ਵਿੱਤ ਮੰਤਰਾਲਾ
ਡੀਐੱਫਐੱਸ ਸਕੱਤਰ ਨੇ ਆਈਐੱਫਐੱਸ-ਆਈਆਰਡੀਏਆਈ- ਜੀਆਈਐੱਫਟੀ ਸਿਟੀ ਗਲੋਬਲ ਰੀਇੰਸ਼ੋਰੈਂਸ ਸਮਿਟ ਵਿੱਚ ਭਾਰਤ ਦੇ ਬੀਮਾ ਖੇਤਰ ਦੇ ਵਾਧੇ ਨੂੰ ਉਜਾਗਰ ਕੀਤਾ
ਸਕੱਤਰ ਨੇ ਸਮਾਵੇਸ਼ੀ ਬੀਮਾ ਵਿਕਾਸ ਦੇ ਰੋਡਮੈਪ ਦੇ ਰੂਪ ਵਿੱਚ “2047 ਤੱਕ ਸਾਰਿਆਂ ਲਈ ਬੀਮਾ” ਦੇ ਵਿਜ਼ਨ ਨੂੰ ਰੇਖਾਂਕਿਤ ਕੀਤਾ
ਬੀਮਾ ਖੇਤਰ ਨੇ ਵਿੱਚ ਵਰ੍ਹੇ 2024-25 ਵਿੱਚ 11.93 ਲੱਖ ਕਰੋੜ ਰੁਪਏ ਦੇ ਪ੍ਰੀਮੀਅਮ ਅਤੇ 74.44 ਲੱਖ ਕਰੋੜ ਰੁਪਏ ਦੇ ਏਯੂਐੱਮ ਦੇ ਨਾਲ ਮਜ਼ਬੂਤ ਵਾਧਾ ਦਰਜ ਕੀਤਾ
प्रविष्टि तिथि:
19 JAN 2026 2:11PM by PIB Chandigarh
ਵਿੱਤੀ ਸੇਵਾ ਵਿਭਾਗ (ਡੀਐੱਫਐੱਸ) ਦੇ ਸਕੱਤਰ ਸ਼੍ਰੀ ਐੱਮ. ਨਾਗਰਾਜੂ ਨੇ ਅੱਜ ਮੁੰਬਈ ਵਿੱਚ ਆਯੋਜਿਤ ਆਈਐੱਫਐੱਸ-ਆਈਆਰਡੀਏਆਈ-ਜੀਆਈਐੱਫਟੀ ਸਿਟੀ ਗਲੋਬਲ ਰੀਇੰਸ਼ੋਰੈਂਸ ਸਮਿਟ ਦੇ ਤੀਸਰੇ ਸੰਸਕਰਣ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਆਈਐੱਫਐੱਸ ਜੀਆਈਐੱਫਟੀ ਸਿਟੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹੋਏ ਕੀਤੀ। ਸਕੱਤਰ ਮਹੋਦਯ ਨੇ ਕਿਹਾ ਕਿ ਭਾਰਤ ਆਪਣੇ ਰੀਇੰਸ਼ੋਰੈਂਸ ਸੈਕਟਰ ਵਿੱਚ ਪਰਿਵਰਤਨਕਾਰੀ ਵਿਕਾਸ ਦੇ ਸਿਖਰ ‘ਤੇ ਖੜ੍ਹਾ ਹੈ ਅਤੇ ਇਸ ਸਮਿਟ ਦਾ ਵਿਸ਼ਾ “ਅੱਜ ਦੇ ਭਾਰਤ ਨੂੰ ਜੋੜਨਾ, ਕੱਲ ਦੇ ਭਾਰਤ ਦਾ ਬੀਮਾ ਕਰਨਾ-ਭਾਰਤ ਵਿਕਾਸ ਰੋਡਮੈਪ” ਪੂਰੀ ਤਰ੍ਹਾਂ ਨਾਲ “2047 ਤੱਕ ਸਾਰਿਆਂ ਲਈ ਬੀਮਾ” ਦੇ ਵਿਜ਼ਨ ਦੇ ਅਨੁਸਾਰ ਹੈ।


ਸ਼੍ਰੀ ਨਾਗਰਾਜੂ ਨੇ IFSCA-IRDAI GIFT ਗਲੋਬਲ ਰੀਇੰਸ਼ੋਰੈਂਸ ਸਮਿਟ ਨੂੰ ਵਿੱਤੀ ਸੇਵਾ ਖੇਤਰ ਦੇ ਪ੍ਰਮੁੱਖ ਹਿਤਧਾਰਕਾਂ ਨੂੰ ਇਕੱਠੇ ਲਿਆਉਣ ਵਾਲਾ ਇੱਕ ਮਹੱਤਵਪੂਰਨ ਪਲੈਟਫਾਰਮ ਦੱਸਿਆ। ਉਨ੍ਹਾਂ ਨੇ ਇਸ ਗੱਲ ‘ਤੇ ਬਲ ਦਿੱਤਾ ਕਿ ਬੀਮਾ ਅਤੇ ਰੀਇੰਸ਼ੋਰੈਂਸ ਭਾਰਤ ਨੂੰ ਆਪਣੇ ਆਰਥਿਕ ਟੀਚਿਆਂ ਵੱਲ ਅੱਗੇ ਲਿਜਾਉਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਖਾਸ ਕਰਕੇ ਅਜਿਹੇ ਸਮੇਂ ਵਿੱਚ ਜਦੋਂ ਦੇਸ਼ ਵਿਸ਼ਵਵਿਆਪੀ ਅਰਥਵਿਵਸਥਾ ਵਿੱਚ ਆਪਣੀ ਭੂਮਿਕਾ ਨੂੰ ਮਜ਼ਬੂਤ ਕਰ ਰਿਹਾ ਹੈ।
ਵਿਸ਼ਵਵਿਆਪੀ ਆਰਥਿਕ ਲੈਂਡਸਕੇਪ ਦਾ ਜ਼ਿਕਰ ਕਰਦੇ ਹੋਏ ਸਕੱਤਰ ਮਹੋਦਯ ਨੇ ਕਿਹਾ ਕਿ 1.46 ਅਰਬ ਤੋਂ ਵੱਧ ਆਬਾਦੀ ਵਾਲਾ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਚੁਣੌਤੀਪੂਰਨ ਵਿਸ਼ਵਵਿਆਪੀ ਸਥਿਤੀਆਂ ਦੇ ਬਾਵਜੂਦ ਇੱਕ ਗਲੋਬਲ ਸ਼ਕਤੀ ਵਜੋਂ ਉਭਰਿਆ ਹੈ ਅਤੇ 2026 ਵਿੱਚ 6.6 ਪ੍ਰਤੀਸ਼ਤ ਅਨੁਮਾਨਿਤ ਵਾਧੇ ਦੇ ਨਾਲ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਪ੍ਰਮੁੱਖ ਅਰਥਵਿਵਸਥਾ ਬਣਿਆ ਹੋਇਆ ਹੈ।
ਗਲੋਬਲ ਇੰਸ਼ੋਰੈਂਸ ਦ੍ਰਿਸ਼ ‘ਤੇ ਸਵਿਸ ਰੀ ਸਿਗਮਾ ਰਿਪੋਰਟ (ਨੰਬਰ 02/2025) ਦਾ ਹਵਾਲਾ ਦਿੰਦੇ ਹੋਏ ਸਕੱਤਰ ਮਹੋਦਯ ਨੇ ਕਿਹਾ ਕਿ 2024 ਵਿੱਚ ਮਜ਼ਬੂਤ ਪ੍ਰਦਰਸ਼ਨ ਦੇ ਬਾਅਦ ਵਿਸ਼ਵਵਿਆਪੀ ਆਰਥਿਕ ਮੰਦੀ ਅਤੇ ਅਸਥਿਰ ਨੀਤੀਗਤ ਮਾਹੌਲ ਦੇ ਕਾਰਨ ਵਿਸ਼ਵਵਿਆਪੀ ਬੀਮਾ ਉਦਯੋਗ ਖੇਤਰ ਵਿੱਚ ਜੀਵਨ ਅਤੇ ਗੈਰ-ਜੀਵਨ ਦੋਹਾਂ ਸੈਕਸ਼ਨਾਂ ਵਿੱਚ ਪ੍ਰੀਮੀਅਮ ਵਾਧਾ ਹੌਲੀ ਹੋ ਰਿਹਾ ਹੈ।
ਸਵਿਸ ਰੀ ਦੀ ਰਿਪੋਰਟ ਦੇ ਅਨੁਸਾਰ, ਭਾਰਤ 2024 ਵਿੱਚ ਨਾਮਾਤਰ ਪ੍ਰੀਮੀਅਮ ਮਾਤਰਾ ਦੇ ਅਧਾਰ ‘ਤੇ ਵਿਸ਼ਵਵਿਆਪੀ ਪੱਧਰ ‘ਤੇ 10ਵਾਂ ਸਭ ਤੋਂ ਵੱਡਾ ਬੀਮਾ ਬਜ਼ਾਰ ਬਣਿਆ ਰਿਹਾ, ਜਿਸ ਦੀ ਬਜ਼ਾਰ ਹਿੱਸੇਦਾਰੀ 1.8 ਪ੍ਰਤੀਸ਼ਤ ਸੀ। ਬੀਮਾ ਪ੍ਰਵੇਸ਼ 3.7 ਪ੍ਰਤੀਸ਼ਤ ਰਿਹਾ, ਜਿਸ ਵਿੱਚ ਜੀਵਨ ਬੀਮਾ 2.7 ਪ੍ਰਤੀਸ਼ਤ ਅਤੇ ਗੈਰ-ਜੀਵਨ ਬੀਮਾ 1 ਪ੍ਰਤੀਸ਼ਤ ਸੀ, ਜਦੋਂ ਕਿ ਬੀਮਾ ਘਣਤਾ ਮਾਮਲੂ ਤੌਰ ‘ਤੇ ਵਧ ਕੇ 97 ਅਮਰੀਕੀ ਡਾਲਰ ਹੋ ਗਈ, ਜੋ ਮਹੱਤਵਪੂਰਨ ਅਣਵਰਤੀ ਗਈ ਮਾਰਕਿਟ ਸਮਰੱਥਾ ਦਾ ਸੰਕੇਤ ਦਿੰਦੀ ਹੈ।
ਸਕੱਤਰ ਨੇ ਇਹ ਵੀ ਦੱਸਿਆ ਕਿ ਭਾਰਤੀ ਬੀਮਾ ਖੇਤਰ, ਜੋ ਵਿੱਤੀ ਪ੍ਰਣਾਲੀ ਦਾ ਇੱਕ ਅਨਿੱਖੜਵਾਂ ਅੰਗ ਹੈ, ਮੌਤ, ਸੰਪੰਤੀ ਅਤੇ ਦੁਰਘਟਨਾ ਜੋਖਮਾਂ ਤੋਂ ਸੁਰੱਖਿਆ ਪ੍ਰਦਾਨ ਕਰਕੇ, ਬੱਚਤ ਨੂੰ ਪ੍ਰੋਤਸਾਹਿਤ ਕਰਕੇ ਅਤੇ ਬੁਨਿਆਦੀ ਢਾਂਚਾ ਵਿਕਾਸ ਅਤੇ ਹੋਰ ਲੰਬੇ ਸਮੇਂ ਦੇ ਪ੍ਰੋਜੈਕਟਾਂ ਲਈ ਲੰਬੇ ਸਮੇਂ ਦੇ ਫੰਡ ਉਪਲਬਧ ਕਰਵਾ ਕੇ ਅਰਥਵਿਵਸਥਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਵਿੱਤ ਵਰ੍ਹੇ 2024-25 ਦੌਰਾਨ ਇਸ ਖੇਤਰ ਨੇ 41.84 ਕਰੋੜ ਪਾਲਿਸੀਆਂ ਜਾਰੀ ਕੀਤੀਆਂ, 11.93 ਲੱਖ ਕਰੋੜ ਰੁਪਏ ਦਾ ਪ੍ਰੀਮੀਅਮ ਇਕੱਠਾ ਕੀਤਾ, 8.36 ਲੱਖ ਕਰੋੜ ਰੁਪਏ ਦੇ ਦਾਅਵਿਆਂ ਦਾ ਭੁਗਤਾਨ ਕੀਤਾ ਅਤੇ 31 ਮਾਰਚ 2025 ਤੱਕ 74.44 ਲੱਖ ਕਰੋੜ ਰੁਪਏ ਦੀ ਪ੍ਰਬੰਧਿਤ ਸੰਪੰਤੀ ਦਰਜ ਕੀਤੀ। ਭਾਰਤ ਵਿੱਚ ਕੁੱਲ ਰੀਇੰਸ਼ੋਰੈਂਸ ਮਾਰਕਿਟ 2024-25 ਵਿੱਚ 1.12 ਲੱਖ ਕਰੋੜ ਰੁਪਏ ਰਹੀ।
ਸਰਕਾਰ ਅਤੇ ਬੀਮਾ ਰੈਗੂਲੇਟਰ ਨੇ ਵਿਕਾਸ ਅਤੇ ਬੀਮਾ ਦੀ ਪਹੁੰਚਯੋਗਤਾ ਨੂੰ ਉਤਸ਼ਾਹਿਤ ਕਰਨ ਲਈ ਨੀਤੀਗਤ ਢਾਂਚੇ ਅਤੇ ਢਾਂਚਾਗਤ ਸੁਧਾਰਾਂ ਨੂੰ ਸਮਰੱਥ ਬਣਾਇਆ ਹੈ। ਬੀਮਾ ਖੇਤਰ ਵਿੱਚ ਪ੍ਰੱਤਖ ਵਿਦੇਸ਼ ਨਿਵੇਸ਼ ਦੀ ਸੀਮਾ ਵਧਾ ਕੇ 100 ਪ੍ਰਤੀਸ਼ਤ ਕਰ ਦਿੱਤੀ ਗਈ ਹੈ, ਪਿਛਲੇ ਵਰ੍ਹੇ ਇੱਕ ਨਵੇਂ ਪੁਰਨ-ਬੀਮਾਕਰਤਾ ਦਾ ਰਜਿਸਟ੍ਰੇਸ਼ਨ ਕੀਤਾ ਗਿਆ ਅਤੇ ਸਬਕਾ ਬੀਮਾ ਸਬਕੀ ਰਕਸ਼ਾ (ਬੀਮਾ ਕਾਨੂੰਨਾਂ ਵਿੱਚ ਸੰਸ਼ੋਧਨ) ਐਕਟ, 2025 ਦੇ ਤਹਿਤ ਪਾਲਿਸੀਧਾਰਕ ਸਿੱਖਿਆ ਅਤੇ ਸੁਰੱਖਿਆ ਫੰਡ ਦੇ ਗਠਨ ਦਾ ਪ੍ਰਾਵਧਾਨ ਕੀਤਾ ਗਿਆ ਹੈ, ਡੇਟਾ ਸੁਰੱਖਿਆ ਨੂੰ ਡਿਜੀਟਲ ਨਿਜੀ ਡੇਟਾ ਸੁਰੱਖਿਆ ਐਕਟ, 2023 ਦੇ ਅਨੁਸਾਰ ਬਣਾਇਆ ਗਿਆ ਹੈ ਅਤੇ ਆਈਆਰਡੀਏਆਰ ਦੀ ਰੈਗੂਲੇਟਰੀ ਸ਼ਕਤੀਆਂ ਨੂੰ ਮਜ਼ਬੂਤ ਕੀਤਾ ਗਿਆ ਹੈ।
ਆਪਣੇ ਸੰਬੋਧਨ ਦੀ ਸਮਾਪਤੀ ਵਿੱਚ ਸਕੱਤਰ ਨੇ ਭਾਰਤ ਨੂੰ ਗਲੋਬਲ ਰੀਇੰਸ਼ੋਰੈਂਸ ਸੈਂਟਰ ਬਣਆਉਣ ਦੀ ਉਮੀਦ ਨੂੰ ਅੱਗੇ ਵਧਾਉਣ ਵਿੱਚ ਆਈਐੱਫਐੱਸਸੀਏ ਦੀ ਭੁਮਿਕਾ ਨੂੰ ਉਜਾਗਰ ਕੀਤਾ। ਆਈਐੱਫਐੱਸਸੀਏ ਐਕਟ, 2019 ਦੇ ਤਹਿਤ ਜੀਆਈਐੱਫਟੀ ਸਿਟੀ ਆਈਐੱਫਐੱਸਸੀ ਗਲੋਬਲ ਹਮਰੁਤਬਿਆਂ ਦੇ ਅਨੁਸਾਰ ਹੈ; ਆਈਐੱਫਐੱਸਸੀ ਬੀਮਾ ਦਫ਼ਤਰਾਂ ਨੂੰ ਨਿਯਮਿਤ ਕਰਦਾ ਹੈ; ਵਿਦੇਸ਼ੀ ਰੀਇੰਸ਼ੋਰਰਾਂ ਨੂੰ ਸ਼ਾਖਾਵਾਂ ਸਥਾਪਿਤ ਕਰਨ ਵਿੱਚ ਯੋਗ ਬਣਾਉਂਦਾ ਹੈ; ਨਿਯਮਾਂ ਨੂੰ ਵਿਸ਼ਵਵਿਆਪੀ ਮਾਪਦੰਡਾਂ ਦੇ ਅਨੁਸਾਰ ਬਣਾਉਂਦਾ ਹੈ ਅਤੇ ਆਈਐੱਫਐੱਸਸੀ, ਵਿਸ਼ੇਸ਼ ਆਰਥਿਕ ਖੇਤਰਾਂ (ਐੱਸਈਜੈੱਡ), ਘਰੇਲੂ ਟੈਰਿਫ ਖੇਤਰਾਂ ਅਤੇ ਵਿਦੇਸ਼ੀ ਬਜ਼ਾਰਾਂ ਵਿੱਚ ਰੀਇੰਸ਼ੋਰੈਂਸ ਸੈਕਟਰ ਅੱਗੇ ਵਧਣ ਦੀ ਰਾਹ ‘ਤੇ। ਭਾਰਤੀ ਬੀਮਾਕਰਤਾਵਾਂ ਅਤੇ ਰੀਇੰਸ਼ੋਰੈਂਸ ਕਰਤਾਵਾਂ ਨੂੰ ਜੀਆਈਐੱਫਟੀ ਸਿਟੀ ਰਾਹੀਂ ਵਿਸ਼ਵਵਿਆਪੀ ਮੌਕਿਆਂ ਦਾ ਲਾਭ ਉਠਾਉਣ ਅਤੇ “2047 ਤੱਕ ਸਾਰਿਆਂ ਲਈ ਬੀਮਾ” ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਸਾਰੇ ਹਿਤਧਾਰਕਾਂ ਦੇ ਨਾਲ ਮਿਲ ਕੇ ਕੰਮ ਕਰਨ ਲਈ ਪ੍ਰੋਤਸਾਹਿਤ ਕੀਤਾ ਗਿਆ।
*****
ਐੱਨਬੀ/ਏਡੀ
(रिलीज़ आईडी: 2216733)
आगंतुक पटल : 9