ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਤੇਲੰਗਾਨਾ ਵਿੱਚ ਸਮਾਰਟ ਗ੍ਰੀਨ ਐਕੁਆਕਲਚਰ ਫਾਰਮ ਐਂਡ ਰਿਸਰਚ ਇੰਸਟੀਟਿਊਟ ਅਤੇ ਇੱਕ ਅਤਿ-ਆਧੁਨਿਕ ਰੀ-ਸਰਕੁਲੇਟਰੀ ਐਕੁਆਕਲਚਰ ਸਿਸਟਮ (ਆਰਏਐਸ) ਸੁਵਿਧਾ ਦਾ ਉਦਘਾਟਨ ਕਰਨਗੇ।
ਸਮਾਰਟ ਗ੍ਰੀਨ ਐਕੁਆਕਲਚਰ ਨੇ ਹੈਦਰਾਬਾਦ ਦੀਆਂ ਜਲਵਾਯੂ ਸਥਿਤੀਆਂ ਵਿੱਚ ਪਹਿਲੀ ਕੀਮਤੀ ਕੋਲਡ-ਵਾਟਰ ਦੀ ਪ੍ਰਜਾਤੀ, ਰੇਨਬੋ ਟਰਾਊਟ ਦੀ ਸਫਲ ਖੇਤੀ ਕੀਤੀ।
प्रविष्टि तिथि:
04 JAN 2026 10:17AM by PIB Chandigarh
ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਅਤੇ ਪੰਚਾਇਤੀ ਰਾਜ ਮੰਤਰੀ, ਸ਼੍ਰੀ ਰਾਜੀਵ ਰੰਜਨ ਸਿੰਘ ਉਰਫ਼ ਲੱਲਨ ਸਿੰਘ 5 ਜਨਵਰੀ, 2026 ਨੂੰ ਹੈਦਰਾਬਾਦ, ਤੇਲੰਗਾਨਾ ਵਿੱਚ ਹੋਣ ਵਾਲੀ ਜਨਰਲ ਬਾਡੀ ਮੀਟਿੰਗ ਤੋਂ ਬਾਅਦ ਸਮਾਰਟ ਗ੍ਰੀਨ ਐਕੁਆਕਲਚਰ ਫਾਰਮ ਐਂਡ ਰਿਸਰਚ ਇੰਸਟੀਟਿਊਟ ਅਤੇ ਅਤਿ-ਆਧੁਨਿਕ ਰੀਸਰਕੁਲੇਟਰੀ ਐਕੁਆਕਲਚਰ ਸਿਸਟਮ (ਆਰਏਐਸ) ਸਹੂਲਤ ਦਾ ਉਦਘਾਟਨ ਕਰਨਗੇ।
ਸਮਾਰਟ ਗ੍ਰੀਨ ਐਕੁਆਕਲਚਰ ਲਿਮਿਟੇਡ ਨੇ ਭਾਰਤ ਦਾ ਪਹਿਲਾ ਵਪਾਰਕ ਟ੍ਰੋਪਿਕਲ ਰੀਸਰਕੁਲੇਟਰੀ ਐਕੁਆਕਲਚਰ ਸਿਸਟਮ (ਆਰਏਐਸ)-ਅਧਾਰਿਤ ਰੇਨਬੋ ਟਰਾਊਟ ਐਕੁਆਕਲਚਰ ਫਾਰਮ ਅਤੇ ਖੋਜ ਸੰਸਥਾ ਸਥਾਪਤ ਕੀਤੀ ਹੈ। ਇਹ ਭਾਰਤੀ ਐਕੁਆਕਲਚਰ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਤੇਲੰਗਾਨਾ ਦੇ ਰੰਗਾ ਰੈਡੀ ਜ਼ਿਲ੍ਹੇ ਦੇ ਕੰਦੂਕੁਰ ਮੰਡਲ ਵਿੱਚ ਸਥਿਤ, ਇਹ ਸੰਸਥਾ ਦਰਸਾਉਂਦੀ ਹੈ ਕਿ ਰੇਨਬੋ ਟਰਾਊਟ ਵਰਗੀਆਂ ਕੀਮਤੀ ਕੋਲਡ-ਵਾਟਰ ਦੀਆਂ ਕਿਸਮਾਂ ਨੂੰ ਸ਼ੁੱਧਤਾ ਇੰਜੀਨੀਅਰਿੰਗ, ਨਿਯੰਤਰਿਤ ਜੈਵਿਕ ਪ੍ਰਣਾਲੀਆਂ ਅਤੇ ਉੱਨਤ ਪਾਣੀ ਰੀਸਰਕੁਲੇਸ਼ਨ ਤਕਨਾਲੋਜੀਆਂ ਦੀ ਵਰਤੋਂ ਕਰਕੇ ਸਾਲ ਭਰ ਗਰਮ ਖੰਡੀ ਮੌਸਮ ਵਿੱਚ ਉਭਾਰਿਆ ਜਾ ਸਕਦਾ ਹੈ। ਇਹ ਪ੍ਰਾਪਤੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਇਸ ਧਾਰਨਾ ਨੂੰ ਉਲਟਾਉਂਦੀ ਹੈ ਕਿ ਉੱਚ-ਗੁਣਵੱਤਾ ਵਾਲੀਆਂ ਐਕੁਆਕਲਚਰ ਪ੍ਰਜਾਤੀਆਂ ਭੂਗੋਲਿਕ ਤੌਰ 'ਤੇ ਖਾਸ ਜਲਵਾਯੂ ਖੇਤਰਾਂ ਤੱਕ ਸੀਮਤ ਹਨ ਅਤੇ ਇਹ ਸਥਾਪਿਤ ਕਰਦੀ ਹੈ ਕਿ ਮੱਛੀ ਪਾਲਣ ਦੀ ਵਿਵਹਾਰਕਤਾ ਦਾ ਮੁੱਖ ਨਿਰਧਾਰਕ ਜਲਵਾਯੂ ਨਹੀਂ, ਸਗੋਂ ਤਕਨਾਲੋਜੀ ਹੈ।
ਇਹ ਪ੍ਰੋਜੈਕਟ ਇੱਕ ਵਿਵਹਾਰਿਕ ਸਿਖਲਾਈ ਅਤੇ ਪ੍ਰਦਰਸ਼ਨ ਪਲੈਟਫਾਰਮ ਵਜੋਂ ਕੰਮ ਕਰਦਾ ਹੈ ਜੋ ਨੌਜਵਾਨਾਂ ਨੂੰ ਉੱਨਤ ਮੱਛੀ ਪਾਲਣ ਪ੍ਰਣਾਲੀਆਂ, ਆਟੋਮੇਸ਼ਨ ਅਤੇ ਬਾਇਓ ਸੁਰੱਖਿਆ ਵਿੱਚ ਵਿਹਾਰਕ ਅਨੁਭਵ ਪ੍ਰਦਾਨ ਕਰਦਾ ਹੈ, ਜਿਸ ਨਾਲ ਮੱਛੀ ਪਾਲਣ ਖੇਤਰ ਵਿੱਚ ਮਨੁੱਖੀ ਪੂੰਜੀ ਮਜ਼ਬੂਤ ਹੁੰਦੀ ਹੈ।
ਭਾਰਤ ਸਰਕਾਰ ਨੇ ਦੇਸ਼ ਵਿੱਚ ਮੱਛੀ ਪਾਲਣ ਅਤੇ ਐਕੁਆਕਲਚਰ ਖੇਤਰ ਦੇ ਵਿਆਪਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਈ ਪਰਿਵਰਤਨਸ਼ੀਲ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। ਪਿਛਲੇ ਕੁਝ ਸਾਲਾਂ ਵਿੱਚ, ਇਸ ਖੇਤਰ ਵਿੱਚ ਕੇਂਦਰ ਸਰਕਾਰ ਦੇ ਨਿਵੇਸ਼ ਵਿੱਚ ਕਾਫ਼ੀ ਵਾਧਾ ਹੋਇਆ ਹੈ। 2015 ਵਿੱਚ ਇਸ ਪਹਿਲਕਦਮੀ ਦੀ ਸ਼ੁਰੂਆਤ ਤੋਂ ਲੈ ਕੇ, ਵੱਖ-ਵੱਖ ਯੋਜਨਾਵਾਂ ਅਧੀਨ ਕੁੱਲ ₹38,572 ਕਰੋੜ ਦੇ ਨਿਵੇਸ਼ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਾਂ ਐਲਾਨ ਕੀਤਾ ਗਿਆ ਹੈ।
ਕੋਲਡ ਵਾਟਰ ਮੱਛੀ ਪਾਲਣ ਵਿਆਪਕ ਮੱਛੀ ਪਾਲਣ ਖੇਤਰ ਦੇ ਅੰਦਰ ਇੱਕ ਗਤੀਸ਼ੀਲ ਅਤੇ ਉੱਚ-ਸੰਭਾਵੀ ਖੇਤਰ ਵਜੋਂ ਤੇਜ਼ੀ ਨਾਲ ਗਤੀ ਪਕੜ ਰਿਹਾ ਹੈ। ਉੱਚ-ਗੁਣਵੱਤਾ ਵਾਲੇ ਕੋਲਡ ਵਾਟਰ ਪ੍ਰਜਾਤੀਆਂ ਦੀ ਵਧਦੀ ਮਾਰਕੀਟ ਮੰਗ, ਘਰੇਲੂ ਅਤੇ ਨਿਰਯਾਤ ਮੌਕਿਆਂ ਦੇ ਵਿਸਥਾਰ, ਅਤੇ ਟਿਕਾਊ ਮੱਛੀ ਪਾਲਣ ਤਕਨਾਲੋਜੀਆਂ ਵਿੱਚ ਵੱਧ ਰਹੇ ਨਿਵੇਸ਼ ਦੁਆਰਾ ਪ੍ਰੇਰਿਤ, ਇਹ ਉਪ-ਖੇਤਰ ਪਹਾੜੀ ਅਤੇ ਉੱਚ-ਉਚਾਈ ਵਾਲੇ ਖੇਤਰਾਂ ਵਿੱਚ ਰੋਜ਼ੀ-ਰੋਟੀ ਪੈਦਾ ਕਰਨ ਅਤੇ ਆਰਥਿਕ ਵਿਕਾਸ ਵਿੱਚ ਇੱਕ ਪ੍ਰਮੁੱਖ ਯੋਗਦਾਨ ਪਾਉਣ ਵਾਲੇ ਵਜੋਂ ਉੱਭਰ ਰਿਹਾ ਹੈ।
ਟ੍ਰਾਊਟ ਫਾਰਮਿੰਗ ਭਾਰਤ ਦੇ ਮੱਛੀ ਪਾਲਣ ਖੇਤਰ ਦਾ ਇੱਕ ਉੱਚ-ਮੁੱਲ ਵਾਲਾ ਅਤੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਹਿੱਸਾ ਹੈ, ਜੋ ਮੁੱਖ ਤੌਰ 'ਤੇ ਹਿਮਾਲੀਅਨ ਅਤੇ ਪਹਾੜੀ ਰਾਜਾਂ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਵਿੱਚ ਕੇਂਦਰਿਤ ਹੈ, ਜੋ ਬਰਫ਼ ਨਾਲ ਭਰੀਆਂ ਧਾਰਾਵਾਂ ਅਤੇ ਨਦੀਆਂ ਤੋਂ ਠੰਡੇ, ਚੰਗੀ ਤਰ੍ਹਾਂ ਨਾਲ ਆਕਸੀਜਨ ਵਾਲੇ ਜਲ ਸਰੋਤਾਂ ਦਾ ਫਾਇਦਾ ਉਠਾਉਂਦੇ ਹਨ।
ਮੱਛੀ ਪਾਲਣ ਵਿਭਾਗ ਨੇ ਰੇਨਬੋ ਟ੍ਰਾਊਟ ਹੈਚਰੀਆਂ ਦੇ ਵਿਕਾਸ ਰਾਹੀਂ ਇਨ੍ਹਾਂ ਸਰੋਤਾਂ ਦੀ ਵਰਤੋਂ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ, ਜਿਸ ਨਾਲ ਮੱਛੀ ਉਤਪਾਦਨ ਵਿੱਚ ਕਾਫ਼ੀ ਵਾਧਾ ਹੋਇਆ ਹੈ ਅਤੇ ਸਥਾਨਕ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ। ਨਵੀਆਂ ਹੈਚਰੀਆਂ ਦੀ ਸਥਾਪਨਾ ਅਤੇ ਉੱਨਤ ਐਕੁਆਕਲਚਰ ਤਕਨੀਕਾਂ ਨੂੰ ਅਪਣਾਉਣ ਨਾਲ ਪ੍ਰਤੀ ਸਾਲ 1.4 ਮਿਲੀਅਨ ਟ੍ਰਾਊਟ ਸੀਡਜ ਦਾ ਉਤਪਾਦਨ ਹਾਸਲ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਉੱਤਰਾਖੰਡ ਨੇ ਜੀਵੰਤ ਗ੍ਰਾਮ ਸਕੀਮ ਤਹਿਤ ਟ੍ਰਾਊਟ ਮੱਛੀ ਉਪਲਬਧ ਕਰਾਉਣ ਲਈ ਇੰਡੋ-ਤਿੱਬਤੀ ਸਰਹੱਦੀ ਪੁਲਿਸ (ਆਈਟੀਬੀਪੀ) ਨਾਲ ਇੱਕ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ ਹਨ।
ਭਾਰਤ ਸਰਕਾਰ ਮੱਛੀ ਪਾਲਣ ਨੂੰ ਟੀਚਾਬੱਧ ਨਿਵੇਸ਼ਾਂ, ਤਕਨਾਲੋਜੀ ਅਪਣਾਉਣ ਅਤੇ ਸੰਸਥਾਗਤ ਸੁਧਾਰਾਂ ਰਾਹੀਂ ਇੱਕ ਰਣਨੀਤਕ ਵਿਕਾਸ ਇੰਜਣ ਵਜੋਂ ਨਿਰਣਾਇਕ ਤੌਰ 'ਤੇ ਉਤਸ਼ਾਹਿਤ ਕਰ ਰਹੀ ਹੈ। ਆਰਏਐੱਸ ਵਰਗੀਆਂ ਆਧੁਨਿਕ ਪ੍ਰਣਾਲੀਆਂ ਉੱਚ-ਮੁੱਲ ਵਾਲੇ ਮੱਛੀ ਪਾਲਣ ਪ੍ਰਜਾਤੀਆਂ ਦੀ ਵਿਭਿੰਨਤਾ, ਸਮਰੱਥਾ ਨਿਰਮਾਣ ਅਤੇ ਬੁਨਿਆਦੀ ਢਾਂਚੇ ਦੀ ਸਿਰਜਣਾ ਨੂੰ ਤਰਜੀਹ ਦੇ ਕੇ, ਸਰਕਾਰ ਇਸ ਖੇਤਰ ਨੂੰ ਇੱਕ ਨਿਰਵਾਹ-ਅਧਾਰਿਤ ਪ੍ਰਣਾਲੀ ਤੋਂ ਇੱਕ ਤਕਨਾਲੋਜੀ-ਸੰਚਾਲਿਤ, ਬਜ਼ਾਰ-ਅਧਾਰਿਤ ਪ੍ਰਣਾਲੀ ਵਿੱਚ ਬਦਲ ਰਹੀ ਹੈ। ਇਨ੍ਹਾਂ ਪਹਿਲਕਦਮੀਆਂ ਨਾਲ ਉਤਪਾਦਕਤਾ ਵਧੀ ਹੈ, ਕਿਸਾਨਾਂ ਦੀ ਆਮਦਨ ਵਧ ਰਹੀ ਹਨ, ਖੇਤਰੀ ਰੁਕਾਵਟਾਂ ਨੂੰ ਘਟ ਰਹੀਆਂ ਹਨ, ਅਤੇ ਭਾਰਤੀ ਮੱਛੀ ਪਾਲਣ ਨੂੰ ਵਧ ਰਹੀ ਘਰੇਲੂ ਮੰਗ ਅਤੇ ਉੱਭਰ ਰਹੇ ਨਿਰਯਾਤ ਮੌਕਿਆਂ ਨੂੰ ਇੱਕ ਟਿਕਾਊ ਅਤੇ ਸਕੇਲੇਬਲ ਤਰੀਕੇ ਨਾਲ ਪੂਰਾ ਕਰਨ ਲਈ ਤਿਆਰ ਹੋ ਰਿਹਾ ਹੈ।
ਇਸ ਤੋਂ ਇਲਾਵਾ, ਭਾਰਤ ਸਰਕਾਰ ਦੇ ਮੱਛੀ ਪਾਲਣ ਵਿਭਾਗ ਨੇ ਜੰਮੂ ਅਤੇ ਕਸ਼ਮੀਰ, ਲੱਦਾਖ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਠੰਡੇ ਪਾਣੀ ਦੇ ਮੱਛੀ ਪਾਲਣ ਕਲੱਸਟਰਾਂ ਦੇ ਵਿਕਾਸ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
*********
ਜੇਪੀ
(रिलीज़ आईडी: 2211700)
आगंतुक पटल : 4