ਰੱਖਿਆ ਮੰਤਰਾਲਾ
ਸੈਨਾ ਦਿਵਸ ‘ਤੇ ਰਕਸ਼ਾ ਮੰਤਰੀ ਨੇ ਕਿਹਾ- ਭਾਰਤੀ ਸੈਨਾ ਦਾ ਅਦੁੱਤੀ ਸਾਹਸ, ਸਰਬਉੱਚ ਬਲੀਦਾਨ ਅਤੇ ਅਟੁੱਟ ਵਚਨਬੱਧਤਾ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰੱਖਿਆ ਕਰਦੀ ਹੈ
ਸਰਕਾਰ ਆਧੁਨਿਕ, ਆਤਮ-ਨਿਰਭਰ ਅਤੇ ਭਵਿੱਖ ਲਈ ਤਿਆਰ ਸੈਨਾ ਦੇ ਨਿਰਮਾਣ ਲਈ ਵਚਨਬੱਧ
प्रविष्टि तिथि:
15 JAN 2026 10:20AM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 15 ਜਨਵਰੀ, 2026 ਨੂੰ ਭਾਰਤੀ ਸੈਨਾ ਦਿਵਸ ਦੇ ਗੌਰਵਪੂਰਨ ਮੌਕੇ ‘ਤੇ ਭਾਰਤੀ ਸੈਨਾ ਦੇ ਵੀਰ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਪਣੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਹਨ। ਐਕਸ ‘ਤੇ ਇੱਕ ਪੋਸਟ ਵਿੱਚ, ਰਕਸ਼ਾ ਮੰਤਰੀ ਨੇ ਕਿਹਾ ਕਿ ਰਾਸ਼ਟਰ ਭਾਰਤੀ ਸੈਨਾ ਦੇ ਅਦੁੱਤੀ ਸਾਹਸ, ਸਰਬਉੱਚ ਬਲੀਦਾਨ ਅਤੇ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰੱਖਿਆ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਸਲਾਮ ਕਰਦਾ ਹੈ।
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਹੱਦਾਂ ‘ਤੇ ਹਮੇਸ਼ਾ ਚੌਕਸੀ ਅਤੇ ਸੰਕਟ ਸਮੇਂ ਅਟਲ ਰਹਿਣ ਵਾਲੀ ਭਾਰਤੀ ਸੈਨਾ ਨੇ ਆਪਣੀ ਪੇਸ਼ੇਵਾਰਤਾ, ਅਨੁਸ਼ਾਸਨ ਅਤੇ ਮਨੁੱਖੀ ਸੇਵਾ ਰਾਹੀਂ ਆਲਮੀ ਸਨਮਾਨ ਹਾਸਲ ਕੀਤਾ ਹੈ। ਉਨ੍ਹਾਂ ਨੇ ਆਧੁਨਿਕ, ਆਤਮ-ਨਿਰਭਰ ਅਤੇ ਭਵਿੱਖ ਲਈ ਤਿਆਰ ਸੈਨਾ ਦੇ ਨਿਰਮਾਣ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਕਿਹਾ ਕਿ ਇੱਕ ਅਹਿਸਾਨਮੰਦ ਰਾਸ਼ਟਰ ਆਪਣੇ ਸੈਨਿਕਾਂ ਪ੍ਰਤੀ ਮਾਣ ਅਤੇ ਸਨਮਾਨ ਨਾਲ ਇਕਜੁੱਟਤਾ ਨਾਲ ਖੜ੍ਹਾ ਹੈ।
ਬਾਅਦ ਵਿੱਚ ਦਿਨ ਵਿੱਚ, ਰਕਸ਼ਾ ਮੰਤਰੀ ਜੈਪੁਰ ਵਿੱਚ ਸੈਨਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣਗੇ।
****
ਵੀਕੇ /ਸੇਵੀ/ਬਲਜੀਤ ਸਿੰਘ
(रिलीज़ आईडी: 2214964)
आगंतुक पटल : 6