ਰੱਖਿਆ ਮੰਤਰਾਲਾ
ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਦਾ ਜਸ਼ਨ
प्रविष्टि तिथि:
22 JAN 2026 9:02AM by PIB Chandigarh
ਭਾਰਤ ਆਪਣੇ ਰਾਸ਼ਟਰੀ ਗੀਤ "ਵੰਦੇ ਮਾਤਰਮ" ਦੇ 150 ਸਾਲ ਪੂਰੇ ਹੋਣ ਦਾ ਜ਼ਸ਼ਨ ਦੇਸ਼ ਭਰ ਦੇ ਪ੍ਰਮੁੱਖ ਜਨਤਕ ਸਥਾਨਾਂ 'ਤੇ ਸਮੂਹਿਕ ਗਾਇਨ, ਸੱਭਿਆਚਾਰਕ ਸਮਾਗਮਾਂ ਅਤੇ ਮਿਲਟਰੀ ਬੈਂਡ ਪ੍ਰਦਰਸ਼ਨਾਂ ਰਾਹੀਂ ਮਨਾ ਰਿਹਾ ਹੈ। ਇਸ ਜਸ਼ਨ ਦਾ ਉਦੇਸ਼ ਰਾਸ਼ਟਰੀ ਮਾਣ ਅਤੇ ਏਕਤਾ ਨੂੰ ਉਤਸ਼ਾਹਿਤ ਕਰਨਾ ਹੈ।
ਇਨ੍ਹਾਂ ਸਮਾਰੋਹਾਂ ਦੇ ਇੱਕ ਹਿੱਸੇ ਵਜੋਂ ਭਾਰਤੀ ਹਵਾਈ ਸੈਨਾ (ਆਈਏਐੱਫ) ਦੇ 31 ਸੰਗੀਤਕਾਰਾਂ ਦੇ ਬੈਂਡ ਨੇ 21 ਜਨਵਰੀ 2026 ਨੂੰ ਨਵੀਂ ਦਿੱਲੀ ਦੇ ਰਾਜੀਵ ਚੌਂਕ ਸਥਿਤ ਐਂਫੀਥੀਏਟਰ ਵਿੱਚ ਪੇਸ਼ਕਾਰੀ ਕੀਤੀ। 45 ਮਿੰਟ ਦੀ ਇਸ ਪੇਸ਼ਕਾਰੀ ਵਿੱਚ ਬ੍ਰਾਸ, ਬੰਸਰੀ, ਸਟ੍ਰਿੰਗ ਅਤੇ ਇਲੈਕਟ੍ਰੌਨਿਕ ਮਿਊਜ਼ਿਕਲ ਇੰਸਟਰੂਮੈਂਟ ਦੀਆਂ ਗਿਆਰਾਂ ਸੁਰੀਲੀਆਂ ਧੁਨਾਂ ਪੇਸ਼ ਕੀਤੀਆਂ ਗਈਆਂ। ਇਸ ਪੇਸ਼ਕਾਰੀ ਵਿੱਚ ‘ਵੰਦੇ ਮਾਤਰਮ’ ਅਤੇ ‘ਸਿੰਦੂਰ’ ਗੀਤ, ਜਿਨ੍ਹਾਂ ਨੂੰ ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤੀ ਹਥਿਆਰਬੰਦ ਬਲਾਂ ਦੀ ਬਹਾਦਰੀ ਨੂੰ ਯਾਦ ਕਰਨ ਲਈ ਤਿਆਰ ਕੀਤਾ ਗਿਆ ਸੀ, ਪੇਸ਼ਕਾਰੀ ਦੇ ਮੁੱਖ ਆਕਰਸ਼ਣ ਰਹੇ।
ਸੰਗੀਤ ਸਦੀਆਂ ਤੋਂ ਭਾਰਤੀ ਸੱਭਿਆਚਾਰ ਦਾ ਇੱਕ ਅਨਮੋਲ ਗਹਿਣਾ ਰਿਹਾ ਹੈ। ਇਹ ਭਾਰਤ ਦੀ ਸਮ੍ਰਿੱਧ ਫੌਜੀ ਵਿਰਾਸਤ ਦਾ ਇੱਕ ਅਨਿੱਖੜਵਾਂ ਅੰਗ ਹੈ, ਜੋ ਏਕਤਾ ਨੂੰ ਮਜ਼ਬੂਤ ਕਰਦਾ ਹੈ ਅਤੇ ਬਹਾਦਰੀ ਦੀ ਪ੍ਰੇਰਣਾ ਦਿੰਦਾ ਹੈ। 1944 ਵਿੱਚ ਆਪਣੀ ਸਥਾਪਨਾ ਦੇ ਬਾਅਦ ਤੋਂ ਭਾਰਤੀ ਹਵਾਈ ਸੈਨਾ ਬੈਂਡ, ਭਾਰਤੀ ਅਤੇ ਪੱਛਮੀ ਸੰਗੀਤ ਦੀਆਂ ਵਿਭਿੰਨ ਪੇਸ਼ਕਾਰੀਆਂ ਦੇ ਨਾਲ, ਦੇਸ਼ ਦੀ ਫੌਜੀ ਪਰੰਪਰਾ ਦਾ ਇੱਕ ਮਹੱਤਵਪੂਰਨ ਥੰਮ੍ਹ ਰਿਹਾ ਹੈ। ਭਾਰਤੀ ਹਵਾਈ ਸੈਨਾ ਬੈਂਡ ਦਾ ਉਦੇਸ਼ ਆਪਣੇ ਮਨਮੋਹਕ ਪ੍ਰਦਰਸ਼ਨਾਂ ਰਾਹੀਂ ਦੇਸ਼ ਭਗਤੀ ਦੀ ਭਾਵਨਾ ਨੂੰ ਪ੍ਰੇਰਿਤ ਕਰਨਾ ਅਤੇ ਏਕਤਾ ਨੂੰ ਉਤਸ਼ਾਹਿਤ ਕਰਨਾ ਹੈ।
(4)PQBD.jpeg)
(5)SD72.jpeg)
(4)KPOP.jpeg)
(2)UV5E.jpeg)
*********
ਵੀਕੇ/ਜੇਡੀ/ਏਐੱਸ/ਸ਼ੀਨਮ ਜੈਨ
(रिलीज़ आईडी: 2217300)
आगंतुक पटल : 4