ਰੱਖਿਆ ਮੰਤਰਾਲਾ
azadi ka amrit mahotsav

ਦਿੱਲੀ ਦੇ ਮੁੱਖ ਮੰਤਰੀ ਨੇ ਐੱਨਸੀਸੀ ਗਣਤੰਤਰ ਦਿਵਸ ਕੈਂਪ 2026 ਦਾ ਦੌਰਾ ਕੀਤਾ


Posted On: 15 JAN 2026 3:58PM by PIB Chandigarh

ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਨੇ 15 ਜਨਵਰੀ, 2026 ਨੂੰ ਦਿੱਲੀ ਕੈਂਟ ਵਿੱਚ ਰਾਸ਼ਟਰੀ ਕੈਡੇਟ ਕੋਰ (ਐੱਨਸੀਸੀ) ਦੇ ਗਣਤੰਤਰ ਦਿਵਸ ਕੈਂਪ (ਆਰਡੀਸੀ) ਦਾ ਦੌਰਾ ਕੀਤਾ। ਕੈਡੇਟਾਂ ਦੇ ਅਨੁਸ਼ਾਸਨ ਅਤੇ ਪੇਸ਼ਕਾਰੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਉਨ੍ਹਾਂ ਦੇ ਆਚਰਣ ਦੀ ਸਾਹਰਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਮਵਿੰਤ ਪਰੇਡ, ਬੈਂਡ ਪ੍ਰਦਰਸ਼ਨ ਅਤੇ ਸੱਭਿਆਚਾਰਕ ਸਮਾਗਮ ਰਾਸ਼ਟਰ ਦੀ ਧੜਕਣ ਨੂੰ ਦਰਸਾਉਂਦੀਆਂ ਹਨ।

ਮੁੱਖ ਮੰਤਰੀ ਨੇ ਸਾਹਸੀ ਅਤੇ ਜਿੰਮੇਵਾਰ ਜਵਾਨਾਂ ਦੇ ਨਿਰਮਾਣ ਦੇ ਨਾਲ-ਨਾਲ ਉਨ੍ਹਾਂ ਵਿੱਚ ਰਾਸ਼ਟਰਵਾਦ, ਏਕਤਾ ਅਤੇ ਸੰਵੈਧਾਨਿਕ ਪ੍ਰਤਿਬੱਧਤਾ ਦੇ ਆਜੀਵਨ ਮੁੱਲਾਂ ਨੂੰ ਵਿਕਸਿਤ ਕਰਨ ਵਿੱਚ ਐੱਨਸੀਸੀ ਦੁਆਰਾ ਨਿਭਾਈ ਗਈ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਐੱਨਸੀਸੀ ਦੇ ਸਮੱਰਗ ਟੈਸਟ ਢਾਂਚੇ ’ਤੇ ਰੌਸ਼ਨੀ ਪਾਉਂਦੇ ਹੋਏ ਉਨ੍ਹਾਂ ਨੇ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਕੈਂਪ ਅਤੇ ‘ਵਿਸ਼ੇਸ਼ ਰਾਸ਼ਟਰੀ ਏਕਤਾ ਕੈਂਪ’ ਜਿਹੀ ਰਾਸ਼ਟਰੀ ਏਕੀਕਰਣ ਪਹਿਲਾਂ ਦੇ ਮਹੱਤਵ ’ਤੇ ਚਰਚਾ ਕੀਤੀ।

ਆਪਣੇ ਸਮਾਪਤੀ ਸੰਬੋਧਨ ਵਿੱਚ ਸ਼੍ਰੀਮਤੀ ਗੁਪਤਾ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੰਤਰੀ ਦੇ ਇਸ ਵਿਜਨ ’ਤੇ ਭਰੋਸਾ ਜਤਾਇਆ ਕੀਤਾ ਕਿ ‘ਅੱਜ ਦੇ ਕੈਡੇਟ ਕੱਲ ਦੇ ਨੇਤਾ ਹਨ’, ਜੋ ਭਾਰਤ ਦੀ ਏਕਤਾ, ਅਖੰਡਤਾ ਅਤੇ ਗਰਿਮਾ ਦੇ ਪ੍ਰਤੀ ਪ੍ਰਤਿਬੱਧ ਰਹਿੰਦੇ ਹੋਏ ਵੱਖ-ਵੱਖ ਭੂਮਿਕਾਵਾਂ ਵਿੱਚ ਰਾਸ਼ਟਰ ਦੀ ਸੇਵਾ ਕਰਨਗੇ। ਜਵਾਨਾਂ ਤੋਂ ਕਰੱਤਵ ਦੀ ਦ੍ਰਿੜ ਭਾਵਨਾ ਦੇ ਨਾਲ ਅੱਗੇ ਵੱਧਣ ਦੀ ਤਾਕੀਦ ਕਰਦੇ ਹੋਏ ਉਨ੍ਹਾਂ ਨੇ ਉਨ੍ਹਾਂ ਨੂੰ ਯਾਦ ਦਵਾਇਆ ਕਿ ਸਵਤੰਤਰਤਾ ਜਿੰਮੇਵਾਰੀ ਦੇ ਨਾਲ ਆਉਂਦੀ ਹੈ ਅਤੇ ਇੱਕ ਵਿਕਸਿਤ ਭਾਰਤ ਦਾ ਨਿਰਮਾਣ ਇੱਕ ਸਾਂਝਾ ਮਿਸ਼ਨ ਹੈ। ਉਨ੍ਹਾਂ ਨੇ ਰਾਸ਼ਟਰ ਦੇ ਗੌਰਵ ਅਤੇ ਭਾਰਤ ਮਾਤਾ ਦੀ ਸੇਵਾ ਦੀ ਭਾਵਨਾ ਨੂੰ ਬਣਾਏ ਰੱਖਣ ਦੀ ਤਾਕੀਦ ਦੇ ਨਾਲ ਆਪਣੀ ਗੱਲ ਸਮਾਪਤ ਕੀਤੀ।

ਇਸ ਦੌਰੇ ਦੇ ਦੌਰਾਨ ਮੁੱਖ ਮੰਤਰੀ ਨੇ ਐੱਨਸੀਸੀ ਕੈਡੇਟਾਂ ਦੁਆਰਾ ਪ੍ਰਸਤੁਤ ‘ਗਾਰਡ ਆਫ ਆੱਨਰ’ ਦਾ ਨਿਰੀਖਣ ਕੀਤਾ। ਇਸ ਦੇ ਬਾਅਦ ਕੇਰਲ ਦੇ ਥੋਡੁਪੁਛਾ ਸਥਿਤ ਨਿਊਮੈਨ ਕਾਲਜ ਦੇ ਕੈਡੇਟਾਂ ਦੁਆਰਾ ਇੱਕ ਸ਼ਾਨਦਾਰ ਬੈਂਡ ਪ੍ਰਦਰਸ਼ਨ ਪ੍ਰਸਤੁਤ ਕੀਤਾ ਗਿਆ। ਬਾਅਦ ਵਿਚ ਉਨ੍ਹਾਂ ਨੇ ‘ਫਲੈਗ ਏਰੀਯਾ’ ਦਾ ਦੌਰਾ ਕੀਤਾ, ਜਿੱਥੇ ਸਮਾਜਿਕ ਵਿਸ਼ਿਆਂ ਅਤੇ ਰਾਸ਼ਟਰੀ ਪ੍ਰਗਤੀ ਨੂੰ ਪ੍ਰਸਤੁਤ ਕੀਤਾ ਗਿਆ ਸੀ। ਇਸਦੇ ਬਾਅਦ, ਉਨ੍ਹਾਂ ਨੇ ‘ਹਾਲ ਆਫ ਫੇਮ’ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੂੰ ਐੱਨਸੀਸੀ ਦੇ ਇਤਿਹਾਸ ਅਤੇ ਉਪਲਬਧੀਆਂ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਗਈ, ਜਿਸਦੇ ਬਾਅਦ ਕੈਡੇਟਾਂ ਦੁਆਰਾ ਇੱਕ ਜੀਵੰਤ ਸੱਭਿਆਚਾਰਕ ਸਮਾਗਮ ਪ੍ਰਸਤੁਤ ਕੀਤਾ ਗਿਆ।

 

*********

ਵੀਕੇ/ਐੱਸਆਰ/ਰੁਚੀ


(Release ID: 2215325) ਵਿਜ਼ੀਟਰ ਕਾਊਂਟਰ : 45