ਸੱਭਿਆਚਾਰ ਮੰਤਰਾਲਾ
233 ਵਰ੍ਹਿਆਂ ਪੁਰਾਣੀ ਵਾਲਮਿਕੀ ਰਾਮਾਇਣ ਰਾਮ ਕਥਾ ਮਿਊਜ਼ੀਅਮ ਨੂੰ ਭੇਟ ਕੀਤੀ ਗਈ
प्रविष्टि तिथि:
20 JAN 2026 5:53PM by PIB Chandigarh
ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀਨਿਵਾਸ ਵਰਖੇੜ੍ਹੀ ਨੇ ਇੱਕ ਇਤਿਹਾਸਕ ਸੱਭਿਆਚਾਰਕ ਸਪੁਰਦਗੀ ਦੇ ਤਹਿਤ, ਤੀਨ ਮੂਰਤੀ ਸਥਿਤ ਪ੍ਰਧਾਨ ਮੰਤਰੀ ਮਿਊਜ਼ੀਅਮ ਅਤੇ ਲਾਈਬ੍ਰੇਰੀ (ਪੀਐੱਮਐੱਮਐੱਲ) ਦੀ ਕਾਰਜਕਾਰੀ ਪ੍ਰੀਸ਼ਦ ਦੇ ਚੇਅਰਮੈਨ ਸ਼੍ਰੀ ਨ੍ਰਿਪੇਂਦਰ ਮਿਸਰਾ (Nripendra Misra) ਨੂੰ ਵਾਲਮਿਕੀ ਰਾਮਾਇਣ (ਤਤਵਦੀਪਿਕਾ ਟੀਕਾ-Tattvadīpikāṭīkā ਸਮੇਤ) ਦੀ 233 ਵਰ੍ਹਿਆਂ ਪੁਰਾਣੀ ਸੰਸਕ੍ਰਿਤ ਦੀ ਇੱਕ ਦੁਰਲਭ ਹੱਥ-ਲਿਖਿਤ ਸੌਂਪੀ।
ਆਦਿ ਕਵੀ ਮਹਾਰਿਸ਼ੀ ਵਾਲਮਿਕੀ ਦੁਆਰਾ ਰਚਿਤ ਅਤੇ ਮਹੇਸ਼ਵਰ ਤੀਰਥ ਦੀ ਸ਼ਾਸਤਰੀ ਟੀਕਾ ਨਾਲ ਲੈਸ ਇਹ ਹੱਥ-ਲਿਖਿਤ ਸੰਸਕ੍ਰਿਤ (ਦੇਵਨਾਗਿਰੀ ਲਿਪੀ) ਵਿੱਚ ਲਿਖੀ ਗਈ ਹੈ। ਇਹ ਵਿਕ੍ਰਮ ਸੰਮਤ 1849 (1792 ਈਸਵੀ) ਦੀ ਇੱਕ ਇਤਿਹਾਸਕ ਮਹੱਤਵ ਦਾ ਕਾਰਜ ਹੈ ਅਤੇ ਰਾਮਾਇਣ ਦੀ ਇੱਕ ਦੁਰਲਭ ਸੁਰੱਖਿਅਤ ਪਾਠ ਪਰੰਪਰਾ ਦੀ ਪ੍ਰਤੀਨਿਧਤਾ ਕਰਦੀ ਹੈ। ਇਸ ਸੰਗ੍ਰਹਿ ਵਿੱਚ ਮਹਾਂਕਾਵਿ ਬਾਲਕਾਂਡ, ਅਰਣਯਕਾਂਡ, ਕਿਸ਼ਕਿੰਧਾਕਾਂਡ, ਸੁੰਦਰਕਾਂਡ ਅਤੇ ਯੁੱਧਕਾਂਡ ਦੇ ਪੰਜ ਮੁੱਖ ਕਾਂਡ ਸ਼ਾਮਲ ਹਨ, ਜੋ ਕਿ ਇਤਿਹਾਸ ਦੀ ਬਿਰਤਾਂਤ ਅਤੇ ਦਾਰਸ਼ਨਿਕ ਡੂੰਘਾਈ ਨੂੰ ਦਰਸਾਉਂਦੇ ਹਨ।

ਪਹਿਲਾਂ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਨੂੰ ਅਸਥਾਈ ਤੌਰ 'ਤੇ ਸੌਂਪੀ ਗਈ, ਇਹ ਹੱਥ-ਲਿਖਿਤ ਹੁਣ ਉੱਤਰ ਪ੍ਰਦੇਸ਼ ਦੇ ਅਯੋਧਿਆ ਵਿੱਚ ਅੰਤਰਰਾਸ਼ਟਰੀ ਰਾਮ ਕਥਾ ਸੰਗ੍ਰਹਾਲਯ (ਅੰਤਰਰਾਸ਼ਟਰੀ ਰਾਮ ਕਥਾ ਮਿਊਜ਼ੀਅਮ) ਨੂੰ ਸਥਾਈ ਤੌਰ 'ਤੇ ਤੋਹਫ਼ੇ ਵਜੋਂ ਦਿੱਤੀ ਗਈ ਹੈ। ਇਹ ਮਹੱਤਵਪੂਰਨ ਕਦਮ ਰਾਮਾਇਣ ਵਿਰਾਸਤ ਦੇ ਇੱਕ ਆਲਮੀ ਕੇਂਦਰ ਵਜੋਂ ਮਿਊਜ਼ੀਅਮ ਨੂੰ ਵਿਕਸਿਤ ਕਰਨ ਵਿੱਚ ਸਹਾਇਤਾ ਕਰਦਾ ਹੈ, ਜਿਸ ਨਾਲ ਆਮ ਜਨਤਾ ਤੱਕ ਇਸ ਦੀ ਵਿਆਪਕ ਪਹੁੰਚ ਦੇ ਨਾਲ ਇਸ ਦੀ ਸੰਭਾਲ ਯਕੀਨੀ ਹੋਵੇਗੀ।

ਪ੍ਰੋਫੈਸਰ ਵਰਾਖੇੜ੍ਹੀ ਨੇ ਕਿਹਾ, “ਇਹ ਤੋਹਫਾ ਪਵਿੱਤਰ ਅਯੋਧਿਆ ਨਗਰੀ ਵਿੱਚ ਵਾਲਮਿਕੀ ਰਾਮਾਇਣ ਦੇ ਡੂੰਘੇ ਗਿਆਨ ਨੂੰ ਅਮਰਤਾ ਪ੍ਰਦਾਨ ਕਰੇਗਾ, ਜਿਸ ਨਾਲ ਵਿਦਵਾਨਾਂ, ਭਗਤਾਂ ਅਤੇ ਦੁਨੀਆ ਭਰ ਦੇ ਵਿਜ਼ੀਟਰਾਂ ਤੱਕ ਇਸ ਦੀ ਪਹੁੰਚ ਯਕੀਨੀ ਹੋਵੇਗੀ।”

ਪੀਐੱਮਐੱਮਐੱਲ ਦੀ ਕਾਰਜਕਾਰੀ ਪ੍ਰੀਸ਼ਦ ਦੇ ਚੇਅਰਮੈਨ ਸ਼੍ਰੀ ਨ੍ਰਿਪੇਂਦਰ ਮਿਸਰ ਨੇ ਕਿਹਾ, “ਵਾਲਮਿਕੀ ਰਾਮਾਇਣ ਦੀ ਇਸ ਦੁਰਲਭ ਹੱਥ-ਲਿਖਿਤ ਦਾ ਅਯੋਧਿਆ ਸਥਿਤ ਰਾਮ ਕਥਾ ਸੰਗ੍ਰਹਾਲਯ ਨੂੰ ਦਾਨ ਰਾਮ ਭਗਤਾਂ ਅਤੇ ਅਯੋਧਿਆ ਸਥਿਤ ਮੰਦਿਰ ਕੰਪਲੈਕਸ ਲਈ ਇੱਕ ਇਤਿਹਾਸਕ ਪਲ ਹੈ।”
****
ਸੁਨੀਲ ਕੁਮਾਰ ਤਿਵਾਰੀ/ਏਕੇ
pibculture[at]gmail[dot]com
(रिलीज़ आईडी: 2216892)
आगंतुक पटल : 10