ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ ਦੀ 2024-25 ਦੀ ਸਲਾਨਾ ਰਿਪੋਰਟ
प्रविष्टि तिथि:
06 JAN 2026 4:02PM by PIB Chandigarh
ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਟੀਆਰਏਆਈ) ਦੀ 2024-25 ਦੀ ਸਲਾਨਾ ਰਿਪੋਰਟ, ਜਿਸ ਵਿੱਚ ਅਥਾਰਿਟੀ ਦੀਆਂ ਗਤੀਵਿਧੀਆਂ ਦਾ ਵੇਰਵਾ, ਪ੍ਰਮਾਣਿਤ ਖਾਤੇ ਅਤੇ ਉਨ੍ਹਾਂ ‘ਤੇ ਆਡਿਟ ਰਿਪੋਰਟ ਸ਼ਾਮਲ ਹੈ, 17 ਦਸੰਬਰ 2025 ਨੂੰ ਲੋਕ ਸਭਾ ਦੇ ਮੇਜ਼ ‘ਤੇ ਅਤੇ 18 ਦਸੰਬਰ 2025 ਨੂੰ ਰਾਜ ਸਭਾ ਵਿੱਚ ਰੱਖੀ ਗਈ।
ਟ੍ਰਾਈ (ਟੀਆਰਏਆਈ) ਦੀ ਸਲਾਨਾ ਰਿਪੋਰਟ ਵਿੱਚ ਨੀਤੀਆਂ ਅਤੇ ਪ੍ਰੋਗਰਾਮਾਂ, ਦੂਰਸੰਚਾਰ ਖੇਤਰ ਅਤੇ ਪ੍ਰਸਾਰਣ ਖੇਤਰ ਵਿੱਚ ਤਾਲਮੇਲ ਵਾਤਾਵਰਣ ਦੀ ਸਮੀਖਿਆ, ਟੀਆਰਏਆਈ ਦੇ ਕੰਮਕਾਜ ਅਤੇ ਸੰਚਾਲਨ ਦੀ ਸਮੀਖਿਆ, ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ ਐਕਟ 1997 ਦੀ ਧਾਰਾ 11 ਵਿੱਚ ਦਰਸਾਏ ਗਏ ਮਾਮਲਿਆਂ ਦੇ ਸਬੰਧ ਵਿੱਚ ਟ੍ਰਾਈ ਦੇ ਕੰਮਾਂ ਅਤੇ ਵਿੱਤੀ ਪ੍ਰਦਰਸ਼ਨ ਸਮੇਤ ਇਸ ਦੇ ਸੰਗਠਨਾਤਮਕ ਮਾਮਲਿਆਂ ਦੇ ਵੇਰਵੇ ਦਿੱਤੇ ਗਏ ਹਨ।
ਆਮ ਜਨਤਾ ਦੀ ਜਾਣਕਾਰੀ ਲਈ ਟ੍ਰਾਈ ਦੀ 2024-25 ਦੀ ਸਲਾਨਾ ਰਿਪੋਰਟ ਦੀ ਇੱਕ ਕਾਪੀ ਟੀਆਰਏਆਈ ਦੀ ਵੈੱਬਸਾਈਟ (www.trai.gov.in) ‘ਤੇ ਉਪਲਬਧ ਕਰਵਾ ਦਿੱਤੀ ਗਈ ਹੈ।
ਕਿਸੇ ਵੀ ਹੋਰ ਸਪਸ਼ਟੀਕਰਣ ਦੇ ਮਾਮਲੇ ਵਿੱਚ ਸ਼੍ਰੀ ਯਤਿੰਦਰ ਅਗਰੋਹੀ, ਸਲਾਹਕਾਰ (ਪ੍ਰਸ਼ਾਸਨ ਅਤੇ ਆਈਆਰ) ਟ੍ਰਾਈ ਨਾਲ ਦੂਰਭਾਸ਼ ਨੰਬਰ 011-26769636 ‘ਤੇ ਜਾਂ ਈਮੇਲ ਆਈਡੀ : advadmn@trai.gov.in ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
****
ਸਮਰਾਟ/ਐਲਨ
(रिलीज़ आईडी: 2212501)
आगंतुक पटल : 4