ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਮੈਡੀਕਲ ਸਿੱਖਿਆ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ‘ਤੇ ਐੱਨਬੀਈਐੱਮਐੱਸ ਦੇ ਔਨਲਾਈਨ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ
ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨਜ਼ ਇਨ ਮੈਡੀਕਲ ਸਾਇੰਸਿਜ਼ (ਐੱਨਬੀਈਐੱਮਐੱਸ) ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਪ੍ਰੋਗਰਾਮ ਲਈ 42 ਹਜ਼ਾਰ ਤੋਂ ਵੱਧ ਡਾਕਟਰਾਂ ਨੇ ਰਜਿਸਟਰ ਕਰਵਾਇਆ
ਸਿਹਤ ਰਾਜ ਮੰਤਰੀ ਨੇ ਕਿਹਾ- ਸਿਹਤ ਸੰਭਾਲ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਹੁਣ ਵਿਕਲਪਿਕ ਨਹੀਂ, ਸਗੋਂ ਜ਼ਰੂਰਤ ਹੈ
ਅਨੁਪ੍ਰਿਆ ਪਟੇਲ ਨੇ ਕਿਹਾ- ਆਰਟੀਫਿਸ਼ੀਅਲ ਇੰਟੈਲੀਜੈਂਸ ਮੈਡੀਕਲ ਪੇਸ਼ੇਵਰਾਂ ਦੀ ਸਹਾਇਤਾ ਕਰੇਗੀ, ਉਨ੍ਹਾਂ ਨੂੰ ਬਦਲਣਾ ਨਹੀਂ
प्रविष्टि तिथि:
21 JAN 2026 4:23PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਖੁਦਮੁਖਤਿਆਰੀ ਸੰਸਥਾ, ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨਜ਼ ਇਨ ਮੈਡੀਕਲ ਸਾਇੰਸਿਜ਼ (ਐੱਨਬੀਈਐੱਮਐੱਸ) ਦੁਆਰਾ ਮੈਡੀਕਲ ਸਿੱਖਿਆ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ-(ਏਆਈ) ‘ਤੇ ਵਿਕਸਿਤ ਔਨਲਾਈਨ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।

ਪ੍ਰੋਗਰਾਮ ਦਾ ਉਦੇਸ਼ ਲਗਭਗ 50 ਹਜ਼ਾਰ ਡਾਕਟਰਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜਾਣਕਾਰੀ ਦੇਣਾ ਅਤੇ ਮੈਡੀਕਲ, ਜਾਂਚ, ਕਲੀਨਿਕਲ ਫੈਸਲੇ ਲੈਣ, ਖੋਜ ਅਤੇ ਮੈਡੀਕਲ ਸਿੱਖਿਆ ਵਿੱਚ ਇਸ ਦੀਆਂ ਵਿਵਹਾਰਿਕ ਐਪਲੀਕੇਸ਼ਨਾਂ ਦੀ ਬੁਨਿਆਦੀ ਸਮਝ ਪ੍ਰਦਾਨ ਕਰਨਾ ਹੈ। ਇਸ ਪਹਿਲ ਦਾ ਟੀਚਾ ਚਿਕਿਤਸਕਾਂ ਦੀ ਡਿਜੀਟਲ ਕੁਸ਼ਲਤਾ ਵਧਾਉਣਾ ਅਤੇ ਸਿਹਤ ਸੰਭਾਲ ਵੰਡ ਅਤੇ ਵਿਦਿਅਕ ਅਭਿਆਸ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ-ਅਧਾਰਿਤ ਉਪਕਰਣਾਂ ਦੀ ਪ੍ਰਭਾਵਸ਼ਾਲੀ ਵਰਤੋਂ ਵਿੱਚ ਉਨ੍ਹਾਂ ਨੂੰ ਯੋਗ ਬਣਾਉਣਾ ਹੈ।

ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਇਸ ਪਹਿਲ ਦੇ ਉਤਸ਼ਾਹਪੂਰਣ ਪ੍ਰਤੀਕਿਰਿਆ ‘ਤੇ ਸੰਤੋਸ਼ ਵਿਅਕਤ ਕਰਦੇ ਹੋਏ ਕਿਹਾ ਕਿ ਪ੍ਰੋਗਰਾਮ ਵਿੱਚ 42 ਹਜ਼ਾਰ ਤੋਂ ਵੱਧ ਡਾਕਟਰਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ। ਇਸ ਪਹਿਲ ਨੂੰ ਸਮੇਂ ਸਿਰ ਅਤੇ ਦੂਰਦਰਸ਼ੀ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਜਿਹੇ ਦੇਸ਼ ਵਿੱਚ ਜੋ ਗੈਰ-ਸੰਕ੍ਰਾਮਕ ਬਿਮਾਰੀਆਂ ਦੇ ਭਾਰੀ ਬੋਝ ਅਤੇ ਟੀਬੀ ਦੀ ਨਿਰੰਤਰ ਚੁਣੌਤੀ ਨਾਲ ਜੂਝ ਰਿਹਾ ਹੈ, ਇਸ ਤਰ੍ਹਾਂ ਦੇ ਪ੍ਰੋਗਰਾਮ ਸਿਹਤ ਸੰਭਾਲ ਪ੍ਰਦਾਨ ਕਰਨ ਦੇ ਪ੍ਰਤੀਕਿਰਿਆਸ਼ੀਲ ਦ੍ਰਿਸ਼ਟੀਕੋਣ ਤੋਂ ਹਟ ਕੇ ਵਧੇਰੇ ਸਰਗਰਮ ਅਤੇ ਨਿਵਾਰਕ ਦ੍ਰਿਸ਼ਟੀਕੋਣ ਅਪਣਾਉਣ ਵਿੱਚ ਸਹਾਇਕ ਹਨ।
ਸਿਹਤ ਰਾਜ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਿਹਤ ਸੰਭਾਲ ਖੇਤਰ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਵਿਕਲਪ ਨਹੀਂ ਸਗੋਂ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਉਦੇਸ਼ ਡਾਕਟਰਾਂ ਦਾ ਸਥਾਨ ਲੈਣਾ ਨਹੀਂ, ਸਗੋਂ ਚਿਕਿਤਸਕਾਂ ਦੀ ਸਮਰੱਥਾ ਵਧਾਉਣਾ, ਡਾਕਟਰੀ ਪੇਸ਼ੇਵਰਾਂ ਦੀ ਕਮੀ ਤੋਂ ਪੈਦਾ ਕਮੀਆਂ ਨੂੰ ਦੂਰ ਕਰਨਾ ਅਤੇ ਮਰੀਜ਼ਾਂ ਦੇ ਵਧਦੇ ਬੋਝ ਵਿੱਚ ਕਮੀ ਲਿਆਉਣਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਅਪਣਾਉਣ ਵਿੱਚ ਜ਼ਿੰਮੇਵਾਰੀ, ਪਹੁੰਚਯੋਗਤਾ ਅਤੇ ਨੈਤਿਕ ਵਰਤੋਂ ਦੇ ਸਿਧਾਂਤਾਂ ਦਾ ਪਾਲਣ ਹੋਣਾ ਚਾਹੀਦਾ ਹੈ, ਤਾਂ ਜੋ ਤਕਨੀਕੀ ਤਰੱਕੀ ਨਾਲ ਸਿਹਤ ਸੰਭਾਲ ਨੂੰ ਹੋਰ ਮਜ਼ਬੂਤ ਬਣਾ ਕੇ ਮਰੀਜ਼ਾਂ ਨੂੰ ਲਾਭ ਪਹੁੰਚਾਇਆ ਜਾ ਸਕੇ।

ਸਿਹਤ ਰਾਜ ਮੰਤਰੀ ਨੇ ਇਸ ਪ੍ਰੋਗਰਾਮ ਦੀ ਧਾਰਨਾ ਅਤੇ ਲਾਗੂਕਰਨ ਲਈ ਐੱਨਬੀਈਐੱਮਐੱਸ ਦੇ ਯਤਨਾਂ ਅਤੇ ਦੇਸ਼ ਵਿੱਚ ਮੈਡੀਕਲ ਸਿੱਖਿਆ ਅਤੇ ਸਿਹਤ ਸੰਭਾਲ ਨੂੰ ਮਜ਼ਬੂਤ ਬਣਾਉਣ ਵਿੱਚ ਉਭਰਦੀਆਂ ਤਕਨਾਲੋਜੀਆਂ ਦਾ ਲਾਭ ਚੁੱਕਣ ਵਿੱਚ ਸਰਗਰਮ ਭੂਮਿਕਾ ਦੀ ਸ਼ਲਾਘਾ ਕੀਤੀ।
ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲੀਲਾ ਸ਼੍ਰੀਵਾਸਤਵ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿਹਤ ਸੰਭਾਲ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ‘ਤੇ ਔਨਲਾਈਨ ਟ੍ਰੇਨਿੰਗ ਪਹਿਲ ਦੀ ਸ਼ੁਰੂਆਤ ਮੈਡੀਕਲ ਸਿੱਖਿਆ ਨੂੰ ਮਜ਼ਬੂਤ ਕਰਨ ਅਤੇ ਦੇਸ਼ ਭਰ ਦੇ ਡਾਕਟਰਾਂ ਦੀ ਸਾਖਰਤਾ ਵਧਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਉਭਰਦੀਆਂ ਤਕਨਾਲੋਜੀਆਂ ਨੂੰ ਜ਼ਿੰਮੇਵਾਰੀਪੂਰਨ ਢੰਗ ਨਾਲ ਅਪਣਾਉਣ, ਸਿਹਤ ਸੰਭਾਲ ਪ੍ਰਦਾਨ ਕਰਨ ਵਿੱਚ ਸੁਧਾਰ ਅਤੇ ਭਾਰਤ ਦੇ ਡਿਜੀਟਲ ਹੈਲਥ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਵਿੱਚ ਅਜਿਹੀ ਪਹਿਲ ਬਹੁਤ ਹੀ ਮਹੱਤਵਪੂਰਨ ਹੈ।

ਇਸ ਮੌਕੇ ‘ਤੇ ਐੱਨਬੀਈਐੱਮਐੱਸ ਪ੍ਰਧਾਨ ਡਾ. ਅਭਿਜਾਤ ਸ਼ੇਠ ਨੇ ਕਿਹਾ ਕਿ ਇਹ ਪ੍ਰੋਗਰਾਮ ਮੈਡੀਕਲ ਸਿੱਖਿਆ ਦੇ ਆਧੁਨਿਕੀਕਰਣ ਅਤੇ ਡਾਕਟਰਾਂ ਦੀ ਸਮਰੱਥਾ ਨਿਰਮਾਣ ਦੀ ਐੱਨਬੀਏਈਐੱਮਐੱਸ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਨਿਰੰਤਰ ਪ੍ਰੋਤਸਾਹਨ ਅਤੇ ਸਮਰਥਨ ਲਈ ਮੰਤਰਾਲੇ ਦੇ ਪ੍ਰਤੀ ਆਭਾਰ ਵਿਅਕਤ ਕਰਦੇ ਹੋਏ ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਪ੍ਰੋਗਰਾਮ ਦੇਸ਼ ਭਰ ਦੇ ਡਾਕਟਰਾਂ ਦਾ ਗਿਆਨ ਅਪਗ੍ਰੇਡ ਕਰੇਗਾ ਅਤੇ ਸਿਹਤ ਸੰਭਾਲ ਖੇਤਰ ਵਿੱਚ ਸੁਧਾਰ ਲਿਆਉਣ ਵਿੱਚ ਯੋਗਦਾਨ ਪਾਵੇਗਾ।
ਆਯੋਜਨ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਐੱਨਬੀਈਐੱਮਐੱਸ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ, ਨਾਲ ਹੀ ਮੈਡੀਕਲ ਸਿੱਖਿਆ ਅਤੇ ਸਿਹਤ ਸੰਭਾਲ ਤਕਨਾਲੋਜੀ ਖੇਤਰਾਂ ਦੇ ਉੱਘੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਹਿਰ ਵਰਚੁਅਲ ਤੌਰ ‘ਤੇ ਇਸ ਨਾਲ ਜੁੜੇ।
*********
ਐੱਸਆਰ/ਸ਼ੀਨਮ
(रिलीज़ आईडी: 2217265)
आगंतुक पटल : 4