ਵਿੱਤ ਮੰਤਰਾਲਾ
azadi ka amrit mahotsav

ਡਿਜੀਟਲ ਕ੍ਰੈਡਿਟ ਅੰਡਰਰਾਈਟਿੰਗ ਪ੍ਰੋਗਰਾਮਾਂ ‘ਤੇ ਅਧਾਰਿਤ ਨਵੇਂ ਕ੍ਰੈਡਿਟ ਅਸੈਸਮੈਂਟ ਮਾਡਲ ਦੇ ਤਹਿਤ ਜਨਤਕ ਖੇਤਰ ਦੇ ਬੈਂਕਾਂ ਦੁਆਰਾ 1 ਅਪ੍ਰੈਲ ਤੋਂ 31 ਦਸੰਬਰ, 2025 ਦਰਮਿਆਨ 52,300 ਕਰੋੜ ਰੁਪਏ ਤੋਂ ਵੱਧ ਦੇ 3.96 ਲੱਖ ਤੋਂ ਵੱਧ ਐੱਮਐੱਸਐੱਮਈ ਲੋਨ ਅਰਜ਼ੀਆਂ ਸਵੀਕ੍ਰਿਤ


ਜਨ ਸਮਰਥ ਪੋਰਟਲ ਰਾਹੀਂ ਡਿਜੀਟਲ ਫੁੱਟਪ੍ਰਿੰਟ-ਅਧਾਰਿਤ ਲੋਨ ਪ੍ਰਣਾਲੀ ਨਾਲ ਐੱਮਐੱਸਐੱਮਈ ਵਿੱਤਪੋਸ਼ਣ ਵਿੱਚ ਕ੍ਰਾਂਤੀਕਾਰੀ ਬਦਲਾਅ

प्रविष्टि तिथि: 19 JAN 2026 2:11PM by PIB Chandigarh

ਜਨਤਕ ਖੇਤਰ ਦੇ ਬੈਂਕਾਂ (ਪੀਐੱਸਬੀ) ਨੇ ਵਰ੍ਹੇ 2025 ਵਿੱਚ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਦੇ ਲਈ ਡਿਜੀਟਲ ਫੁੱਟਪ੍ਰਿੰਟ ‘ਤੇ ਅਧਾਰਿਤ ਕ੍ਰੈਡਿਟ ਅਸੈਸਮੈਂਟ ਮਾਡਲ (ਸੀਏਐੱਮ) ਲਾਂਚ ਕੀਤਾ।

ਜਨਤਕ ਖੇਤਰ ਦੇ ਬੈਂਕਾਂ (ਪੀਐੱਸਬੀ) ਦੁਆਰਾ ਡਿਜੀਟਲ ਕ੍ਰੈਡਿਟ ਅੰਡਰਰਾਈਟਿੰਗ ਪ੍ਰੋਗਰਾਮਾਂ ਦੇ ਤਹਿਤ 1 ਅਪ੍ਰੈਲ ਤੋਂ 31 ਦਸਬੰਰ, 2025 ਦਰਮਿਆਨ 52,300 ਕਰੋੜ ਰੁਪਏ ਤੋਂ ਵੱਧ ਦੇ 3.96 ਲੱਖ ਤੋਂ ਵੱਧ ਐੱਮਐੱਸਐੱਮਈ ਲੋਨ ਅਰਜ਼ੀਆਂ ਨੂੰ ਸਵੀਕ੍ਰਿਤ ਕੀਤਾ ਗਿਆ ਹੈ।

ਇਹ ਕ੍ਰੈਡਿਟ ਮੁਲਾਂਕਣ ਮਾਡਲ ਈਕੋਸਿਸਟਮ ਵਿੱਚ ਉਪਲਬਧ ਡਿਜੀਟਲ ਤੌਰ ‘ਤੇ ਪ੍ਰਾਪਤ ਅਤੇ ਤਸਦੀਕ ਯੋਗ ਡੇਟਾ ਦਾ ਲਾਭ ਉਠਾਉਂਦਾ ਹੈ ਅਤੇ ਸਾਰੀਆਂ ਲੋਨ ਅਰਜ਼ੀਆਂ ਲਈ ਉਦੇਸ਼ਪੂਰਨ ਫੈਸਲੇ ਲੈਣ ਅਤੇ ਮੌਜੂਦਾ ਬੈਂਕ ਖਾਤੇ ਵਾਲੇ (ਈਟੀਬੀ) ਅਤੇ ਨਵੇਂ ਬੈਂਕ ਖਾਤੇ ਵਾਲੇ (ਐੱਨਟੀਬੀ) ਦੋਹਾਂ ਐੱਮਐੱਸਐੱਮਈ ਉਧਾਰ ਲੈਣ ਵਾਲਿਆਂ ਲਈ ਮਾਡਲ-ਅਧਾਰਿਤ ਸੀਮਾ ਮੁਲਾਂਕਣ ਦੀ ਵਰਤੋਂ ਕਰਕੇ ਐੱਮਐੱਸਐੱਮਈ ਲੋਨ ਮੁਲਾਂਕਣ ਲਈ ਸਵੈਚਾਲਿਤ ਪ੍ਰਕਿਰਿਆਵਾਂ ਤਿਆਰ ਕਰਦਾ ਹੈ।

ਇਸ ਮਾਡਲ ਦੁਆਰਾ ਡਿਜੀਟਲ ਫੁੱਟਪ੍ਰਿੰਟਸ ਦੀ ਵਰਤੋਂ ਕੇਵਾਈਸੀ ਪ੍ਰਮਾਣੀਕਰਣ, ਮੋਬਾਈਲ ਅਤੇ ਈਮੇਲ ਤਸਦੀਕ, ਜੀਐੱਸਟੀ ਡੇਟਾ ਵਿਸ਼ਲੇਸ਼ਣ, ਬੈਂਕ ਸਟੇਟਮੈਂਟ ਵਿਸ਼ਲੇਸ਼ਣ (ਅਕਾਊਂਟ ਐਗਰੀਗੇਟਰ ਦੀ ਵਰਤੋਂ ਕਰਕੇ), ਆਈਟੀਆਰ ਤਸਦੀਕ ਅਤੇ ਕ੍ਰੈਡਿਟ ਸੂਚਨਾ ਕੰਪਨੀਆਂ (ਸੀਆਈਸੀ) ਦੇ ਡੇਟਾ ਦੀ ਵਰਤੋਂ ਕਰਕੇ ਉੱਚਿਤ ਜਾਂਚ ਪੜਤਾਲ, ਧੋਖਾਧੜੀ ਦੀ ਜਾਂਚ ਆਦਿ ਲਈ ਕੀਤਾ ਜਾਂਦਾ ਹੈ।

ਅਜਿਹੇ ਮਾਡਲਾਂ ਦੀ ਵਰਤੋਂ ਨਾਲ ਐੱਮਐੱਸਐੱਮਈ ਨੂੰ ਮਿਲਣ ਵਾਲੇ ਲਾਭਾਂ ਵਿੱਚ ਔਨਲਾਈਨ ਮਾਧਿਅਮ ਨਾਲ ਕਿਤੇ ਵੀ ਅਰਜ਼ੀ ਜਮ੍ਹਾਂ ਕਰਨਾ, ਕਾਗਜ਼ੀ ਕਾਰਵਾਈ ਅਤੇ ਸ਼ਾਖਾਵਾਂ ਤੱਕ ਜਾਣ ਦੀ ਕਮੀ, ਡਿਜੀਟਲ ਮਾਧਿਅਮ ਨਾਲ ਤਤਕਾਲ ਸਿਧਾਂਤਕ ਸਵੀਕ੍ਰਿਤੀ, ਲੋਨ ਪ੍ਰਸਤਾਵਾਂ ਦੀ ਸੁਚਾਰੂ ਪ੍ਰੋਸੈੱਸਿੰਗ, ਸੰਪੂਰਨ ਪ੍ਰਕਿਰਿਆ (ਐੱਸਟੀਪੀ), ਟਰਨਅਰਾਉਂਡ ਟਾਈਮ (ਟੀਏਟੀ) ਵਿੱਚ ਕਮੀ, ਉਦੇਸ਼ਪੂਰਨ ਡੇਟਾ/ਲੈਣ-ਦੇਣ ਵਿਵਹਾਰ ਅਤੇ ਕ੍ਰੈਡਿਟ ਇਤਿਹਾਸ ਦੇ ਅਧਾਰ ‘ਤੇ ਲੋਨ ਫੈਸਲੇ ਅਤੇ ਸੀਜੀਟੀਐੱਮਐੱਸਈ ਜਿਹੀਆਂ ਕ੍ਰੈਡਿਟ ਗਰੰਟੀ ਯੋਜਨਾਵਾਂ ਦੇ ਏਕੀਕਰਣ ਸ਼ਾਮਲ ਹਨ।

ਪ੍ਰਮੁੱਖ ਵਿਸ਼ੇਸ਼ਤਾਵਾਂ

  • ਗ੍ਰਾਹਕ ਦੇ ਡਿਜੀਟਲ ਫੁੱਟਪ੍ਰਿੰਟ (ਜੀਐੱਸਟੀ, ਇਨਕਮ ਟੈਕਸ ਰਿਪੋਰਟ, ਬੈਂਕ ਖਾਤਾ ਵੇਰਵਾ, ਸੀਆਈਸੀ ਰਿਪੋਰਟ ਆਦਿ) ਦੇ ਅਧਾਰ ‘ਤੇ ਐੱਮਐੱਸਐੱਮਈ ਲੋਨਸ ਲਈ ਤਤਕਾਲ ਸਿਧਾਂਤਕ ਸਵੀਕ੍ਰਿਤੀ।

  • ਬੈਂਕਾਂ ਦੁਆਰਾ ਪਰਿਭਾਸ਼ਿਤ ਲੋਨ ਰਾਸ਼ੀ ਦੀਆਂ ਵਿਸ਼ੇਸ਼ ਸੀਮਾਵਾਂ ਦੇ ਅੰਦਰ ਲੋਨ ਪ੍ਰਾਪਤ ਕਰਨ ਲਈ ਜਨ ਸਮਰਥ ਪੋਰਟਲ (https://www.jansamarth.in) ‘ਤੇ ਇੱਕ ਸੰਪੂਰਨ ਪ੍ਰਕਿਰਿਆ ਰਾਹੀਂ ਐਪਲੀਕੇਸ਼ਨ ਪ੍ਰਾਪਤ ਕੀਤੀਆਂ ਜਾਂਦੀਆਂ ਹਨ।

  • ਵੱਖ-ਵੱਖ ਏਪੀਆਈ ਰਾਹੀਂ ਡਿਜੀਟਲ ਤੌਰ ‘ਤੇ ਪ੍ਰਾਪਤ ਡੇਟਾ ਦੇ ਅਧਾਰ ‘ਤੇ ਉੱਚਿਤ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

  • ਫੈਸਲਾ ਲੈਣ ਵਿੱਚ ਲਗਣ ਵਾਲਾ ਸਮਾਂ ਘੱਟ ਹੋ ਜਾਂਦਾ ਹੈ ਅਤੇ ਸੀਜੀਟੀਐੱਮਐੱਸਈ ਜਿਹੇ ਕ੍ਰੈਡਿਟ ਗਰੰਟੀ ਪੋਰਟਲਾਂ ਦੇ ਨਾਲ ਏਕੀਕਰਣ ਸੰਭਵ ਹੋ ਜਾਂਦਾ ਹੈ।

ਲਾਭ

  • ਲੋਨ ਲੈਣ ਵਾਲਿਆਂ ਨੂੰ ਲੋਨ ਅਪਲਾਈ ਲਈ ਸ਼ਾਖਾਵਾਂ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ। ਐੱਮਐੱਸਐੱਮਈ ਪ੍ਰਮੋਟਰਾਂ ਨੂੰ 24/365 ਅਧਾਰ ‘ਤੇ ਕਿਤੇ ਵੀ ਲੋਨ ਲਈ ਅਪਲਾਈ ਕਰਨ ਦੀ ਸੁਵਿਧਾ ਪ੍ਰਾਪਤ ਹੈ।

  • ਜ਼ਰੂਰੀ ਦਸਤਾਵੇਜ਼ਾਂ ਨੂੰ ਅਪਲੋਡ ਕਰਨ ਦੀ ਸੁਵਿਧਾ ਉਪਲਬਧ ਹੈ ਅਤੇ ਲੋਨ ਦੀ ਸਵੀਕ੍ਰਿਤੀ ਦੌਰਾਨ ਅਸਲ ਕਾਪੀਆਂ ਜਮ੍ਹਾਂ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।

  • ਲੋਨ ਅਪਲਾਈ ਪੂਰਾ ਹੁੰਦੇ ਹੀ, ਫੈਸਲੇ ਦੀ ਸੂਚਨਾ ਬਿਨੈਕਾਰ ਨੂੰ ਔਨਲਾਈਨ ਦਿੱਤੀ ਜਾਵੇਗੀ, ਜਿਸ ਨਾਲ ਪ੍ਰਕਿਰਿਆ ਵਿੱਚ ਲਗਣ ਵਾਲਾ ਸਮਾਂ ਘੱਟ ਹੋ ਜਾਵੇਗਾ।

 

*****

ਐੱਨਬੀ/ਏਡੀ


(रिलीज़ आईडी: 2216439) आगंतुक पटल : 6
इस विज्ञप्ति को इन भाषाओं में पढ़ें: Marathi , Malayalam , Kannada , English , Urdu , हिन्दी , Tamil