ਰੱਖਿਆ ਮੰਤਰਾਲਾ
azadi ka amrit mahotsav

ਗਣਤੰਤਰ ਦਿਵਰ 2026: ਕਰਤੱਵਯ ਪਥ ‘ਤੇ ਪਰੇਡ ਦੇਖਣ ਲਈ ਲਗਭਗ 10,000 ਵਿਸ਼ੇਸ਼ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ

प्रविष्टि तिथि: 19 JAN 2026 2:30PM by PIB Chandigarh

ਵੱਖ-ਵੱਖ ਖੇਤਰਾਂ ਤੋਂ ਲਗਭਗ 10,000 ਵਿਸ਼ੇਸ਼ ਮਹਿਮਾਨਾਂ ਨੂੰ 26 ਜਨਵਰੀ, 2026 ਨੂੰ ਨਵੀਂ ਦਿੱਲੀ ਦੇ ਕਰਤੱਵਯ ਪਥ ‘ਤੇ ਆਯੋਜਿਤ ਹੋਣ ਵਾਲੀ 77ਵੀਂ ਗਣਤੰਤਰ ਦਿਵਸ ਪਰੇਡ ਦੇ ਗਵਾਹ ਬਣਨ ਲਈ ਸੱਦਾ ਦਿੱਤਾ ਗਿਆ ਹੈ। ਇਨ੍ਹਾਂ ਮਹਿਮਾਨਾਂ ਵਿੱਚ ਆਮਦਨ ਅਤੇ ਰੁਜ਼ਗਾਰ ਪੈਦਾ ਕਰਨ ਵਿੱਚ ਮਿਸਾਲੀ ਕੰਮ ਕਰਨ ਵਾਲੇ, ਸਭ ਤੋਂ ਵਧੀਆ ਨਵੀਨਤਾਕਾਰੀ, ਖੋਜਕਰਤਾ ਅਤੇ ਸਟਾਰਟਅੱਪ, ਸਵੈ-ਸਹਾਇਤਾ ਸਮੂਹਾਂ ਅਤੇ ਪ੍ਰਮੁੱਖ ਸਰਕਾਰੀ ਪਹਿਲਕਦਮੀਆਂ ਅਧੀਨ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਲੋਕ ਸ਼ਾਮਲ ਹਨ। ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੇ ਯੋਗਦਾਨ ਅਤੇ ਰਾਸ਼ਟਰੀ ਮਹੱਤਵ ਦੇ ਆਯੋਜਨਾਂ ਵਿੱਚ ਜਨਤਕ ਭਾਗੀਦਾਰੀ ਵਧਾਉਣ ਦੇ ਉਦੇਸ਼ ਨਾਲ ਉਨ੍ਹਾਂ ਨੂੰ ਸੱਦਾ ਦਿੱਤਾ ਗਿਆ ਹੈ। ਵਿਸ਼ੇਸ਼ ਮਹਿਮਾਨਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ: 

 

 

ਸੀਰੀਅਲ ਨੰਬਰ

 

 

ਸ਼੍ਰੇਣੀ

  1.  

ਵਰਲਡ ਐਥਲੈਟਿਕ ਪੈਰਾ ਚੈਂਪੀਅਨਸ਼ਿਪ ਦੇ ਜੇਤੂ

  1.  

ਕੁਦਰਤੀ ਖੇਤੀ ਕਰਨ ਵਾਲੇ ਕਿਸਾਨ

  1.  

‘ਦਾਲਾਂ ਵਿੱਚ ਆਤਮ-ਨਿਰਭਰਤਾ ਮਿਸ਼ਨ’ ਦੇ ਅਧੀਨ ਦਾਲਾਂ, ਤੇਲ ਬੀਜਾਂ ਅਤੇ ਮੱਕੀ ਦੀ ਖੇਤੀ ਲਈ ਸਬਸਿਡੀ ਹਾਸਲ ਕਰਨ ਵਾਲੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਕਿਸਾਨ।

  1.  

ਪੀਐੱਮ ਸਮਾਈਲ (ਰੋਜ਼ੀ-ਰੋਟੀ ਅਤੇ ਉੱਦਮ ਲਈ ਵਾਂਝੇ ਲੋਕਾਂ ਨੂੰ ਸਹਾਇਤਾ) ਯੋਜਨਾ ਅਧੀਨ ਟਰਾਂਸਜੈਂਡਰਾਂ ਅਤੇ ਭਿਖਾਰੀਆਂ ਦਾ ਪੁਨਰਵਾਸ ਕੀਤਾ ਗਿਆ

  1.  

ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼ ਅਭਿਆਨ (ਡੀਏਜੇਜੀਯੂਏ) ਯੋਜਨਾ ਦੇ ਲਾਭਾਰਥੀ

  1.  

ਟ੍ਰੇਂਡ ਮੈਤਰੀ (ਪੇਂਡੂ ਭਾਰਤ ਵਿੱਚ ਬਹੁ-ਮੰਤਵੀ ਆਰਟੀਫਿਸ਼ਿਅਲ ਗਰਭਧਾਰਨ ਟੈਕਨੀਸ਼ੀਅਨ) ਵਿਅਕਤੀ ਜੋ ਕਿਸਾਨਾਂ ਨੂੰ ਪਸ਼ੂ ਪਾਲਣ ਸੇਵਾਵਾਂ ਪ੍ਰਦਾਨ ਕਰਦੇ ਹਨ ਅਤੇ ਪਸ਼ੂ ਪ੍ਰਜਨਨ ਸੇਵਾਵਾਂ ਵਿੱਚ ਸੁਧਾਰ ਕਰਦੇ ਹਨ। 

  1.  

ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਅਧੀਨ ਐੱਸਆਈਜੀਐੱਚਟੀ (ਸਟ੍ਰੈਟੇਜਿਕ ਇੰਟਰਵੈਂਸ਼ਨਜ਼ ਫਾਰ ਗ੍ਰੀਨ ਹਾਈਡ੍ਰੋਜਨ ਟ੍ਰਾਂਜਿਸ਼ਨ) ਪ੍ਰੋਗਰਾਮ ਵਿੱਚ ਹਾਈਡ੍ਰੋਜਨ ਉਤਪਾਦਨ ਅਤੇ ਇਲੈਕਟ੍ਰੋਲਾਈਜ਼ਰ ਮੈਨੂਫੈਕਚਰਿੰਗ ਲਈ ਉਤਸ਼ਾਹਿਤ ਕਰਨ ਵਾਲੀਆਂ ਕੰਪਨੀਆਂ ਦੇ ਪ੍ਰਮੁੱਖ/ਸੀਈਓ

  1.  

ਗਗਨਯਾਨ, ਚੰਦਰਯਾਨ ਆਦਿ ਜਿਹੇ ਹਾਲੀਆ ਇਸਰੋ ਮਿਸ਼ਨਾਂ ਵਿੱਚ ਸ਼ਾਮਲ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਗਿਆਨਕ/ਤਕਨੀਕੀ ਵਿਅਕਤੀ।

  1.  

ਮੈਡੀਕਲ, ਉਦਯੋਗਿਕ ਅਤੇ ਖੇਤੀਬਾੜੀ ਐਪਲੀਕੇਸ਼ਨਾਂ ਲਈ ਆਈਸੋਟੋਪ ਉਤਪਾਦਨ ਦੇ ਖੇਤਰ ਵਿੱਚ ਸਭ ਤੋਂ ਵਧੀਆ ਖੋਜਕਰਤਾ/ਨਵੀਨਤਾਕਾਰ

  1.  

ਡੂੰਘੇ ਮਹਾਸਾਗਰ ਮਿਸ਼ਨ ਦੇ ਅਧੀਨ ਖੋਜਕਰਤਾ/ਵਿਗਿਆਨੀ

  1.  

ਅਟਲ ਇਨੋਵੇਸ਼ਨ ਮਿਸ਼ਨ ਅਧੀਨ ਅਟਲ ਟਿੰਕਰਿੰਗ ਲੈਬਜ਼ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ

  1.  

ਵੱਖ-ਵੱਖ ਇੰਟਰਨੈਸ਼ਨਲ ਸਪੋਰਟਸ ਟੂਰਨਾਮੈਂਟ ਦੇ ਜੇਤੂ

  1.  

ਪ੍ਰਧਾਨ ਮੰਤਰੀ ਧਨ ਧਨਯ ਕ੍ਰਿਸ਼ੀ ਯੋਜਨਾ ਅਧੀਨ ਮਹਿਲਾ ਉਤਪਾਦਕ ਸਮੂਹਾਂ ਨੂੰ ਜਿਨ੍ਹਾਂ ਨੂੰ ਡੇਅਰੀ ਉਤਪਾਦਨ ਜਾਂ ਜੈਵਿਕ ਖੇਤੀ ਲਈ ਸਿਖਲਾਈ, ਕਰਜ਼ਾ ਅਤੇ ਬਜ਼ਾਰ ਸੰਪਰਕ ਪ੍ਰਦਾਨ ਕੀਤੇ ਗਏ। 

  1.  

ਖਾਦੀ ਵਿਕਾਸ ਯੋਜਨਾ ਅਧੀਨ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਕਾਰੀਗਰਾਂ

  1.  

ਪੀਐੱਮ ਜਨਜਾਤੀ ਆਦਿਵਾਸੀ ਨਯਾਯ ਮਹਾ ਅਭਿਆਨ ਯੋਜਨਾ ਦੇ ਲਾਭਾਰਥੀ

  1.  

ਆਦਿ ਕਰਮਯੋਗੀ, ਆਦਿ ਸਹਿਯੋਗੀ ਅਤੇ ਆਦਿ ਸਾਥੀ ਜੋ ਸਿਹਤ, ਨਵੀਨਤਾ, ਸਿੱਖਿਆ ਆਦਿ ਜਿਹੇ ਵੱਖ-ਵੱਖ ਖੇਤਰਾਂ ਵਿੱਚ ਗਿਆਨ ਅਤੇ ਜਾਗਰੂਕਤਾ ਪ੍ਰਦਾਨ ਕਰਕੇ ਕਬਾਇਲੀ ਨਾਗਰਿਕਾਂ ਨੂੰ ਸਸ਼ਕਤ ਬਣਾਉਣ ਵਿੱਚ ਲਗੇ ਹੋਏ ਹਨ। 

  1.  

ਪਸ਼ੂ ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ ਤੋਂ ਕਰਜ਼ਾ ਹਾਸਲ ਕਰਨ ਵਾਲੇ ਵਿਅਕਤੀ, ਨਿਜੀ ਕੰਪਨੀਆਂ, ਕਿਸਾਨ ਉਤਪਾਦਕ ਸੰਗਠਨ (ਐੱਫਪੀਓ), ਛੋਟੇ ਅਤੇ ਦਰਮਿਆਨੇ ਉੱਦਮ ਆਦਿ।

  1.  

ਸੈਮੀਕੌਨ ਇੰਡੀਆ ਪ੍ਰੋਗਰਾਮ ਅਧੀਨ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਸਟਾਰਟਅੱਪ/ਐੱਮਐੱਸਐੱਮਈ

  1.  

ਪ੍ਰਮੁੱਖ ਪ੍ਰੋਜੈਕਟਾਂ ਵਿੱਚ ਕੰਮ ਕਰ ਰਹੇ ਡੀਆਰਡੀਓ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਗਿਆਨੀ/ਤਕਨੀਕੀ ਵਿਅਕਤੀ

  1.  

ਬਾਇਓ ਈ3 ਨੀਤੀ ਦੇ ਤਹਿਤ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਬਾਇਓਟੈਕ ਸਟਾਰਟਅੱਪ/ਉੱਦਮੀ

  1.  

ਆਤਮਨਿਰਭਰ ਭਾਰਤ (ਐੱਸਆਰਆਈ) ਫੰਡ ਤੋਂ ਪੂੰਜੀ ਪ੍ਰਾਪਤ ਕਰਨ ਵਾਲੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਐੱਮਐੱਸਐੱਮਈ

  1.  

ਪ੍ਰਧਾਨ ਮੰਤਰੀ ਸ਼੍ਰਮਯੋਗੀ ਮਾਨਧਨ ਯੋਜਨਾ ਦੇ ਤਹਿਤ ਪੈਨਸ਼ਨ ਪ੍ਰਾਪਤ ਅਸੰਗਠਿਤ ਖੇਤਰ ਦੇ ਕਾਮੇ

  1.  

ਐਗਰੀ ਮਾਰਕਿਟ ਇਨਫ੍ਰਾਸਟ੍ਰਕਚਰ ਫੰਡ ਤੋਂ ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਨੂੰ ਲਾਭ ਹੋਇਆ

  1.  

ਮਹਿਲਾ ਉੱਦਮੀ, ਦਿਵਯਾਂਗ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ, ਸਾਬਕਾ ਫੌਜੀ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਜਨਔਸ਼ਧੀ ਪਰਿਯੋਜਨਾ ਤਹਿਤ ਜਨਔਸ਼ਧੀ ਕੇਂਦਰ ਖੋਲ੍ਹਣ ਲਈ ਵਿਸ਼ੇਸ਼ ਹੁਲਾਰਾ ਮਿਲਿਆ

  1.  

ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਦੁਕਾਨਦਾਰ/ਵਪਾਰੀ/ਐੱਮਐੱਸਐੱਮਈ ਜਿਨ੍ਹਾਂ ਨੇ ਜੀਐੱਸਟੀ 2.0 ਦੇ ਲਾਭ ਗ੍ਰਾਹਕਾਂ ਤੱਕ ਪਹੁੰਚਾਏ ਹਨ

  1.  

ਨਵੀਨਤਾ, ਪੁਲਾੜ, ਮੈਡੀਕਲ ਆਦਿ ਖੇਤਰਾਂ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਸਟਾਰਟਅੱਪ।

  1.  

ਵੀਰ ਗਾਥਾ ਪ੍ਰੋਜੈਕਟ ਦੇ ਜੇਤੂ

  1.  

ਉਨ੍ਹਾਂ ਪੰਚਾਇਤਾਂ ਦੇ ਸਰਪੰਚ ਜਿਨ੍ਹਾਂ ਨੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਵਿੱਚ ਸੰਤ੍ਰਿਪਤੀ ਹਾਸਲ ਕਰ ਲਈ ਹੋ

  1.  

ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਯੋਜਨਾ ਤਹਿਤ ਪੱਕੇ ਮਕਾਨ ਹਾਸਲ ਕਰਨ ਵਾਲੇ ਗ੍ਰਾਮੀਣ ਲੋਕ

  1.  

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਅਧੀਨ ਕਿਸਾਨਾਂ ਜਿਨ੍ਹਾਂ ਨੂੰ ਕੁਦਰਤੀ ਆਫ਼ਤਾ, ਕੀਟਾਂ ਅਤੇ ਬਿਮਾਰੀਆਂ ਕਾਰਨ ਫਸਲ ਦੇ ਨੁਕਸਾਨ ਨਾਲ ਵਿੱਤੀ ਸੁਰੱਖਿਆ ਪ੍ਰਦਾਨ ਕੀਤੀ ਗਈ

  1.  

ਮਹਿਲਾ ਕੌਇਰ (COIR) ਯੋਜਨਾ ਤਹਿਤ ਸਿਖਲਾਈ ਸਭ ਤੋਂ ਵਧੀਆ ਪ੍ਰਦਸ਼ਨ ਕਰਨ ਵਾਲੀਆਂ ਮਹਿਲਾ ਕਾਰੀਗਰਾਂ

  1.  

ਮਿਸ਼ਨ ਸਕਸ਼ਮ ਆਂਗਨਵਾੜੀ ਅਤੇ ਪੋਸ਼ਣ 2.0 ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਆਂਗਨਵਾੜੀ ਵਰਕਰਾਂ

  1.  

ਪੀਐੱਮ ਸਵਨਿਧੀ (ਸਟ੍ਰੀਟ ਵੈਂਡਰਸ ਆਤਮਨਿਰਭਰ ਨਿਧੀ) ਯੋਜਨਾ ਦੇ ਲਾਭਾਰਥੀ ਸਟ੍ਰੀਟ ਵੈਂਡਰਾਂ

  1.  

ਉੱਤਰ-ਪੂਰਬੀ ਖੇਤਰ ਦੇ ਸਭ ਤੋਂ ਵਧੀਆ ਪ੍ਰਦਸ਼ਨ ਕਰਨ ਵਾਲੇ ਕਾਰੀਗਰ, ਖਿਡਾਰੀ, ਆਦਿਵਾਸੀ, ਉੱਦਮੀ, ਗਾਇਕ, ਡਾਂਸਰ ਆਦਿ।

  1.  

ਪੀਐੱਮ ਮੁਦਰਾ ਯੋਜਨਾ ਅਧੀਨ ਕਰਜ਼ਾ ਹਾਸਲ ਕਰਨ ਵਾਲੀਆਂ ਮਹਿਲਾ ਉੱਦਮੀਆਂ

  1.  

ਸਰਹੱਦ ਸੜਕ ਸੰਗਠਨ (ਬੀਆਰਓ) ਦੇ ਨਿਰਮਾਣ ਕਾਮੇ

  1.  

ਸਵੱਛ ਗੰਗਾ ਰਾਸ਼ਟਰੀ ਮਿਸ਼ਨ ਅਧੀਨ ਜਲ ਯੋਧਾ

  1.  

ਰਾਸ਼ਟਰੀ ਘੱਟ ਗਿਣਤੀ ਵਿਕਾਸ ਅਤੇ ਵਿੱਤ ਨਿਗਮ (ਐੱਨਐੱਮਡੀਐੱਫਸੀ) ਦੇ ਲਾਭਾਰਥੀ

  1.  

ਪੀਐੱਮ ਇੰਟਰਨਸ਼ਿਪ ਸਕੀਮ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਇੰਟਰਨ

  1.  

ਨੈਸ਼ਨਲ ਸਕੂਲ ਬੈਂਡ ਕੌਪੀਟਿਸ਼ਨ ਦੇ ਜੇਤੂ ਬੱਚੇ

  1.  

ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਦੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਰਕਰ/ਵਲੰਟੀਅਰ

  1.  

ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀ (ਪੀਏਸੀਐੱਸ)

  1.  

ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਮਾਈ ਭਾਰਤ ਦੇ ਸਵੈ-ਸੇਵਕ

  1.  

ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਤਹਿਤ ਸਵੈ ਸਹਾਇਤਾ ਸਮੂਹ ਦੀ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀ ਮਹਿਲਾ ਮੈਂਬਰ, ਲੱਖਪਤੀ ਦੀਦੀ। 

  1.  

ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਤਹਿਤ ਸਿਖਲਾਈ ਪ੍ਰਾਪਤ ਵਧੀਆ ਪ੍ਰਦਰਸ਼ਨ ਕਰਨ ਵਾਲੇ ਕਾਰੀਗਰ ਅਤੇ ਸ਼ਿਲਪਕਾਰ

  1.  

ਕਰਤੱਵਯ ਭਵਨ ਦੇ ਨਿਰਮਾਣ ਕਾਮੇ

  1.  

ਜਲ ਜੀਵਨ ਮਿਸ਼ਨ ਤਹਿਤ ਪੇਂਡੂ ਪਰਿਵਾਰਾਂ, ਗਰੀਬ ਅਤੇ ਵਾਂਝੇ, ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਬਹੁਲ ਪਿੰਡਾਂ, ਕਮਜ਼ੋਰ ਆਦਿਵਾਸੀ ਸਮੂਹਾਂ, ਨਲ ਜਲ ਕਨੈਕਸ਼ਨ ਲਾਭਾਰਥੀ।

  1.  

ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੌਧਿਕ ਸੰਪਤੀ (ਆਈਪੀ) ਧਾਰਕ ਜਿਵੇਂ ਕਿ ਪੇਟੈਂਟ, ਡਿਜ਼ਾਈਨ, ਕਾਪੀਰਾਈਟ ਟ੍ਰੇਡਮਾਰਕ।

  1.  

‘ਮਨ ਕੀ ਬਾਤ’ ਦੇ ਪ੍ਰਤੀਭਾਗੀ

  1.  

ਐੱਸਈਈਡੀ ਦੇ ਸਵੈ ਸਹਾਇਤਾ ਸਮੂਹ ਆਜੀਵਿਕਾ ਕੰਪੋਨੈਂਟ ਤਹਿਤ ਮਹਿਲਾ ਲਾਭਾਰਥੀ 

      51.

ਯੂਥ ਐਕਸਚੇਂਜ ਪ੍ਰੋਗਰਾਮ (ਵਾਈਈਪੀ)-2026 ਦੇ ਵਿਦੇਸ਼ੀ ਡੈਲੀਗੇਟ ਅਤੇ ਉਨ੍ਹਾਂ ਦੇ ਨਾਲ ਆਏ ਭਾਰਤੀ ਦਲ।

      52.

ਦੂਜੇ ਗਲੋਬਲ ਬੋਧੀ ਸਮਿਟ-2026 ਵਿੱਚ ਹਿੱਸਾ ਲੈਣ ਵਾਲੇ ਅੰਤਰਰਾਸ਼ਟਰੀ ਅਤੇ ਭਾਰਤੀ ਭਿਕਸ਼ੂਆਂ ਦੇ ਵਫ਼ਦ।

      53.

ਅੰਤਰਰਾਸ਼ਟਰੀ ਖਗੋਲ ਵਿਗਿਆਨ ਅਤੇ ਖਗੋਲ ਭੌਤਿਕ ਓਲੰਪੀਆਡ, ਜੂਨੀਅਰ (ਆਈਓਏਏ, ਜੂਨੀਅਰ) 2025 ਦੇ ਮੈਡਲ ਜੇਤੂ।

 

ਇਨ੍ਹਾਂ ਵਿਸ਼ੇਸ਼ ਮਹਿਮਾਨਾਂ ਨੂੰ ਕਰਤੱਵਯ ਪਥ ‘ਤੇ ਪ੍ਰਮੁੱਖ ਸਥਾਨਾਂ ‘ਤੇ ਬਿਠਾਇਆ ਜਾਵੇਗਾ। ਸਮਾਰੋਹਾਂ ਤੋਂ ਇਲਾਵਾ, ਵਿਸ਼ੇਸ਼ ਮਹਿਮਾਨਾਂ ਲਈ ਰਾਸ਼ਟਰੀ ਯੁੱਧ ਸਮਾਰਕ, ਪ੍ਰਧਾਨ ਮੰਤਰੀ ਸੰਗ੍ਰਹਾਲਯ ਅਤੇ ਦਿੱਲੀ ਦੇ ਹੋਰ ਪ੍ਰਮੁੱਖ ਸਥਾਨਾਂ ਦੇ ਟੂਰ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੂੰ ਸਬੰਧਿਤ ਮੰਤਰੀਆਂ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲੇਗਾ। 

*********

ਵੀਕੇ/ਸੈਵੀ


(रिलीज़ आईडी: 2216493) आगंतुक पटल : 9
इस विज्ञप्ति को इन भाषाओं में पढ़ें: English , Urdu , हिन्दी , Marathi , Bengali , Bengali-TR , Tamil , Malayalam