ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਗੁਜਰਾਤ ਦੇ ਆਨੰਦ ਜ਼ਿਲ੍ਹੇ ਵਿੱਚ CHARUSAT ਦੇ 15ਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕੀਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ, ਪਿਛਲੇ 11 ਸਾਲਾਂ ਵਿੱਚ ਟਿਕਾਊ ਵਿਕਾਸ ਦੀ ਇੱਕ ਪਰੰਪਰਾ ਸਥਾਪਿਤ ਹੋਈ ਹੈ
ਸਰਦਾਰ ਪਟੇਲ ਦਾ ਕਥਨ - "ਚਰਿੱਤਰ ਨਿਰਮਾਣ ਤੋਂ ਬਿਨਾਂ ਸਿੱਖਿਆ ਅਰਥਹੀਣ ਹੈ" - ਹਰੇਕ ਵਿਅਕਤੀ ਦੇ ਜੀਵਨ ਦਾ ਮੂਲ ਸਿਧਾਂਤ ਹੋਣਾ ਚਾਹੀਦਾ ਹੈ
"ਮੈਂ ਕੀ ਬਣਾਂਗਾ" ਦਾ ਵਿਚਾਰ ਕਰਨ ਦੇ ਨਾਲ-ਨਾਲ,"ਮੈਂ ਸਮਾਜ ਅਤੇ ਦੇਸ਼ ਨੂੰ ਕੀ ਦੇਵਾਂਗਾ" ਇਸ ਦਾ ਵੀ ਵਿਚਾਰ ਕਰਨ ਨੌਜਵਾਨ
ਪਿਛਲੇ ਦਹਾਕੇ ਵਿੱਚ, ਉੱਚ ਸਿੱਖਿਆ ਵਿੱਚ ਸੀਟਾਂ ਦੀ ਗਿਣਤੀ ਵਿੱਚ ਵਾਧਾ, ਕੋਰਸ ਡਿਜ਼ਾਈਨ ਅਤੇ ਸਿੱਖਿਆ ਤੋਂ ਬਾਅਦ ਉਪਲਬਧ ਮੌਕਿਆਂ ਦੇ ਵਿਸਥਾਰ ਵਿੱਚ ਬੁਨਿਆਦੀ ਤਬਦੀਲੀਆਂ ਆਈਆਂ ਹਨ
2047 ਤੱਕ ਭਾਰਤ ਨੂੰ ਦੁਨੀਆ ਦੇ ਹਰ ਖੇਤਰ ਵਿੱਚ ਸਰਬਪ੍ਰਥਮ ਬਨਾਉਣ ਲਈ ਕੀਤੇ ਜਾ ਰਹੇ ਯਤਨ, ਸਖ਼ਤ ਮਿਹਨਤ ਅਤੇ ਯੋਜਨਾਬੰਦੀ ਨੌਜਵਾਨ ਪੀੜ੍ਹੀ ਦੇ ਭਵਿੱਖ ਅਤੇ ਕੱਲ੍ਹ ਦੇ ਭਾਰਤ ਲਈ ਹੈ।
ਜ਼ਿੰਦਗੀ ਵਿੱਚ, ਹਮੇਸ਼ਾ ਵੱਡੇ ਸੁਪਨੇ ਦੇਖੋ, ਸਮਾਜ ਅਤੇ ਦੇਸ਼ ਦੇ ਭਲੇ ਲਈ ਤਕਨਾਲੋਜੀ ਦੀ ਵਰਤੋਂ ਕਰਨ ਬਾਰੇ ਵਿਚਾਰ ਕਰੋ, ਅਤੇ 2047 ਵਿੱਚ ਦੇਸ਼ ਨੂੰ ਮਹਾਨ ਬਣਾਉਣ ਦੀ ਕਲਪਨਾ ਨਾਲ ਕੰਮ ਕਰੋ।
ਗ੍ਰਹਿ ਮੰਤਰੀ ਨੇ ਕਨਵੋਕੇਸ਼ਨ ਸਮਾਰੋਹ ਵਿੱਚ ਡਿਗਰੀਆਂ ਪ੍ਰਾਪਤ ਕਰਨ ਵਾਲੇ 2129 ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
प्रविष्टि तिथि:
13 JAN 2026 9:45PM by PIB Chandigarh
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਆਨੰਦ ਜ਼ਿਲ੍ਹੇ ਵਿੱਚ ਚਰੋਤਰ ਯੂਨੀਵਰਸਿਟੀ ਆਫ ਸਾਇੰਸ ਐਂਡ ਤਕਨਾਲੋਜੀ (CHARUSAT) ਦੇ 15ਵੇਂ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ। ਇਸ ਮੌਕੇ ਕਈ ਪਤਵੰਤੇ ਹਾਜ਼ਰ ਸਨ।
ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਦੇ ਕਨਵੋਕੇਸ਼ਨ ਤੋਂ ਬਾਅਦ, ਯੂਨੀਵਰਸਿਟੀ ਦੇ ਵਿਦਿਆਰਥੀ ਗ੍ਰੈਜੂਏਟ ਹੋਣਗੇ ਅਤੇ ਦੇਸ਼, ਸਮਾਜ, ਪਰਿਵਾਰ ਅਤੇ ਆਪਣੀ ਬਿਹਤਰੀ ਲਈ ਕੰਮ ਕਰਨ ਲਈ ਯੂਨੀਵਰਸਿਟੀ ਤੋਂ ਬਾਹਰ ਜਾਣਗੇ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਉਨ੍ਹਾਂ ਦੀ ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ, ਵਿਦਿਆਰਥੀਆਂ ਨੂੰ ਇਨੋਵੇਸ਼ਨ, ਖੋਜ ਅਤੇ ਸਿੱਖਿਆ ਦੇ ਨਾਲ-ਨਾਲ ਮੁੱਲ-ਅਧਾਰਤ ਸਿੱਖਿਆ ਅਤੇ ਰਾਸ਼ਟਰਭਾਵਨਾ ਵੀ ਸਿਖਾਈ ਗਈ ਹੋਵੇਗੀ। ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਦਾ ਕਥਨ - "ਚਰਿੱਤਰ ਨਿਰਮਾਣ ਤੋਂ ਬਿਨਾਂ ਸਿੱਖਿਆ ਬੇਕਾਰ ਹੈ" - ਸਾਡੇ ਸਾਰਿਆਂ ਦੇ ਜੀਵਨ ਦਾ ਮੂਲ ਸਿਧਾਂਤ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸਿਰਫ਼ ਸਿੱਖਿਆ ਹੀ ਮਨੁੱਖਤਾ, ਸਮਾਜ ਜਾਂ ਦੇਸ਼ ਦਾ ਕਲਿਆਣ ਨਹੀਂ ਕਰ ਸਕਦੀ। ਗਿਆਨ ਅਤੇ ਚਰਿੱਤਰ ਇਕੱਠੇ ਹੋਣ ‘ਤੇ ਹੀ ਮਨੁੱਖਤਾ ਅਤੇ ਸਮਾਜ ਦੋਵਾਂ ਲਈ ਉਪਯੋਗੀ ਬਣਦਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਦਾਰ ਵੱਲਭਭਾਈ ਪਟੇਲ ਨੇ ਕਿਹਾ ਸੀ ਕਿ ਸਿੱਖਿਆ ਸਿਰਫ਼ ਡਿਗਰੀਆਂ ਜਾਂ ਹੁਨਰ ਵਧਾਉਣ ਤੱਕ ਸੀਮਤ ਨਹੀਂ ਹੁੰਦੀ । ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਦੇ ਲਈ, ਉਨ੍ਹਾਂ ਦੇ ਚਰਿੱਤਰ ਨਿਰਮਾਣ ਕਰਨ ਦੇ ਲਈ ਅਤੇ ਸਮਾਜ ਪ੍ਰਤੀ ਉਨ੍ਹਾਂ ਦੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਦਾ ਕੰਮ ਸਿੱਖਿਆ ਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਚਰੋਤਰ ਯੂਨੀਵਰਸਿਟੀ ਨੇ ਇਹ ਕੰਮ ਵਧੀਆ ਢੰਗ ਨਾਲ ਕੀਤਾ ਹੋਵੇਗਾ । ਉਨ੍ਹਾਂ ਕਿਹਾ ਕਿ ਅੱਜ 2,129 ਵਿਦਿਆਰਥੀ ਇੱਥੋਂ ਡਿਗਰੀਆਂ ਲੈ ਕੇ ਨਿਕਣਗੇ। ਇਨ੍ਹਾਂ ਵਿੱਚੋਂ 45 ਵਿਦਿਆਰਥੀਆਂ ਨੇ ਸੋਨੇ ਦੇ ਮੈਡਲ ਪ੍ਰਾਪਤ ਕੀਤੇ ਹਨ ਅਤੇ 38 ਨੇ ਪੀਐਚਡੀ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਇਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਗਿਆਨ ਯੋਗਤਾ ਲਿਆਉਂਦਾ ਹੈ ਅਤੇ ਉਦੇਸ਼ ਤੋਂ ਬਿਨਾਂ ਜੀਵਨ ਕਦੇ ਵੀ ਆਪਣੇ ਟੀਚੇ ਤੱਕ ਨਹੀਂ ਪਹੁੰਚਦਾ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਸਿਰਫ਼ ਉਹੀ ਲੋਕ ਕੁਝ ਪ੍ਰਾਪਤ ਕਰਦੇ ਹਨ ਜਿਨ੍ਹਾਂ ਨੇ ਇੱਕ ਉਦੇਸ਼ ਨਿਰਧਾਰਤ ਕੀਤਾ ਹੈ ਅਤੇ ਆਪਣੀ ਪੂਰੀ ਜ਼ਿੰਦਗੀ ਇਸਦੀ ਪੂਰਤੀ ਲਈ ਸਮਰਪਿਤ ਕੀਤੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ ਜੋ ਵਿਦਿਆਰਥੀ ਡਿਗਰੀਆਂ ਲੈ ਕੇ ਜਾ ਰਹੇ ਹਨ, ਉਨ੍ਹਾਂ ਨੂੰ ਆਪਣੇ ਉੱਜਵਲ ਕਰੀਅਰ ਦੇ ਸੰਕਲਪ ਦੇ ਨਾਲ-ਨਾਲ ਸਮਾਜ ਅਤੇ ਭਾਰਤ ਲਈ ਕੰਮ ਕਰਨ ਦਾ ਸੰਕਲਪ ਵੀ ਲੈਣਾ ਚਾਹੀਦਾ ਹੈ। ਉਦੋਂ ਹੀ ਜੀਵਨ ਦਾ ਉਦੇਸ਼ ਸਪੱਸ਼ਟ ਹੋਵੇਗਾ, ਅਤੇ ਉਸ ਉਦੇਸ਼ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਦੀ ਪ੍ਰੇਰਨਾ ਮਿਲੇਗੀ। ਇਹ ਸੋਚਣਾ ਮਹੱਤਵਪੂਰਨ ਹੈ ਕਿ ਮੈਂ ਕੀ ਬਣਾਂਗਾ, ਪਰ ਇਹ ਵੀ ਵਿਚਾਰ ਕਰਨਾ ਮਹੱਤਵਪੂਰਨ ਹੈ ਕਿ ਮੈਂ ਸਮਾਜ ਅਤੇ ਦੇਸ਼ ਨੂੰ ਕੀ ਦੇਵਾਂਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਡਿਗਰੀਆਂ ਪ੍ਰਾਪਤ ਕਰਨ ਵਾਲੇ ਨੌਜਵਾਨ ਅਜਿਹੇ ਸਮੇਂ ਗ੍ਰੈਜੂਏਟ ਹੋਏ ਹਨ ਜਦੋਂ ਭਾਰਤ ਦਾ ਅੰਮ੍ਰਿਤਕਾਲ ਚਲ ਰਿਹਾ ਹੈ। ਭਾਰਤ ਦੀ ਆਜ਼ਾਦੀ ਦੇ 75 ਤੋਂ 100 ਸਾਲਾਂ ਤੱਕ, 25 ਸਾਲਾਂ ਦੇ ਇਸ ਸਮੇਂ ਨੂੰ ਭਾਰਤ ਦੇ ਅੰਮ੍ਰਿਤਕਾਲ ਵਜੋਂ ਪਛਾਣਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਆਜ਼ਾਦੀ ਦੇ 75 ਸਾਲਾਂ ਵਿੱਚ, ਅਸੀਂ ਬਹੁਤ ਕੁਝ ਪ੍ਰਾਪਤ ਕੀਤਾ ਹੈ ਅਤੇ ਕਈ ਖੇਤਰਾਂ ਵਿੱਚ ਤਰੱਕੀ ਕੀਤੀ ਹੈ। ਹਾਲਾਂਕਿ, ਆਜ਼ਾਦੀ ਦੇ 75 ਤੋਂ 100 ਸਾਲਾਂ ਤੱਕ ਦਾ ਇਹ ਸਮਾਂ ਭਾਰਤ ਲਈ ਅੰਮ੍ਰਿਤਕਾਲ ਅਤੇ ਸੰਕਲਪ ਦਾ ਸਮਾਂ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਅਸੀਂ ਦੇਸ਼ ਲਈ ਬਹੁਤ ਸਾਰੇ ਟੀਚੇ ਪ੍ਰਾਪਤ ਕੀਤੇ ਹਨ। ਗਿਆਰਾਂ ਸਾਲ ਪਹਿਲਾਂ, 2014 ਵਿੱਚ, ਦੇਸ਼ ਦੀ ਅਰਥਵਿਵਸਥਾ 11ਵੇਂ ਸਥਾਨ 'ਤੇ ਸੀ। ਅੱਜ, ਸਾਡੇ ਦੇਸ਼ ਦੀ ਅਰਥਵਿਵਸਥਾ ਦੁਨੀਆ ਵਿੱਚ ਚੌਥੇ ਸਥਾਨ ਦੀ ਇਕੌਨੋਮੀ ਵਿੱਚ ਆਉਂਦਾ ਹੈ। ਉਨ੍ਹਾਂ ਕਿਹਾ ਕਿ 31 ਦਸੰਬਰ, 2027 ਨੂੰ, ਅਸੀਂ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਵਾਂਗੇ। 11ਵੇਂ ਸਥਾਨ ਤੋਂ ਚੌਥੇ ਸਥਾਨ 'ਤੇ ਜਾਣ ਦਾ ਮਤਲਬ ਹੈ ਦੇਸ਼ ਦੇ ਨੌਜਵਾਨਾਂ ਲਈ ਅਪਾਰ ਸੰਭਾਵਨਾਵਾਂ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇੱਕ ਅਜਿਹਾ ਪਲੈਟਫਾਰਮ ਬਣਾਇਆ ਗਿਆ ਹੈ ਜਿਸ 'ਤੇ ਭਾਰਤ ਦੇ ਬੇਟੇ ਅਤੇ ਬੇਟੀਆਂ ਖੜ੍ਹੇ ਹੋ ਕੇ ਦੁਨੀਆ ਭਰ ਦੇ ਨੌਜਵਾਨਾਂ ਨਾਲ ਮੁਕਾਬਲਾ ਕਰ ਸਕਦੇ ਹਨ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ, ਪਿਛਲੇ 11 ਸਾਲਾਂ ਵਿੱਚ ਵੱਖ-ਵੱਖ ਵਿਕਾਸ ਪਹਿਲਕਦਮੀਆਂ ਦੀ ਸ਼ੁਰੂਆਤ ਅਤੇ ਟਿਕਾਊ ਵਿਕਾਸ ਦੀ ਪਰੰਪਰਾ ਦੀ ਸਥਾਪਨਾ ਹੋਈ ਹੈ। ਇਸ ਨਾਲ ਦੁਨੀਆ ਭਰ ਵਿੱਚ ਦੇਸ਼ ਦਾ ਸਤਿਕਾਰ ਵਧਿਆ ਹੈ ਅਤੇ ਨੌਜਵਾਨਾਂ ਲਈ ਬਹੁਤ ਸਾਰੇ ਮੌਕੇ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਅੱਜ ਦੁਨੀਆਂ ਵਿੱਚ ਮੈਨੂਫੈਕਚਰਿੰਗ ਹੱਬ ਬਣਿਆ ਹੈ। ਮੋਦੀ ਜੀ ਦੀ ਅਗਵਾਈ ਹੇਠ, 10 ਸਾਲਾਂ ਵਿੱਚ, ਅਗਾਮੀ 25 ਸਾਲਾਂ ਲਈ ਵਿਸ਼ਵ ਅਰਥਵਿਵਸਥਾ ਦੀ ਦਿਸ਼ਾ ਤੈਅ ਕਰਨ ਵਾਲੇ ਖੇਤਰ ਵਿੱਚ ਇੱਕ ਫਾਊਂਡਰ ਮੈਂਬਰ ਵਜੋਂ ਭਾਰਤ ਨੂੰ ਸਥਾਪਿਤ ਕਰ ਦਿੱਤਾ ਹੈ । ਅੱਜ, ਦੁਨੀਆ ਗ੍ਰੀਨ ਐਨਰਜੀ ਵਿੱਚ ਭਾਰਤ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਦੁਨੀਆ ਪੁਲਾੜ ਵਿੱਚ ਭਾਰਤ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਗ੍ਰੀਨ ਹਾਈਡ੍ਰੋਜਨ ਵਿੱਚ ਸਾਡੀ ਮਜ਼ਬੂਤ ਸ਼ੁਰੂਆਤ ਹੋਈ ਹੈ। ਅਸੀਂ ਰੱਖਿਆ ਉਤਪਾਦਨ ਵਿੱਚ ਦਿਨ-ਦੁੱਗਣੀ ਰਾਤ-ਚੌਗੁਣੀ ਤਰੱਕੀ ਕੀਤੀ ਹੈ। ਸੈਮੀਕੰਡਕਟਰ ਮੈਨੂਫੈਕਚਰਿੰਗ ਥੋੜ੍ਹੀ ਦੇਰ ਨਾਲ ਸ਼ੁਰੂਆਤ ਹੋਈ, ਪਰ ਅੱਜ ਸੈਮੀਕੰਡਕਟਰ ਮੈਨੂਫੈਕਚਰਿੰਗ ਦੇ ਖੇਤਰ ਵਿੱਚ ਭਾਰਤ ਦੇ ਵਿਕਾਸ ਨੂੰ ਦੇਖ ਕੇ ਪੂਰੀ ਦੁਨੀਆ ਹੈਰਾਨ ਹੈ। ਫਾਰਮਾਸਿਊਟੀਕਲ ਵਿੱਚ, ਦੁਨੀਆ ਦੀਆਂ 60% ਦਵਾਈਆਂ ਦੇ ਉਤਪਾਦਨ ਦਾ ਕੰਮ ਸਿਰਫ ਭਾਰਤ ਕਰਦਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੌਰਾਨ ਦੇਸ਼ ਦੇ ਸਾਹਮਣੇ ਸੰਕਲਪ ਰੱਖਿਆ ਕਿ ਜਦੋਂ ਭਾਰਤ 15 ਅਗਸਤ, 2047 ਨੂੰ ਆਜ਼ਾਦੀ ਦੇ 100 ਸਾਲ ਪੂਰੇ ਕਰੇਗਾ, ਤਾਂ ਭਾਰਤ ਹਰ ਖੇਤਰ ਵਿੱਚ ਦੁਨੀਆ ਵਿੱਚ ਨੰਬਰ ਇੱਕ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਯਤਨ, ਸਖ਼ਤ ਮਿਹਨਤ ਅਤੇ ਯੋਜਨਾਬੰਦੀ ਨੌਜਵਾਨ ਪੀੜ੍ਹੀ ਦੇ ਭਵਿੱਖ ਅਤੇ ਭਾਰਤ ਦੇ ਭਵਿੱਖ ਲਈ ਹੈ। ਉਨ੍ਹਾਂ ਕਿਹਾ ਕਿ ਇਹ ਸੰਕਲਪ ਹੁਣ ਮੋਦੀ ਜੀ ਦਾ ਸੰਕਲਪ ਨਾ ਰਹਿ ਕੇ ਦੇਸ਼ ਦੇ 140 ਕਰੋੜ ਲੋਕਾਂ ਦਾ ਸੰਕਲਪ ਬਣ ਗਿਆ ਹੈ ਕਿ 15 ਅਗਸਤ, 2047 ਨੂੰ, ਸਾਡੀ ਭਾਰਤ ਮਾਤਾ ਦੁਨੀਆ ਦੇ ਸਭ ਤੋਂ ਉੱਚੇ ਸਥਾਨ 'ਤੇ ਬਿਰਾਜਮਾਨ ਹੋਵੇਗੀ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ CHARUSAT ਤੋਂ ਗ੍ਰੈਜੂਏਟ, ਡਾਕਟਰੇਟ ਜਾਂ ਡਬਲ ਗ੍ਰੈਜੂਏਟ ਹੋ ਕੇ ਨਿਕਲਣ ਵਾਲੇ ਹਰੇਕ ਵਿਦਿਆਰਥੀ ਇਹ ਉਦੇਸ਼ ਜ਼ਰੂਰ ਨਿਸ਼ਚਿਤ ਕਰਨ ਕਿ ਉਹ 2047 ਵਿੱਚ ਮਹਾਨ ਭਾਰਤ ਦੀ ਰਚਨਾ ਦੇ ਲਈ ਆਪਣਾ ਜੀਵਨ ਸਮਰਪਿਤ ਕਰਨਗੇ। ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ ਨੂੰ ਕੁਝ ਸਬਕ ਦੇਣਾ ਚਾਹੁੰਦੇ ਹਨ: ਪਹਿਲਾਂ, ਹਮੇਸ਼ਾ ਵੱਡੇ ਸੁਪਨੇ ਦੇਖੋ, ਅਸਫਲਤਾ ਦੇ ਡਰ ਨੂੰ ਦੂਰ ਕਰਨ, ਅਤੇ ਸਖ਼ਤ ਮਿਹਨਤ ਕਰਨ ਦੀ ਹਿੰਮਤ ਰੱਖਣ; ਦੇਖੇ ਗਏ ਸੁਪਨੇ ਜ਼ਰੂਰ ਪੂਰੇ ਹੋਣਗੇ। ਦੂਜਾ, ਤਕਨੀਕੀ ਸਿੱਖਿਆ ਪ੍ਰਾਪਤ ਨੌਜਵਾਨਾਂ ਨੂੰ ਲਗਾਤਾਰ ਵਿਚਾਰ ਕਰਨਾ ਚਾਹੀਦਾ ਹੈ ਕਿ ਸਮਾਜ ਅਤੇ ਦੇਸ਼ ਲਈ ਤਕਨਾਲੋਜੀ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ। ਤੀਜਾ, ਨਿਰੰਤਰ ਸਿੱਖਦੇ ਰਹੋ ਅਤੇ ਆਪਣੇ ਅੰਦਰਲੇ ਵਿਦਿਆਰਥੀ ਨੂੰ ਕਦੇ ਵੀ ਮਰਨ ਨਾ ਦਿਓ। ਚੌਥਾ, ਸਿੱਖਣ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਹੈ। ਪੰਜਵਾਂ, ਤਕਨੀਕੀ ਗਿਆਨ ਦੇ ਮਾਮਲੇ ਵਿੱਚ ਕਦੇ ਵੀ ਸ਼ੌਰਟਕੱਟ ਨਾ ਲੈਣ ਦਾ ਸੰਕਲਪ ਲਓ, ਅਤੇ ਛੇਵਾਂ, ਦੇਸ਼ ਤੋਂ ਉਪਰ ਕੁਝ ਵੀ ਨਹੀਂ ਹੈ। 2047 ਵਿੱਚ ਦੇਸ਼ ਨੂੰ ਮਹਾਨ ਬਣਾਉਣ ਦੇ ਦ੍ਰਿਸ਼ਟੀਕੋਣ ਨਾਲ ਆਪਣਾ ਕੰਮ ਕਰੋ।
ਗ੍ਰਹਿ ਮੰਤਰੀ ਨੇ ਕਿਹਾ ਕਿ ਸਟਾਰਟਅੱਪ ਕਲਚਰ ਭਾਰਤ ਦੇ ਨੌਜਵਾਨਾਂ ਦਾ ਸੁਭਾਅ ਹੈ। ਅੱਜ, ਅਸੀਂ ਸਟਾਰਟਅੱਪ ਦੀ ਗਿਣਤੀ ਅਤੇ ਯੂਨੀਕੋਰਨ ਸਟਾਰਟਅੱਪ ਦੀ ਗਿਣਤੀ ਵਿੱਚ ਦੁਨੀਆ ਵਿੱਚ ਤੀਜੇ ਸਥਾਨ 'ਤੇ ਹਾਂ। ਸਟਾਰਟਅੱਪ ਕਲਚਰ ਸਾਡੇ ਨੌਜਵਾਨਾਂ ਦਾ ਸੁਭਾਅ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਪਿਛਲੇ 11 ਸਾਲਾਂ ਵਿੱਚ ਉੱਚ ਸਿੱਖਿਆ ਦੇ ਖੇਤਰ ਵਿੱਚ ਬੁਨਿਆਦੀ ਬਦਲਾਅ ਆਏ ਹਨ - ਸੀਟਾਂ ਦੀ ਗਿਣਤੀ, ਕੋਰਸ ਡਿਜ਼ਾਈਨ ਅਤੇ ਸਿੱਖਿਆ ਤੋਂ ਬਾਅਦ ਦੇ ਮੌਕਿਆਂ ਵਿੱਚ ਵਾਧਾ ਵਰਗੇ ਬੁਨਿਆਦੀ ਬਦਲਾਅ ਆਏ ਹਨ । ਉਨ੍ਹਾਂ ਕਿਹਾ ਕਿ ਆਜ਼ਾਦੀ ਅਤੇ 2014 ਦੇ ਵਿਚਕਾਰ ਉੱਚ ਸਿੱਖਿਆ ਸੰਸਥਾਵਾਂ ਦੀ ਗਿਣਤੀ 51 ਹਜ਼ਾਰ ਸੀ ਅੱਜ ਸਿਰਫ਼ 10 ਸਾਲਾਂ ਵਿੱਚ 51 ਹਜ਼ਾਰ ਤੋਂ ਵਧ ਕੇ 71 ਹਜ਼ਾਰ ਹੋ ਗਈ ਹੈ। ਯੂਨੀਵਰਸਿਟੀਆਂ 760 ਤੋਂ ਵੱਧ ਕੇ 1,391 ਹੋ ਗਈਆਂ ਹਨ। ਅੱਜ ਕਾਲਜ 38,498 ਤੋਂ ਵੱਧ ਕੇ 53,000 ਹੋ ਗਏ ਹਨ। ਮੈਡੀਕਲ ਕਾਲਜਾਂ ਦੀ ਗਿਣਤੀ 387 ਤੋਂ ਵੱਧ ਕੇ 818 ਤੱਕ ਪਹੁੰਚੀ ਹੈ। ਐਮਬੀਬੀਐਸ ਸੀਟਾਂ ਦੀ ਗਿਣਤੀ 51 ਹਜ਼ਾਰ ਤੋਂ ਵੱਧ ਕੇ ਇੱਕ ਲੱਖ 29 ਹਜ਼ਾਰ ਹੋ ਗਈ ਹੈ। ਪੀਜੀ ਸੀਟਾਂ ਦੀ ਗਿਣਤੀ 31 ਹਜ਼ਾਰ ਤੋਂ ਵੱਧ ਕੇ 82 ਹਜ਼ਾਰ ਹੋਈ ਹੈ। ਉਨ੍ਹਾਂ ਕਿਹਾ ਕਿ ਦੂਰਦਰਸ਼ੀ ਯੋਜਨਾਬੰਦੀ ਨਾਲ, ਪਿਛਲੇ ਗਿਆਰਾਂ ਸਾਲਾਂ ਵਿੱਚ ਦੇਸ਼ ਦੇ ਉੱਚ ਸਿੱਖਿਆ ਅਧਾਰ ਨੂੰ ਵਧਾਉਣ ਦਾ ਕੰਮ ਕੀਤਾ ਗਿਆ ਹੈ। ਇਸ ਹਾਇਰ ਐਜੂਕੇਸ਼ਨ ਤੋਂ ਗ੍ਰੈਜੂਏਟ ਹੋ ਕੇ ਜੋ ਨੌਜਵਾਨਾਂ ਬਾਹਰ ਨਿਕਲਣਗੇ, ਉਨ੍ਹਾਂ ਲਈ ਵੀ ਬਹੁਤ ਸਾਰੇ ਮੌਕਿਆਂ ਦੀ ਰਚਨਾ ਦਾ ਵੀ ਕੰਮ ਹੋਇਆ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਚਰੋਤਰ ਦੀ ਧਰਤੀ ਨੇ ਭਾਰਤ ਨੂੰ ਬਹੁਤ ਕੁਝ ਦਿੱਤਾ ਹੈ। ਇਸ ਧਰਤੀ 'ਤੇ ਜਨਮੇ, ਸਰਦਾਰ ਵੱਲਭਭਾਈ ਪਟੇਲ, ਵਿੱਠਲਭਾਈ ਪਟੇਲ ਅਤੇ ਐੱਚ.ਐੱਮ. ਪਟੇਲ ਵਰਗੇ ਨਵਰਤਨਾਂ ਨੇ ਭਾਰਤ ਨੂੰ ਹਰ ਖੇਤਰ ਵਿੱਚ ਕੁਝ ਨਾ ਕੁਝ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਹਾਲ ਹੀ ਵਿੱਚ ਆਨੰਦ ਵਿੱਚ ਸਥਾਪਿਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਤ੍ਰਿਭੁਵਨਦਾਸ ਪਟੇਲ ਨੇ ਇਸ ਦੇਸ਼ ਵਿੱਚ ਸਹਿਕਾਰਤਾ ਦੇ ਵਿਚਾਰ ਨੂੰ ਸਥਾਪਿਤ ਕੀਤਾ ਅਤੇ ਸਫਲ ਬਣਾਇਆ, ਜਿਸਦੀ ਅੱਜ ਵੀ ਦੇਸ਼ ਨੂੰ ਲੋੜ ਹੈ। ਅਮੂਲ ਦੀ ਸਥਾਪਨਾ ਵੀ ਤ੍ਰਿਭੁਵਨਦਾਸ ਨੇ ਕੀਤੀ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ ਅਮੂਲ ਸਹਿਕਾਰੀ ਖੇਤਰ ਵਿੱਚ ਦੁਨੀਆ ਦਾ ਨੰਬਰ ਇੱਕ ਸਹਿਕਾਰੀ ਸੰਗਠਨ ਹੈ। ਗੁਜਰਾਤ ਦੀਆਂ 20 ਲੱਖ ਤੋਂ ਵੱਧ ਭੈਣਾ ਇਸ ਨਾਲ ਜੁੜੀਆਂ ਹੋਈਆਂ ਹਨ, ਅਤੇ ਅੱਜ ਅਮੂਲ ਦਾ ਟਰਨਓਵਰ ਇੱਕ ਲੱਖ ਕਰੋੜ ਰੁਪਏ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਅਮੂਲ ਦੀ ਸਫਲਤਾ ਤੋਂ ਹੈਰਾਨ ਹੈ। ਉਨ੍ਹਾਂ ਕਿਹਾ ਕਿ ਅਮੂਲ ਦਾ ਮੂਲ ਵਿਚਾਰ ਚਰੋਤਰ ਦੀ ਇਸ ਭੂਮੀ ਨੇ ਦਿੱਤਾ, ਅਤੇ ਇਸਦੀ ਸਫਲਤਾ ਵੀ ਇਸ ਪਵਿੱਤਰ ਭੂਮੀ 'ਤੇ ਮਿਲੀ।
****
ਆਰਕੇ/ਪੀਆਰ/ਪੀਐਸ
(रिलीज़ आईडी: 2214595)
आगंतुक पटल : 6