ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਭਾਰਤ ਸੰਚਾਰ ਨਿਗਮ ਲਿਮਿਟੇਡ ਨੇ ਸਾਰੇ ਸਰਕਲਾਂ ਵਿੱਚ ਰਾਸ਼ਟਰਵਿਆਪੀ ਵੌਇਸ ਓਵਰ ਵਾਈ-ਫਾਈ (ਵੀਓ ਵਾਈ-ਫਾਈ- VoWiFi) ਸੇਵਾਵਾਂ ਸ਼ੁਰੂ ਕੀਤੀਆਂ
प्रविष्टि तिथि:
01 JAN 2026 12:18PM by PIB Chandigarh
ਨਵੇਂ ਵਰ੍ਹੇ ਦੇ ਮੌਕੇ ‘ְਤੇ ਦੇਸ਼ ਦੇ ਮੋਹਰੀ ਜਨਤਕ ਖੇਤਰ ਦੇ ਟੈਲੀਕਮਿਊਨੀਕੇਸ਼ਨਜ਼ ਪ੍ਰੋਵਾਈਡਰ ਭਾਰਤ ਸੰਚਾਰ ਨਿਗਮ ਲਿਮਿਟੇਡ (ਬੀਐੱਸਐੱਨਐੱਲ) ਨੇ ਵੌਇਸ ਓਵਰ ਵਾਈ-ਫਾਈ (ਵੀਓ ਵਾਈ-ਫਾਈ) ਸੇਵਾ ਜਿਸ ਨੂੰ ਵਾਈ-ਫਾਈ ਕੌਲਿੰਗ ਵੀ ਕਿਹਾ ਜਾਂਦਾ ਹੈ, ਦੇ ਰਾਸ਼ਟਰਵਿਆਪੀ ਵਿਸਤਾਰ ਦਾ ਪ੍ਰਸੰਨਤਾਪੂਰਵਕ ਐਲਾਨ ਕੀਤਾ। ਇਹ ਐਡਵਾਂਸਡ ਸਰਵਿਸ ਹੁਣ ਦੇਸ਼ ਦੇ ਹਰੇਕ ਟੈਲੀਕੌਮ ਸਰਕਲ ਵਿੱਚ ਸਾਰੇ ਬੀਐੱਸਐੱਨਐੱਲ ਗਾਹਕਾਂ ਲਈ ਉਪਬਲਧ ਹੈ ਜੋ ਚੁਣੌਤੀਪੂਰਨ ਵਾਤਾਵਰਣ ਵਿੱਚ ਵੀ ਨਿਰਵਿਘਨ ਅਤੇ ਉੱਚ ਗੁਣਵੱਤਾ ਵਾਲੀ ਕਨੈਕਟੀਵਿਟੀ ਨੂੰ ਯਕੀਨੀ ਬਣਾਉਂਦੀ ਹੈ।
ਇਹ ਸੇਵਾ ਹੁਣ ਦੇਸ਼ ਦੇ ਸਾਰੇ ਟੈਲੀਕੌਮ ਸਰਕਲਾਂ ਵਿੱਚ ਬੀਐੱਸਐੱਨਐੱਲ ਗਾਹਕਾਂ ਲਈ ਉਪਲਬਧ ਹੈ। ਵੀਓ ਵਾਈ-ਫਾਈ ਗਾਹਕਾਂ ਨੂੰ ਵਾਈ-ਫਾਈ ਨੈੱਟਵਰਕ ‘ਤੇ ਵੌਇਸ ਕਾਲ ਅਤੇ ਸੁਨੇਹੇ ਭੇਜਣੇ ਅਤੇ ਪ੍ਰਾਪਤ ਕਰਨ ਦੀ ਸੁਵਿਧਾ ਦਿੰਦਾ ਹੈ, ਜਿਸ ਨਾਲ ਘਰਾਂ, ਦਫਤਰਾਂ, ਬੇਸਮੈਂਟ ਅਤੇ ਦੂਰ-ਦੁਰਾਡੇ ਦੀਆਂ ਥਾਵਾਂ ਜਿਵੇਂ ਕਮਜ਼ੋਰ ਮੋਬਾਈਲ ਸਿਗਨਲ ਵਾਲੇ ਖੇਤਰਾਂ ਵਿੱਚ ਸਪਸ਼ਟ ਅਤੇ ਭਰੋਸੇਯੋਗ ਕਨੈਕਟੀਵਿਟੀ ਯਕੀਨੀ ਹੁੰਦੀ ਹੈ।
ਵੀਓ ਵਾਈ-ਫਾਈ ਆਈਐੱਮਐੱਸ-ਅਧਾਰਿਤ ਇੱਕ ਸੇਵਾ ਹੈ ਜੋ ਵਾਈ-ਫਾਈ ਅਤੇ ਮੋਬਾਈਲ ਨੈੱਟਵਰਕ ਦੇ ਦਰਮਿਆਨ ਨਿਰਵਿਘਨ ਹੈਂਡਓਵਰ ਦਾ ਸਮਰਥਨ ਕਰਦੀ ਹੈ। ਕਾਲ ਗਾਹਕ ਦੇ ਮੌਜੂਦਾ ਮੋਬਾਈਲ ਨੰਬਰ ਅਤੇ ਫੋਨ ਡਾਇਲਰ ਦੀ ਵਰਤੋਂ ਕਰਕੇ ਕੀਤੇ ਜਾਂਦੇ ਹਨ ਜਿਸ ਲਈ ਤੀਸਰੇ ਪੱਖ ਦੀ ਐਪਲੀਕੇਸ਼ਨ ਦੀ ਜ਼ਰੂਰਤ ਨਹੀਂ ਹੁੰਦੀ ਹੈ।
ਇਹ ਸੇਵਾ ਪੇਂਡੂ ਅਤੇ ਦੂਰ-ਦੁਰਾਡੇ ਦੇ ਉਨ੍ਹਾਂ ਖੇਤਰਾਂ ਵਿੱਚ ਵਿਸ਼ੇਸ਼ ਤੌਰ ‘ਤੇ ਲਾਭਕਾਰੀ ਹੈ ਜਿੱਥੇ ਮੋਬਾਈਲ ਕਵਰੇਜ ਸੀਮਤ ਹੁੰਦੀ ਹੈ ਬਸ਼ਰਤੇ ਬੀਐੱਸਐੱਨਐੱਲ ਭਾਰਤ ਫਾਈਬਰ ਜਾਂ ਕਿਸੇ ਹੋਰ ਬ੍ਰੌਡਬੈਂਡ ਸੇਵਾ ਜਿਹੀ ਇੱਕ ਸਥਿਰ ਵਾਈ-ਫਾਈ ਕਨੈਕਟੀਵਿਟੀ ਉਪਲਬਧ ਹੋਵੇ। ਬੀਓ ਵਾਈ-ਫਾਈ ਨੈੱਟਵਰਕ ‘ਤੇ ਦਬਾਅ ਘੱਟ ਕਰਨ ਵਿੱਚ ਵੀ ਸਹਾਇਤਾ ਕਰਦੀ ਹੈ। ਵਾਈ-ਫਾਈ ਕਾਲਾਂ ਲਈ ਕੋਈ ਵਾਧੂ ਚਾਰਜ ਲਏ ਬਿਨਾ ਮੁਫ਼ਤ ਪ੍ਰਦਾਨ ਕੀਤੀ ਜਾਂਦੀ ਹੈ।
ਵੀਓ ਵਾਈ-ਫਾਈ ਦੀ ਸ਼ੁਰੂਆਤ ਬੀਐੱਸਐੱਨਐੱਲ ਦੇ ਨੈੱਟਵਰਕ ਆਧੁਨਿਕੀਕਰਣ ਪ੍ਰੋਗਰਾਮ ਅਤੇ ਦੇਸ਼ ਭਰ ਵਿੱਚ ਕਨੈਕਟੀਵਿਟੀ ਵਿੱਚ ਸੁਧਾਰ, ਖਾਸ ਕਰਕੇ ਘੱਟ ਸੇਵਾ ਵਾਲੇ ਖੇਤਰਾਂ ਵਿੱਚ, ਉਸ ਦੀ ਪ੍ਰਤੀਬੱਧਤਾ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਵੀਓ ਵਾਈ-ਫਾਈ ਜ਼ਿਆਦਾਤਰ ਆਧੁਨਿਕ ਸਮਾਰਟਫੋਨ ֯ਤੇ ਸਮਰਥਿਤ ਹੈ। ਗਾਹਕਾਂ ਨੂੰ ਆਪਣੇ ਹੈਂਡਸੈੱਟ ਦੀ ਸੈਟਿੰਗਸ ਵਿੱਚ ਵਾਈ-ਫਾਈ ਕਾਲਿੰਗ ਨੂੰ ਸਿਰਫ਼ ਸਮਰੱਥ (ਇਨੇਬਲ) ਕਰਨਾ ਹੋਵੇਗਾ। ਡਿਵਾਇਸ ਸੰਗਤਤਾ ਅਤੇ ਸਹਾਇਤਾ ਲਈ, ਗਾਹਕ ਨੇੜਲੇ ਬੀਐੱਸਐੱਨਐੱਲ ਗਾਹਕ ਕਸਟਮਰ ਸਰਵਿਸ ਸੈਂਟਰ ‘ਤੇ ਜਾ ਸਕਦੇ ਹਨ ਜਾਂ ਬੀਐੱਸਐੱਨਐੱਲ ਹੈਲਪਲਾਈਨ -18001503 ‘ਤੇ ਸੰਪਰਕ ਕਰ ਸਕਦੇ ਹਨ।
************
ਸਮਰਾਟ/ ਐਲਨ/ਏਕੇ
(रिलीज़ आईडी: 2210516)
आगंतुक पटल : 2