ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਫੁੱਲਾਂ ਦੀ ਨੁਮਾਇਸ਼ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਸਿਰਜਣਾਮਿਕਤਾ, ਸਥਿਰਤਾ ਅਤੇ ਭਾਈਚਾਰਕ ਭਾਵਨਾ ਦਾ ਜਸ਼ਨ ਦੱਸਿਆ
प्रविष्टि तिथि:
02 JAN 2026 3:45PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਿਰਜਣਾਮਿਕਤਾ, ਸਥਿਰਤਾ ਅਤੇ ਭਾਈਚਾਰਕ ਭਾਗੀਦਾਰੀ ਨੂੰ ਇਕੱਠਾ ਕਰਨ ਵਿੱਚ ਅਹਿਮਦਾਬਾਦ ਫੁੱਲਾਂ ਦੀ ਨੁਮਾਇਸ਼ ਦੀ ਜ਼ਿਕਰਯੋਗ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਆਯੋਜਨ ਸ਼ਹਿਰ ਦੀ ਜੀਵੰਤ ਭਾਵਨਾ ਅਤੇ ਕੁਦਰਤ ਪ੍ਰਤੀ ਅਟੁੱਟ ਪਿਆਰ ਨੂੰ ਖ਼ੂਬਸੂਰਤ ਤਰੀਕੇ ਨਾਲ ਪ੍ਰਦਰਸ਼ਿਤ ਕਰਦਾ ਹੈ।
ਨੁਮਾਇਸ਼ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਫੁੱਲਾਂ ਦੇ ਸ਼ੋਅ ਦੀ ਸ਼ਾਨ ਅਤੇ ਕਲਪਨਾ ਹਰ ਸਾਲ ਕਿਵੇਂ ਵਧ ਰਹੀ ਹੈ, ਜੋ ਕਿ ਅਹਿਮਦਾਬਾਦ ਦੀ ਸਭਿਆਚਾਰਕ ਅਮੀਰੀ ਅਤੇ ਵਾਤਾਵਰਨ ਚੇਤਨਾ ਦਾ ਪ੍ਰਤੀਕ ਬਣ ਗਈ ਹੈ।
ਸ਼੍ਰੀ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਵੱਲੋਂ ਐੱਕਸ 'ਤੇ ਕੀਤੀ ਗਈ ਪੋਸਟ ਦਾ ਜਵਾਬ ਦਿੰਦੇ ਹੋਏ ਕਿਹਾ:
“ਅਹਿਮਦਾਬਾਦ ਫੁੱਲਾਂ ਦੀ ਨੁਮਾਇਸ਼ ਸਿਰਜਣਾਮਿਕਤਾ, ਸਥਿਰਤਾ ਅਤੇ ਭਾਈਚਾਰਕ ਭਾਗੀਦਾਰੀ ਨੂੰ ਇਕੱਠਾ ਕਰਦੀ ਹੈ, ਨਾਲ ਹੀ ਸ਼ਹਿਰ ਦੀ ਜੀਵੰਤ ਭਾਵਨਾ ਅਤੇ ਕੁਦਰਤ ਦੇ ਪ੍ਰਤੀ ਪਿਆਰ ਨੂੰ ਖ਼ੂਬਸੂਰਤੀ ਨਾਲ ਪ੍ਰਦਰਸ਼ਿਤ ਕਰਦੀ ਹੈ। ਇਹ ਵੀ ਸ਼ਲਾਘਾਯੋਗ ਹੈ ਕਿ ਸਾਲਾਂ ਤੋਂ ਇਸ ਫੁੱਲਾਂ ਦੀ ਨੁਮਾਇਸ਼ ਦਾ ਪੱਧਰ ਅਤੇ ਕਲਪਨਾ ਕਿੰਨੀ ਵਧੀ ਹੈ।”
"ਅਹਿਮਦਾਬਾਦ ਦਾ ਫੁੱਲਾਂ ਦੀ ਨੁਮਾਇਸ਼ ਹਰ ਇੱਕ ਦਾ ਮਨ ਮੋਹ ਲੈਣ ਵਾਲੀ ਹੈ! ਇਹ ਸਿਰਜਣਾਮਿਕਤਾ ਦੇ ਨਾਲ-ਨਾਲ ਜਨਤਕ ਭਾਗੀਦਾਰੀ ਦੀ ਸ਼ਾਨਦਾਰ ਉਦਾਹਰਣ ਹੈ। ਇਸ ਨਾਲ ਸ਼ਹਿਰ ਦੀ ਜੀਵੰਤ ਭਾਵਨਾ ਦੇ ਨਾਲ ਹੀ ਕੁਦਰਤ ਨਾਲ ਉਸਦੀ ਨੇੜਤਾ ਵੀ ਖ਼ੂਬਸੂਰਤੀ ਨਾਲ ਪ੍ਰਦਰਸ਼ਿਤ ਹੋ ਰਹੀ ਹੈ। ਇੱਥੇ ਇਹ ਦੇਖਣਾ ਵੀ ਉਤਸ਼ਾਹ ਨਾਲ ਭਰ ਦਿੰਦਾ ਹੈ ਕਿ ਕਿਵੇਂ ਇਸ ਫੁੱਲਾਂ ਦੀ ਨੁਮਾਇਸ਼ ਦਾ ਪੱਧਰ ਅਤੇ ਕਲਪਨਾ ਹਰ ਸਾਲ ਲਗਾਤਾਰ ਵਧਦੀ ਜਾ ਰਹੀ ਹੈ। ਇਸ ਫੁੱਲਾਂ ਦੀ ਨੁਮਾਇਸ਼ ਦੀਆਂ ਕੁਝ ਦਿਲਕਸ਼ ਤਸਵੀਰਾਂ..."
************
ਐੱਮਜੇਪੀਐੱਸ/ ਐੱਸਆਰ
(रिलीज़ आईडी: 2210844)
आगंतुक पटल : 7
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Bengali
,
Bengali-TR
,
Manipuri
,
Gujarati
,
Tamil
,
Telugu
,
Kannada
,
Malayalam