ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ) ਦੇ ਸਥਾਪਨਾ ਦਿਵਸ ਦੇ ਮੌਕੇ 'ਤੇ ਉਸਦੇ ਬਹਾਦਰ ਜਵਾਨਾਂ ਨੂੰ ਸਲਾਮ ਕੀਤਾ
प्रविष्टि तिथि:
19 JAN 2026 9:30AM by PIB Chandigarh
ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ) ਦੇ ਵੀਰ ਜਵਾਨਾਂ ਦੀ ਹਿੰਮਤ, ਸਮਰਪਣ ਅਤੇ ਨਿਰਸਵਾਰਥ ਸੇਵਾ ਦੀ ਸ਼ਲਾਘਾ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਨ੍ਹਾਂ ਦੇ ਸਥਾਪਨਾ ਦਿਵਸ 'ਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ।
ਇੱਕ ਐੱਕਸ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ:
“ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ) ਦੇ ਸਥਾਪਨਾ ਦਿਵਸ ਦੇ ਮੌਕੇ 'ਤੇ ਅਸੀਂ ਉਨ੍ਹਾਂ ਸਾਰੇ ਪੁਰਸ਼ਾਂ ਅਤੇ ਔਰਤਾਂ ਪ੍ਰਤੀ ਤਹਿ ਦਿਲੋਂ ਪ੍ਰਸ਼ੰਸਾ ਪ੍ਰਗਟ ਕਰਦੇ ਹਾਂ, ਜਿਨ੍ਹਾਂ ਦੀ ਪੇਸ਼ਾਵਰ ਕੁਸ਼ਲਤਾ ਅਤੇ ਮਜ਼ਬੂਤ ਸੰਕਲਪ ਸੰਕਟ ਦੇ ਸਮੇਂ ਸਪਸ਼ਟ ਰੂਪ ਵਿੱਚ ਝਲਕਦਾ ਹੈ । ਸੰਕਟ ਦੇ ਸਮੇਂ ਹਮੇਸ਼ਾ ਮੂਹਰਲੀਆਂ ਕਤਾਰਾਂ ਵਿੱਚ ਤਾਇਨਾਤ ਰਹਿ ਕੇ ਐੱਨਡੀਆਰਐੱਫ ਦੇ ਕਰਮਚਾਰੀ ਆਪਣੀ ਮਿਹਨਤ ਨਾਲ ਮਨੁੱਖੀ ਜੀਵਨ ਦੀ ਰਾਖੀ, ਰਾਹਤ ਕਾਰਜਾਂ ਨੂੰ ਚਲਾਉਣ ਅਤੇ ਸਭ ਤੋਂ ਚੁਣੌਤੀਪੂਰਨ ਹਾਲਾਤ ਵਿੱਚ ਉਮੀਦ ਲਿਆਉਣ ਦਾ ਕਾਰਜ ਕਰਦੇ ਕਰਦੇ ਹਨ । ਉਨ੍ਹਾਂ ਦਾ ਹੁਨਰ ਅਤੇ ਫ਼ਰਜ਼ ਪ੍ਰਤੀ ਸਮਰਪਣ ਸੇਵਾ ਦੇ ਸਰਬਉੱਚ ਮਿਆਰਾਂ ਦੀ ਉਦਾਹਰਣ ਪੇਸ਼ ਕਰਦੇ ਹਨ। ਇਨ੍ਹਾਂ ਸਾਲਾਂ ਦੌਰਾਨ ਐੱਨਡੀਆਰਐੱਫ ਨੇ ਆਫ਼ਤ ਲਈ ਤਿਆਰੀ ਅਤੇ ਆਫ਼ਤ ਦੀ ਸਥਿਤੀ ਵਿੱਚ ਪ੍ਰਤੀਕਿਰਿਆ ਦੇ ਖੇਤਰ ਵਿੱਚ ਇੱਕ ਮਾਪਦੰਡ ਵਜੋਂ ਆਪਣੀ ਪਛਾਣ ਸਥਾਪਿਤ ਕੀਤੀ ਹੈ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਚੋਖਾ ਸਨਮਾਨ ਹਾਸਲ ਕੀਤਾ ਹੈ।
@NDRFHQ”
*********
ਐੱਮਜੇਪੀਐੱਸ/ਐੱਸਆਰ
(रिलीज़ आईडी: 2216097)
आगंतुक पटल : 5
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Manipuri
,
Assamese
,
Gujarati
,
Tamil
,
Telugu
,
Kannada
,
Malayalam