ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਸਮੁੰਦਰੀ ਖੁਰਾਕ ਨਿਰਯਾਤ ਨੂੰ ਉਤਸ਼ਾਹਿਤ ਕਰਨ ਸਬੰਧੀ ਰਾਜਦੂਤਾਂ ਅਤੇ ਹਾਈ ਕਮਿਸ਼ਨਰਾਂ ਨਾਲ ਮੱਛੀ ਪਾਲਣ ਰਾਉਂਡ ਟੇਬਲ ਕਾਨਫਰੰਸ 21 ਜਨਵਰੀ 2026 ਨੂੰ ਆਯੋਜਿਤ ਕੀਤੀ ਜਾਵੇਗੀ
ਦੁਵੱਲੇ ਵਪਾਰ ਅਤੇ ਅੰਤਰਰਾਸ਼ਟਰੀ ਬਜ਼ਾਰ ਸੰਪਰਕ ਨੂੰ ਮਜ਼ਬੂਤ ਕਰਨ ਦਾ ਉਦੇਸ਼
प्रविष्टि तिथि:
20 JAN 2026 11:16AM by PIB Chandigarh
ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਮੱਛੀ ਪਾਲਣ ਵਿਭਾਗ ਵੱਲੋਂ ਦੁਵੱਲੇ ਵਪਾਰ ਅਤੇ ਅੰਤਰਰਾਸ਼ਟਰੀ ਬਜ਼ਾਰ ਸੰਪਰਕ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ 21 ਜਨਵਰੀ 2026 ਨੂੰ ਨਵੀਂ ਦਿੱਲੀ ਵਿੱਚ ਸਮੁੰਦਰੀ ਖੁਰਾਕ ਨਿਰਯਾਤ ਨੂੰ ਉਤਸ਼ਾਹਿਤ ਕਰਨ ਦੇ ਵਿਸ਼ੇ ‘ਤੇ ਰਾਜਦੂਤਾਂ ਅਤੇ ਹਾਈ ਕਮਿਸ਼ਨਰਾਂ ਨਾਲ ਰਾਉਂਡ ਟੇਬਲ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਅਤੇ ਪੰਚਾਇਤੀ ਰਾਜ ਮੰਤਰਾਲੇ ਦੇ ਕੇਂਦਰੀ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਓਰਫ ਲਲਨ ਸਿੰਘ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ। ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਅਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਜੌਰਜ ਕੁਰੀਅਨ ਅਤੇ ਪੰਚਾਇਤੀ ਰਾਜ ਮੰਤਰਾਲੇ ਦੇ ਰਾਜ ਮੰਤਰੀ ਪ੍ਰੋਫੈਸਰ ਐੱਸ.ਪੀ. ਸਿੰਘ ਬਘੇਲ ਵੀ ਇਸ ਮੌਕੇ ‘ਤੇ ਮੌਜੂਦ ਰਹਿਣਗੇ।
ਭਾਰਤ ਐਕੁਆਕਲਚਰ ਉਤਪਾਦਾਂ ਦਾ ਵਿਸ਼ਵ ਦਾ ਦੂਸਰਾ ਸਭ ਤੋਂ ਵੱਡਾ ਉਤਪਾਦਕ ਹੈ। ਇਹ ਮੱਛੀ ਅਤੇ ਐਕੁਆਟਿਕ-ਫੂਡ ਦੇ ਮੋਹਰੀ ਆਲਮੀ ਉਤਪਾਦਕਾਂ ਵਿੱਚੋਂ ਇੱਕ ਹੈ। ਵਰ੍ਹਿਆਂ ਤੋਂ ਇਹ ਖੇਤਰ ਮੁੱਖ ਤੌਰ 'ਤੇ ਜੀਵਿਕਾ ਸਬੰਧੀ ਗਤੀਵਿਧੀ ਤੋਂ ਵਿਕਸਿਤ ਹੋ ਕੇ ਵਪਾਰਕ ਤੌਰ 'ਤੇ ਮਜ਼ਬੂਤ, ਨਿਰਯਾਤ-ਮੁਖੀ ਈਕੋਸਿਸਟਮ ਵਿੱਚ ਤਬਦੀਲ ਹੋ ਗਿਆ ਹੈ, ਜਿਸ ਵਿੱਚ ਮੱਛੀ ਪਾਲਣ, ਚਾਰਾ, ਪ੍ਰੋਸੈੱਸਿੰਗ, ਕੋਲਡ ਚੇਨ, ਲੌਜਿਸਟਿਕਸ ਅਤੇ ਵੈਲਿਊ ਐਡੀਸ਼ਨ ਸ਼ਾਮਲ ਹਨ। ਨਾਲ ਹੀ ਇਹ ਲੱਖਾਂ ਛੋਟੇ, ਦਰਮਿਆਨੇ ਅਤੇ ਰਵਾਇਤੀ ਮਛੇਰਿਆਂ ਅਤੇ ਕਿਸਾਨਾਂ ਨੂੰ ਨਿਰੰਤਰ ਸਹਾਇਤਾ ਪ੍ਰਦਾਨ ਕਰਦਾ ਹੈ। ਟੀਚਾਬੱਧ ਯੋਜਨਾਵਾਂ ਅਤੇ ਚੰਗੀ ਤਰ੍ਹਾਂ ਯੋਜਨਾਬੱਧ ਨੀਤੀਆਂ ਦੀ ਮਦਦ ਨਾਲ ਭਾਰਤ ਅੱਜ ਮੱਛੀ ਅਤੇ ਮੱਛੀ ਉਤਪਾਦਾਂ ਦਾ ਛੇਵਾਂ ਸਭ ਤੋਂ ਵੱਡਾ ਨਿਰਯਾਤਕ ਹੈ। 2024-25 ਵਿੱਚ ਸਮੁੰਦਰੀ ਖੁਰਾਕ ਨਿਰਯਾਤ 16.98 ਲੱਖ ਮੀਟ੍ਰਿਕ ਟਨ ਤੱਕ ਪਹੁੰਚ ਗਿਆ, ਜੋ ਕਿ 62,408 ਕਰੋੜ ਰੁਪਏ (7.45 ਬਿਲੀਅਨ ਅਮਰੀਕੀ ਡਾਲਰ) ਦੇ ਬਰਾਬਰ ਸੀ। ਇਹ ਭਾਰਤ ਦੇ ਕੁੱਲ ਖੇਤੀਬਾੜੀ ਨਿਰਯਾਤ ਵਿੱਚ ਲਗਭਗ 18 ਪ੍ਰਤੀਸ਼ਤ ਯੋਗਦਾਨ ਦਿੰਦਾ ਹੈ।
ਭਾਰਤ ਸਰਕਾਰ ਏਸ਼ੀਆ, ਅਫਰੀਕਾ, ਯੂਰੋਪ, ਉੱਤਰੀ ਅਮਰੀਕਾ, ਓਸ਼ੇਨੀਆ ਅਤੇ ਲੈਟੀਨ ਅਮਰੀਕਾ ਅਤੇ ਕੈਰੇਬੀਅਨ ਦੇ 83 ਸਾਂਝੇਦਾਰ ਦੇਸ਼ਾਂ ਦੇ ਰਾਜਦੂਤਾਂ ਅਤੇ ਹਾਈ ਕਮਿਸ਼ਨਰਾਂ ਦੀ ਸਾਂਝੇਦਾਰੀ ਦੇ ਨਾਲ ਇਸ ਰਾਉਂਡ ਟੇਬਲ ਕਾਨਫਰੰਸ ਦਾ ਆਯੋਜਨ ਕਰ ਰਹੀ ਹੈ। ਵਿਦੇਸ਼ ਮੰਤਰਾਲੇ, ਮੰਛੀ ਪਾਲਣ ਵਿਭਾਗ, ਸਮੁੰਦਰੀ ਉਤਪਾਦ ਨਿਰਯਾਤ ਵਿਕਾਸ ਅਥਾਰਿਟੀ (ਐੱਮਪੀਈਡੀਏ), ਨਿਰਯਾਤ ਨਿਰੀਖਣ ਪ੍ਰੀਸ਼ਦ (ਈਆਈਸੀ), ਵਣਜ ਵਿਭਾਗ, ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐੱਫਟੀ), ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ (ਐੱਮਓਐੱਫਪੀਆਈ) ਅਤੇ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ (ਐੱਫਏਓ), ਏਜੰਸੀ ਫਰਾਂਸਿਜ਼ ਡੀ ਡਿਵੈਲਪਮੈਂਟ (ਏਐੱਫਡੀ), ਡਿਯੂਸ਼ ਗੈਸੇਲਸ਼ਾਫਟ ਫਰ ਇੰਟਰਨੈਸ਼ਨਲ ਜ਼ੁਸਾਮੇਨਾਰਬੀਟ (ਜੀਆਈਜ਼ੈੱਡ), ਬੇਅ ਆਫ ਬੰਗਾਲ ਪ੍ਰੋਗਰਾਮ (ਬੀਓਬੀਪੀ), ਏਸ਼ਿਅਨ ਡਿਵੈਲਪਮੈਂਟ ਬੈਂਕ (ਏਡੀਬੀ) ਅਤੇ ਇੰਟਰਨੈਸ਼ਨਲ ਫੰਡ ਫਾਰ ਐਗਰੀਕਲਚਰਲ ਡਿਵੈਲਪਮੈਂਟ (ਆਈਐੱਫਏਡੀ) ਜਿਹੀਆਂ ਅੰਤਰਰਾਸ਼ਟਰੀ ਏਜੰਸੀਆਂ ਦੇ ਸੀਨੀਅਰ ਅਧਿਕਾਰੀ ਵੀ ਇਸ ਵਿੱਚ ਹਿੱਸਾ ਲੈਣਗੇ। ਇਹ ਕਾਨਫਰੰਸ ਸਮੁੰਦਰੀ ਖੁਰਾਕ ਵਪਾਰ, ਬਜ਼ਾਰ ਤੱਕ ਪਹੁੰਚ, ਰੈਗੂਲੇਟਰੀ ਸਹਿਯੋਗ ਅਤੇ ਦੁਵੱਲੇ ਅਤੇ ਬਹੁਪੱਖੀ ਸਾਂਝੇਦਾਰੀਆਂ ਨੂੰ ਮਜ਼ਬੂਤ ਕਰਨ ਲਈ ਉੱਭਰ ਰਹੇ ਮੌਕਿਆਂ 'ਤੇ ਢਾਂਚਾਗਤ ਸੰਵਾਦ ਨੂੰ ਸਮਰੱਥ ਬਣਾਉਣ ਲਈ ਇੱਕ ਮਹੱਤਵਪੂਰਨ ਕੂਟਨੀਤਕ ਅਤੇ ਤਕਨੀਕੀ ਪਲੈਟਫਾਰਮ ਵਜੋਂ ਕੰਮ ਕਰੇਗੀ।
ਇਸ ਦੌਰਾਨ ਹੋਣ ਵਾਲੀ ਵਿਚਾਰ-ਚਰਚਾ ਦਾ ਮੁੱਖ ਉਦੇਸ਼ ਟਿਕਾਊ, ਚਿੰਨ੍ਹਿਤ ਅਤੇ ਵੈਲਿਊ ਐਡਿਡ ਸਮੁੰਦਰੀ ਖੁਰਾਕ ਵਪਾਰ ਨੂੰ ਹੁਲਾਰਾ ਦੇਣਾ ਹੈ, ਨਾਲ ਹੀ ਨਿਵੇਸ਼, ਸੰਯੁਕਤ ਉੱਦਮਾਂ, ਟੈਕਨੋਲੋਜੀ ਟ੍ਰਾਂਸਫਰ ਅਤੇ ਸਮਰੱਥਾ ਨਿਰਮਾਣ ਦੇ ਮੌਕਿਆਂ ਦੀ ਪਛਾਣ ਕਰਨਾ ਵੀ ਹੈ। ਇਸ ਚਰਚਾ ਵਿੱਚ ਜਲਵਾਯੂ ਅਤੇ ਬਜ਼ਾਰ ਜੋਖਮਾਂ ਪ੍ਰਤੀ ਸਮੁੰਦਰੀ ਖੁਰਾਕ ਨਾਲ ਜੁੜੀਆਂ ਵੈਲਿਊ ਚੇਨਾਂ ਦੀ ਸਮਰੱਥਾ ਨੂੰ ਮਜ਼ਬੂਤ ਕਰਨ ‘ਤੇ ਵੀ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਇਸ ਦੇ ਪ੍ਰਮੁੱਖ ਵਿਸ਼ਾਗਤ ਖੇਤਰਾਂ ਵਿੱਚ ਆਲਮੀ ਸਮੁੰਦਰੀ ਖੁਰਾਕ ਵਪਾਰ ਦੇ ਰੁਝਾਨ ਅਤੇ ਬਜ਼ਾਰ ਵਿਭਿੰਨਤਾ ਦੇ ਮੌਕੇ, ਮਿਆਰ, ਪ੍ਰਮਾਣੀਕਰਣ ਅਤੇ ਰੈਗੂਲੇਟਰੀ ਸਹਿਯੋਗ, ਇਸ ਦੀ ਪ੍ਰਗਤੀ ਦੀ ਪਛਾਣ ਦੀ ਸਮਰੱਥਾ, ਡਿਜੀਟਲ ਰਿਪੋਰਟਿੰਗ ਅਤੇ ਪਾਲਣਾ ਪ੍ਰਣਾਲੀਆਂ, ਟਿਕਾਊ ਅਤੇ ਵਚਨਵੱਧ ਸਰੋਤ ਨਿਰਧਾਰਣ, ਵੈਲਿਊ ਐਡੀਸ਼ਨ, ਪ੍ਰੋਸੈੱਸਿੰਗ ਅਤੇ ਉਤਪਾਦ ਸਬੰਧੀ ਨਵੀਨਤਾਵਾਂ, ਕੋਲਡ ਚੇਨ ਨਾਲ ਜੁੜੇ ਬੁਨਿਆਦੀ ਢਾਂਚੇ, ਸਿਸਟਮ ਸੰਚਾਲਨ ਵਿਧੀਆਂ ਅਤੇ ਬੰਦਰਗਾਹ ਸੰਪਰਕ, ਸਮੁੰਦਰੀ ਵਪਾਰ ਸਬੰਧੀ ਵੈਲਿਊ ਚੇਨ ਵਿੱਚ ਵਿੱਤ ਪੋਸ਼ਣ, ਸਾਂਝੇਦਾਰੀ ਅਤੇ ਨਿਜੀ ਖੇਤਰ ਦੀ ਭਾਗੀਦਾਰੀ ਅਤੇ ਮੱਛੀ ਪਾਲਣ ਅਤੇ ਐਕੁਆਕਲਚਰ ਵਿੱਚ ਡਿਜੀਟਲ ਅਤੇ ਤਕਨੀਕੀ ਪਰਿਵਰਤਨ ਸ਼ਾਮਲ ਹਨ।
ਇਨ੍ਹਾਂ ਵਿਚਾਰ-ਚਰਚਾਵਾਂ ਵਿੱਚ ਉਭਰਦੇ ਆਲਮੀ ਬਜ਼ਾਰ ਵਿੱਚ ਤੇਜ਼ੀ ਨਾਲ ਆ ਰਹੇ ਬਦਲਾਅ ‘ਤੇ ਵੀ ਚਾਨਣਾ ਪਾਇਆ ਜਾਵੇਗਾ ਜਿਨ੍ਹਾਂ ਵਿੱਚ ਉੱਚ ਗੁਣਵੱਤਾ ਵਾਲੇ, ਪ੍ਰਮਾਣਿਤ ਅਤੇ ਟਿਕਾਊ ਸਰੋਤਾਂ ਤੋਂ ਪ੍ਰਾਪਤ ਸਮੁੰਦਰੀ ਖੁਰਾਕ ਪਦਾਰਥਾਂ ਦੀ ਵਧਦੀ ਮੰਗ, ਉੱਤਰੀ ਅਮਰੀਕਾ, ਯੂਰੋਧ ਅਤੇ ਪੂਰਬੀ ਏਸ਼ੀਆ ਵਿੱਚ ਮੱਛੀ ਪਾਲਣ ਅਧਾਰਿਤ ਪ੍ਰੋਟੀਨ ਦੀ ਵਧਦੀ ਖਪਤ, ਅਤੇ ਪਕਾਉਣ ਲਈ ਤਿਆਰ, ਖਾਉਣ ਲਈ ਤਿਆਰ ਅਤੇ ਚਿਕਿਤਸਕ ਅਤੇ ਪੋਸ਼ਣ ਦੇ ਪੱਧਰ ਵਾਲੇ ਸਮੁੰਦਰੀ ਉਤਪਾਦਾਂ ਸਮੇਤ ਪ੍ਰੀਮੀਅਮ ਉਤਪਾਦ ਰੇਂਜਾਂ ਦਾ ਵਿਸਥਾਰ ਸ਼ਾਮਲ ਹੈ। ਇਹ ਰੁਝਾਨ ਭਾਰਤ ਨੂੰ ਅੰਤਰਰਾਸ਼ਟਰੀ ਮਾਪਢੰਡਾਂ ਦੀ ਪਾਲਣਾ ਵਧਾ ਕੇ, ਵੈਲਿਊ ਐਡਿਡ ਪ੍ਰੋਸੈੱਸਿੰਗ ਸਮਰੱਥਾ ਅਤੇ ਮਜ਼ਬੂਤ ਨਿਰਯਾਤ ਅਧਾਰ ਵਿੱਚ ਪ੍ਰਤੀਯੋਗੀ ਸ਼ਕਤੀਆਂ ਦਾ ਲਾਭ ਲੈ ਕੇ ਦੇਸ਼ ਦੇ ਬਜ਼ਾਰ ਹਿੱਸੇਦਾਰੀ ਵਧਾਉਣ ਲਈ ਮਹੱਤਵਪੂਰਨ ਮੌਕੇ ਪ੍ਰਦਾਨ ਕਰਦੇ ਹਨ।
ਕਾਨਫਰੰਸ ਦੇ ਨਤੀਜਿਆਂ ਤੋਂ ਖੁਰਾਕ ਸੁਰੱਖਿਆ ਨੂੰ ਮਜ਼ਬੂਤ ਕਰਨ, ਮੱਛੀ ਪਾਲਣ ਸਬੰਧੀ ਵੈਲਿਊ ਚੇਨਾਂ ਵਿੱਚ ਆਜੀਵਿਕਾ ਵਿੱਚ ਸੁਧਾਰ ਕਰਨ ਅਤੇ ਸਥਿਰਤਾ, ਸਮਰੱਥਾ ਅਤੇ ਸਮਾਵੇਸ਼ੀ ਵਿਕਾਸ ਦੇ ਸਾਂਝੇ ਟੀਚਿਆਂ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਮਿਲਣ ਦੀ ਉਮੀਦ ਹੈ।
**********
ਜੇਪੀ.
(रिलीज़ आईडी: 2216914)
आगंतुक पटल : 5