ਰੱਖਿਆ ਮੰਤਰਾਲਾ
ਏਅਰ ਮਾਰਸ਼ਲ ਨਾਗੇਸ਼ ਕਪੂਰ ਐੱਸਵਾਈਐੱਸਐੱਮ ਪੀਵੀਐੱਸਐੱਮ ਏਵੀਐੱਸਐੱਮ ਵੀਐੱਮ ਨੇ ਭਾਰਤੀ ਹਵਾਈ ਸੈਨਾ ਦੇ ਏਅਰ ਸਟਾਫ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲਿਆ
प्रविष्टि तिथि:
01 JAN 2026 3:14PM by PIB Chandigarh
ਏਅਰ ਮਾਰਸ਼ਲ ਨਾਗੇਸ਼ ਕਪੂਰ ਐੱਸਵਾਈਐੱਸਐੱਮ ਪੀਵੀਐੱਸਐੱਮ ਏਵੀਐੱਸਐੱਮ ਵੀਐੱਮ ਨੇ 01 ਜਨਵਰੀ 2026 ਨੂੰ ਭਾਰਤੀ ਹਵਾਈ ਸੈਨਾ ਦੇ ਉਪ-ਮੁਖੀ ਵਜੋਂ ਅਹੁਦਾ ਸੰਭਾਲਿਆ।
ਏਅਰ ਮਾਰਸ਼ਲ ਨੇ ਦਸੰਬਰ 1985 ਵਿੱਚ ਨੈਸ਼ਨਲ ਡਿਫੈਂਸ ਅਕੈਡਮੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ 06 ਦਸੰਬਰ 1986 ਨੂੰ ਫਲਾਇੰਗ ਬ੍ਰਾਂਚ ਦੇ ਲੜਾਕੂ ਖੇਤਰ ਵਿੱਚ ਭਾਰਤੀ ਹਵਾਈ ਸੈਨਾ ਵਿੱਚ ਕਮਿਸ਼ਨਡ ਹੋਏ। ਉਹ ਇੱਕ ਤਜ਼ਰਬੇਕਾਰ ਲੜਾਕੂ ਪਾਇਲਟ, ਇੱਕ ਯੋਗ ਫਲਾਇੰਗ ਇੰਸਟ੍ਰਕਟਰ ਅਤੇ ਇੱਕ ਫਾਈਟਰ ਕੌਂਬੈਟ ਲੀਡਰ ਹਨ। ਆਪਣੇ ਸ਼ਾਨਦਾਰ ਉਡਾਣ ਕਰੀਅਰ ਦੌਰਾਨ, ਉਨ੍ਹਾਂ ਨੇ ਮਿਗ-21 ਅਤੇ ਮਿਗ-29 ਦੇ ਸਾਰੇ ਵੈਰੀਐਂਟਸ ਨੂੰ ਉਡਾਇਆ ਹੈ ਅਤੇ ਵੱਖ-ਵੱਖ ਲੜਾਕੂ ਅਤੇ ਟ੍ਰੇਨਰ ਜਹਾਜ਼ਾਂ 'ਤੇ 3400 ਘੰਟਿਆਂ ਤੋਂ ਵੱਧ ਉਡਾਣ ਦਾ ਤਜ਼ਰਬਾ ਹਾਸਲ ਕੀਤਾ ਹੈ।
ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਅਤੇ ਨੈਸ਼ਨਲ ਡਿਫੈਂਸ ਕਾਲਜ ਦੇ ਸਾਬਕਾ ਵਿਦਿਆਰਥੀ, ਏਅਰ ਮਾਰਸ਼ਲ ਨੇ 39 ਵਰ੍ਹਿਆਂ ਤੋਂ ਵੱਧ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ ਅਤੇ ਕਮਾਂਡ, ਸੰਚਾਲਨ, ਨਿਰਦੇਸ਼ਕ ਅਤੇ ਸਟਾਫ ਨਿਯੁਕਤੀਆਂ ਦੇ ਇੱਕ ਵਿਸ਼ਾਲ ਸਪੈਕਟ੍ਰਮ ਨੂੰ ਸੰਭਾਲਿਆ ਹੈ। ਉਨ੍ਹਾਂ ਦੇ ਕਾਰਜਕਾਲ ਵਿੱਚ ਕੇਂਦਰੀ ਸੈਕਟਰ ਵਿੱਚ ਇੱਕ ਲੜਾਕੂ ਸਕੁਐਡਰਨ ਦਾ ਕਮਾਂਡਿੰਗ ਅਫਸਰ, ਪੱਛਮੀ ਸੈਕਟਰ ਵਿੱਚ ਇੱਕ ਫਲਾਇੰਗ ਬੇਸ ਦਾ ਸਟੇਸ਼ਨ ਕਮਾਂਡਰ ਅਤੇ ਇੱਕ ਪ੍ਰਮੁੱਖ ਏਅਰ ਬੇਸ ਦਾ ਏਅਰ ਅਫਸਰ ਕਮਾਂਡਿੰਗ ਸ਼ਾਮਲ ਹਨ। ਉਨ੍ਹਾਂ ਦੀਆਂ ਨਿਰਦੇਸ਼ਕ ਨਿਯੁਕਤੀਆਂ ਵਿੱਚ ਏਅਰ ਫੋਰਸ ਅਕੈਡਮੀ ਵਿੱਚ ਚੀਫ ਇੰਸਟ੍ਰਕਟਰ (ਫਲਾਇੰਗ) ਅਤੇ ਵੱਕਾਰੀ ਡਿਫੈਂਸ ਸਰਵਿਸਿਜ਼ ਸਟਾਫ ਕਾਲਜ, ਵੈਲਿੰਗਟਨ ਵਿੱਚ ਡਾਇਰੈਕਟਿੰਗ ਸਟਾਫ ਸ਼ਾਮਲ ਹਨ। ਏਅਰ ਫੋਰਸ ਅਕੈਡਮੀ ਵਿੱਚ ਆਪਣੇ ਕਾਰਜਕਾਲ ਦੌਰਾਨ ਏਅਰ ਅਫਸਰ ਨੇ ਭਾਰਤੀ ਹਵਾਈ ਸੈਨਾ ਵਿੱਚ ਪੀਸੀ-7 ਐੱਮਕੇ lI ਜਹਾਜ਼ ਨੂੰ ਸ਼ਾਮਲ ਕਰਨ ਅਤੇ ਸੰਚਾਲਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਏਅਰ ਮਾਰਸ਼ਲ ਨੇ ਪਾਕਿਸਤਾਨ ਵਿੱਚ ਡਿਫੈਂਸ ਅਟੈਚ (Defence Attaché) ਵਜੋਂ ਕੂਟਨੀਤਕ ਜ਼ਿੰਮੇਵਾਰੀ ਵੀ ਨਿਭਾਈ ਹੈ। ਉਨ੍ਹਾਂ ਦੀਆਂ ਮੁੱਖ ਸਟਾਫ ਨਿਯੁਕਤੀਆਂ ਵਿੱਚ ਏਅਰ ਹੈੱਡਕੁਆਰਟਰ ਵਿਖੇ ਸਹਾਇਕ ਚੀਫ਼ ਆਫ਼ ਏਅਰ ਸਟਾਫ਼ ਆਪ੍ਰੇਸ਼ਨ (ਰਣਨੀਤੀ), ਸਾਊਥ ਵੈਸਟਰਨ ਏਅਰ ਕਮਾਂਡ ਵਿਖੇ ਏਅਰ ਡਿਫੈਂਸ ਕਮਾਂਡਰ, ਸੈਂਟਰਲ ਏਅਰ ਕਮਾਂਡ ਹੈੱਡਕੁਆਰਟਰ ਵਿਖੇ ਸੀਨੀਅਰ ਏਅਰ ਸਟਾਫ਼ ਅਫ਼ਸਰ ਅਤੇ ਏਅਰ ਹੈੱਡਕੁਆਰਟਰ ਵਿਖੇ ਏਅਰ ਅਫ਼ਸਰ-ਇਨ-ਚਾਰਜ ਪਰਸੋਨਲ ਸ਼ਾਮਲ ਹਨ।
ਹਵਾਈ ਸੈਨਾ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲਣ ਤੋਂ ਪਹਿਲਾਂ, ਏਅਰ ਮਾਰਸ਼ਲ ਨੇ ਏਅਰ ਅਫ਼ਸਰ ਕਮਾਂਡਿੰਗ-ਇਨ-ਚੀਫ਼, ਟ੍ਰੇਨਿੰਗ ਕਮਾਂਡ ਅਤੇ ਉਸ ਤੋਂ ਬਾਅਦ ਏਅਰ ਅਫ਼ਸਰ ਕਮਾਂਡਿੰਗ-ਇਨ-ਚੀਫ਼, ਦੱਖਣ ਪੱਛਮੀ ਹਵਾਈ ਸੈਨਾ ਕਮਾਂਡ ਵਜੋਂ ਸੇਵਾ ਨਿਭਾਈ। ਰਾਸ਼ਟਰ ਪ੍ਰਤੀ ਉਨ੍ਹਾਂ ਦੀ ਮਿਸਾਲੀ ਅਤੇ ਵਿਲੱਖਣ ਸੇਵਾ ਦੇ ਸਨਮਾਨ ਵਿੱਚ, ਏਅਰ ਮਾਰਸ਼ਲ ਨੂੰ 2008 ਵਿੱਚ ਵਾਇਯੁ ਸੈਨਾ ਮੈਡਲ (Vavu Sena Medal), 2022 ਵਿੱਚ ਅਤਿ ਵਿਸ਼ਿਸ਼ਟ ਸੇਵਾ ਮੈਡਲ (Ati Vishisht Seva Medal), ਅਤੇ 2025 ਵਿੱਚ ਰਾਸ਼ਟਰਪਤੀ ਦੁਆਰਾ ਪਰਮ ਵਿਸ਼ਿਸ਼ਟ ਸੇਵਾ ਮੈਡਲ (Param Vishisht Seva Medal) ਅਤੇ ਸਰਵੋਤਮ ਯੁੱਧ ਸੇਵਾ ਮੈਡਲ (Sarvottam Yudh Seva Medal) ਨਾਲ ਸਨਮਾਨਿਤ ਕੀਤਾ ਗਿਆ ਹੈ।
ਏਅਰ ਮਾਰਸ਼ਲ ਨਾਗੇਸ਼ ਕਪੂਰ ਨੇ ਏਅਰ ਮਾਰਸ਼ਲ ਨਰਮਦੇਸ਼ਵਰ ਤਿਵਾਰੀ SYSM PVSM AVSM VM ਤੋਂ ਹਵਾਈ ਸੈਨਾ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲਿਆ। ਸ਼੍ਰੀ ਨਰਮੇਦਸ਼ਵਰ ਤਿਵਾਰੀ ਰਾਸ਼ਟਰ ਪ੍ਰਤੀ 40 ਵਰ੍ਹਿਆਂ ਦੀ ਸ਼ਾਨਦਾਰ ਅਤੇ ਵਿਲੱਖਣ ਸੇਵਾ ਤੋਂ ਬਾਅਦ ਰਿਟਾਇਰ ਹੋਏ।
(2)GIJ3.jpeg)
(3)N1X8.jpeg)
************
ਵੀਕੇ/ਜੇਐੱਸ/ਐੱਸਐੱਮ
(रिलीज़ आईडी: 2210733)
आगंतुक पटल : 7