ਕਾਰਪੋਰੇਟ ਮਾਮਲੇ ਮੰਤਰਾਲਾ
azadi ka amrit mahotsav

ਇਨਵੈਸਟਰ ਐਜ਼ੂਕੇਸ਼ਨ ਐਂਡ ਪ੍ਰੋਟੈਕਸ਼ਨ ਫੰਡ ਅਥਾਰਿਟੀ (ਆਈਈਪੀਐੱਫਏ) ਨੇ ਬੰਗਲੁਰੂ ਵਿੱਚ “ਨਿਵੇਸ਼ਕ ਸ਼ਿਵਿਰ” ਦਾ ਆਯੋਜਨ ਕੀਤਾ

प्रविष्टि तिथि: 06 JAN 2026 12:48PM by PIB Chandigarh

ਭਾਰਤ ਸਰਕਾਰ ਦੇ ਕਾਰਪੋਰੇਟ ਮਾਮਲੇ ਮੰਤਰਾਲੇ ਦੇ ਅਧੀਨ ਇਨਵੈਸਟਰ ਐਜ਼ੂਕੇਸ਼ਨ ਐਂਡ ਪ੍ਰੋਟੈਕਸ਼ਨ ਫੰਡ ਅਥਾਰਿਟੀ (ਆਈਈਪੀਐੱਫਏ) ਨੇ ਸਕਿਊਰਿਟੀ ਐਂਡ ਐਕਸਚੇਂਜ ਬੋਰਡ (ਸੇਬੀ) ਐਂਡ ਮਾਰਕਿਟ ਇਨਫ੍ਰਾਸਟ੍ਰਕਚਰ ਇੰਸਟੀਟਿਊਟਸ ਦੇ ਸਹਿਯੋਗ ਨਾਲ ਪਿਛਲੇ ਹਫ਼ਤੇ 3 ਜਨਵਰੀ 2026 ਨੂੰ ਬੰਗਲੁਰੂ ਵਿੱਚ ਸਫ਼ਲਤਾਪੂਰਵਕ ਇੱਕ “ਨਿਵੇਸ਼ਕ ਸ਼ਿਵਿਰ” ਦਾ ਆਯੋਜਨ ਕੀਤਾ।

ਇਹ ਪ੍ਰੋਗਰਾਮ ਸ਼੍ਰੀ ਵਾਈ ਮੁਨੀਸਵਮੱਪਾ ਕਲਿਆਣ ਮੰਡਪ, 17, ਤੁਮਕੁਰ ਰੋਡ, ਗੋਪਾਲ ਥਿਏਟਰ ਦੇ ਨੇੜੇ, ਡਾ. ਅੰਬੇਡਕਰ ਨਗਰ, ਯਸ਼ਵੰਤਪੁਰ, ਬੰਗਲੁਰੂ, ਕਰਨਾਟਕ-560022 ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਨੇ ਨਿਵੇਸ਼ਕਾਂ ਲਈ ਅਪ੍ਰਾਪਤ ਲਾਭਅੰਸ਼, ਸ਼ੇਅਰਾਂ ਅਤੇ ਲੰਬਿਤ ਆਈਈਪੀਐੱਫਏ ਦਾਅਵਿਆਂ ਨਾਲ ਸਬੰਧਿਤ ਮੁੱਦਿਆਂ ਦੇ ਸਮਾਧਾਨ ਲਈ ਇੱਕ ਵਿਆਪਕ ਸੁਵਿਧਾ ਪਲੈਟਫਾਰਮ ਵਜੋਂ ਕੰਮ ਕੀਤਾ।

ਇਸ ਇੱਕ ਦਿਨਾਂ ਸ਼ਿਵਿਰ ਵਿੱਚ ਕਰਨਾਟਕ ਭਰ ਦੇ ਨਿਵੇਸ਼ਕਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ, ਜਿਸ ਨਾਲ ਉਨ੍ਹਾਂ ਨੂੰ ਸ਼ਿਕਾਇਤ ਨਿਵਾਰਣ, ਦਾਅਵਾ ਪ੍ਰਕਿਰਿਆ ਵਿੱਚ ਸਹਾਇਤਾ ਅਤੇ ਨਿਵੇਸ਼ਕ ਸੇਵਾ ਸਹਾਇਤਾ ਲਈ ਇੱਕ ਹੀ ਸਥਾਨ ‘ਤੇ ਸਾਰੇ ਸਮਾਧਾਨ ਉਪਲਬਧ ਹੋ ਸਕਣ। ਇਸ ਪ੍ਰੋਗਰਾਮ ਵਿੱਚ ਆਈਈਪੀਐੱਫਏ, ਐੱਸਈਬੀਆਈ, ਐੱਮਆਈਆਈ ਅਤੇ ਰਜਿਸਟਰਾਰ ਅਤੇ ਟ੍ਰਾਂਸਫਰ ਏਜੰਟ (ਆਰਟੀਏ) ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਸ਼੍ਰੀਮਤੀ ਅਨੀਤਾ ਸ਼ਾਹ ਅਕੇਲਾ, ਸੀਈਓ, ਆਈਈਪੀਐੱਫਏ ਅਤੇ ਸੰਯੁਕਤ ਸਕੱਤਰ, ਕਾਰਪੋਰੇਟ ਮਾਮਲੇ ਮੰਤਰਾਲਾ; ਸ਼੍ਰੀ ਕ੍ਰਿਸ਼ਣਾਨੰਦ ਰਾਘਵਣ, ਚੀਫ ਜਨਰਲ ਮੈਨੇਜਰ; ਕਰਨਲ ਆਦਿੱਤਿਆ ਸਿਨਹਾ, ਜਨਰਲ ਮੈਨੇਜਰ, ਆਈਈਪੀਐੱਫਏ; ਸ਼੍ਰੀ ਸੀਐੱਸ ਹਰਿਸ਼ਾ, ਸਹਾਇਕ ਉਪ-ਪ੍ਰਧਾਨ, ਸੀਡੀਐੱਸਐੱਲ; ਸ਼੍ਰੀ ਵਿਨੈ ਕੁਮਾਰ, ਬੀਐੱਸਈ; ਐੱਸਈਬੀਆਈ, ਆਈਈਪੀਐੱਫਏ, ਐੱਮਆਈਆਈ ਅਤੇ ਆਰਟੀਏ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਇਸ ਤੋਂ ਇਲਾਵਾ, ਆਈਈਪੀਐੱਫਏ ਨੇ “ਆਈਈਪੀਐੱਫਏ ਦਾਅਵਿਆਂ ਅਤੇ ਨਿਵੇਸ਼ਕ ਸੇਵਾਵਾਂ ਦੇ ਲਈ ਇੱਕ ਸੰਪੂਰਨ ਮਾਰਗਦਰਸ਼ਿਕਾ” ਨਾਮਕ ਇੱਕ ਜਾਣਕਾਰੀਪੂਰਨ ਵਿਆਖਿਆਤਮਕ ਬੁਕਲੈਟ ਵੀ ਲਾਂਚ ਕੀਤੀ, ਜਿਸ ਦਾ ਉਦੇਸ਼ ਨਿਵੇਸ਼ਕਾਂ ਦੀ ਜਾਗਰੂਕਤਾ ਵਧਾਉਣਾ ਅਤੇ ਦਾਅਵਿਆਂ ਦੇ ਪਹੁੰਚਯੋਗ ਸਮਾਧਾਨ ਨੂੰ ਸੁਵਿਧਾਜਨਕ ਬਣਾਉਣਾ ਹੈ।

ਬੰਗਲੁਰੂ ਅਤੇ ਆਲੇ-ਦੁਆਲੇ ਦੇ ਖੇਤਰਾਂ ਤੋਂ 900 ਤੋਂ ਵੱਧ ਨਿਵੇਸ਼ਕਾਂ ਅਤੇ ਦਾਅਵੇਦਾਰਾਂ ਨੇ ਸ਼ਿਵਿਰ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲਿਆ, ਜਿਸ ਦਾ ਉਦੇਸ਼ ਪ੍ਰਤੱਖ ਸੁਵਿਧਾ ਅਤੇ ਮੌਕੇ ‘ਤੇ ਸਹਾਇਤਾ ਰਾਹੀਂ ਨਿਵੇਸ਼ਕ ਸੇਵਾਵਾਂ ਨੂੰ ਨਾਗਰਿਕਾਂ ਦੇ ਨੇੜੇ ਲਿਆਉਣਾ ਸੀ।

ਪੁਣੇ, ਹੈਦਰਾਬਾਦ, ਜੈਪੁਰ ਅਤੇ ਅੰਮ੍ਰਿਤਸਰ ਵਿੱਚ ਸਫ਼ਲ ਆਯੋਜਨਾਂ ਤੋਂ ਬਾਅਦ, ਬੰਗਲੁਰੂ ਇਸ ਨਿਵੇਸ਼ਕ-ਕੇਂਦ੍ਰਿਤ ਪਹਿਲ ਦੀ ਮੇਜ਼ਬਾਨੀ ਕਰਨ ਵਾਲਾ ਅਗਲਾ ਸ਼ਹਿਰ ਬਣ ਗਿਆ, ਜੋ ਪੂਰੇ ਭਾਰਤ ਵਿੱਚ ਨਿਵੇਸ਼ਕ-ਕੇਂਦ੍ਰਿਤ, ਪਾਰਦਰਸ਼ੀ ਅਤੇ ਪਹੁੰਚਯੋਗ ਵਿੱਤੀ ਈਕੋਸਿਸਟਮ ਦੇ ਨਿਰਮਾਣ ਲਈ ਆਈਈਪੀਐੱਫਏ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।

ਨਿਵੇਸ਼ਕ ਸ਼ਿਵਿਰ ਨੇ 6 ਤੋਂ ਸੱਤ ਵਰ੍ਹਿਆਂ ਤੋਂ ਪੈਂਡਿੰਗ ਪਏ ਲਾਭਅੰਸ਼ ਅਤੇ ਸ਼ੇਅਰਾਂ ਦੇ ਦਾਅਵਿਆਂ ਨੂੰ ਸਿੱਧੇ ਤੌਰ ‘ਤੇ ਪਹੁੰਚਯੋਗ ਬਣਾਇਆ, ਮੌਕੇ ‘ਤੇ ਹੀ ਕੇਵਾਈਸੀ ਅਤੇ ਨਾਮਾਂਕਣ ਸਬੰਧੀ ਅਪਡੇਟ ਉਪਲਬਧ ਕਰਵਾਏ ਅਤੇ ਪੈਂਡਿੰਗ ਆਈਈਪੀਐੱਫਏ ਦਾਅਵਿਆਂ ਨਾਲ ਸਬੰਧਿਤ ਮੁੱਦਿਆਂ ਦਾ ਸਮਾਧਾਨ ਕੀਤਾ। ਹਿਤਧਾਰਕ ਕੰਪਨੀਆਂ ਅਤੇ ਆਰਟੀਏ ਦੁਆਰਾ ਸਮਰਪਿਤ ਕਿਓਸਕ ਸਥਾਪਿਤ ਕੀਤੇ ਗਏ, ਜਿਸ ਨਾਲ ਨਿਵੇਸ਼ਕਾਂ ਨੂੰ ਅਧਿਕਾਰੀਆਂ ਤੋਂ ਪ੍ਰਤੱਖ ਤੌਰ ‘ਤੇ ਆਪਸੀ ਗੱਲਬਾਤ ਕਰਨ ਅਤੇ ਇਸ ਪ੍ਰਕਿਰਿਆ ਨਾਲ ਵਿਚੋਲਿਆਂ ਨੂੰ ਹਟਾਉਣ ਵਿੱਚ ਮਦਦ ਮਿਲੀ।

ਸੈਂਕੜੇ ਭਾਗੀਦਾਰਾਂ ਨੂੰ ਕੰਪਨੀ ਪ੍ਰਤੀਨਿਧੀਆਂ, ਸੜਕ ਆਵਾਜਾਈ ਅਧਿਕਾਰੀਆਂ ਅਤੇ ਆਈਈਪੀਐੱਫਏ ਅਤੇ ਐੱਸਈਬੀਆਈ ਦੇ ਅਧਿਕਾਰੀਆਂ ਦੇ ਨਾਲ ਸਿੱਧੇ ਸੰਪਰਕ ਨਾਲ ਲਾਭ ਹੋਇਆ। ਇਸ ਪਹਿਲ ਨੂੰ ਇਸ ਦੀ ਕੁਸ਼ਲਤਾ, ਪਾਰਦਰਸ਼ਿਤਾ ਅਤੇ ਉਨ੍ਹਾਂ ਸ਼ਿਕਾਇਤਾਂ ਦੇ ਸਮਾਧਾਨ ਵਿੱਚ ਇਸ ਦੀ ਪ੍ਰਭਾਵਸ਼ੀਲਤਾ ਲਈ ਵਿਆਪਕ ਪ੍ਰਸ਼ੰਸਾ ਮਿਲੀ , ਜਿਨ੍ਹਾਂ ਨੂੰ ਆਮ ਤੌਰ ‘ਤੇ ਨਿਪਟਾਉਣ ਵਿੱਚ ਮਹੀਨੇ ਲਗ ਜਾਂਦੇ ਹਨ।

ਬੰਗਲੁਰੂ ਨਿਵੇਸ਼ਕ ਸ਼ਿਵਿਰ, ਆਈਈਪੀਐੱਫਏ ਦੀ ਰਾਸ਼ਟਰ- ਵਿਆਪੀ ਪਹਿਲ ਲੜੀ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਉਨ੍ਹਾਂ ਸ਼ਹਿਰਾਂ ‘ਤੇ ਧਿਆਨ ਕੇਂਦ੍ਰਿਤ ਕਰਨਾ ਹੈ ਜਿੱਥੇ ਵੱਡੀ ਮਾਤਰਾ ਵਿੱਚ ਬਿਨਾ ਦਾਅਵੇ ਵਾਲੇ ਨਿਵੇਸ਼ ਵਿਦਮਾਨ ਹਨ। ਇਹ ਨਿਵੇਸ਼ਕ ਸੁਵਿਧਾ ਸ਼ਿਵਿਰ, ਨਿਵੇਸ਼ਕਾਂ ਵਿੱਚ ਜਾਗਰੂਕਤਾ ਵਧਾਉਣ, ਵਿੱਤੀ ਹਿਤਾਂ ਦੀ ਰੱਖਿਆ ਕਰਨ ਅਤੇ ਭਾਰਤ ਦੇ ਵਿੱਤੀ ਤੰਤਰ ਵਿੱਚ ਵਿਸ਼ਵਾਸ ਅਤੇ ਪਾਰਦਰਸ਼ਿਤਾ ਸਥਾਪਿਤ ਕਰਨ ਦੇ ਪ੍ਰਤੀ ਆਈਈਪੀਐੱਫਏ ਦੀ ਅਟੁੱਟ ਵਚਨਬੱਧਤਾ ਨੂੰ ਰੇਖਾਂਕਿਤ ਕਰਦੇ ਹਨ।

ਭਾਰਤ ਸਰਕਾਰ ਦੇ ਕਾਰਪੋਰੇਟ ਮਾਮਲੇ ਮੰਤਰਾਲੇ ਦੇ ਅਧੀਨ ਇਨਵੈਸਟਰ ਐਜ਼ੂਕੇਸ਼ਨ ਐਂਡ ਪ੍ਰੋਟੈਕਸ਼ਨ ਫੰਡ ਅਥਾਰਿਟੀ (ਆਈਈਪੀਐੱਫਏ) ਨਿਰੰਤਰ ਪ੍ਰਚਾਰ-ਪ੍ਰਸਾਰ, ਸਿੱਖਿਆ ਅਤੇ ਰਣਨੀਤਕ ਸਹਿਯੋਗ ਰਾਹੀਂ ਨਿਵੇਸ਼ਕਾਂ ਦੀ ਜਾਗਰੂਕਤਾ ਅਤੇ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ।

 

************

ਐੱਨਬੀ


(रिलीज़ आईडी: 2211791) आगंतुक पटल : 10
इस विज्ञप्ति को इन भाषाओं में पढ़ें: English , Urdu , हिन्दी , Assamese , Tamil , Telugu , Kannada