ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਆਈਸੀਐੱਮਆਰ ਨੇ ਅਸਾਮ ਸਰਕਾਰ ਨੂੰ ਮੋਬਾਈਲ ਸਟ੍ਰੋਕ ਯੂਨਿਟ ਸੌਂਪਿਆ, ਇਸ ਨਾਲ ਪੇਂਡੂ, ਦੂਰ-ਦੁਰਾਡੇ ਅਤੇ ਮੁਸ਼ਕਿਲ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਤੱਕ ਜੀਵਨ ਰੱਖਿਅਕ ਸਟ੍ਰੋਕ ਇਲਾਜ ਅਸਾਨੀ ਨਾਲ ਪਹੁੰਚੇਗਾ
ਭਾਰਤ ਪੇਂਡੂ ਖੇਤਰਾਂ ਵਿੱਚ ਇਸਕੈਮਿਕ ਸਟ੍ਰੋਕ ਤੋਂ ਵਧੇਰੇ ਪੀੜਤ ਮਰੀਜ਼ਾਂ ਦੇ ਇਲਾਜ ਲਈ ਐਮਰਜੈਂਸੀ ਮੈਡੀਕਲ ਸੇਵਾਵਾਂ ਨਾਲ ਮੋਬਾਈਲ ਸਟ੍ਰੋਕ ਯੂਨਿਟਾਂ (ਐੱਮਐੱਸਯੂ) ਦੇ ਸਫਲ ਏਕੀਕਰਣ ਦੀ ਰਿਪੋਰਟ ਕਰਨ ਵਾਲੇ ਦਾ ਦੂਸਰਾ ਦੇਸ਼: ਸਿਹਤ ਖੋਜ ਸਕੱਤਰ
ਮੋਬਾਈਲ ਸਟ੍ਰੋਕ ਯੂਨਿਟਾਂ ਨਾਲ ਉੱਤਰ-ਪੂਰਬੀ ਭਾਰਤ ਵਿੱਚ ਸਟ੍ਰੋਕ ਦੇ ਇਲਾਜ ਵਿੱਚ ਕ੍ਰਾਂਤੀ, ਇਲਾਜ ਦਾ ਸਮਾਂ 24 ਘੰਟਿਆਂ ਤੋਂ ਘਟਾ ਕੇ ਹੁਣ 2 ਘੰਟੇ, ਮੌਤ ਦਰ ਵਿੱਚ ਇੱਕ ਤਿਹਾਈ ਦੀ ਕਮੀ ਅਤੇ ਦਿਵਯਾਂਗਤਾ ਅੱਠ ਗੁਣਾ ਘੱਟ ਹੋਈ
प्रविष्टि तिथि:
22 JAN 2026 10:49AM by PIB Chandigarh
ਭਾਰਤ ਵਿੱਚ ਸਟ੍ਰੋਕ ਮੌਤ ਅਤੇ ਲੰਬੇ ਸਮੇਂ ਦੀ ਦਿਵਯਾਂਗਤਾ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ। ਸਟ੍ਰੋਕ ਦੀ ਸਥਿਤੀ ਵਿੱਚ ਹਰ ਮਿੰਟ ਮਹੱਤਵਪੂਰਨ ਹੈ- ਇਲਾਜ ਵਿੱਚ ਦੇਰੀ ਹੋਣ 'ਤੇ ਲਗਭਗ 1.9 ਬਿਲੀਅਨ ਦਿਮਾਗੀ ਸੈੱਲ ਪ੍ਰਤੀ ਮਿੰਟ ਖ਼ਤਮ ਹੋ ਜਾਂਦੇ ਹਨ। ਸਹੀਂ ਸਮੇਂ 'ਤੇ ਇਲਾਜ ਮਿਲਣ ਨਾਲ ਮੌਤ ਅਤੇ ਜੀਵਨ ਭਰ ਦੀ ਦਿਵਯਾਂਗਤਾ ਵਿੱਚ ਬਹੁਤ ਕਮੀ ਆ ਸਕਦੀ ਹੈ। ਹਾਲਾਂਕਿ, ਸਟ੍ਰੋਕ ਦੇ ਇਲਾਜ ਵਿੱਚ ਸਭ ਤੋਂ ਵੱਡੀ ਚੁਣੌਤੀ ਮਰੀਜ਼ਾਂ ਨੂੰ ਸਟ੍ਰੋਕ ਲਈ ਤਿਆਰ ਹਸਪਤਾਲ ਤੱਕ ਪਹੁੰਚਣ ਵਿੱਚ ਲੱਗਣ ਵਾਲਾ ਸਮਾਂ ਹੈ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਨੇ ਇਸ ਗੰਭੀਰ ਸਮੱਸਿਆ ਵਿੱਚ ਕਮੀ ਲਿਆਉਣ ਲਈ ਅਸਾਮ ਸਰਕਾਰ ਨੂੰ 2 ਮੋਬਾਈਲ ਸਟ੍ਰੋਕ ਯੂਨਿਟ (ਐੱਮਐੱਸਯੂ) ਸੌਂਪੇ ਹਨ। ਇਹ ਦੂਰ-ਦੁਰਾਡੇ ਇਲਾਕਿਆਂ ਵਿੱਚ ਰਹਿਣ ਵਾਲੇ ਸਟ੍ਰੋਕ ਮਰੀਜ਼ਾਂ ਲਈ ਹਸਪਤਾਲਾਂ ਤੱਕ ਤੇਜ਼ੀ ਨਾਲ ਪਹੁੰਚਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਬਦਲਾਅ ਹੈ। ਹੁਣ ਹਸਪਤਾਲ ਹੀ ਸਿੱਧੇ ਮਰੀਜ਼ਾਂ ਤੱਕ ਪਹੁੰਚਣ ਲਗੇ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਕੇਂਦਰੀ ਸਿਹਤ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਦੇ ਮਾਰਗਦਰਸ਼ਨ ਵਿੱਚ ਵਿਕਸਿਤ ਇਹ ਪਹਿਲ, ਸਰਕਾਰ ਦੀ ਇਸ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ ਕਿ ਸਭ ਤੋਂ ਚੁਣੌਤੀਪੂਰਣ ਭੂ-ਭੌਗਲਿਕ ਖੇਤਰਾਂ ਵਿੱਚ ਵੀ, ਸਭ ਤੋਂ ਗਰੀਬ, ਹਾਸ਼ੀਏ 'ਤੇ ਅਤੇ ਕਮਜ਼ੋਰ ਆਬਾਦੀ, ਜਿਨ੍ਹਾਂ ਵਿੱਚ ਮਹਿਲਾਵਾਂ ਵੀ ਸ਼ਾਮਲ ਹਨ, ਤੱਕ ਉੱਨਤ ਸਿਹਤ ਸੇਵਾਵਾਂ ਪਹੁੰਚਣ।

ਸਿਹਤ ਖੋਜ ਵਿਭਾਗ ਦੇ ਸਕੱਤਰ ਅਤੇ ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਡਾ. ਰਾਜੀਵ ਬਹਿਲ ਨੇ ਅਸਾਮ ਸਰਕਾਰ ਨੂੰ ਮੋਬਾਈਲ ਸਟ੍ਰੋਕ ਯੂਨਿਟ (ਐੱਮਐੱਸਯੂ) ਸੌਂਪਦੇ ਹੋਏ ਕਿਹਾ, "ਮੋਬਾਈਲ ਸਟ੍ਰੋਕ ਯੂਨਿਟ ਸਭ ਤੋਂ ਪਹਿਲਾਂ ਜਰਮਨੀ ਵਿੱਚ ਵਿਕਸਿਤ ਕੀਤੀ ਗਈ ਸੀ ਅਤੇ ਬਾਅਦ ਵਿੱਚ ਪ੍ਰਮੁੱਖ ਆਲਮੀ ਸ਼ਹਿਰਾਂ ਵਿੱਚ ਇਨ੍ਹਾਂ ਦਾ ਮੁਲਾਂਕਣ ਕੀਤਾ ਗਿਆ। ਭਾਰਤ ਨੇ ਉੱਤਰ-ਪੂਰਬੀ ਭਾਰਤ ਦੇ ਪੇਂਡੂ, ਦੂਰ-ਦੁਰਾਡੇ ਅਤੇ ਮੁਸ਼ਕਲ ਖੇਤਰਾਂ ਵਿੱਚ ਅਜਿਹੀਆਂ ਯੂਨਿਟਾਂ ਦਾ ਮੁਲਾਂਕਣ ਕੀਤਾ ਹੈ। ਅਸੀਂ ਪੇਂਡੂ ਖੇਤਰਾਂ ਵਿੱਚ ਤੀਬਰ ਇਸਕੈਮਿਕ ਸਟ੍ਰੋਕ ਦੇ ਮਰੀਜ਼ਾਂ ਦੇ ਇਲਾਜ ਲਈ ਐਮਰਜੈਂਸੀ ਡਾਕਟਰੀ ਸੇਵਾਵਾਂ ਨਾਲ ਐੱਮਐੱਸਯੂ ਦੇ ਸਫਲ ਏਕੀਕਰਣ ਦੀ ਰਿਪੋਰਟ ਕਰਨ ਵਾਲਾ ਵਿਸ਼ਵ ਪੱਧਰ 'ਤੇ ਦੂਸਰਾ ਦੇਸ਼ ਵੀ ਹਾਂ।"

ਅਸਾਮ ਸਰਕਾਰ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਅਤੇ ਕਮਿਸ਼ਨਰ ਸ਼੍ਰੀ ਪੀ. ਅਸ਼ੋਕ ਬਾਬੂ ਨੇ ਰਾਜ ਦੇ ਅਨੁਭਵ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ "ਇਸ ਸਪੁਰਦਗੀ ਨਾਲ ਅਸਾਮ ਦੀ ਐਮਰਜੈਂਸੀ ਪ੍ਰਤੀਕਿਰਿਆ ਪ੍ਰਣਾਲੀ ਮਜ਼ਬੂਤ ਹੋਵੇਗੀ ਅਤੇ ਰਾਜ ਵਿੱਚ ਇਸ ਜੀਵਨ-ਰੱਖਿਅਕ ਸੇਵਾ ਦੀ ਨਿਰੰਤਰਤਾ ਯਕੀਨੀ ਹੋਵੇਗੀ।" ਉਨ੍ਹਾਂ ਅੱਗੇ ਕਿਹਾ ਕਿ ਆਈਸੀਐੱਮਆਰ ਨਾਲ ਸਹਿਯੋਗ ਨਾਲ ਸਟ੍ਰੋਕ ਦੇ ਮਰੀਜ਼ਾਂ ਲਈ ਤੁਰੰਤ ਇਲਾਜ, ਬਿਹਤਰ ਤਾਲਮੇਲ ਅਤੇ ਬਿਹਤਰ ਨਤੀਜੇ ਸੰਭਵ ਹੋਏ ਹਨ ਅਤੇ ਵਿਸਥਾਰ ਲਈ ਇੱਕ ਮਜ਼ਬੂਤ ਨੀਂਹ ਤਿਆਰ ਹੋਈ ਹੈ।

ਐੱਮਐੱਸਯੂ ਇੱਕ ਮੋਬਾਈਲ ਹਸਪਤਾਲ ਹੈ, ਜੋ ਸੀਟੀ ਸਕੈਨਰ, ਮਾਹਿਰਾਂ ਤੋਂ ਟੈਲੀਕੰਸਲਟੇਸ਼ਨ, ਪੁਆਇੰਟ-ਆਫ-ਕੇਅਰ ਪ੍ਰਯੋਗਸ਼ਾਲਾ ਅਤੇ ਖੂਨ ਦੀਆਂ ਗੰਢਾ ਨੂੰ ਖ਼ਤਮ ਕਰਨ ਵਾਲੀਆਂ ਦਵਾਈਆਂ ਨਾਲ ਲੈਸ ਹੈ। ਇਹ ਮਰੀਜ਼ ਦੇ ਘਰ ਵਿੱਚ ਜਾਂ ਉਸ ਦੇ ਆਲੇ-ਦੁਆਲੇ ਹੀ ਸਟ੍ਰੋਕ ਦਾ ਜਲਦੀ ਨਿਦਾਨ ਅਤੇ ਇਲਾਜ ਕਰਨ ਵਿੱਚ ਸਮਰੱਥ ਬਣਾਉਂਦਾ ਹੈ। ਇਹ ਨਵੀਨਤਾ ਖ਼ਾਸ ਤੌਰ ‘ਤੇ ਦੂਰ-ਦੁਰਾਡੇ ਅਤੇ ਪਹੁੰਚ ਤੋਂ ਬਾਹਰਲੇ ਖੇਤਰਾਂ ਵਿੱਚ ਮਹੱਤਵਪੂਰਨ ਹੈ, ਜਿੱਥੇ ਹਸਪਤਾਲਾਂ ਤੱਕ ਪਹੁੰਚਣ ਵਿੱਚ ਕਈ ਘੰਟੇ ਲੱਗ ਸਕਦੇ ਹਨ। ਮਾਹਿਰ ਟੈਲੀਕੰਸਲਟੇਸ਼ਨ ਰਾਹੀਂ ਐੱਮਐੱਸਯੂ ਸਟ੍ਰੋਕ ਦੀ ਕਿਸਮ ਦੀ ਜਲਦੀ ਪਛਾਣ ਅਤੇ ਇਲਾਜ ਦੀ ਤੁਰੰਤ ਸ਼ੁਰੂਆਤ ਨੂੰ ਸੰਭਵ ਬਣਾਉਂਦਾ ਹੈ- ਜਿਸ ਨਾਲ ਜੀਵਨ ਬਚਦਾ ਹੈ ਅਤੇ ਦਿਵਯਾਂਗਤਾ ਨੂੰ ਰੋਕਿਆ ਜਾ ਸਕਦਾ ਹੈ।
ਉੱਤਰ-ਪੂਰਬ ਵਿੱਚ ਸਟ੍ਰੋਕ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਹਨ। ਮੁਸ਼ਕਲ ਇਲਾਕੇ, ਲੰਬੀ ਦੂਰੀ ਅਤੇ ਵਿਸ਼ੇਸ਼ ਡਾਕਟਰੀ ਸੁਵਿਧਾਵਾਂ ਦੀ ਸੀਮਤ ਉਪਲਬਧਤਾ ਦੇ ਕਾਰਨ ਹਮੇਸ਼ਾ ਸਮੇਂ ‘ਤੇ ਸਟ੍ਰੋਕ ਦਾ ਇਲਾਜ ਚੁਣੌਤੀਪੂਰਣ ਰਿਹਾ ਹੈ। ਇਸ ਸਮੱਸਿਆ ਦੇ ਸਮਾਧਾਨ ਲਈ ਆਈਸੀਐੱਮਆਰ ਨੇ ਡਿਬਰੂਗੜ੍ਹ ਸਥਿਤ ਅਸਾਮ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਨਿਊਰੋਲੌਜਿਸਟ ਦੀ ਅਗਵਾਈ ਵਿੱਚ ਇੱਕ ਸਟ੍ਰੋਕ ਯੂਨਿਟ ਅਤੇ ਤੇਜ਼ਪੁਰ ਮੈਡੀਕਲ ਕਾਲਜ ਹਸਪਤਾਲ ਅਤੇ ਬੈਪਟਿਸਟ ਕ੍ਰਿਸ਼ਚੀਅਨ ਹਸਪਤਾਲ ਵਿੱਚ ਡਾਕਟਰਾਂ ਦੀ ਅਗਵਾਈ ਵਿੱਚ ਸਟ੍ਰੋਕ ਯੂਨਿਟ ਸਥਾਪਿਤ ਕੀਤੇ ਹਨ। ਮੋਬਾਈਲ ਸਟ੍ਰੋਕ ਯੂਨਿਟ ਨੂੰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਸਟ੍ਰੋਕ ਦੀ ਦੇਖਭਾਲ ਦੀ ਇਸ ਵਿਵਸਥਾ ਵਿੱਚ ਸ਼ਾਮਲ ਕੀਤਾ ਗਿਆ ਹੈ।

ਇਸ ਦੇ ਨਤੀਜੇ ਪਰਿਵਰਤਨਸ਼ੀਲ ਰਹੇ ਹਨ। ਇਸ ਮਾਡਲ ਨੇ ਇਲਾਜ ਦਾ ਸਮਾਂ ਲਗਭਗ 24 ਘੰਟਿਆਂ ਤੋਂ ਘਟਾ ਕੇ ਲਗਭਗ 2 ਘੰਟੇ ਕਰ ਦਿੱਤਾ, ਮੌਤ ਦਰ ਵਿੱਚ ਇੱਕ ਤਿਹਾਈ ਦੀ ਕਮੀ ਆਈ ਅਤੇ ਦਿਵਯਾਂਗਤਾ ਅੱਠ ਗੁਣਾ ਘਟ ਹੋ ਗਈ। 2021 ਅਤੇ ਅਗਸਤ 2024 ਦੇ ਵਿਚਕਾਰ, ਐੱਮਐੱਸਯੂ ਨੂੰ 2,300 ਤੋਂ ਵੱਧ ਐਮਰਜੈਂਸੀ ਕਾਲਾਂ ਪ੍ਰਾਪਤ ਹੋਈਆਂ। ਸਿਖਲਾਈ ਪ੍ਰਾਪਤ ਨਰਸਾਂ ਨੇ ਸਟ੍ਰੋਕ ਦੇ 294 ਸ਼ੱਕੀ ਮਾਮਲਿਆਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ 90 ਪ੍ਰਤੀਸ਼ਤ ਮਰੀਜ਼ਾਂ ਦਾ ਇਲਾਜ ਉਨ੍ਹਾਂ ਦੇ ਘਰ ‘ਤੇ ਹੀ ਕੀਤਾ ਗਿਆ। ਐੱਮਐੱਸਯੂ ਨੂੰ 108 ਐਮਰਜੈਂਸੀ ਐਂਬੂਲੈਂਸ ਸੇਵਾ ਨਾਲ ਏਕੀਕ੍ਰਿਤ ਕਰਨ ਨਾਲ ਇਸ ਦੀ ਪਹੁੰਚ 100 ਕਿਲੋਮੀਟਰ ਦੇ ਦਾਇਰੇ ਤੱਕ ਵਧ ਗਈ।
ਇਸ ਸਮਾਗਮ ਵਿੱਚ ਕੇਂਦਰ ਅਤੇ ਰਾਜਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਆਈਸੀਐੱਮਆਰ ਦੇ ਉੱਚ ਅਧਿਕਾਰੀਆਂ, ਜਿਨ੍ਹਾਂ ਵਿੱਚ ਤੇਲੰਗਾਨਾ ਸਰਕਾਰ ਦੇ ਸਿਹਤ ਸਕੱਤਰ ਡਾ. ਕ੍ਰਿਸਟੀਨਾ ਜ਼ੈੱਡ. ਚੋਂਗਥੂ, ਆਈਸੀਐੱਮਆਰ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਡਾ. ਸੰਘਮਿੱਤਰਾ ਪਤੀ (Dr Sanghamitra Pati), ਆਈਸੀਐੱਮਆਰ ਦੀ ਐਡੀਸ਼ਨਲ ਡਾਇਰੈਕਟਰ ਜਨਰਲ ਡਾ. ਅਲਕਾ ਸ਼ਰਮਾ, ਸੀਨੀਅਰ ਡਿਪਟੀ ਡਾਇਰੈਕਟਰ ਜਨਰਲ (ਪ੍ਰਸ਼ਾਸਨ) ਸੁਸ਼੍ਰੀ ਮਨੀਸ਼ਾ ਸਕਸੈਨਾ ਅਤੇ ਐੱਨਸੀਡੀ ਦੇ ਮੁਖੀ ਡਾ. ਆਰਐੱਸ ਧਾਲੀਵਾਲ ਸ਼ਾਮਲ ਸਨ।
*********
ਐੱਸਆਰ/ਸ਼ੀਨਮ ਜੈਨ
(रिलीज़ आईडी: 2217334)
आगंतुक पटल : 2