ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕਾਸ਼ੀ ਤਾਮਿਲ ਸੰਗਮ ਦੇ ਵਿਕਾਸ 'ਤੇ ਜ਼ੋਰ ਦਿੰਦਿਆਂ ਆਪਣੇ ਵਿਚਾਰ ਸਾਂਝਾ ਕੀਤੇ


ਇਸ ਨਾਲ ਸਭਿਆਚਾਰਕ ਬੰਧਨਾਂ ਅਤੇ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ

प्रविष्टि तिथि: 15 JAN 2026 9:36AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੋਂਗਲ ਦੇ ਸ਼ੁਭ ਮੌਕੇ 'ਤੇ ਕਾਸ਼ੀ ਤਾਮਿਲ ਸੰਗਮ ਦੀ ਸ਼ਾਨਦਾਰ ਪ੍ਰਗਤੀ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਇਹ ਪਹਿਲਕਦਮੀ ਸਭਿਆਚਾਰਕ ਆਦਾਨ-ਪ੍ਰਦਾਨ ਲਈ ਇੱਕ ਜੀਵੰਤ ਮੰਚ ਬਣ ਗਈ ਹੈ ਅਤੇ ਇਹ ਭਾਰਤ ਦੀ ਵਿਭਿੰਨਤਾ ਵਿੱਚ ਏਕਤਾ ਦਾ ਜਸ਼ਨ ਮਨਾਉਂਦੇ ਹੋਏ ਪਰੰਪਰਾਵਾਂ, ਭਾਸ਼ਾਵਾਂ ਅਤੇ ਭਾਈਚਾਰਿਆਂ ਨੂੰ ਜੋੜਦੀ ਹੈ।

#SomnathSwabhimanParv ਨੂੰ ਮਨਾਉਣ ਲਈ ਸੋਮਨਾਥ ਦੀ ਆਪਣੀ ਹਾਲੀਆ ਫੇਰੀ ਦੌਰਾਨ ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਕਾਸ਼ੀ ਤਾਮਿਲ ਸੰਗਮ ਅਤੇ ਸੌਰਾਸ਼ਟਰ ਤਾਮਿਲ ਸੰਗਮ ਵਰਗੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ।

ਸ਼੍ਰੀ ਮੋਦੀ ਨੇ ਐੱਕਸ 'ਤੇ ਵੱਖ-ਵੱਖ ਪੋਸਟਾਂ ਵਿੱਚ ਕਿਹਾ:

"#SomnathSwabhimanParv ਦੌਰਾਨ ਸੋਮਨਾਥ ਦੀ ਆਪਣੀ ਹਾਲੀਆ ਫੇਰੀ ਦੌਰਾਨ ਮੈਂ ਉਨ੍ਹਾਂ ਲੋਕਾਂ ਨੂੰ ਮਿਲਿਆ, ਜਿਨ੍ਹਾਂ ਨੇ ਕਾਸ਼ੀ ਤਾਮਿਲ ਸੰਗਮ ਅਤੇ ਸੌਰਾਸ਼ਟਰ ਤਾਮਿਲ ਸੰਗਮ ਦੇ ਯਤਨਾਂ ਦੀ ਸ਼ਲਾਘਾ ਕੀਤੀ। ਅੱਜ, ਪੋਂਗਲ ਦੇ ਵਿਸ਼ੇਸ਼ ਮੌਕੇ 'ਤੇ ਮੈਂ ਕਾਸ਼ੀ ਤਾਮਿਲ ਸੰਗਮ ਦੀ ਪ੍ਰਗਤੀ ਅਤੇ ਇਹ ਕਿਸ ਤਰ੍ਹਾਂ 'ਏਕ ਭਾਰਤ ਸ੍ਰੇਸ਼ਠ ਭਾਰਤ' ਦੀ ਭਾਵਨਾ ਨੂੰ ਮਜ਼ਬੂਤ ​​ਕਰਦਾ ਹੈ, ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।"

https://www.narendramodi.in/kashi-tamil-sangamam-and-a-tribute-to-ek-bharat-shreshtha-bharat

ਹਾਲ ਹੀ ਵਿੱਚ ਮੈਨੂੰ #SomnathSwabhimanParv ਦੇ ਸਿਲਸਿਲੇ ਵਿੱਚ ਸੋਮਨਾਥ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਦੌਰਾਨ ਮੇਰੀ ਮੁਲਾਕਾਤ ਉਨ੍ਹਾਂ ਲੋਕਾਂ ਨਾਲ ਵੀ ਹੋਈ, ਜਿਨ੍ਹਾਂ ਨੇ ਕਾਸ਼ੀ-ਤਾਮਿਲ ਸੰਗਮ ਅਤੇ ਸੌਰਾਸ਼ਟਰ-ਤਾਮਿਲ ਸੰਗਮ ਦੇ ਯਤਨਾਂ ਦੀ ਬਹੁਤ ਸ਼ਲਾਘਾ ਕੀਤੀ। ਅੱਜ, ਪੋਂਗਲ ਦੇ ਵਿਸ਼ੇਸ਼ ਮੌਕੇ 'ਤੇ ਮੈਂ ਕਾਸ਼ੀ-ਤਾਮਿਲ ਸੰਗਮ ਦੀ ਹੁਣ ਤੱਕ ਦੀ ਯਾਤਰਾ ਅਤੇ 'ਏਕ ਭਾਰਤ ਸ੍ਰੇਸ਼ਠ ਭਾਰਤ' ਦੀ ਭਾਵਨਾ ਨੂੰ ਅੱਗੇ ਵਧਾਉਣ ਵਿੱਚ ਇਸਦੀ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ...

https://www.narendramodi.in/hi/kashi-tamil-sangamam-and-a-tribute-to-ek-bharat-shreshtha-bharat

“சோம்நாத் சுயமரியாதைப் பெருவிழாவை முன்னிட்டு #SomnathSwabhimanParv அண்மையில் நான் சோம்நாத்திற்குச் சென்றிருந்தபோது, நான் சந்தித்த மக்கள், காசி தமிழ் சங்கமம், சௌராஷ்ட்ர தமிழ் சங்கமம் போன்ற முயற்சிகளைப் பாராட்டினார்கள். இன்று சிறப்புமிக்க பொங்கல் பண்டிகையின் போது, காசி தமிழ் சங்கமத்தின் வளர்ச்சி குறித்தும், 'ஒரே பாரதம் உன்னத பாரதத்தின்' உணர்வை அது எவ்வாறு வலுப்படுத்துகிறது என்பது பற்றியும் எனது கருத்துக்களைப் பரிமாறிக் கொண்டேன்.

https://www.narendramodi.in/ta/kashi-tamil-sangamam-and-a-tribute-to-ek-bharat-shreshtha-bharat

*************


ਐੱਮਜੇਪੀਐੱਸ/ਐੱਸਆਰ


(रिलीज़ आईडी: 2214903) आगंतुक पटल : 6
इस विज्ञप्ति को इन भाषाओं में पढ़ें: Kannada , English , Urdu , Marathi , हिन्दी , Bengali , Assamese , Gujarati , Odia , Tamil , Malayalam