ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਸ਼੍ਰੀ ਵਿਜੈ ਪੁਰਮ ਵਿੱਚ ਅੰਡੇਮਾਨ-ਨਿਕੋਬਾਰ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ ਦੀ 373 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ


ਸੈਲੂਲਰ ਜੇਲ੍ਹ ਵਿੱਚ ਸਥਾਪਿਤ ਵੀਰ ਸਾਵਰਕਰ ਜੀ ਦਾ ਸਮਾਰਕ ਅਤੇ ਪ੍ਰਜਵਲਿਤ ਮਸ਼ਾਲ ਪੂਰੇ ਵਿਸ਼ਵ ਵਿੱਚ ਸੁਤੰਤਰਤਾ ਸੈਨਾਨੀਆਂ ਦੇ ਸੰਘਰਸ਼, ਤਿਆਗ ਅਤੇ ਬਲੀਦਾਨ ਦਾ ਸੰਦੇਸ਼ ਦੇ ਰਹੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਅੰਡੇਮਾਨ-ਨਿਕੋਬਾਰ ਦੇ ਦ੍ਵੀਪਾਂ ਦੇ ਨਾਮ ‘ਸ਼ਹੀਦ’ ਅਤੇ ‘ਸਵਰਾਜ’ ਰੱਖ ਕੇ ਨੇਤਾਜੀ ਦਾ ਸਨਮਾਨ ਕੀਤਾ

ਜਿੱਥੇ ਸੁਤੰਤਰਤਾ ਸੈਨਾਨੀਆਂ ਨੇ ਪੀੜ੍ਹਾ ਨੂੰ ਸ਼ਕਤੀ ਅਤੇ ਤਸੀਹੇ ਨੂੰ ਆਜ਼ਾਦੀ ਦੇ ਸੰਕਲਪ ਵਿੱਚ ਬਦਲਿਆ, ਉਹ ਅੰਡੇਮਾਨ-ਨਿਕੋਬਾਰ ਹਰ ਭਾਰਤੀ ਲਈ ਤੀਰਥ ਸਥਾਨ ਹੈ

ਮੋਦੀ ਸਰਕਾਰ ਅੰਡੇਮਾਨ-ਨਿਕੋਬਾਰ ਨੂੰ ਅੰਤਰਰਾਸ਼ਟਰੀ ਸਕੂਬਾ ਡਾਈਵਿੰਗ ਡੈਸਟੀਨੇਸ਼ਨ ਬਣਾ ਰਹੀ ਹੈ

ਗ੍ਰੇਟ ਨਿਕੋਬਾਰ ਪ੍ਰੋਜੈਕਟ ਨਾਲ ਇਹ ਦ੍ਵੀਪ ਗਲੋਬਲ ਕਾਰਗੋ ਹੱਬ, ਟੂਰਿਜ਼ਮ ਸੈਂਟਰ ਅਤੇ ਭਾਰਤ ਦੀ ਰਣਨੀਤਕ ਸੁਰੱਖਿਆ ਦਾ ਇੱਕ ਅਤਿਅੰਤ ਮਹੱਤਵਪੂਰਨ ਥੰਮ੍ਹ ਬਣੇਗਾ

ਅੰਡੇਮਾਨ-ਨਿਕੋਬਾਰ ਦ੍ਵੀਪ ਸਮੂਹ ਸਾਡੀ ਪ੍ਰਭੂਸੱਤਾ, ਸਮੁੰਦਰੀ ਸ਼ਕਤੀ ਅਤੇ ਆਰਥਿਕ ਗਤੀਵਿਧੀਆਂ ਦਾ ਕੇਂਦਰ ਬਣ ਰਿਹਾ ਹੈ

ਮੋਦੀ ਸਰਕਾਰ ਅੰਡੇਮਾਨ-ਨਿਕੋਬਾਰ ਵਿੱਚ ਵਾਤਾਵਰਣ ਦੀ ਰੱਖਿਆ ਕਰਦੇ ਹੋਏ ਵਿਰਾਸਤ ਦੀ ਸੰਭਾਲ ਕਰਕੇ ਇਸ ਨੂੰ ਵਿਕਸਿਤ ਭਾਰਤ ਵਿੱਚ ਕੰਟ੍ਰੀਬਿਊਟਰ ਬਣਾ ਰਹੀ ਹੈ

ਪਿਛਲੀ ਸਰਕਾਰ ਅੰਡੇਮਾਨ-ਨਿਕੋਬਾਰ ਨੂੰ ਦੇਸ਼ ਦੇ ਖਜ਼ਾਨੇ ‘ਤੇ ਬੋਝ ਮੰਨਦੀ ਸੀ, ਮੋਦੀ ਸਰਕਾਰ ਵਿੱਚ ਇਹ ਦੇਸ਼ ਦੇ ਖਜ਼ਾਨੇ ਵਿੱਚ ਯੋਗਦਾਨ ਪਾਵੇਗਾ

ਸ਼੍ਰੀ ਵਿਜੈ ਪੁਰਮ ਨਗਰ ਪਾਲਿਕਾ ਕੌਂਸਲ ਦੁਆਰਾ 98% ਘਰਾਂ ਤੋਂ ਕੂੜਾ ਇਕੱਠਾ ਕੀਤਾ ਜਾਣਾ ਸਵੱਛ ਭਾਰਤ ਮਿਸ਼ਨ ਦੀ ਇਤਿਹਾਸਿਕ ਸਫ਼ਲਤਾ ਹੈ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸ਼੍ਰੀ ਵਿਜੈ ਪੁਰਮ ਵਿੱਚ ਤਿੰਨ ਨਵੇਂ ਕਾਨੂੰਨਾਂ ‘ਤੇ ਅਧਾਰਿਤ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ

प्रविष्टि तिथि: 03 JAN 2026 7:45PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਸ਼੍ਰੀ ਵਿਜੈ ਪੁਰਮ ਵਿੱਚ ਅੰਡੇਮਾਨ ਅਤੇ ਨਿਕੋਬਾਰ ਸਰਕਾਰ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ‘ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ, ਸ਼੍ਰੀ ਬੰਦੀ ਸੰਜੈ ਕੁਮਾਰ, ਅੰਡੇਮਾਨ ਅਤੇ ਨਿਕੋਬਾਰ ਦੇ ਪ੍ਰਸ਼ਾਸਕ ਐਡਮਿਰਲ (ਸੇਵਾਮੁਕਤ) ਸ਼੍ਰੀ ਡੀ ਕੇ ਜੋਸ਼ੀ ਅਤੇ ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਗੋਵਿੰਦ ਮੋਹਨ ਸਮੇਤ ਕਈ ਪਤਵੰਤੇ ਮੌਜੂਦ ਸਨ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸ਼੍ਰੀ ਵਿਜੈ ਪੁਰਮ ਵਿੱਚ ਤਿੰਨ ਨਵੇਂ ਕਾਨੂੰਨਾਂ ‘ਤੇ ਅਧਾਰਿਤ ਪ੍ਰਦਰਸ਼ਨੀ ਦਾ ਉਦਘਾਟਨ  ਵੀ ਕੀਤਾ।

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਧਰਤੀ ‘ਤੇ ਅੰਗ੍ਰੇਜ਼ਾਂ ਦੁਆਰਾ ਬਣਾਈ ਗਈ ਸੈਲੂਲਰ ਜੇਲ੍ਹ ਵਿੱਚ ਆਜ਼ਾਦੀ ਦੇ ਲਈ ਸੰਘਰਸ਼ ਕਰਨ ਵਾਲੇ ਕਈ ਬਲੀਦਾਨੀ ਸੁਤੰਤਰਤਾ ਸੈਨਾਨੀਆਂ ਨੇ ਆਪਣੇ ਜੀਵਨ ਦਾ ਲੰਬਾ ਸਮਾਂ ਕਟਿਆ। ਉਨ੍ਹਾਂ ਨੇ ਕਿਹਾ ਕਿ ਕਈ ਲੋਕਾਂ ਨੇ ਇੱਥੇ ਦਮ ਤੋੜ ਕੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਨੂੰ ਮਜ਼ਬੂਤੀ ਦਿੱਤੀ ਅਤੇ ਕਈ ਵੀਰ ਇੱਥੇ ਫਾਂਸੀ ਦੇ ਤਖਤੇ ‘ਤੇ ਲਟਕਾ ਦਿੱਤੇ ਗਏ। ਉਨ੍ਹਾਂ ਨੇ ਕਿਹਾ ਕਿ ਅੱਜ ਸੈਲੂਲਰ ਜੇਲ੍ਹ ਵਿੱਚ ਬਣਿਆ ਵੀਰ ਸਾਵਰਕਰ ਦਾ ਸਮਾਰਕ ਅਤੇ ਪ੍ਰਜਵਲਿਤ ਮਸ਼ਾਲ ਪੂਰੀ ਦੁਨੀਆ ਨੂੰ ਦੱਸ ਰਹੀ ਹੈ ਕਿ ਇੱਥੇ ਕਈ ਮਹਾਨ ਆਤਮਾਵਾਂ ਨੇ ਆਪਣਾ ਬਲੀਦਾਨ ਦਿੱਤਾ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ ਨੇਤਾਜੀ ਸੁਭਾਸ਼ ਚੰਦ੍ਰ ਬੋਸ ਨੇ ਸਭ ਤੋਂ ਪਹਿਲਾਂ ਆਜ਼ਾਦ ਭਾਰਤ ਦੀ ਇਸ ਧਰਤੀ ‘ਤੇ ਝੰਡਾ ਲਹਿਰਾਈਆ ਸੀ ਅਤੇ ਉਨ੍ਹਾਂ ਦੀ ਯਾਦ ਅਤੇ ਉਨ੍ਹਾਂ ਦੇ ਸਨਮਾਨ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਦੋ ਦ੍ਵੀਪਾਂ ਦੇ ਨਾਮ ਸ਼ਹੀਦ ਅਤੇ ਸਵਰਾਜ ਰੱਖਣ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਸ ਦ੍ਵੀਪ ਸਮੂਹ ‘ਤੇ ਹਰ ਦ੍ਵੀਪ ਨੂੰ ਸੁਤੰਤਰਤਾ ਸੰਗ੍ਰਾਮ ਦੇ ਨਾਇਕਾਂ ਦਾ ਨਾਮ ਦੇਣ ਦਾ ਕੰਮ ਕੀਤਾ ਹੈ। ਉਨਾਂ ਨੇ ਕਿਹਾ ਕਿ ਇਹ ਧਰਤੀ ਆਜ਼ਾਦ ਭਾਰਤ ਦੇ ਹਰ ਨਾਗਰਿਕ ਲਈ ਇੱਕ ਤੀਰਥ ਸਥਾਨ ਹੈ, ਕਿਉਂਕਿ ਇੱਥੇ ਸਾਡੇ ਸੁਤੰਤਰਤਾ ਸੈਨਾਨੀਆਂ ਨੇ ਪੀੜ੍ਹਾ ਨੂੰ ਸ਼ਕਤੀ, ਇਕਾਂਤ ਨੂੰ ਸੰਕਲਪ ਅਤੇ ਤਸੀਹੇ ਨੂੰ ਆਜ਼ਾਦੀ ਤੱਕ ਸਹਿਣ ਕਰਕੇ ਸੁਤੰਤਰਤਾ ਪ੍ਰਾਪਤ ਕੀਤੀ ਸੀ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਦ੍ਵੀਪ ਸਮੂਹ ਨੂੰ ਰਣਨੀਤਕ ਸ਼ਕਤੀ ਦੇ ਰੂਪ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀ ਸਰਕਾਰ ਅੰਡੇਮਾਨ-ਨਿਕੋਬਾਰ ਨੂੰ ਦੇਸ਼ ਦੇ ਖਜ਼ਾਨੇ ‘ਤੇ ਬੋਝ ਮੰਨਦੀ ਸੀ, ਮੋਦੀ ਸਰਕਾਰ ਵਿੱਚ ਇਹ ਦੇਸ਼ ਦੇ ਖਜ਼ਾਨੇ ਵਿੱਚ ਯੋਗਦਾਨ ਪਾਵੇਗੀ। ਉਨ੍ਹਾਂ ਨੇ ਕਿਹਾ ਕਿ ਪਿਛਲੇ 11 ਵਰ੍ਹਿਆਂ ਵਿੱਚ ਆਇਆ ਇਹ ਬਦਲਾਅ ਦੇਸ਼ ਦੇ ਕਣ-ਕਣ ਨੂੰ ਭਾਰਤ ਮਾਤਾ ਮੰਨ ਕੇ ਉਸ ਨੂੰ ਸਮਰਪਿਤ ਰਹਿਣ ਦੇ ਸੰਕਲਪ ਦਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਤਹਿਤ ਅੱਜ ਇੱਥੇ ਨੌ ਵੱਡੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਹੋਇਆ ਅਤੇ 2 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਇੱਕ ਹੀ ਦਿਨ ਵਿੱਚ 373 ਕਰੋੜ ਰੁਪਏ ਦੇ ਵਿਕਾਸ ਦੇ ਤੋਹਫ਼ੇ ਇਸ ਦ੍ਵੀਪ ਸਮੂਹ ਨੂੰ ਮਿਲੇ ਹਨ। ਸ਼੍ਰੀ ਸ਼ਾਹ ਨੇ ਕਿਹਾ  ਕਿ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਵਿੱਚ 229 ਕਰੋੜ ਦੀ ਲਾਗਤ ਵਾਲਾ ਏਕੀਕ੍ਰਿਤ ਕਮਾਂਡ ਅਤੇ ਕੰਟਰੋਲ ਸੈਂਟਰ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ 33 ਕਰੋੜ ਦੀ ਲਾਗਤ ਨਾਲ ਜ਼ਿਲ੍ਹਾ ਹਸਪਤਾਲ ਫੇਜ਼-1 ਦਾ ਉਦਘਾਟਨ, ਫੋਰੈਂਸਿਕ ਸਾਇੰਸ ਲੈਬ ਦਾ ਉਦਘਾਟਨ ਅਤੇ 50 ਕਰੋੜ ਰੁਪਏ ਦੀ ਲਾਗਤ ਨਾਲ 6 ਹੋਰ ਯੋਜਨਾਵਾਂ ਦਾ ਉਦਘਾਟਨ ਹੋਇਆ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਰਾਹੀਂ ਸਾਡੇ ਦ੍ਵੀਪ ਸਮੂਹਾਂ ਦੇ ਵਿਕਾਸ ਦੇ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੋ ਰਹੀ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅੱਜ ਇੱਥੇ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦਾ ਪਰਿਚੈ ਦੇਣ ਵਾਲੀ ਇੱਕ ਪ੍ਰਦਰਸ਼ਨੀ ਦੀ ਵੀ ਸ਼ੁਰੂਆਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਲੋਕਾਂ ਨੂੰ ਇਸ ਪ੍ਰਦਰਸ਼ਨੀ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਆਉਣ ਵਾਲੇ ਬੁਨਿਆਦੀ ਬਦਲਾਵਾਂ ਅਤੇ ਤਕਨੀਕ ਨੂੰ ਮਿਲਣ ਵਾਲੇ ਕਾਨੂੰਨੀ ਅਧਾਰ ਬਾਰੇ ਜਾਣਕਾਰੀ ਮਿਲ ਸਕੇ। ਉਨ੍ਹਾਂ ਨੇ ਕਿਹਾ ਕਿ ਇੱਥੋਂ ਦੇ ਸਾਰੇ ਵਕੀਲਾਂ, ਯੁਵਾ ਵਿਦਿਆਰਥੀਆਂ, ਖਾਸ ਕਰਕੇ ਮਹਿਲਾਵਾਂ, ਨੂੰ ਇਸ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਦੇਸ਼ ਭਰ ਵਿੱਚ ਗ਼ੁਲਾਮੀ ਦੀਆਂ ਨਿਸ਼ਾਨੀਆਂ ਤੋਂ ਮੁਕਤੀ ਪਾਉਣ ਦਾ ਅਭਿਆਨ ਸ਼ੁਰੂ ਕੀਤਾ ਹੈ ਅਤੇ ਇਸ ਲਈ ਨੇਤਾਜੀ ਦੇ ਨਾਮ ‘ਤੇ ਪੋਰਟ ਬਲੇਅਰ ਦਾ ਨਾਮਕਰਣ ਵਿਜੈ ਪੁਰਮ ਅਤੇ ਸਾਡੇ ਵੀਰ ਸੈਨਾਨੀਆਂ ਦੇ ਨਾਮ ‘ਤੇ ਦ੍ਵੀਪਾਂ ਦਾ ਨਾਮ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਅੰਡੇਮਾਨ ਨਿਕੋਬਾਰ ਦ੍ਵੀਪ ਸਮੂਹ ਇੱਕ ਤਰ੍ਹਾਂ ਨਾਲ ਸਾਡੀ ਸੁਤੰਤਰਤਾ, ਪ੍ਰਭੂਸੱਤਾ, ਸਮੁੰਦਰੀ ਸ਼ਕਤੀ ਅਤੇ ਆਰਥਿਕ ਗਤੀਵਿਧੀਆਂ ਦਾ ਕੇਂਦਰ ਬਣ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੰਡੇਮਾਨ ਨਿਕੋਬਾਰ ਵਿੱਚ ਇੱਕ ਹੋਰ ਜਿੱਥੇ ਬਲੂ ਇਕੌਨਮੀ ਅਤ ਟੂਰਿਜ਼ਮ ਲਈ ਅਪਾਰ ਸੰਭਾਵਨਾਵਾਂ ਹਨ, ਉੱਥੇ ਹੀ ਆਜ਼ਾਦੀ ਦੇ ਅੰਦੋਲਨ ਦੀ ਇੱਕ ਅਮੂਰਤ ਪ੍ਰਤੀਕ੍ਰਿਤੀ ਦੇ ਰੂਪ ਵਿੱਚ ਹਰ ਪ੍ਰਦੇਸ਼ ਦੇ ਸੁਤੰਤਰਤਾ ਸੈਨਾਨੀਆਂ ਦੀ ਯਾਦ ਵੀ ਇੱਥੇ ਦੇਖੀ ਜਾ ਸਕਦੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਵਿਰਾਸਤ ਨੂੰ ਗੁਆਏ ਬਿਨਾ ਵਾਤਾਵਰਣ ਨੂੰ ਸੁਰੱਖਿਅਤ ਅਤੇ ਸੁਰੱਖਿਆ ਨੂੰ ਮਜ਼ਬੂਤ ਰੱਖਦੇ ਹੋਏ ਇਸ ਦ੍ਵੀਪ ਸਮੂਹ ਨੂੰ ਪੂਰਨ ਵਿਕਸਿਤ ਭਾਰਤ ਦਾ ਹਿੱਸਾ ਬਣਾਉਣ ਦੇ ਪ੍ਰਤੀ ਵਚਨਬੱਧ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਟੂਰਿਜ਼ਮ ਹੋਵੇ ਜਾਂ ਵਾਤਾਵਰਣ, ਮੱਛੀ ਪਾਲਣ ਹੋਵੇ ਜਾਂ ਖੇਤੀਬਾੜੀ, MSME ਹੋਵੇ ਜਾਂ ਸਵੱਛ ਊਰਜਾ, ਹਰ ਖੇਤਰ ਵਿੱਚ ਵਿਕਾਸ ਦੀ ਸ਼ੁਰੂਆਤ ਇੱਥੇ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਗ੍ਰੇਟ ਨਿਕੋਬਾਰ ਵਿੱਚ ਆਉਣ ਵਾਲਾ ਪ੍ਰੋਜੈਕਟ ਪੂਰੇ ਵਿਸ਼ਵ ਦੇ ਨਕਸ਼ੇ ‘ਤੇ ਅੰਡੇਮਾਨ ਨਿਕੋਬਾਰ ਨੂੰ ਇੱਕ ਮਹੱਤਵਪੂਰਨ ਵਪਾਰਕ ਸਥਾਨ ਅਤੇ ਰਣਨੀਤਕ ਸੁਰੱਖਿਆ ਦਾ ਕੇਂਦਰ ਬਣਾਏਗਾ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਪੂਰਾ ਹੋਣ ਦੇ ਇੱਕ ਦਹਾਕੇ ਬਾਅਦ ਇਹ ਸਥਾਨ ਦੁਨੀਆ ਦੇ ਸਭ ਤੋਂ ਵੱਧ ਟੂਰਿਸਟਾਂ ਦੁਆਰਾ ਦੌਰਾ ਕੀਤੇ ਜਾਣ ਵਾਲਾ ਸਥਾਨ ਬਣ ਜਾਵੇਗਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਕੂਬਾ ਡਾਈਵਿੰਗ ਦੇ ISO ਮਾਪਦੰਡਾਂ ਦੇ ਅਨੁਸਾਰ ਅੰਡੇਮਾਨ ਨਿਕੋਬਾਰ ਨੂੰ ਅਪਗ੍ਰੇਡ ਕਰ ਕੇ ਅਸੀਂ ਇਸ ਨੂੰ ਵਿਸ਼ਵਵਿਆਪੀ ਸਕੂਬਾ ਅਤੇ ਐਡਵੈਂਚਰ ਵਾਟਰ ਸਪੋਰਟਸ ਦੀ ਮੰਜ਼ਿਲ ਬਣਾਉਣ ਦੀ ਦਿਸ਼ਾ ਵਿੱਚ ਕਈ ਕਦਮ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੀ ਏਕ ਪੇੜ ਮਾਂ ਕੇ ਨਾਮ ਅਪੀਲ ਦੇ ਤਹਿਤ ਇੱਥੇ 24 ਲੱਖ ਰੁੱਖ ਲਗਾ ਕੇ ਅਸੀਂ ਵਾਤਾਵਰਣ ਦੀ ਵੀ ਚਿੰਤਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਵਿਜੈਪੁਰਮ ਨਗਰ ਪਾਲਿਕਾ ਪਰਿਸ਼ਦ ਦੁਆਰਾ 98% ਘਰਾਂ ਤੋਂ ਕੂੜਾ ਇਕੱਠਾ ਕੀਤਾ ਜਾਣਾ ਸਵੱਛ ਭਾਰਤ ਮਿਸ਼ਨ ਦੀ ਇਤਿਹਾਸਿਕ ਸਫ਼ਲਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਦੁਨੀਆ ਦਾ 11ਵੇਂ ਤੋਂ ਚੌਥੇ ਨੰਬਰ ਦਾ ਅਰਥਤੰਤਰ ਬਣ ਗਿਆ ਹੈ ਅਤੇ 2 ਹੀ ਵਰ੍ਹਿਆਂ ਵਿੱਚ ਅਸੀਂ ਤੀਸਰੇ ਸਥਾਨ ‘ਤੇ ਪਹੁੰਚ ਜਾਣਗੇ।

ਸ਼੍ਰੀ ਸ਼ਾਹ ਨੇ ਕਿਹਾ ਕਿ ਦੇਸ਼ ਵਿੱਚ ਆਰਥਿਕ ਵਿਕਾਸ ਹੋ ਰਿਹਾ ਹੈ, ਅਸੀਂ ਦੁਨੀਆ ਦੇ ਉਤਪਾਦਨ ਦਾ ਹੱਬ ਬਣ ਰਹੇ ਹਨ, ਦੇਸ਼ ਸੁਰੱਖਿਅਤ ਹੋ ਰਿਹਾ ਹੈ ਅਤੇ ਪਰੰਪਰਾਵਾਂ ਨੂੰ ਮੁੜ ਸੁਰਜੀਤ ਕਰ ਕੇ ਆਪਣੇ ਸੱਭਿਆਚਾਰ ਅਤੇ ਇਤਿਹਾਸ ਦੇ ਅਧਾਰ ‘ਤੇ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਦੇ ਲੋਕਾਂ ਨੇ ਹਰ ਖੇਤਰ ਵਿੱਚ ਕਈ ਤਰ੍ਹਾਂ ਦੇ ਪਰਿਵਰਤਨ ਕਰਕੇ ਸਰਬਪੱਖੀ ਵਿਕਾਸ ਦਾ ਨਵਾਂ ਅਧਿਆਏ ਸ਼ੁਰੂ ਕਰਨ ਦਾ ਕੰਮ ਕੀਤਾ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਸੰਕਲਪ ਲਿਆ ਹੈ ਅਤੇ ਦੇਸ਼ ਦੀ 130 ਕਰੋੜ ਜਨਤਾ ਨੂੰ ਸੰਕਲਪ ਦਿਵਾਇਆ ਹੈ ਕਿ ਆਜ਼ਾਦੀ ਦੀ ਸ਼ਤਾਬਦੀ ਦੇ ਸਮੇਂ ਹਰ ਖੇਤਰ ਵਿੱਚ ਭਾਰਤ ਵਿਸ਼ਵ ਵਿੱਚ ਨੰਬਰ ਵਨ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਟੀਚੇ ਦੀ ਪ੍ਰਾਪਤੀ ਦੇ ਲਈ ਆਤਮਨਿਰਭਰ ਭਾਰਤ ਅਤੇ ਭਾਰਤੀਆਂ ਦੇ ਲਈ ਸਵਦੇਸ਼ੀ ਵਸਤੂਆਂ ਦੀ ਵਰਤੋਂ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਵਿਕਸਿਤ ਰਾਸ਼ਟਰ ਬਣਨ ਦੇ ਲਈ ਹਰ ਖੇਤਰ ਵਿੱਚ ਆਤਮਨਿਰਭਰ ਬਣਨਾ ਹੋਵੇਗਾ ਅਤੇ ਹਰ ਭਾਰਤੀ ਨੂੰ ਸਵਦੇਸ਼ੀ ਵਸਤੂਆਂ ਦੀ ਵਰਤੋਂ ਦਾ ਸੰਕਲਪ ਵੀ ਲੈਣਾ ਹੋਵੇਗਾ।

*****

ਆਰਕੇ/ਆਰਆਰ/ਪੀਆਰ/ਪੀਐੱਸ


(रिलीज़ आईडी: 2211549) आगंतुक पटल : 4
इस विज्ञप्ति को इन भाषाओं में पढ़ें: English , Urdu , Marathi , हिन्दी , Gujarati , Kannada , Malayalam