ਸਿੱਖਿਆ ਮੰਤਰਾਲਾ
azadi ka amrit mahotsav

ਪੀਐੱਮ-ਯੁਵਾ 3.0 ਦੇ ਨਤੀਜੇ ਐਲਾਨੇ ਗਏ: 22 ਭਾਰਤੀ ਭਾਸ਼ਾਵਾਂ ਅਤੇ ਅੰਗਰੇਜ਼ੀ ਵਿੱਚ 43 ਨੌਜਵਾਨ ਲੇਖਕਾਂ ਦੀ ਚੋਣ


प्रविष्टि तिथि: 30 DEC 2025 3:10PM by PIB Chandigarh

ਸਿੱਖਿਆ ਮੰਤਰਾਲੇ ਦੇ ਤਹਿਤ ਰਾਸ਼ਟਰੀ ਪੁਸਤਕ ਟਰਸਟ-ਐੱਨਬੀਟੀ-ਇੰਡੀਆ ਦੁਆਰਾ ਲਾਗੂ ਕੀਤੀ ਗਈ ਪ੍ਰਧਾਨ ਮੰਤਰੀ ਯੁਵਾ ਲੇਖਕ ਮਾਰਗਦਰਸ਼ਨ ਯੋਜਨਾ-3.0 (PM-YUVA 3.0) ਦੇ ਨਤੀਜੇ ਐੱਨਬੀਟੀ-ਇੰਡੀਆ ਦੀ ਵੈੱਬਸਾਈਟ ‘ਤੇ ਐਲਾਨ ਕਰ ਦਿੱਤੇ ਗਏ ਹਨ। ਰਾਸ਼ਟਰੀ ਸਿੱਖਿਆ ਨੀਤੀ (NEP) 2020 ਦੇ ਅਨੁਸਾਰ, ਇਸ ਯੋਜਨਾ ਦਾ ਉਦੇਸ਼ ਨੌਜਵਾਨ ਲੇਖਕਾਂ ਨੂੰ ਆਪਣੀ ਲਿਖਤ ਅਤੇ ਵਿਚਾਰਾਂ ਰਾਹੀਂ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਨਾ ਹੈ।

ਇਸ ਐਡੀਸ਼ਨ ਦੇ ਤਹਿਤ, 30 ਵਰ੍ਹਿਆਂ ਤੋਂ ਘੱਟ ਉਮਰ ਦੇ 43 ਨੌਜਵਾਨ ਲੇਖਕਾਂ ਦੀ ਰਾਸ਼ਟਰੀ ਪੱਧਰ ‘ਤੇ 22 ਅਧਿਕਾਰਤ ਭਾਰਤੀ ਭਾਸ਼ਾਵਾਂ ਅਤੇ ਅੰਗਰੇਜ਼ੀ ਵਿੱਚ ਉਨ੍ਹਾਂ ਦੀਆਂ ਕਿਤਾਬਾਂ ਦੇ ਪ੍ਰਸਤਾਵਾਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਵਿੱਚ ਅਸਮੀਆ, ਬੰਗਲਾ, ਬੋਡੋ, ਡੋਗਰੀ, ਗੁਜਰਾਤੀ, ਹਿੰਦੀ, ਕੰਨੜ, ਕਸ਼ਮੀਰੀ, ਮਲਿਆਲਮ, ਮਣੀਪੁਰੀ, ਮਰਾਠੀ, ਮੈਥਿਲੀ, ਨੇਪਾਲੀ, ਉੜੀਆ, ਪੰਜਾਬੀ, ਸੰਸਕ੍ਰਿਤ, ਸੰਥਾਲੀ, ਸਿੰਧੀ, ਤਮਿਲ, ਤੇਲੁਗੁ ਅਤੇ ਉਰਦੂ ਸ਼ਾਮਲ ਹਨ। ਇਹ ਵਿਆਪਕ ਭਾਸ਼ਾ ਭਾਗੀਦਾਰੀ ਭਾਰਤ ਭਰ ਵਿੱਚ ਸਮਾਵੇਸ਼ੀ ਸਾਹਿਤ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਯੋਜਨਾ ਦੇ ਉਦੇਸ਼ ਨੂੰ ਮਜ਼ਬੂਤ ​​ਕਰਦੀ ਹੈ। ਚੁਣੇ ਗਏ ਨਵੇ 43 ਲੇਖਕਾਂ ਵਿੱਚੋਂ, 19 ਮਹਿਲਾਵਾਂ ਅਤੇ 24 ਪੁਰਸ਼ ਹਨ।

ਇਨ੍ਹਾਂ ਚੁਣੀਆਂ ਗਈਆਂ ਕਿਤਾਬਾਂ ਦੇ ਪ੍ਰਸਤਾਵਾਂ ਨੂੰ ਉੱਘੇ ਵਿਦਵਾਨਾਂ ਦੀ ਛੇ ਮਹੀਨਿਆਂ ਦੀ ਅਗਵਾਈ ਹੇਠ ਕਿਤਾਬਾਂ ਵਿੱਚ ਵਿਕਸਿਤ ਕੀਤਾ ਜਾਵੇਗਾ। ਹਰੇਕ ਚੁਣੇ ਹੋਏ ਲੇਖਕ ਨੂੰ ਪ੍ਰਤੀ ਮਹੀਨਾ 50,000 ਰੁਪਏ ਦੀ ਸਕੌਲਰਸ਼ਿਪ ਅਤੇ ਉਨ੍ਹਾਂ ਦੀ ਪ੍ਰਕਾਸ਼ਿਤ ਕਿਤਾਬ 'ਤੇ 10% ਦੀ ਜੀਵਨ ਭਰ ਰੌਇਲਟੀ ਵੀ ਮਿਲੇਗੀ।

ਪੀਐੱਮ -ਯੁਵਾ 3.0 ਦੇ ਵਿਸ਼ਿਆਂ ਵਿੱਚ : ਰਾਸ਼ਟਰ ਨਿਰਮਾਣ ਵਿੱਚ ਭਾਰਤੀ ਪ੍ਰਵਾਸੀ ਭਾਈਚਾਰੇ ਦਾ ਯੋਗਦਾਨ, ਭਾਰਤੀ ਗਿਆਨ ਪ੍ਰਣਾਲੀ, ਅਤੇ ਆਧੁਨਿਕ ਭਾਰਤ ਦੇ ਨਿਰਮਾਤਾ (1950–2025) ਸ਼ਾਮਲ ਰਹੇ। ਚੁਣੀਆਂ ਗਈਆਂ ਹੱਥ-ਲਿਖਤਾਂ ਨੌਨ-ਫਿਕਸ਼ਨ ਰਚਨਾਵਾਂ ਹਨ ਜੋ ਇਤਿਹਾਸ, ਸੱਭਿਆਚਾਰ, ਵਿਗਿਆਨ, ਦਰਸ਼ਨ, ਸ਼ਾਸਨ, ਸਮਾਜਿਕ ਸੁਧਾਰ ਅਤੇ ਭਾਰਤ ਦੀ ਵਿਸ਼ਵਵਿਆਪੀ ਸ਼ਮੂਲੀਅਤ ਵਰਗੇ ਵਿਸ਼ਿਆਂ ਰਾਹੀਂ ਭਾਰਤ ਦੇ ਅਤੀਤ, ਵਰਤਮਾਨ ਅਤੇ ਭਵਿੱਖ ਨੂੰ ਦਰਸਾਉਂਦੀਆਂ ਹਨ।

ਚੁਣੇ ਗਏ ਲੇਖਕਾਂ ਲਈ (10-18 ਜਨਵਰੀ 2026) ਦੌਰਾਨ ਆਯੋਜਿਤ ਹੋਣ ਵਾਲੇ ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲੇ ਦੌਰਾਨ ਇੱਕ ਇੱਕ ਰਾਸ਼ਟਰੀ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਪੀਐੱਮ-ਯੁਵਾ 3.0 ਦੇ ਤਹਿਤ ਕਿਤਾਬਾਂ ਦਾ ਪਹਿਲਾ ਸੈੱਟ ਅਗਲੇ ਵਰ੍ਹੇ ਪ੍ਰਕਾਸ਼ਿਤ ਕੀਤਾ ਜਾਵੇਗਾ, ਜਿਸ ਦਾ ਉਦੇਸ਼ ਭਾਰਤ ਅਤੇ ਵਿਦੇਸ਼ਾਂ ਵਿੱਚ ਭਾਰਤੀ ਸਾਹਿਤ ਅਤੇ ਵਿਚਾਰਾਂ ਦੀ ਨੁਮਾਇੰਦਗੀ ਕਰਨ ਲਈ ਲੇਖਕਾਂ ਦੀ ਇੱਕ ਨਵੀਂ ਪੀੜ੍ਹੀ ਦਾ ਮਾਰਗਦਰਸ਼ਨ ਅਤੇ ਪੋਸ਼ਣ ਕਰਨਾ ਹੈ।

*****

ਏਕੇ


(रिलीज़ आईडी: 2210190) आगंतुक पटल : 34
इस विज्ञप्ति को इन भाषाओं में पढ़ें: English , Urdu , Marathi , हिन्दी , Assamese , Bengali-TR , Telugu , Kannada