ਵਿੱਤ ਮੰਤਰਾਲਾ
ਕਸਟਮ ਬ੍ਰੋਕਰਸ ਲਾਇਸੈਂਸਿੰਗ ਪ੍ਰੀਖਿਆ, 2025 17.03.2026 ਨੂੰ ਆਯੋਜਿਤ ਹੋਵੇਗੀ
प्रविष्टि तिथि:
23 JAN 2026 1:05PM by PIB Chandigarh
ਕਿਰਪਾ ਕਰਕੇ ਕਸਟਮ ਬ੍ਰੋਕਰ ਲਾਇਸੈਂਸਿੰਗ ਪ੍ਰੀਖਿਆ, 2026 ਲਈ ਔਨਲਾਈਨ ਲਿਖਤੀ ਪ੍ਰੀਖਿਆ ਸਬੰਧੀ ਮਿਤੀ 25.08.2025 ਨੂੰ ਪ੍ਰਕਾਸ਼ਿਤ ਇਸ਼ਤਿਹਾਰ ਨੂੰ ਵੇਖੋ। ਉਪਰੋਕਤ ਪ੍ਰੀਖਿਆ ਮਿਤੀ 17.03.2026 ਨੂੰ ਆਯੋਜਿਤ ਕੀਤੀ ਜਾਣੀ ਨਿਰਧਾਰਿਤ ਹੈ। ਲਿਖਤੀ ਅਤੇ ਮੌਖਿਕ ਪ੍ਰੀਖਿਆਵਾਂ ਦਾ ਪੈਟਰਨ ਇਸ ਤਰ੍ਹਾਂ ਹੋਵੇਗਾ:
ਲਿਖਤੀ ਪ੍ਰੀਖਿਆ ਕੰਪਿਊਟਰ-ਅਧਾਰਿਤ ਬਹੁ-ਚੋਣ ਵਾਲੇ ਪ੍ਰਸ਼ਨਾਂ (MCQs) ਰਾਹੀਂ ਆਯੋਜਿਤ ਕੀਤੀ ਜਾਵੇਗੀ। ਸਵਾਲ ਦੋਭਾਸ਼ੀ ਹੋਣਗੇ, ਭਾਵ, ਅੰਗਰੇਜ਼ੀ ਅਤੇ ਹਿੰਦੀ ਦੋਵਾਂ ਵਿੱਚ। ਉਮੀਦਵਾਰਾਂ ਕੋਲ ਅੰਗਰੇਜ਼ੀ ਜਾਂ ਹਿੰਦੀ ਵਿੱਚ ਜਵਾਬ ਦੇਣ ਦਾ ਵਿਕਲਪ ਉਪਲਬਧ ਹੋਵੇਗਾ। ਹੋਰ ਵੇਰਵੇ ਹੇਠਾਂ ਲਿਖੇ ਹਨ:
|
ਸਵਾਲਾਂ ਦੀ ਗਿਣਤੀ
|
:
|
150
|
|
ਸਮੇਂ ਦੀ ਮਿਆਦ
|
:
|
ਢਾਈ ਘੰਟੇ (10:30 ਵਜੇ ਤੋਂ 13:00 ਵਜੇ ਤੱਕ)
|
|
ਮਾਰਕਿੰਗ ਸਕੀਮ
|
:
|
ਹਰੇਕ ਸਹੀ ਜਵਾਬ ਲਈ +3
|
|
ਹਰੇਕ ਗਲਤ ਜਵਾਬ ਲਈ -1
|
|
ਵੱਧ ਤੋਂ ਵੱਧ ਅੰਕ
|
:
|
450
|
|
ਯੋਗਤਾ ਅੰਕ
|
:
|
270 (60%)
|
ਜੋ ਉਮੀਦਵਾਰ ਲਿਖਤੀ ਪ੍ਰੀਖਿਆ ਵਿੱਚ ਪਾਸ ਹੋਣਗੇ, ਉਨ੍ਹਾਂ ਨੂੰ ਸੋਧੇ ਗਏ ਕਸਟਮ ਬ੍ਰੋਕਰ ਲਾਇਸੈਂਸਿੰਗ ਰੈਗੂਲੇਸ਼ਨਜ਼, 2018 ਦੇ ਨਿਯਮ 6 ਦੇ ਅਨੁਸਾਰ ਮੌਖਿਕ ਪ੍ਰੀਖਿਆ ਵਿੱਚ ਸ਼ਾਮਲ ਹੋਣਾ ਹੋਵੇਗਾ। ਮੌਖਿਕ ਪ੍ਰੀਖਿਆ ਵਿੱਚ ਪਾਸ ਹੋਣ ਲਈ ਘੱਟੋ-ਘੱਟ ਪਾਸਿੰਗ ਅੰਕ 60% ਹੋਣਗੇ।
ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਲਈ ਕਿਰਪਾ ਕਰਕੇ ਵੈੱਬਸਾਈਟ (www.cbic.gov.in ਅਤੇ www.nacin.gov.in) ਦੇਖੋ ਜਾਂ ਨਜ਼ਦੀਕੀ ਕਸਟਮ ਕਮਿਸ਼ਨਰੇਟ/ਨਾਸੀਨ, ਪਾਲਸਮੁਦਰਮ ਨਾਲ ਈ-ਮੇਲ - cblr-nacinpsm[at]gov[dot]in 'ਤੇ ਸੰਪਰਕ ਕਰੋ।
****
ਐੱਨਬੀ/ਕੇਐੱਮਐੱਨ/ਸ਼ੀਨਮ ਜੈਨ
(रिलीज़ आईडी: 2217971)
आगंतुक पटल : 4