ਭਾਰਤ ਚੋਣ ਕਮਿਸ਼ਨ
ਚੋਣ ਪ੍ਰਸ਼ਾਸਨ ਦੇ ਸਾਹਮਣੇ ਆਉਣ ਵਾਲੀਆਂ ਆਲਮੀ ਚੁਣੌਤੀਆਂ 'ਤੇ ਆਯੋਜਿਤ ਆਈਆਈਸੀਡੀਈਐੱਮ-2026 ਉੱਚ ਪੱਧਰੀ ਚਰਚਾਵਾਂ ਦੇ ਪਲੈਨਰੀ ਸੈਸ਼ਨ ਵਿੱਚ ਚੋਣ ਪ੍ਰਬੰਧਨ ਕਮਿਸ਼ਨਾਂ ਦੇ ਮੁਖੀਆਂ ਨੇ ਹਿੱਸਾ ਲਿਆ
प्रविष्टि तिथि:
21 JAN 2026 4:07PM by PIB Chandigarh
1. ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਆਯੋਜਿਤ ਲੋਕਤੰਤਰ ਅਤੇ ਚੋਣ ਪ੍ਰਬੰਧਨ 'ਤੇ ਅੰਤਰਰਾਸ਼ਟਰੀ ਸੰਮੇਲਨ (ਆਈਆਈਸੀਡੀਈਐੱਮ) 2026 ਦੇ ਪਲੈਨਰੀ ਸੈਸ਼ਨ ਵਿੱਚ 42 ਚੋਣ ਪ੍ਰਬੰਧਨ ਸੰਸਥਾਵਾਂ (ਈਐੱਮਬੀ) ਦੇ ਮੁਖੀਆਂ ਨੇ ਹਿੱਸਾ ਲਿਆ।
2. ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਨੇ ਚੋਣ ਕਮਿਸ਼ਨਰਾਂ ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ ਦੇ ਨਾਲ ਮਿਲ ਕੇ ਕਾਰਵਾਈ ਸ਼ੁਰੂ ਕੀਤੀ।
3. ਇਸ ਪਲੈਨਰੀ ਸੈਸ਼ਨ ਵਿੱਚ ਕਈ ਦੇਸ਼ਾਂ ਦੇ ਦੂਤਾਵਾਸਾਂ ਦੇ ਮੁਖੀਆਂ ਅਤੇ ਰਾਜਦੂਤਾਂ/ਹਾਈ ਕਮਿਸ਼ਨਰਾਂ ਸਮੇਤ ਲਗਭਗ 60 ਅੰਤਰਰਾਸ਼ਟਰੀ ਡੈਲੀਗੇਟਾਂ ਨੇ ਹਿੱਸਾ ਲਿਆ
4. ਈਐੱਮਬੀ ਲੀਡਰਸ ਪਲੈਨਰੀ ਇੱਕ ਅਜਿਹਾ ਪਲੈਟਫਾਰਮ ਹੈ ਜੋ ਲੋਕਤੰਤਰ ਅਤੇ ਚੋਣ ਪ੍ਰਬੰਧਨ 'ਤੇ ਉੱਚ ਪੱਧਰੀ ਵਿਚਾਰਾਂ ਦੇ ਅਦਾਨ-ਪ੍ਰਦਾਨ ਲਈ ਚੋਣ ਪ੍ਰਬੰਧਨ ਸੰਸਥਾਵਾਂ ਦੇ ਮੁਖੀਆਂ ਅਤੇ ਸੀਨੀਅਰ ਆਗੂਆਂ, ਰਾਜਦੂਤਾਂ/ਹਾਈ ਕਮਿਸ਼ਨਰਾਂ ਨੂੰ ਇਕੱਠੇ ਲਿਆਉਂਦਾ ਹੈ।
5. ਭਾਰਤ ਨੇ ਅੰਤਰਰਾਸ਼ਟਰੀ ਆਈਡੀਈਏ ਦੇ ਚੇਅਰਪਰਸਨ ਵਜੋਂ 2026 ਦੌਰਾਨ ਥੀਮੈਟਿਕ ਤਰਜੀਹਾਂ ਨੂੰ ਸਾਂਝਾ ਕੀਤਾ। ਈਐੱਮਬੀ ਦੇ ਆਗੂਆਂ ਅਤੇ ਦੇਸ਼ ਦੇ ਪ੍ਰਤੀਨਿਧੀਆਂ ਨੇ ਲੋਕਤੰਤਰ ਅਤੇ ਚੋਣ ਪ੍ਰਸ਼ਾਸਨ ਦੇ ਸਾਹਮਣੇ ਆਉਣ ਵਾਲੀਆਂ ਵਿਸ਼ਵਵਿਆਪੀ ਚੁਣੌਤੀਆਂ 'ਤੇ ਆਪਣੇ ਵਿਚਾਰ ਪੇਸ਼ ਕੀਤੇ।
*****
ਪੀਕੇ/ਜੀਡੀਐੱਚ/ਆਰਪੀ/ਸ਼ੀਨਮ ਜੈਨ
(रिलीज़ आईडी: 2217325)
आगंतुक पटल : 6