ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ ਵਿੱਚ ‘ਸਸਤੁ ਸਾਹਿਤਯ ਮੁਦ੍ਰਣਾਲਯ ਟਰੱਸਟ’ ਦੁਆਰਾ ਗੁਜਰਾਤੀ ਭਾਸ਼ਾ ਵਿੱਚ ਪ੍ਰਕਾਸ਼ਿਤ ਆਦਿ ਸ਼ੰਕਰਾਚਾਰੀਆ ਦੀਆਂ ਸੰਗ੍ਰਹਿਤ ਰਚਨਾਵਾਂ ਦੇ ਸੰਸਕਰਣ ਨੂੰ ਜਾਰੀ ਕੀਤਾ


ਸੰਸਕ੍ਰਿਤ ਵਿੱਚ ਰਚਿਤ ਆਦਿ ਸ਼ੰਕਰਾਚਾਰੀਆ ਜੀ ਦਾ ਗਿਆਨ-ਸਾਗਰ ਅੱਜ ਸਾਰੇ ਗੁਜਰਾਤੀ ਨੌਜਵਾਨਾਂ ਨੂੰ ਗੁਜਰਾਤੀ ਭਾਸ਼ਾ ਵਿੱਚ ਉਪਲਬਧ ਹੋ ਰਿਹਾ ਹੈ

ਸਸਤੂ ਸਾਹਿਤਯ ਰਾਹੀਂ ਸਵਾਮੀ ਅਖੰਡਾਨੰਦ ਜੀ ਨੇ ਸ਼ਾਨਦਾਰ ਸਾਹਿਤ ਨੂੰ ਆਮ ਜਨਤਾ ਤੱਕ ਘੱਟ ਮੁੱਲ ਵਿੱਚ ਪਹੁੰਚਾਇਆ

ਗੁਜਰਾਤ ਦੇ ਸਮੂਹਿਕ ਚਰਿੱਤਰ ਨਿਰਮਾਣ ਵਿੱਚ ਅਖੰਡਾਨੰਦ ਜੀ ਅਤੇ ਉਨ੍ਹਾਂ ਦੇ ਦੁਆਰਾ ਸਥਾਪਿਤ ਸਸਤੂ ਸਾਹਿਤਯ ਮੁਦ੍ਰਣਾਲਯ ਟਰੱਸਟ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ

ਆਦਿ ਸ਼ੰਕਰਾਚਾਰੀਆ ਜੀ ਦੇ ਉਪਨਿਸ਼ਦਾਂ ਦੀ ਟਿੱਪਣੀ ਸਰਲ, ਸਟੀਕ ਅਤੇ ਸੱਚਾਈ ਦੇ ਸਭ ਤੋਂ ਨੇੜੇ ਹੈ

ਆਦਿ ਸ਼ੰਕਰਾਚਾਰੀਆ ਜੀ ਦੇ ਲਿਖੇ ਸਰੋਤਿਆਂ ਵਿੱਚ ਉਸ ਸਮੇਂ ਦੇ ਸਾਰੇ ਸਵਾਲਾਂ ਅਤੇ ਸਨਾਤਨ ਧਰਮ ਲਈ ਪੈਦਾ ਹੋਏ ਸਾਰੇ ਸ਼ੰਕਿਆਂ ਦਾ ਤਰਕਪੂਰਨ ਹੱਲ ਮਿਲੇਗਾ

ਆਦਿ ਸ਼ੰਕਰਾਚਾਰੀਆ ਜੀ ਨੇ ਕਈ ਵਾਰ ਦੇਸ਼ ਦੀਆਂ ਪੈਦਲ ਯਾਤਰਾਵਾਂ ਕੀਤੀਆਂ, ਉਹ ਇੱਕ ਪੈਦਲ ਚੱਲਦੀ ਯੂਨੀਵਰਸਿਟੀ ਦੀ ਭੂਮਿਕਾ ਨਿਭਾਉਂਦੇ ਸਨ

ਆਦਿ ਸ਼ੰਕਰਾਚਾਰੀਆ ਜੀ ਨੇ ਚਾਰ ਮੱਠਾਂ ਦੀ ਸਥਾਪਨਾ ਅਤੇ ਮੱਠਾਂ ਵਿੱਚ ਵੇਦਾਂ, ਉਪਨਿਸ਼ਦਾਂ ਦੀ ਵੰਡ ਕਰਕੇ ਉਨ੍ਹਾਂ ਦੀ ਸੰਭਾਲ, ਸੁਰੱਖਿਆ ਨੂੰ ਸਥਾਈ ਬਣਾਇਆ

ਜਿਨ੍ਹਾਂ ਗਿਆਨ ਇਸ ਸਿਸ਼੍ਰਟੀ ‘ਤੇ ਉਪਲਬਧ ਹੈ, ਉਸ ਵਿੱਚ “ਸ਼ਿਵੋਹਮ” ਤੋਂ ਵਧ ਕੇ ਕੁਝ ਨਹੀਂ

ਔਖੀ ਤੋਂ ਔਖੀ ਸਥਿਤੀਆਂ ਵਿੱਚ ਸਨਾਤਨ ਧਰਮ ਪੁਰਾਣਾ ਨਾ ਹੋ ਜਾਵੇ, ਇਸ ਲਈ ਆਦਿ ਸ਼ੰਕਰਾਚਾਰੀਆ ਜੀ ਨੇ ਅਖਾੜਿਆਂ ਦੀ ਸਥਾਪਨਾ ਕੀਤੀ ਅਤੇ ਸਨਾਤਨ ਸੱਭਿਆਚਾਰ ਲਈ ਸੰਗਠਨ ਦਾ ਨਿਰਮਾਣ ਕੀਤਾ

ਭਗਤੀ, ਕਰਮ ਅਤੇ ਗਿਆਨ, ਤਿੰਨਾਂ ਮਾਰਗਾਂ ਤੋਂ ਮੋਕਸ਼ ਸੰਭਵ ਹੈ, ਇਹ ਏਕੀਕ੍ਰਿਤ ਵਿਚਾਰ ਆਦਿ ਸ਼ੰਕਰਾਚਾਰੀਆ ਜੀ ਦੀ ਮਹਾਨ ਦੇਣ

ਆਦਿ ਸ਼ੰਕਰਾਚਾਰੀਆ ਜੀ ਨੇ ਸ਼ਾਸਤਰਾਰਥ ਦੀ ਪਰੰਪਰਾ ਨੂੰ ਮੁੜ ਸੁਰਜੀਤ ਕਰਕੇ ਸੰਵਾਦ ਨਾਲ ਸਮਾਧਾਨ ਅਤੇ Culture of Debating ਦੀ ਨੀਂਹ ਰੱਖੀ

ਆਦਿ ਸ਼ੰਕਰਾਚਾਰੀਆ ਜੀ ਨੇ ਕੁਦਰਤ ਦੀ ਪੂਜਾ ਤੋਂ ਲੈ ਕੇ ਸਨਾਤਨ ਦੇ ਮੂਲ ਤੱਤ ਨੂੰ ਪਛਾਣਨ ਦਾ ਰਸਤਾ ਆਮ ਲੋਕਾਂ ਲਈ ਪੱਧਰਾ ਕੀਤਾ

प्रविष्टि तिथि: 15 JAN 2026 5:43PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ, ਗੁਜਰਾਤ ਵਿੱਚ ‘ਸਸਤੂ ਸਾਹਿਤਯ ਮੁਦ੍ਰਣਾਲਯ ਟਰੱਸਟ’ ਦੁਆਰਾ ਗੁਜਰਾਤੀ ਭਾਸ਼ਾ ਵਿੱਚ ਪ੍ਰਕਾਸ਼ਿਤ ਆਦਿ ਸ਼ੰਕਰਾਚਾਰੀਆ ਦੀਆਂ ਸੰਗ੍ਰਹਿਤ ਰਚਨਾਵਾਂ (ਗ੍ਰੰਥਵਲੀ) ਨੂੰ ਜਾਰੀ ਕੀਤਾ। ਇਸ ਮੌਕੇ ‘ਤੇ ਕਈ ਪਤਵੰਤੇ ਮੌਜੂਦ ਸਨ।

 

ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਆਦਿ ਸ਼ੰਕਰ ਰਚਿਤ ਗਿਆਨਸਾਗਰ ਦਾ ਗੁਜਰਾਤੀ ਭਾਸ਼ਾ ਵਿੱਚ ਉਪਲਬਧ ਹੋਣਾ ਗੁਜਰਾਤ ਦੇ ਪਾਠਕਾਂ ਲਈ ਖੁਸ਼ੀ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਗੁਜਰਾਤੀ ਭਾਸ਼ਾ ਵਿੱਚ ਪ੍ਰਕਾਸ਼ਿਤ ਆਦਿ ਸ਼ੰਕਰਾਚਾਰੀਆ ਦੀ ਗ੍ਰੰਥਾਵਲੀ ਗੁਜਰਾਤੀ ਦੇ ਨੌਜਵਾਨਾਂ ਲਈ ਇੱਕ ਬਹੁਤ ਵੱਡਾ ਖਜਾਨਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸੰਸਕ੍ਰਿਤ ਵਿੱਚ ਰਚਿਤ ਆਦਿ ਸ਼ੰਕਰਾਚਾਰੀਆ ਦਾ ਇਹ ਗਿਆਨਸਾਗਰ ਅੱਜ ਗੁਜਰਾਤੀ ਨੌਜਵਾਨਾਂ ਨੂੰ ਉਪਲਬਧ ਕਰਵਾਇਆ ਗਿਆ ਹੈ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਜਦੋਂ ਚੰਗੇ ਸਾਹਿਤ ਦੀ ਚਰਚਾ ਹੋਵੇਗੀ, ਤਦ ਨਿਸ਼ਚਿਤ ਤੌਰ ‘ਤੇ ‘ਸਸਤੁ ਸਾਹਿਤਯ ਮੁਦਣਾਲਯ ਟਰੱਸਟ’ ਦਾ ਇਹ ਯਤਨ ਉਸ ਵਿੱਚ ਸ਼ਾਮਲ ਹੋਵੇਗਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਵਾਮੀ ਅਖੰਡਾਨੰਦ ਜੀ ਦਾ ਜੀਵਨ ਹੀ ਅਜਿਹਾ ਸੀ ਕਿ ਲੋਕਾਂ ਨੇ ਉਸ ਮਹਾਨ ਵਿਅਕਤੀ ਦੇ ਨਾਮ ਵਿੱਚ ‘ਭਿਕਸ਼ੂ’ ਜੋੜ ਦਿੱਤਾ। ਭਿਕਸ਼ੂ ਅਖੰਡਾਨੰਦ ਨੇ ਆਯੁਰਵੇਦ, ਸਨਾਤਨ ਧਰਮ ਅਤੇ ਸਮਾਜ ਵਿੱਚ ਉੱਚ ਵਿਚਾਰਾਂ ਨੂੰ ਪੇਸ਼ ਕਰਨ ਵਾਲੇ ਸਾਹਿਤ ਲਈ ਆਪਣਾ ਜੀਵਨ ਦਿੱਤਾ। ਸਵਾਮੀ ਅਖੰਡਾਨੰਦ ਜੀ ਨੇ ਆਪਣੇ ਜੀਵਨ ਕਾਲ ਵਿੱਚ ਇਹ ਕਲਪਨਾ ਕੀਤੀ ਸੀ ਕਿ ਗੁਜਰਾਤ ਦੇ ਨੌਜਵਾਨਾਂ ਨੂੰ ਸ਼ਾਨਦਾਰ ਸਾਹਿਤ ਰਚਨਾਵਾਂ ਬਹੁਤ ਹੀ ਕਿਫਾਇਤੀ ਕੀਮਤਾਂ ਵਿੱਚ ਉਪਲਬਧ ਹੋਣ। ਉਨ੍ਹਾਂ ਨੇ ਇੱਕ ਵੱਡੀ ਸੰਸਥਾ ਸਥਾਪਿਤ ਕੀਤੀ ਅਤੇ ਆਪਣੇ ਜੀਵਨ ਕਾਲ ਵਿੱਚ ਕਈ ਗ੍ਰੰਥਾਂ ਨੂੰ ਪ੍ਰਕਾਸ਼ਿਤ ਕੀਤਾ, ਜਿਨ੍ਹਾਂ ਵਿੱਚ ਸ਼੍ਰੀਮਦ ਭਗਵਦ ਗੀਤਾ, ਮਹਾਭਾਰਤ, ਰਾਮਾਇਣ, ਯੋਗ ਵਸ਼ਿਸ਼ਠ, ਸਵਾਮੀ ਰਾਮ ਤੀਰਥ ਦੇ ਉਪਦੇਸ਼, ਰਾਮਕਥਾਮ੍ਰਿਤ ਅਤੇ ਨੈਤਿਕ ਗ੍ਰੰਥ ਸ਼ਾਮਲ ਹਨ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ  ‘ਸਸਤੁ ਸਾਹਿਤਯ ਮੁਦ੍ਰਣਾਲਯ ਟਰੱਸਟ’ ਨੇ ਕੌਟਲਯ ਦੇ ਅਰਥਸ਼ਾਸਤਰ ਸਮੇਤ ਕਈ ਮਹੱਤਵਪੂਰਨ ਗ੍ਰੰਥਾਂ ਨੂੰ ਗੁਜਰਾਤੀ ਭਾਸ਼ਾ ਵਿੱਚ ਉਪਲਬਧ ਕਰਵਾਇਆ ਹੈ। ਗੁਜਰਾਤ ਦੇ ਸਮੂਹਿਕ ਚਰਿੱਤਰ ਨਿਰਮਾਣ ਵਿੱਚ ਸਵਾਮੀ ਅਖੰਡਾਨੰਦ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਕਈ ਸਾਹਿਤਕ ਸਮੱਗਰੀਆਂ ਨੂੰ ਇਕੱਠਾ ਕਰਕੇ ਬਹੁਤ ਸਰਲ ਤਰੀਕੇ ਨਾਲ ਨੌਜਵਾਨਾਂ ਤੱਕ ਪਹੁੰਚਾਉਣ ਦਾ ਕੰਮ ਕੀਤਾ। ਸਵਾਮੀ ਅਖੰਡਾਨੰਦ ਜੀ ਨੇ ਕਈ ਰਿਸ਼ੀਆਂ-ਮੁਨੀਆਂ ਦੇ ਕਥਨਾਂ ਰਾਹੀਂ ਸਨਾਤਨ ਧਰਮ ਦੇ ਸਾਰ ਨੂੰ ਗੁਜਰਾਤੀ ਵਿੱਚ ਪੇਸ਼ ਕਰਨ ਦਾ ਕੰਮ ਕੀਤਾ। ਨਾਲ ਹੀ ਵਿਅਕਤੀ ਦੀ ਹੋਂਦ ਨੂੰ ਜਾਗ੍ਰਿਤ ਕਰਨ ਲਈ ਸਵਾਮੀ ਅਖੰਡਾਨੰਦ ਨੇ ਕਈ ਬੋਧ ਕਥਾਵਾਂ ਵੀ ਗੁਜਰਾਤੀ ਨੌਜਵਾਨਾਂ ਨੂੰ ਉਪਲਬਧ ਕਰਵਾਈਆਂ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਲੋਕ ਇੰਟਰਨੈਂਟ ਆਉਣ ਤੋਂ ਬਾਅਦ ਸੋਚਦੇ ਸਨ ਕਿ ਸ਼ਾਇਦ ਹੁਣ ਕੋਈ ਪੁਸਤਕਾਂ ਪੜ੍ਹੇਗਾ ਹੀ ਨਹੀਂ, ਲੇਕਿਨ ਇਨ੍ਹਾਂ 24 ਪੁਸਤਕਾਂ ਦੇ ਪ੍ਰਕਾਸ਼ਨ ਨੇ ਇਸ ਭਰੋਸੇ ਨੂੰ ਮਜ਼ਬੂਤ ਕਰ ਦਿੱਤਾ ਹੈ ਕਿ ਨਵੀਂ ਪੀੜ੍ਹੀ ਵੀ ਪੜ੍ਹਦੀ ਹੈ। ਉਨ੍ਹਾਂ ਨੇ ਕਿਹਾ ਕਿ ਆਦਿ ਸ਼ੰਕਰਾਚਾਰੀਆ ਜੀ ਦਾ ਇਹ ਗਿਆਨਸਾਗਰ ਅੱਜ ਤੋਂ ਸਾਡੇ ਗੁਜਰਾਤੀ ਨੌਜਵਾਨਾਂ ਲਈ ਉਪਲਬਧ ਹੈ ਅਤੇ ਇਸ ਦਾ ਉਨ੍ਹਾਂ ਦੇ ਜੀਵਨ ਅਤੇ ਕਾਰਜਾਂ ‘ਤੇ ਨਿਸ਼ਚਿਤ ਤੌਰ ‘ਤੇ ਗਹਿਰਾ ਅਸਰ ਪਵੇਗਾ। ਉਨ੍ਹਾਂ ਨੇ ਕਿਹਾ ਕਿ ਆਦਿ ਸ਼ੰਕਰਾਚਾਰੀਆ ਜੀ  ਨੇ ਅਜਿਹੀ ਪਰੰਪਰਾ ਸਥਾਪਿਤ ਕੀਤਾ ਜਿਸ ਨਾਲ ਯੁੱਗਾਂ-ਯੁੱਗਾਂ ਤੱਕ ਸਨਾਤਨ ਦੀ ਸੇਵਾ ਕੀਤੀ ਜਾਂਦੀ ਰਹੇ।

ਸ਼੍ਰੀ ਸ਼ਾਹ ਨੇ ਕਿਹਾ ਕਿ ਗਿਆਨ ਦਾ ਕਦੇ ਅੰਤ ਨਹੀਂ ਹੁੰਦਾ, ਗਿਆਨ ਹਮੇਸ਼ਾ ਅੱਗੇ ਵਧਦਾ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸ੍ਰਿਸ਼ਟੀ ‘ਤੇ ਹੁਣ ਤੱਕ ਜਿੰਨਾ ਗਿਆਨ ਉਪਲਬਧ ਹੈ, ਉਸ ਵਿੱਚ “ਸ਼ਿਵੋਹਮ” ਤੋਂ ਵਧ ਕੇ ਕੁਝ ਨਹੀਂ ਹੈ। ਇੰਨੀ ਸਰਲ, ਸਟੀਕ ਅਤੇ ਸੱਚਾਈ ਦੇ ਨੇੜੇ ਦੇ ਉਪਨਿਸ਼ਦਾਂ ਦੀ ਵਿਆਖਿਆ ਹੋਰ ਕੋਈ ਨਹੀਂ ਦੇ ਸਕਦਾ, ਇਹ ਕੰਮ ਸਿਰਫ਼ ਆਦਿ ਸ਼ੰਕਰਾਚਾਰੀਆ ਹੀ ਕਰ ਸਕਦੇ ਸਨ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਢੇਰ ਸਾਰੀਆਂ ਬੁਰਾਈਆਂ ਆਉਣ ਦੇ ਕਾਰਨ ਸਨਾਤਨ ਧਰਮ ਨੂੰ ਲੈ ਕੇ ਕਈ ਸ਼ੰਕਾਵਾਂ ਪੈਦਾ ਹੋ ਗਈਆਂ ਸਨ। ਉਨ੍ਹਾਂ ਨੇ ਕਿਹਾ ਕਿ ਆਦਿ ਸ਼ੰਕਰਾਚਾਰੀਆਂ ਜੀ ਦੇ ਗ੍ਰੰਥਾਂ ਨੂੰ ਕ੍ਰਮਵਾਰ ਤੌਰ ‘ਤੇ ਪੜ੍ਹਨ ‘ਤੇ ਪਤਾ ਚੱਲਦਾ ਹੈ ਕਿ ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਹੀ ਸਾਰੀਆਂ ਸ਼ੰਕਾਵਾਂ ਨੂੰ ਦੂਰ ਕਰ ਦਿੱਤਾ ਅਤੇ ਸਾਰੇ ਪਰ ਅਤੇ ਜੇਕਰ ਦੇ ਤਰਕਪੂਰਨ ਜਵਾਬ ਉਪਲਬਧ ਕਰਵਾਏ।

ਗ੍ਰਹਿ ਮੰਤਰੀ ਨੇ ਨੌਜਵਾਨਾਂ ਨੂੰ ਤਾਕੀਦ ਕੀਤੀ ਕਿ ਗੁਜਰਾਤੀ ਅਨੁਵਾਦ ਅਤੇ ਵਿਆਖਿਆਤਮਕ ਅਨੁਵਾਦ ਉਪਲਬਧ ਹੋਣ ਦੇ ਕਾਰਨ, ਉਨ੍ਹਾਂ ਨੂੰ ਹੁਣ ਆਦਿ ਸ਼ੰਕਰਾਚਾਰੀਆ ਜੀ ਦੁਆਰਾ ਰਚਿਤ ਗ੍ਰੰਥ ‘ਵਿਵੇਕਾਚੂਡਾਮਨੀ’ ਨੂੰ ਘੱਟ ਤੋਂ ਘੱਟ ਇੱਕ ਵਾਰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਆਦਿ ਸ਼ੰਕਰਾਚਾਰੀਆ ਜੀ ਨੇ ਸਿਰਫ਼ ਵਿਚਾਰ ਹੀ ਨਹੀਂ ਦਿੱਤੇ; ਵਿਚਾਰਾਂ ਦੇ ਨਾਲ-ਨਾਲ ਉਨ੍ਹਾਂ ਨੇ ਭਾਰਤ ਨੂੰ ਏਕਤਾ ਅਤੇ ਤਾਲਮੇਲ ਵੀ ਦਿੱਤਾ। ਉਨ੍ਹਾਂ ਨੇ ਸਿਰਫ਼ ਗਿਆਨ ਹੀ ਨਹੀਂ ਦਿੱਤਾ, ਸਗੋਂ ਉਸ ਨੂੰ ਇੱਕ ਨਿਸ਼ਚਿਤ ਰੂਪ ਅਤੇ ਢਾਂਚਾ ਵੀ ਦਿੱਤਾ। ਆਦਿ ਸ਼ੰਕਰਾਚਾਰੀਆ ਜੀ ਨੇ ਸਿਰਫ਼ ਮੋਕਸ਼ ਦੀ ਧਾਰਨਾ ਹੀ ਪੇਸ਼ ਨਹੀਂ ਕੀਤੀ, ਸਗੋਂ ਮੋਕਸ਼ ਪ੍ਰਾਪਤ ਕਰਨ ਦਾ ਮਾਰਗ ਵੀ ਪੱਧਰਾ ਕੀਤਾ ਅਤੇ ਸਮਝਾਇਆ। ਸ਼੍ਰੀ ਸ਼ਾਹ ਨੇ ਕਿਹਾ ਕਿ ਇੰਨੇ ਘੱਟ ਜੀਵਨ ਕਾਲ ਵਿੱਚ, ਆਦਿ ਸ਼ੰਕਰਾਚਾਰੀਆ ਜੀ ਨੇ ਦੇਸ਼ ਭਰ ਵਿੱਚ ਕਈ ਵਾਰ ਪੈਦਲ ਯਾਤਰਾਵਾਂ ਕੀਤੀਆਂ। ਆਦਿ ਸ਼ੰਕਰਾਚਾਰੀਆ ਜੀ ਨੇ ਮੂਲ ਤੌਰ ‘ਤੇ ਉਸ ਯੁੱਗ ਦੇ ਚੱਲਦੇ-ਚੱਲਦੇ ਯੂਨੀਵਰਸਿਟੀ ਦੀ ਭੂਮਿਕਾ ਨਿਭਾਈ। ਉਨ੍ਹਾਂ ਨੇ ਸਿਰਫ਼ ਪੈਦਲ ਯਾਤਰਾਵਾਂ ਹੀ ਨਹੀਂ ਕੀਤੀ, ਸਗੋਂ ਭਾਰਤ ਦੀ ਪਛਾਣ ਨੂੰ ਵੀ ਪੇਸ਼ ਅਤੇ ਸਥਾਪਿਤ ਕੀਤਾ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਆਦਿ ਸ਼ੰਕਰਾਚਾਰਿਆ ਜੀ ਨੇ ਚਾਰੋਂ ਦਿਸ਼ਾਵਾਂ ਵਿੱਚ ਚਾਰ ਮੱਠਾਂ ਦੀ ਸਥਾਪਨਾ ਕੀਤੀ, ਗਿਆਨ ਦ੍ਵੀਪ ਦੀ ਸਥਾਪਨਾ ਕੀਤੀ ਅਤੇ ਚਾਰੋਂ ਦਿਸ਼ਾਵਾਂ ਵਿੱਚ ਸਨਾਤਨ ਦਾ ਝੰਡਾ ਲਹਿਰਾਇਆ। ਉਨ੍ਹਾਂ ਨੇ ਇਨ੍ਹਾਂ ਚਾਰ ਮੱਠਾਂ ਦੇ ਤਹਿਤ ਸਾਰੇ ਵੇਦਾਂ ਅਤੇ ਉਪਨਿਸ਼ਦਾਂ ਦੀ ਸੰਭਾਲ ਅਤੇ ਪ੍ਰਚਾਰ ਦੇ ਲਈ ਇੱਕ ਸਥਾਈ ਵਿਵਸਥਾ ਸਥਾਪਿਤ ਕੀਤੀ। ਇਹ ਯਕੀਨੀ ਬਣਾਉਣ ਲਈ ਸਭ ਤੋਂ ਔਖੀ ਸਥਿਤੀਆਂ ਵਿੱਚ ਵੀ ਸਨਾਤਨ ਧਰਮ ਅਪ੍ਰਾਂਸਗਿਕ ਨਾ ਹੋਵੇ, ਆਦਿ ਸ਼ੰਕਰਾਚਾਰੀਆ ਜੀ ਨੇ ਅਖਾੜਿਆਂ ਦੀ ਸਥਾਪਨਾ ਕੀਤੀ ਅਤੇ ਸਨਾਤਨ ਸੱਭਿਆਚਾਰ ਦੀ ਰੱਖਿਆ ਲਈ ਇੱਕ ਸੰਗਠਨ ਬਣਾਇਆ। ਸ਼੍ਰੀ ਸ਼ਾਹ ਨੇ ਕਿਹਾ ਕਿ ਭਗਤੀ, ਕਰਮ ਅਤੇ ਗਿਆਨ-ਇਨ੍ਹਾਂ ਤਿੰਨਾਂ ਮਾਰਗਾਂ ਤੋਂ ਮੋਕਸ਼ ਪ੍ਰਾਪਤ ਕਰਨ ਦੀ ਸੰਭਾਵਨਾ ਆਦਿ ਸ਼ੰਕਰਾਚਾਰੀਆ ਜੀ ਦਾ ਇੱਕ ਵੱਡਾ ਯੋਗਦਾਨ ਹੈ, ਜਿਨ੍ਹਾਂ ਨੇ ਇਹ ਏਕੀਕ੍ਰਿਤ ਦ੍ਰਿਸ਼ਟੀਕੋਣ ਪੇਸ਼ ਕੀਤਾ। ਆਦਿ ਸ਼ੰਕਰਾਚਾਰੀਆ ਜੀ ਨੇ ਸ਼ਾਸਤਰਾਰਥ (ਸ਼ਾਸਤਰਾਂ ‘ਤੇ ਬਹਿਸ) ਦੀ ਪਰੰਪਰਾ ਨੂੰ ਮੁੜ ਸੁਰਜੀਤ ਕੀਤਾ, ਸੰਵਾਦ-ਅਧਾਰਿਤ ਸਮਾਧਾਨ ਦੀ ਨੀਂਹ ਰੱਖੀ ਅਤੇ ਬਹਿਸ ਦੀ ਸੰਸਕ੍ਰਿਤੀ ਦੀ ਨੀਂਹ ਰੱਖੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਦਿ ਸ਼ੰਕਰਾਚਾਰੀਆ ਜੀ ਨੇ ਕੁਦਰਤ ਦੀ ਪੂਜਾ ਤੋਂ ਸ਼ੁਰੂ ਹੋ ਕੇ ਆਮ ਲੋਕਾਂ ਲਈ ਸਨਾਤਨ ਧਰਮ ਦੇ ਮੂਲ ਸਿਧਾਂਤਾਂ ਨੂੰ ਪਛਾਣਨ ਦਾ ਮਾਰਗ ਪੱਧਰਾ ਕੀਤਾ।

*****

 

ਆਰਕੇ/ਪੀਆਰ/ਪੀਐੱਸ/ਬਲਜੀਤ


(रिलीज़ आईडी: 2215366) आगंतुक पटल : 5
इस विज्ञप्ति को इन भाषाओं में पढ़ें: English , Urdu , हिन्दी , Assamese , Gujarati , Tamil , Kannada