ਭਾਰਤ ਚੋਣ ਕਮਿਸ਼ਨ
azadi ka amrit mahotsav

ਆਈਆਈਸੀਡੀਈਐੱਮ-2026 ਦਾ ਸੰਚਾਲਨ ਸ਼ੁਰੂ ਹੋਇਆ


ਈਸੀਆਈ ਨੇ ਇੱਕ ਰਸਮੀ ਸੁਆਗਤ ਸਮਾਰੋਹ ਵਿੱਚ ਵੱਖ-ਵੱਖ ਦੇਸ਼ਾਂ ਦੇ ਡੈਲੀਗੇਟਸ ਦੇ ਮੁਖੀਆਂ ਦਾ ਸੁਆਗਤ ਕੀਤਾ; ਇਸ ਪ੍ਰੋਗਰਾਮ ਵਿੱਚ ਦਸਤਾਵੇਜ਼ੀ ਲੜੀ 'ਇੰਡੀਆ ਡਿਸਾਈਡਜ਼' ਦੀਆਂ ਝਲਕੀਆਂ ਵੀ ਦਿਖਾਈਆਂ ਗਈਆਂ

प्रविष्टि तिथि: 21 JAN 2026 3:35PM by PIB Chandigarh
  1. ਭਾਰਤੀ ਚੋਣ ਕਮਿਸ਼ਨ (ਈਸੀਆਈ) ਦਾ ਤਿੰਨ-ਦਿਨਾਂ ਸੰਮੇਲਨ, ਲੋਕਤੰਤਰ ਅਤੇ ਚੋਣ ਪ੍ਰਬੰਧਨ 'ਤੇ ਅੰਤਰਰਾਸ਼ਟਰੀ ਸੰਮੇਲਨ (ਆਈਆਈਸੀਡੀਈਐੱਮ) 2026, ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋਇਆ।

  2. ਵਿਸ਼ੇਸ਼ ਤੌਰ 'ਤੇ ਆਯੋਜਿਤ ਇੱਕ ਸੁਆਗਤ ਸਮਾਰੋਹ ਵਿੱਚ, ਭਾਰਤ ਦੇ ਮੁੱਖ ਚੋਣ ਕਮਿਸ਼ਨਰ (ਸੀਈਸੀ) ਸ਼੍ਰੀ ਗਿਆਨੇਸ਼ ਕੁਮਾਰ ਨੇ ਚੋਣ ਕਮਿਸ਼ਨਰਾਂ (ਈਸੀ) ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ ਦੇ ਨਾਲ ਮਿਲ ਕੇ ਲਗਭਗ 60 ਅੰਤਰਰਾਸ਼ਟਰੀ ਡੈਲੀਗੇਟਾਂ ਦਾ ਸੁਆਗਤ ਕੀਤਾ।

  3. ਸਮਾਗਮ ਦੀ ਸ਼ੁਰੂਆਤ ਇੱਕ ਸ਼ਾਨਦਾਰ ਉਦਘਾਟਨੀ ਸੈਸ਼ਨ ਦੇ ਨਾਲ ਹੋਈ, ਜਿਸ ਵਿੱਚ 42 ਚੋਣ ਪ੍ਰਬੰਧਨ ਸੰਸਥਾਵਾਂ (ਈਐੱਮਬੀ) ਦੇ ਪ੍ਰਤੀਨਿਧੀਆਂ, 27 ਦੇਸ਼ਾਂ ਦੇ ਰਾਜਦੂਤਾਂ/ਹਾਈ ਕਮਿਸ਼ਨਰਾਂ, 70 ਤੋਂ ਵੱਧ ਰਾਸ਼ਟਰੀ ਸੰਸਥਾਵਾਂ ਦੇ ਮਾਹਿਰ ਅਤੇ ਚੋਣ ਕਮਿਸ਼ਨ ਦੇ ਸੀਨੀਅਰ ਅਧਿਕਾਰੀਆਂ ਅਤੇ ਦੇਸ਼ ਭਰ ਦੇ 36 ਮੁੱਖ ਚੋਣ ਅਧਿਕਾਰੀਆਂ (ਸੀਈਓ) ਸਮੇਤ ਲਗਭਗ 1,000 ਲੋਕਾਂ ਨੇ ਹਿੱਸਾ ਲਿਆ। 

  4. ਭਾਗੀਦਾਰਾਂ ਦਾ ਸੁਆਗਤ ਕਰਦੇ ਹੋਏ ਮੁੱਖ ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਨੇ ਕਿਹਾ ਕਿ ਪਿਛਲੇ ਦਹਾਕਿਆਂ ਵਿੱਚ ਚੋਣ ਕਮਿਸ਼ਨਾਂ ਦੇ ਕੰਮ ਵਿੱਚ ਮਹੱਤਵਪੂਰਣ ਵਿਕਾਸ ਹੋਇਆ ਹੈ। ਭਾਰਤ, ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ, 28 ਰਾਜਾਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਬੇਮਿਸਾਲ ਪੱਧਰ 'ਤੇ ਚੋਣਾਂ ਕਰਵਾਉਂਦਾ ਹੈ, ਜਿਸ ਦੀ ਆਬਾਦੀ 1.5 ਅਰਬ ਹੈ।

  5. ਚੋਣ ਕਮਿਸ਼ਨ ਦੇ ਡਾ. ਸੁਖਬੀਰ ਸਿੰਘ ਸੰਧੂ ਨੇ ਨਾਗਰਿਕਾਂ ਦੁਆਰਾ ਈਐੱਮਬੀ ਵਿੱਚ ਰੱਖੇ ਗਏ ਵਿਸ਼ਵਾਸ ਨੂੰ ਅਨਮੋਲ ਦੱਸਦੇ ਹੋਏ ਕਿਹਾ ਕਿ ਹਰ ਚੋਣ ਦੇ ਕੇਂਦਰ ਵਿੱਚ ਇੱਕ ਨਾਗਰਿਕ ਹੁੰਦਾ ਹੈ, ਜਿਸ ਨਾਲ ਵਿਸ਼ਵਾਸ ਹੁੰਦਾ ਹੈ ਕਿ ਉਸ ਦੀ ਪਸੰਦ ਦਾ ਸਨਮਾਨ ਕੀਤਾ ਜਾਵੇਗਾ ਅਤੇ ਇਸ ਦੀ ਰੱਖਿਆ ਕਰਨਾ ਈਐੱਮਬੀ ਦੀ ਸਮੂਹਿਕ ਜ਼ਿੰਮੇਵਾਰੀ ਹੈ।

  6. ਉਦਘਾਟਨੀ ਸੈਸ਼ਨ ਵਿੱਚ ਆਪਣੇ ਸੰਬੋਧਨ ਵਿੱਚ, ਚੋਣ ਕਮਿਸ਼ਨ ਦੇ ਡਾ. ਵਿਵੇਕ ਜੋਸ਼ੀ ਨੇ ਕਿਹਾ ਕਿ ਆਈਆਈਸੀਡੀਈਐੱਮ-2026 ਉਨ੍ਹਾਂ ਈਐੱਮਬੀਜ਼, ਖੋਜਕਰਤਾਵਾਂ, ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ ਇਕੱਠੇ ਲਿਆਂਦਾ ਹੈ ਜੋ ਚੋਣਾਂ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਨਾਲ ਦੇਖਦੇ ਹਨ ਅਤੇ ਆਪਣੇ-ਆਪਣੇ ਸੰਸਥਾਨਾਂ ਵਿੱਚ ਯੋਗਦਾਨ ਕਰਦੇ ਹਨ। 

  7. ਆਈਆਈਸੀਡੀਈਐੱਮ-2026 ਦੇ ਵਿਸ਼ੇ 'ਤੇ ਆਈਆਈਆਈਡੀਈਐੱਮ ਦੇ ਡਾਇਰੈਕਟਰ ਜਨਰਲ ਸ਼੍ਰੀ ਰਾਕੇਸ਼ ਵਰਮਾ ਨੇ ਕਿਹਾ ਕਿ ਭਾਰਤ ਦੀ ਪ੍ਰਧਾਨਗੀ ਦਾ ਵਿਸ਼ਾ, 'ਇੱਕ ਸਮਾਵੇਸ਼ੀ, ਸ਼ਾਂਤੀਪੂਰਣ, ਲਚਕੀਲਾ ਅਤੇ ਟਿਕਾਊ ਦੁਨੀਆ ਲਈ ਲੋਕਤੰਤਰ, ਇਸ ਗੱਲ ਦੀ ਵਿਆਪਕ ਅਤੇ ਬਹੁ-ਕਾਰਜਸ਼ੀਲ ਸਮਝ ਨੂੰ ਦਰਸਾਉਂਦਾ ਹੈ ਕਿ 21 ਵੀਂ ਸਦੀ ਵਿੱਚ ਲੋਕਤੰਤਰ ਨੂੰ ਕੀ ਪ੍ਰਦਾਨ ਕਰਨਾ ਚਾਹੀਦਾ ਹੈ। 

  8. ਭਾਗੀਦਾਰਾਂ ਨੇ ਵਾਰਨਰ ਬ੍ਰਦਰਜ਼ ਡਿਸਕਵਰੀ ਦੇ ਸਹਿਯੋਗ ਨਾਲ ਬਣਾਈ ਗਈ ਆਉਣ ਵਾਲੀ ਦਸਤਾਵੇਜ਼ੀ  ਡਾਇਰੈਕਟਰ ਸ਼੍ਰੀ ਅਰਜੁਨ ਨੋਹਵਾਰ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਇਹ ਦਸਤਾਵੇਜ਼ੀ ਲੜੀ, ਆਕਰਸ਼ਕ ਵਿਜ਼ੂਅਲਾਂ ਰਾਹੀਂ ਇੱਕ ਅਜਿਹੇ ਸੰਗਠਨ ਦੇ ਕੰਮਕਾਜ ਨੂੰ ਦਰਸਾਉਂਦੀ ਹੈ, ਜਿਸ ਦੇ ਕੋਲ ਦੁਨੀਆ ਭਰ ਵਿੱਚ ਸਭ ਤੋਂ ਗੁੰਝਲਦਾਰ ਜ਼ਿੰਮੇਵਾਰੀਆਂ ਵਿੱਚੋਂ ਇੱਕ ਹੈ

*****

ਪੀਕੇ/ਜੀਡੀਐੱਚ/ਆਰਪੀ/ਸ਼ੀਨਮ ਜੈਨ


(रिलीज़ आईडी: 2217299) आगंतुक पटल : 4
इस विज्ञप्ति को इन भाषाओं में पढ़ें: English , Malayalam , Urdu , हिन्दी , Tamil , Telugu