ਜਿਨ੍ਹਾਂ ਦੀ ਪਿੰਡ ਦੇ ਵਾਟਰ ਟੈਂਕ ਨਾਲ ਨਿਯਮਿਤ ਅਤੇ ਸਮੇਂ ਸਿਰ ਸਪਲਾਈ ਹੁੰਦੀ ਹੈ।

ਪਿੰਡ ਵਾਸੀਆਂ ਨੇ ਪਾਣੀ ਦੀ ਜ਼ਿੰਮੇਦਾਰ ਵਰਤੋਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੰਚਾਲਨ ਅਤੇ ਰੱਖ ਰਖਾਅ ਲਈ ਪ੍ਰਤੀ ਪਰਿਵਾਰ 50 ਰੁਪਏ ਦੀ ਮਹੀਨਾਵਾਰ ਫੀਸ ਸਵੈ-ਇੱਛਾ ਨਾਲ ਅਦਾ ਕੀਤੀ ਜਾਂਦੀ ਹੈ। ਟ੍ਰੇਂਡ ਮਹਿਲਾਵਾਂ ਦੁਆਰਾ ਫੀਲਡ ਟੈਸਟਿੰਗ ਕਿੱਟ ਦੀ ਵਰਤੋਂ ਕਰਕੇ ਪਾਣੀ ਦੀ ਗੁਣਵੱਤਾ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਨਤੀਜੇ ਗ੍ਰਾਮ ਸਭਾ ਦੀਆਂ ਬੈਠਕਾਂ ਵਿੱਚ ਸਾਂਝੇ ਕੀਤੇ ਜਾਂਦੇ ਹਨਰਿਸਾਅ, ਸਪਲਾਈ ਵਿੱਚ ਕਮੀ ਅਤੇ ਸਮੇਂ ਜਿਹੀਆਂ ਸਮੱਸਿਆਵਾਂ ਬਾਰੇ ਚਰਚਾ ਕਰਨ ਲਈ ਮਾਸਿਕ ਜਲ ਸਮਿਤੀ ਦੀਆਂ ਬੈਠਕਾਂ ਆਯੋਜਿਤ ਕੀਤੀਆਂ ਜਾਂਦੀਆਂ ਹਨ।

23 ਜਨਵਰੀ ਨੂੰ ਗ੍ਰਾਮ ਸਭਾ ਦੌਰਾਨ ਜਲ ਸੇਵਾ ਆਂਕਲਨ ਜਾਰੀ ਕੀਤਾ ਜਾਵੇਗਾ। ਭਾਈਚਾਰੇ ਨੇ ਜਲ ਸਰੋਤ ਦੀ ਸਥਿਰਤਾ ਲਈ ਕਈ ਪਹਿਲਕਦਮੀਆਂ ‘ਤੇ ਚਾਨਣਾ ਪਾਇਆ, ਜਿਨ੍ਹਾਂ ਵਿੱਚ ਰੀਚਾਰਜ ਸਟ੍ਰਕਚਰਸ, ਰੀਚਾਰਜ ਪਿਟਸ, ਟ੍ਰੈਡੀਸ਼ਨਲ ਵਾਟਰ ਬੌਡੀਜ਼ (ਕੁੰਡਾਂ) ਦੀ ਸੰਭਾਲ ਅਤੇ ਗਰਾਉਂਡ ਵਾਟਰ ਰੀਚਾਰਜ ਲਈ ਸੋਕਸ਼ਤਾ ਗੱਢਿਆਂ (Sokshta Gaddha (Soak Pits) ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ। ਪਿੰਡ ਨੇ ਰੋਜ਼ਾਨਾਂ ਦੇ ਕੰਮਾਂ ਵਿੱਚ ਜਲ ਬਾਹਿਣੀ (Jal Bahini) ਅਤੇ ਸੰਚਾਲਕਾਂ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ, ਨਾਲ ਹੀ ਪੇਂਡੂ ਪੱਧਰੀ ਸੰਸਥਾਵਾਂ ਦੇ ਮਜ਼ਬੂਤ ਏਕੀਕਰਣ ਨਾਲ ਪ੍ਰਣਾਲੀ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਦੀ ਗੱਲ ਕੀਤੀ।

3 ਦੋਚਨਾ, ਮਹੇਂਦ੍ਰਗੜ੍ਹ, ਹਰਿਆਣਾ

ਡੀਡੀਡਬਲਿਊਐੱਸ ਦੇ ਅਧਿਕਾਰੀਆਂ ਨਾਲ ਹਰਿਆਣਵੀ ਭਾਸ਼ਾ ਵਿੱਚ ਗੱਲ ਕਰਦੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਜ਼ਮੀਨ ਹੇਠਾਂ ਪੀਣ ਯੋਗ ਨਹੀਂ ਹੈ ਇਸ ਲਈ ਨਹਿਰ ਦੇ ਪਾਣੀ ਦਾ ਇਲਾਜ ਕੀਤਾ ਜਾਂਦਾ ਹੈ, ਟੈਸਟ ਕੀਤਾ ਜਾਂਦਾ ਹੈ, ਅਤੇ ਘਰਾਂ ਨੂੰ ਸਪਲਾਈ ਕੀਤਾ ਜਾਂਦਾ ਹੈਜਾਗਰੂਕਤਾ ਫੈਲਾਉਣ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਗ੍ਰਾਮ ਜਲ ਸਵੱਛਤਾ ਕਮੇਟੀ (VWSC) ਦੀਆਂ ਬੈਠਕਾਂ ਨਿਯਮਿਤ ਤੌਰ ‘ਤੇ ਆਯੋਜਿਤ ਕੀਤੀਆਂ ਜਾਂਦੀਆਂ ਹਨ ਜਦਕਿ ਟ੍ਰੇਂਡ ਮਹਿਲਾਵਾਂ ਫੀਲਡ ਟੈਸਟਿੰਗ ਕਿੱਟ (ਐੱਫਟੀਕੇ) ਦੀ ਵਰਤੋਂ ਕਰਕੇ ਪਾਣੀ ਦੀ ਗੁਣਵੱਤਾ ਦਾ ਪ੍ਰੀਖਣ ਕਰਦੀਆਂ ਹਨ। ਪਹਿਲਾਂ, ਹਰੇਕ ਵਾਰਡ ਵਿੱਚ ਸਿਰਫ ਇੱਕ ਨਲ ਜਲ ਕਨੈਕਸ਼ਨ ਨਾਲ ਸੀਮਤ ਵਾਟਰ ਸਪਲਾਈ ਹੁੰਦੀ ਸੀ ਪਰ ਹੁਣ ਪਿੰਡ ਵਿੱਚ ਉਚਿਤ ਅਤੇ ਨਿਰਵਿਘਨ ਜਲ ਉਪਲਬਧਤਾ ਹੈ।

 

ਪੰਚਾਇਤ ਨੇ ਕਿਹਾ ਕਿ ਹਰੇਕ ਪਰਿਵਾਰ ਨੂੰ 100 ਰੁਪਏ ਮਾਸਿਕ ਦਾ ਵਰਤੋਂ ਚਾਰਜ ਲਿਆ ਜਾਂਦਾ ਹੈ ਅਤੇ ਇਸ ਦੀ ਰਸੀਦ ਦਿੱਤੀ ਜਾਂਦੀ ਹੈ। ਇਸ ਧਨਰਾਸ਼ੀ ਦੀ ਵਰਤੋਂ ਸਿਰਫ ਵਾਟਰ ਸਪਲਾਈ ਵਿਵਸਥਾ ਦੇ ਰੱਖ-ਰਖਾਅ ਲਈ ਕੀਤੀ ਜਾਂਦੀ ਹੈ। ਗ਼ਰੀਬੀ ਰੇਖਾ ਤੋਂ ਹੇਠਾਂ (ਬੀਪੀਐੱਲ) ਰਹਿਣ ਵਾਲੇ ਪਰਿਵਾਰਾਂ ਜਾਂ ਚਾਰਜ ਦਾ ਭੁਗਤਾਨ ਕਰਨ ਵਿੱਚ ਅਸਮਰੱਥ ਲੋਕਾਂ ਨੂੰ ਇਸ ਵਿੱਚ ਛੂਟ ਦਿੱਤੀ ਗਈ ਹੈ। ਇਹ ਵੀ ਕਿਹਾ ਗਿਆ ਕਿ ਸਵੈ ਸਹਾਇਤਾ ਸਮੂਹ (ਐੱਸਐੱਚਜੀ) ਪੂਰੇ ਹਰਿਆਣਾ ਵਿੱਚ ਪੰਚਾਇਤਾਂ ਨੂੰ ਯੂਜ਼ਰ-ਫ੍ਰੀ ਕਲੈਕਸ਼ਨ ਕਰਨ ਵਿੱਚ ਸਹਿਯੋਗ ਕਰਦੇ ਹਨ। ਗ੍ਰਾਮ ਸਭਾ ਰਾਹੀਂ 27 ਜਨਵਰੀ ਨੂੰ ਜਲ ਸੇਵਾ ਆਂਕਲਨ ਪੇਸ਼ ਕੀਤਾ ਜਾਵੇਗਾ, ਜਿਸ ਨਾਲ ਸੇਵਾ ਵੰਡ ਵਿੱਚ ਪਾਰਦਰਸ਼ਿਤਾ ਅਤੇ ਭਾਈਚਾਰਕ ਭਾਗੀਦਾਰੀ ਨੂੰ ਹੁਲਾਰਾ ਮਿਲੇਗਾ।

4.      ਹਰਵੇਲਮ, ਉੱਤਰੀ ਗੋਆ, ਗੋਆ

 

ਹਰਵੇਲਮ ਪਿੰਡ ਵਿੱਚ ਸਰਪੰਚ, ਵੀਡਬਲਿਊਐੱਸਸੀ ਮੈਂਬਰਾਂ, ਸਕੂਲੀ ਬੱਚਿਆਂ ਅਤੇ ਭਾਈਚਾਰੇ ਦੇ ਵਫ਼ਦਾਂ ਨਾਲ ਮਰਾਠੀ ਭਾਸ਼ਾ ਵਿੱਚ ਗੱਲਬਾਤ ਹੋਈ, ਜਿਸ ਵਿੱਚ ਉਨ੍ਹਾਂ ਨੇ ਘਰਾਂ ਵਿੱਚ ਟੈਪ ਕਨੈਕਸ਼ਨ ਰਾਹੀਂ 24 ਘੰਟੇ ਪੀਣ ਦੇ ਪਾਣੀ ਦੀ ਸਪਲਾਈ ਦੀ ਉਪਲਬਧਤਾ ਨੂੰ ਉਜਾਗਰ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਗੋਆ ਵਿੱਚ ਪਾਣੀ ਦੀ ਵਰਤੋਂ ਖਰਚੇ ਦਾ 100 ਪ੍ਰਤੀਸ਼ਤ ਮੌਨੀਟਰਿੰਗ ਸਿਸਟਮ ਲਾਗੂ ਕੀਤਾ ਜਾ ਚੁੱਕਾ ਹੈ, ਜਿਸ ਨਾਲ ਪਾਰਦਰਸ਼ਿਤਾ ਅਤੇ ਕੁਸ਼ਲ ਸੇਵਾ ਵੰਡ ਯਕੀਨੀ ਹੋਈ ਹੈ। ਪਿੰਡ ਵਾਸੀਆਂ ਨੇ ਅੱਗੇ ਦੱਸਿਆ ਕਿ ਸਾਰੇ ਨਿਵਾਸੀਆਂ ਲਈ ਸੁਰੱਖਿਅਤ ਅਤੇ ਭਰੋਸੇਯੋਗ ਪੀਣ ਯੋਗ ਪਾਣੀ ਯਕੀਨੀ ਬਣਾਉਣ ਲਈ ਮੌਨਸੂਨ ਦੇ ਮੌਸਮ ਤੋਂ ਪਹਿਲਾਂ ਅਤੇ ਬਾਅਦ ਵਿੱਚ ਨਿਯਮਿਤ ਤੌਰ ‘ਤੇ ਪਾਣੀ ਦੀ ਗੁਣਵੱਤਾ ਦੀ ਜਾਂਚ ਕੀਤੀ ਜਾਂਦੀ ਹੈ।

5. ਸੇਥਰੋਂਗਸ, ਚੁਮੌਕੇਡੀਮਾ, ਨਾਗਾਲੈਂਡ

ਏਸ਼ੀਆ ਦੇ ਸਭ ਤੋਂ ਸਾਫ਼ ਪਿੰਡ, ਸੇਥਰੋਂਗਸ ਦੇ ਭਾਈਚਾਰੇ ਦੇ ਮੈਂਬਰਾਂ ਨੇ ਨਾਗਾਮੀ ਭਾਸ਼ਾ ਵਿੱਚ ਬੋਲਦਿਆਂ ਕਿਹਾ ਕਿ ਜੇਜੇਐੱਮ ਯੋਜਨਾ ਤੋਂ ਪਹਿਲਾਂ, ਘਰਾਂ ਨੂੰ ਪੀਣ ਦਾ ਪਾਣੀ ਪਿੰਡ ਤੋਂ 1-1.5 ਕਿਲੋਮੀਟਰ ਦੂਰ ਸਥਿਤ ਸਰੋਤਾਂ ਤੋਂ ਲਿਆਉਣਾ ਪੈਂਦਾ ਸੀ। ਘਰੇਲੂ ਟੈਪ ਕਨੈਕਸ਼ਨ ਪ੍ਰਾਪਤ ਕਰਨ ਤੋਂ ਬਾਅਦ, ਪਾਣੀ ਸਿੱਧਾ ਘਰਾਂ ਤੱਕ ਪਹੁੰਚ ਰਿਹਾ ਹੈ, ਜਿਸ ਨਾਲ ਰੋਜ਼ਾਨਾ ਦੀਆਂ ਮੁਸ਼ਕਲਾਂ ਵਿੱਚ ਕਾਫ਼ੀ ਕਮੀ ਆ ਰਹੀ ਹੈ। ਪਿੰਡ ਸਾਰੇ ਲਾਭਪਾਤਰੀਆਂ ਤੋਂ 100 ਰੁਪਏ ਦੀ ਉਪਭੋਗਤਾ ਫੀਸ ਲੈਂਦਾ ਹੈ ਅਤੇ ਵਾਟਰ ਸਪਲਾਈ ਪ੍ਰਣਾਲੀ ਨੂੰ ਚਲਾਉਣ ਅਤੇ ਰੱਖ-ਰਖਾਅ ਲਈ ਦੋ ਵਿਅਕਤੀਆਂ ਨੂੰ ਨਿਯੁਕਤ ਕੀਤਾ ਗਿਆ ਹੈ।

ਭਾਈਚਾਰੇ ਨੇ ਅੱਗੇ ਦੱਸਿਆ ਕਿ ਵਾਧੂ ਫੰਡਾਂ ਦੀ ਵਰਤੋਂ ਜਲ ਸਪਲਾਈ ਦੇ ਬੁਨਿਆਦੀ ਢਾਂਚੇ ਦੇ ਵਿਸਥਾਰ ਲਈ ਕੀਤੀ ਗਈ ਹੈ, ਜਿਸ ਵਿੱਚ ਵਾਧੂ ਸਟੋਰੇਜ ਟੈਂਕਾਂ ਦਾ ਨਿਰਮਾਣ ਵੀ ਸ਼ਾਮਲ ਹੈ। ਪਾਣੀ ਦੀ ਸਪਲਾਈ ਰੋਜ਼ਾਨਾ ਦੋ ਵਾਰ, ਸਵੇਰੇ ਅਤੇ ਸ਼ਾਮ ਨੂੰ ਕੀਤੀ ਜਾਂਦੀ ਹੈ। ਪਾਣੀ ਦੀ ਗੁਣਵੱਤਾ ਦੀ ਜਾਂਚ ਸਿਖਲਾਈ ਪ੍ਰਾਪਤ ਔਰਤਾਂ ਦੁਆਰਾ ਕੀਤੀ ਜਾਂਦੀ ਹੈ ਜੋ ਨਤੀਜੇ ਪਿੰਡ ਵਾਸੀਆਂ ਨਾਲ ਸਾਂਝੇ ਕਰਦੀਆਂ ਹਨ, ਅਤੇ ਲੋੜ ਅਨੁਸਾਰ ਹੋਰ ਜਾਂਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਜਨ ਸਿਹਤ ਇੰਜੀਨੀਅਰਿੰਗ (PHE) ਵਿਭਾਗ ਸਾਲ ਵਿੱਚ ਦੋ ਵਾਰ, ਮਾਨਸੂਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਪਾਣੀ ਦੀ ਗੁਣਵੱਤਾ ਦੀ ਜਾਂਚ ਕਰਦਾ ਹੈ, ਅਤੇ ਪਾਣੀ ਦੀ ਗੁਣਵੱਤਾ ਬਣਾਈ ਰੱਖਣ ਲਈ ਤਕਨੀਕੀ ਸਹਾਇਤਾ ਪ੍ਰਦਾਨ ਕਰਦਾ ਹੈ। ਪੂਰੇ ਪਿੰਡ ਦੀ ਭਾਗੀਦਾਰੀ ਨਾਲ ਹਰ ਸਾਲ ਇੱਕ ਵਾਟਸਨ ਕਮੇਟੀ ਦੀ ਮੀਟਿੰਗ ਹੁੰਦੀ ਹੈ, ਜਿੱਥੇ ਸ਼ਿਕਾਇਤਾਂ 'ਤੇ ਚਰਚਾ ਕੀਤੀ ਜਾਂਦੀ ਹੈ ਅਤੇ ਹੱਲ ਕੀਤਾ ਜਾਂਦਾ ਹੈ, ਅਤੇ ਪਿੰਡ ਪੱਧਰ ਤੋਂ ਪਰੇ ਮੁੱਦਿਆਂ ਨੂੰ ਜ਼ਰੂਰੀ ਕਾਰਵਾਈ ਲਈ PHE ਵਿਭਾਗ ਨੂੰ ਭੇਜਿਆ ਜਾਂਦਾ ਹੈ।

 

6       ਰਾਮਪੁਰ, ਊਨਾ, ਹਿਮਾਚਲ ਪ੍ਰਦੇਸ਼

ਊਨਾ ਜ਼ਿਲ੍ਹੇ ਦੇ ਰਾਮਪੁਰਾ ਪਿੰਡ ਵਿੱਚ ਪ੍ਰਧਾਨ ਹਰਵਿੰਦਰ ਕੌਰ ਅਤੇ ਪਿੰਡ ਦੇ ਮੈਂਬਰਾਂ ਨੇ ਪੰਜਾਬੀ ਭਾਸ਼ਾ ਵਿੱਚ ਗੱਲਬਾਤ ਕੀਤੀ ਅਤੇ ਕਿਹਾ ਕਿ ਪਿੰਡ ਵਿੱਚ ਸਾਰੇ ਘਰਾਂ ਵਿੱਚ ਨਲ ਦਾ ਪਾਣੀ ਪਹੁੰਚ ਚੁੱਕਾ ਹੈ। ਪਹਿਲਾਂ ਸਿਰਫ  7 ਫੀਸਦੀ ਘਰਾਂ ਵਿੱਚ ਹੀ ਨਲ ਲੱਗੇ ਸਨ ਅਤੇ ਮਹਿਲਾਵਾਂ ਨੂੰ ਖੂਹਾਂ ਤੋਂ ਪਾਣੀ ਲਿਆਉਣਾ ਪੈਂਦਾ ਸੀ। ਹੁਣ ਹਰ ਘਰ ਵਿੱਚ ਨਲ ਲੱਗਣ ਨਾਲ ਮਹਿਲਾਵਾਂ ਦਾ ਸਮਾਂ ਬਚ ਰਿਹਾ ਹੈ, ਜਿਸ ਦੀ ਵਰਤੋਂ ਉਹ ਸਵੈ ਸਹਾਇਤਾ ਸਮੂਹ ਦੀਆਂ ਗਤੀਵਿਧੀਆਂ, ਪਸ਼ੂ ਪਾਲਣ ਅਤੇ ਹੋਰ ਆਮਦਨ ਪੈਦਾ ਕਰਨ ਵਾਲੇ ਕੰਮਾਂ ਵਿੱਚ ਕਰ ਰਹੀਆਂ ਹਨ।

ਪਿੰਡ ਵਾਸੀਆਂ ਨੇ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਵਿੱਚ ਮਜ਼ਬੂਤ ​​ਭਾਈਚਾਰਕ ਭਾਗੀਦਾਰੀ ਨੂੰ ਉਜਾਗਰ ਕੀਤਾ, ਜਿਸ ਦੇ ਤਹਿਤ ਮਾਸਿਕ ਮੀਟਿੰਗਾਂ ਦੌਰਾਨ ਮਹੀਨੇ ਵਿੱਚ ਇੱਕ ਜਾਂ ਦੋ ਵਾਰ 8 ਮੁੱਖ ਮਾਪਦੰਡਾਂ ਨੂੰ ਕਵਰ ਕਰਦੇ ਹੋਏ, ਸਮੂਹਿਕ ਤੌਰ 'ਤੇ ਪਾਣੀ ਦੇ ਨਮੂਨਿਆਂ ਦੀ ਜਾਂਚ ਕਰਨ ਲਈ ਫੀਲਡ ਟੈਸਟਿੰਗ ਕਿੱਟਾਂ ਦੀ ਵਰਤੋਂ ਕਰਕੇ ਮੁਫ਼ਤ ਜਾਂਚ ਕੀਤੀ ਜਾਂਦੀ ਹੈ ਇਹ ਵੀ ਦੱਸਿਆ ਗਿਆ ਕਿ VWSC ਦੇ 11 ਮੈਂਬਰ ਹਨ, ਜਿਨ੍ਹਾਂ ਵਿੱਚ 9 ਮਹਿਲਾਵਾਂ ਅਤੇ 2 ਪੁਰਸ਼ ਹਨ, ਜੋ ਪਿੰਡ ਪੱਧਰ 'ਤੇ ਪਾਣੀ ਪ੍ਰਬੰਧਨ ਵਿੱਚ ਮਹਿਲਾਵਾਂ ਦੀ ਮਹੱਤਵਪੂਰਨ ਅਗਵਾਈ ਦਾ ਪ੍ਰਦਰਸ਼ਨ ਕਰਦੇ ਹਨ।                   

 

  1. ਸਮਰਵਾਨੀ, ਦਾਦਰਾ ਅਤੇ ਨਗਰ ਹਵੇਲੀ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਉ

ਆਪਣੀ ਸਥਾਨਕ ਭਾਸ਼ਾ, ਗੁਜਰਾਤੀ ਵਿੱਚ ਗੱਲਬਾਤ ਕਰਦਿਆਂ, ਭਾਈਚਾਰੇ ਦੇ ਮੈਂਬਰਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 8 ਵਾਟਰ ਟ੍ਰੀਟਮੈਂਟ ਪਲਾਂਟ (WTPs) ਹਨ ਅਤੇ ਪਿਛਲੇ ਛੇ ਵਰ੍ਹਿਆਂ ਤੋਂ ਘਰਾਂ ਨੂੰ ਟੈਪ ਕਨੈਕਸ਼ਨ ਰਾਹੀਂ ਸੁਰੱਖਿਅਤ ਅਤੇ ਗੁਣਵੱਤਾਪੂਰਨ ਪੀਣ ਵਾਲਾ ਪਾਣੀ ਮਿਲ ਰਿਹਾ ਹੈ।

ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ SCADA- ਅਧਾਰਿਤ ਕੇਂਦਰੀਕ੍ਰਿਤ ਕਮਾਂਡ ਅਤੇ ਨਿਯੰਤਰਣ ਪ੍ਰਣਾਲੀ ਸਮੇਂ ਸਿਰ ਅਤੇ ਭਰੋਸੇਯੋਗ ਜਲ ਸਪਲਾਈ ਨੂੰ ਯਕੀਨੀ ਬਣਾਉਂਦੀ ਹੈ। ਭਾਈਚਾਰੇ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਮੂਹਿਕ ਜਾਗਰੂਕਤਾ ਅਤੇ ਜ਼ਿੰਮੇਦਾਰੀ ਜਲ ਉਪਯੋਗ ਨੇ ਸਥਾਨਕ ਜਲ ਸੁਰੱਖਿਆ ਨੂੰ ਬਹੁਤ ਮਜ਼ਬੂਤ ਕੀਤਾ ਹੈ। ਪਿੰਡ ਵਾਸੀਆਂ  ਨੇ ਦੈਨਿਕ ਜਲ ਖਪਤ ਨੂੰ ਮਾਪਣ, ਬਰਬਾਦੀ ਨੂੰ ਰੋਕਣ ਅਤੇ ਭਾਈਚਾਰਕ ਰਿਪੋਰਟਿੰਗ ਅਤੇ ਤੁਰੰਤ ਮੁਰੰਮਤ ਦੇ ਜ਼ਰੀਏ ਪਾਈਪਲਾਈਨ ਰਿਸਾਅ ਨੂੰ ਜਲਦੀ ਹੀ ਠੀਕ ਕਰਨ ਦੇ ਮਹੱਤਵ ‘ਤੇ ਚਰਚਾ ਕੀਤੀ। ਨਿਯਮਿਤ ਨਿਗਰਾਨੀ ਨਾਲ ਘਰਾਂ ਦੇ ਬਾਥਰੂਮਾਂ ਅਤੇ ਪਖਾਨਿਆਂ ਤੋਂ ਪਾਣੀ ਦੀ ਬਰਬਾਦੀ ਵਿੱਚ ਕਮੀ ਆਈ ਹੈ, ਜਿਸ ਨਾਲ ਨਿਰਵਿਘਨ ਸਪਲਾਈ ਯਕੀਨੀ ਹੋਈ ਹੈ।

ਗ੍ਰਾਮ ਸਭਾ ਦੀਆਂ ਮੀਟਿੰਗਾਂ ਵਿੱਚ ਪਾਣੀ ਨਾਲ ਸਬੰਧਿਤ ਸ਼ਿਕਾਇਤਾਂ 'ਤੇ ਨਿਯਮਿਤ ਤੌਰ 'ਤੇ ਚਰਚਾ ਕੀਤੀ ਜਾਂਦੀ ਹੈ। ਛੋਟੀਆਂ –ਛੋਟੀਆਂ ਸਮੱਸਿਆਵਾਂ ਦਾ ਹੱਲ ਇੱਕ ਦਿਨ ਦੇ ਅੰਦਰ-ਅੰਦਰ ਕੀਤਾ ਜਾਂਦਾ ਹੈ, ਜਦਕਿ ਵੱਡੇ ਮੁੱਦਿਆਂ ਨੂੰ ਜ਼ਿਲ੍ਹਾ ਪੱਧਰ 'ਤੇ ਚੁੱਕਿਆ ਜਾਂਦਾ ਹੈ ਅਤੇ ਸਮੇਂ ਸਿਰ ਹੱਲ ਕੀਤਾ ਜਾਂਦਾ ਹੈ। ਭਾਈਚਾਰੇ ਨੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਰਸੋਈ ਦੇ ਬਗੀਚਿਆਂ ਅਤੇ ਹੋਰ ਗੈਰ-ਪੀਣਯੋਗ ਉਦੇਸ਼ਾਂ ਲਈ ਗੰਦੇ ਪਾਣੀ ਦੀ ਮੁੜ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ।                                      

 

  1. ਕਲਪੇਨੀ ਆਈਲੈਂਡ, ਚੰਦ੍ਰਪੁਰ, ਲਕਸ਼ਦ੍ਵੀਪ

ਕਲਪੇਨੀ ਦੇ ਕਾਰਜਕਾਰੀ ਅਧਿਕਾਰੀ ਡੀਡੀਡਬਲਿਊਐੱਸ ਦੇ ਅਧਿਕਾਰੀਆਂ ਨਾਲ ਮਲਿਆਲਮ ਭਾਸ਼ਾ ਵਿੱਚ ਗੱਲ ਕਰਦੇ ਹੋਏ ਕਿਹਾ ਕਿ ਪੰਚਾਇਤ ਕੋਲ ਹੁਣ 24 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ ਹੈ। ਪਹਿਲਾਂ, ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਲਈ ਦੂਰ-ਦੁਰਾਡੇ ਦੇ ਖੂਹਾਂ 'ਤੇ ਨਿਰਭਰ ਕਰਨਾ ਪੈਂਦਾ ਸੀ, ਪਰ ਹੁਣ ਉਨ੍ਹਾਂ ਕੋਲ ਚੰਗੀ ਗੁਣਵੱਤਾ ਵਾਲੇ ਨਲ ਵਾਲੇ ਪਾਣੀ ਦੀ ਪਹੁੰਚ ਹੈ, ਜਿਸ ਦੀ ਵਰਤੋਂ  ਸਿੱਧੇ ਤੌਰ 'ਤੇ ਖਾਣਾ ਪਕਾਉਣ ਲਈ ਕੀਤੀ ਜਾਂਦੀ ਹੈ। ਕਲਪੇਨੀ ਗ੍ਰਾਮ ਪੰਚਾਇਤ ਵਿਖੇ ਗੱਲਬਾਤ ਦੌਰਾਨ, 24 ਘੰਟੇ ਪਾਣੀ ਦੀ ਸਪਲਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ, ਜੋ ਕਿ ਜ਼ਿਲ੍ਹੇ ਵਿੱਚ ਇੱਕ ਉਦਾਹਰਣ ਬਣ ਗਿਆ ਹੈ। ਗੱਲਬਾਤ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੇ ਕਿਹਾ ਕਿ ਸਕੂਲਾਂ ਵਿੱਚ ਸਾਫ਼ ਪੀਣ ਵਾਲੇ ਪਾਣੀ ਦੀ ਉਪਲਬਧਤਾ ਨੇ ਉਨ੍ਹਾਂ ਦੇ ਰੋਜ਼ਾਨਾ ਜੀਵਨ ਨੂੰ ਅਸਾਨ ਅਤੇ ਵਧੇਰੇ ਆਰਾਮਦਾਇਕ ਬਣਾ ਦਿੱਤਾ ਹੈ।

                                 

ਪ੍ਰੋਗਰਾਮ ਦੀ ਸ਼ੁਰੂਆਤ ਸ਼੍ਰੀ ਵਾਈ.ਕੇ. ਸਿੰਘ, ਡਾਇਰੈਕਟਰ, ਐੱਨ.ਜੇ.ਜੇ.ਐੱਮ. ਦੁਆਰਾ ਸਾਰੇ ਭਾਗੀਦਾਰਾਂ ਦਾ ਸਵਾਗਤ ਕਰਨ ਅਤੇ ਸੁਜਲ ਗ੍ਰਾਮ ਸੰਵਾਦ ਦੇ ਤੀਜੇ ਸੰਸਕਰਣ ਦੇ ਉਦੇਸ਼ ਦੀ ਸੰਖੇਪ ਵਿਆਖਿਆ ਨਾਲ ਹੋਈ। ਫਿਰ ਉਨ੍ਹਾਂ ਨੇ ਧੰਨਵਾਦ ਦੇ ਮਤੇ ਨਾਲ ਪ੍ਰੋਗਰਾਮ ਨੂੰ ਸਫਲਤਾਪੂਰਵਕ ਸਮਾਪਤ ਕੀਤਾ।

ਅੱਗੇ ਦੀ ਰਾਹ

ਸੁਜਲ ਗ੍ਰਾਮ ਸੰਵਾਦ ਪਲੈਟਫਾਰਮ ਜਲ ਜੀਵਨ ਮਿਸ਼ਨ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਕਿਉਂਕਿ ਇਹ ਨੀਤੀ ਨਿਰਮਾਤਾਵਾਂ ਅਤੇ ਪੇਂਡੂ ਜਲ ਸਪਲਾਈ ਦੀ ਆਖਰੀ-ਮੀਲ ਡਿਲੀਵਰੀ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਜ਼ਮੀਨੀ ਪੱਧਰ ਦੀਆਂ ਸੰਸਥਾਵਾਂ ਵਿਚਕਾਰ ਸਿੱਧਾ, ਦੋ-ਪੱਖੀ ਸੰਚਾਰ ਨੂੰ ਸਮਰੱਥ ਬਣਾਉਂਦਾ ਹੈ।

ਸੁਜਲ ਗ੍ਰਾਮ ਸੰਵਾਦ ਦੇ ਤੀਜੇ ਸੰਸਕਰਣ ਨੇ ਕੇਂਦਰੀ ਅਤੇ ਜ਼ਮੀਨੀ ਪੱਧਰ ਦੀਆਂ ਸੰਸਥਾਵਾਂ ਵਿਚਕਾਰ ਫੀਡਬੈਕ ਵਿਧੀ ਨੂੰ ਹੋਰ ਮਜ਼ਬੂਤ ​​ਕੀਤਾ, ਜਿਸ ਨਾਲ ਪੇਂਡੂ ਜਲ ਸਪਲਾਈ ਪ੍ਰਣਾਲੀਆਂ ਨੂੰ ਟਿਕਾਊ, ਲੋਕ-ਕੇਂਦ੍ਰਿਤ ਅਤੇ ਭਵਿੱਖ ਲਈ ਤਿਆਰ ਬਣਾਉਣ ਦੇ ਸਰਕਾਰ ਦੇ ਸੰਕਲਪ ਦੀ ਪੁਸ਼ਟੀ ਹੋਈ।

ਤੀਜੇ ਸੰਸਕਰਣ ਦੀ ਸੰਪੂਰਨ ਕਾਰਜ ਪ੍ਰਣਾਲੀ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

Ministry of Jal Shakti | Webcast Services of National Informatics Centre, Government of India

***

ਏਐੱਮਕੇ/ਸ਼ੀਨਮ ਜੈਨ


(रिलीज़ आईडी: 2217984) आगंतुक पटल : 4
इस विज्ञप्ति को इन भाषाओं में पढ़ें: English , Gujarati , Urdu , हिन्दी , Malayalam