ਵਿੱਤ ਮੰਤਰਾਲਾ
ਵਿੱਤ ਮੰਤਰਾਲਾ: ਸਾਲ 2025 ਦੀ ਸਮੀਖਿਆ
ਨਿਵੇਸ਼ ਅਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ (ਡੀਆਈਪੀਏਐੱਮ)
प्रविष्टि तिथि:
31 DEC 2025 1:02PM by PIB Chandigarh
ਨਿਵੇਸ਼ ਅਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ (ਡੀਆਈਪੀਏਐੱਮ) ਨੇ 2025 ਵਿੱਚ, ਜਨਤਕ ਵਿੱਤ ਨੂੰ ਮਜ਼ਬੂਤ ਕਰਨ, ਕੇਂਦਰੀ ਜਨਤਕ ਖੇਤਰ ਦੇ ਉੱਦਮਾਂ (ਸੀਪੀਐੱਸਈ) ਵਿੱਚ ਕੀਮਤ ਸਿਰਜਣ ਨੂੰ ਵਧਾਉਣ ਅਤੇ ਪ੍ਰਭਾਵਸ਼ਾਲੀ ਪੂੰਜੀ ਪ੍ਰਬੰਧਨ, ਰਣਨੀਤਕ ਵਿਨਿਵੇਸ਼ ਅਤੇ ਟੀਚਾਗਤ ਸਮਰੱਥਾ ਨਿਰਮਾਣ ਪਹਿਲਕਦਮੀਆਂ ਦੇ ਰਾਹੀਂ ਬਜ਼ਾਰ-ਉਨਮੁਖ ਸੁਧਾਰਾਂ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਜਾਰੀ ਰੱਖੀ।
ਸੀਪੀਐੱਸਈ ਤੇਂ ਉੱਚ ਲਾਭਅੰਸ਼ ਪ੍ਰਾਪਤੀ
ਵਿਨਿਵੇਸ਼ ਰਾਹੀਂ ਸੀਪੀਐੱਸਈ ਵਿੱਚ ਸਰਕਾਰੀ ਹਿੱਸੇਦਾਰੀ ਵਿੱਚ ਲਗਾਤਾਰ ਕਮੀ ਦੇ ਬਾਵਜੂਦ, ਵਿੱਤ ਵਰ੍ਹੇ 2020-21 ਤੋਂ ਲਾਭਅੰਸ਼ ਭੁਗਤਾਨ ਵਿੱਚ ਲਗਾਤਾਰ ਵਾਧਾ ਹੋਇਆ ਹੈ। ਇਸ ਵਾਧੇ ਦਾ ਕ੍ਰੈਡਿਟ ਸਰਕਾਰ ਦੀ ਕੁਸ਼ਲ ਪੂੰਜੀ ਪ੍ਰਬੰਧਨ ਨੀਤੀਆਂ, ਬਿਹਤਰ ਜਵਾਬਦੇਹੀ ਵਿਧੀ ਅਤੇ ਵਿਨਿਵੇਸ਼ ਲੈਣ-ਦੇਣ ਦੇ ਉੱਚਿਤ ਪਾੜੇ ਨੂੰ ਦਿੱਤਾ ਜਾਂਦਾ ਹੈ।
ਸੀਪੀਐੱਸਈ ਤੋਂ ਪ੍ਰਾਪਤ ਲਾਭਅੰਸ਼ ਨੌਨ-ਟੈਕਸ ਰੈਵੇਨਿਊ ਦਾ ਇੱਕ ਮਹੱਤਵਪੂਰਨ ਸਰੋਤ ਹੈ। ਲਾਭਅੰਸ਼ ਭੁਗਤਾਨ ‘ਤੇ ਵਰਤਮਾਨ ਵਿੱਚ ਸੀਪੀਐੱਸਈ ਦੁਆਰਾ ਪੂੰਜੀ ਪ੍ਰਬੰਧਨ ਅਤੇ ਲਾਭਅੰਸ਼ ਦੀ ਨਿਗਰਾਨੀ ਲਈ ਗਠਿਤ ਅੰਤਰ-ਮੰਤਰਾਲਾ ਮੰਚ (ਸੀਐੱਮਸੀਡੀਸੀ) ਵਿੱਚ ਇੱਕ ਢਾਂਚਾਗਤ ਤਰੀਕੇ ਨਾਲ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ। ਪਿਛਲੇ ਪੰਜ ਵਰ੍ਹਿਆਂ ਵਿੱਚ ਸੀਪੀਐੱਸਈ ਦੁਆਰਾ ਲਾਭਅੰਸ਼ ਭੁਗਤਾਨ ਵਿੱਚ ਜ਼ਿਕਰਯੋਗ ਸੁਧਾਰ ਹੋਇਆ ਹੈ।
ਪਿਛਲੇ ਪੰਜ ਵਿੱਤੀ ਵਰ੍ਹਿਆਂ ਵਿੱਚ ਸੀਪੀਐੱਸਈ ਤੋਂ ਪ੍ਰਾਪਤ ਕੁੱਲ ਲਾਭਅੰਸ਼ ਵਿੱਚ ਲਗਾਤਾਰ ਵਾਧਾ ਦੇਖਿਆ ਗਿਆ ਹੈ, ਜੋ ਹਰੇਕ ਵਰ੍ਹੇ ਸਬੰਧਿਤ ਸੰਸ਼ੋਧਿਤ ਅਨੁਮਾਨਾਂ (ਆਰਈ) ਤੋਂ ਵੱਧ ਰਹੀ ਹੈ:-
|
ਵਿੱਤੀ ਵਰ੍ਹਾ
|
ਸੋਧੇ ਹੋਏ ਅਨੁਮਾਨ (RE) (₹ ਕਰੋੜ)
|
ਅਸਲ ਲਾਭਅੰਸ਼ ਪ੍ਰਾਪਤੀਆਂ (₹ ਕਰੋੜ)
|
|
2020–21
|
34,717
|
39,750
|
|
2021–22
|
59,294
|
46,000
|
|
2022–23
|
43,000
|
59,533
|
|
2023–24
|
50,000
|
64,000
|
|
2024–25
|
55,000
|
74,017
|
ਇਹ ਸੀਪੀਐੱਸਈ ਦੁਆਰਾ ਲਾਭਅੰਸ਼ ਭੁਗਤਾਨ ਵਿੱਚ ਮਹੱਤਵਪੂਰਨ ਸੁਧਾਰ ਨੂੰ ਦਰਸਾਉਂਦਾ ਹੈ, ਜੇ ਪ੍ਰਭਾਵਸ਼ਾਲੀ ਪੂੰਜੀ ਪ੍ਰਬੰਧਨ ਅਤੇ ਬਿਹਤਰ ਵਿੱਤੀ ਪ੍ਰਦਰਸ਼ਨ ਨੂੰ ਦਰਸਾਉਂਦਾ ਹੈ।
ਮਾਝਗਾਓਂ ਡੌਕ ਸ਼ਿਪਬਿਲਡਰਸ ਲਿਮਿਟੇਡ ਵਿੱਚ ਵਿਕਰੀ ਪ੍ਰਸਤਾਵ (ਓਐੱਫਐੱਸ) ਲੈਣ-ਦੇਣ
ਡੀਆਈਪੀਏਐੱਮ ਨੇ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ ਲਈ ਕੀਮਤ ਸਿਰਜਣ ਲਈ ਵਿਕਰੀ ਪ੍ਰਸਤਾਵ (ਓਐੱਫਐੱਸ) ਦੀ ਵੀ ਵਰਤੋਂ ਕੀਤੀ। ਐੱਮਡੀਐੱਲ ਵਿੱਚ ਭਾਰਤ ਸਰਕਾਰ ਦੀ 84.83 ਪ੍ਰਤੀਸ਼ਤ ਹਿੱਸੇਦਾਰੀ ਵਿੱਚੋਂ ‘ਮਾਝਗਾਓਂ ਡੌਕ ਸ਼ਿਪਬਿਲਡਰਸ ਲਿਮਿਟੇਡ’ ਵਿੱਚ ਅਦਾਇਗੀਯੋਗ ਇਕੁਇਟੀ ਦੇ 3.61 ਪ੍ਰਤੀਸ਼ਤ ਹਿੱਸੇ ਦੇ ਵਿਕਰੀ ਪ੍ਰਸਤਾਵ ਰਾਹੀਂ ਵਿਨਿਵੇਸ਼ 4 ਅਪ੍ਰੈਲ 2025 ਨੂੰ ਨੌਨ-ਰਿਟੇਲ ਕੈਟੇਗਰੀ ਲਈ ਅਤੇ 7 ਅਪ੍ਰੈਲ 2025 ਨੂੰ ਰਿਟੇਲ ਕੈਟੇਗਰੀ ਲਈ ਸ਼ੁਰੂ ਕੀਤਾ ਗਿਆ।
ਵਧੇਰੇ ਮੈਂਬਰਸ਼ਿਪ ਨੂੰ ਦੇਖਦੇ ਹੋਏ, ਨੌਨ-ਰਿਟੇਲ ਕੈਟੇਗਰੀ ਦੇ ਤਹਿਤ ਗ੍ਰੀਨ ਸ਼ੂ ਐਮਸ਼ਨ ਦੀ ਵਰਤੋਂ ਕੀਤੀ ਗਈ। ਗ੍ਰੀਨ ਸ਼ੂ ਐਮਸ਼ਨ ਆਈਪੀਓ ਅੰਡਰਰਾਈਟਿੰਗ ਸਮਝੌਤੇ ਵਿੱਚ ਇੱਕ ਪ੍ਰਾਵਧਾਨ ਹੈ ਜੇ ਅੰਡਰਰਾਈਟਰ ਨੂੰ ਮੂਲ ਤੌਰ ‘ਤੇ ਨਿਯੋਜਿਤ ਦੀ ਤੁਲਨਾ ਵਿੱਚ ਵੱਧ ਸ਼ੇਅਰ ਵੇਚਣ ਦਾ ਅਧਿਕਾਰ ਦਿੰਦਾ ਹੈ। ਸਰਕਾਰ ਨੇ ਇਸ ਲੈਣ-ਦੇਣ ਤੋਂ 3,673.42 ਕਰੋੜ ਰੁਪਏ ਪ੍ਰਾਪਤ ਕੀਤੇ। ਵਿਕਰੀ ਪ੍ਰਸਤਾਵ ਦੇ ਬਾਅਦ ਸ਼ੇਅਰਾਂ ਦੀ ਮਾਰਕਿਟ ਕੀਮਤ ਵਿੱਚ ਆਮ ਤੌਰ ‘ਤੇ ਤੇਜ਼ੀ ਦੇਖੀ ਗਈ ਹੈ, ਜਿਸ ਨਾਲ ਨਿਵੇਸ਼ਕਾਂ ਨੂੰ ਪੂੰਜੀਗਤ ਲਾਭ ਹੋਇਆ ਹੈ।
ਕੇਂਦਰੀ ਜਨਤਕ ਖੇਤਰਾਂ ਦੇ ਉੱਦਮਾਂ (ਸੀਪੀਐੱਸਈ) ਵਿੱਚ ਕੀਮਤ ਸਿਰਜਣ: ਅਗਵਾਈ ਅਤੇ ਸਮਰੱਥਾ ਨਿਰਮਾਣ
ਕੇਂਦਰੀ ਜਨਤਕ ਖੇਤਰ ਦੇ ਉੱਦਮਾਂ (ਸੀਪੀਐੱਸਈ) ਵਿੱਚ ਕੀਮਤ ਸਿਰਜਣ ਦੀ ਆਪਣੀ ਵਿਆਪਕ ਪਹਿਲ ਦੇ ਤਹਿਤ, ਡੀਆਈਪੀਏਐੱਮ ਨੇ ਇਨ੍ਹਾਂ ਉੱਦਮਾਂ ਦੀ ਅਗਵਾਈ ਅਤੇ ਸੰਚਾਰ ਸਮਰੱਥਾਵਾਂ ਨੂੰ ਵਧਾਉਣ ਲਈ ਕੇਂਦ੍ਰਿਤ ਯਤਨ ਕੀਤੇ। ਸਮਰੱਥਾ ਨਿਰਮਾਣ ਕਮਿਸ਼ਨ (ਸੀਬੀਸੀ) ਦੇ ਸਹਿਯੋਗ ਨਾਲ, ਡੀਆਈਪੀਏਐੱਮ ਨੇ 17 ਜਨਵਰੀ 2025 ਨੂੰ ਨਵੀਂ ਦਿੱਲੀ ਵਿੱਚ ਲੀਡਰਸ਼ਿਪ ਸੰਚਾਰ ਕੌਸ਼ਲ ਨੂੰ ਵਧਾਉਣ ‘ਤੇ ਇੱਕ ਵਰਕਸ਼ੌਪ ਦਾ ਆਯੋਜਨ ਕੀਤਾ।
ਵਰਕਸ਼ੌਪ ਦਾ ਉਦੇਸ਼ ਵਿੱਤ, ਕਾਰੋਬਾਰੀ ਵਿਕਾਸ, ਰਣਨੀਤੀ ਅਤੇ ਸੰਚਾਰ ਨਾਲ ਜੁੜੇ ਸੀਪੀਐੱਸਈ ਅਧਿਕਾਰੀਆਂ ਨੂੰ ਸਸ਼ਕਤ ਬਣਾਉਣਾ ਸੀ, ਵਿਸ਼ੇਸ਼ ਤੌਰ ‘ਤੇ ਨਿਵੇਸ਼ਕਾਂ ਅਤੇ ਵਿੱਤੀ ਵਿਸ਼ਲੇਸ਼ਕਾਂ ਦੇ ਨਾਲ ਉਨ੍ਹਾਂ ਦੇ ਸੰਵਾਦ ਵਿੱਚ। ਇਸ ਨੇ ਪ੍ਰਤੀਭਾਗੀਆਂ ਨੂੰ ਸੰਚਾਰ ਸਬੰਧੀ ਕਮੀਆਂ ਦੀ ਪਛਾਣ ਕਰਨ ਅਤੇ ਟ੍ਰੇਨਿੰਗ ਸੈਸ਼ਨਾਂ ਅਤੇ ਅਸਲ ਦੁਨੀਆ ਦੇ ਅਨੁਭਵਾਂ ਦੇ ਨਕਲ ਕਰਨ ਵਿੱਚ ਹਿੱਸਾ ਲੈਣ ਵਿੱਚ ਯੋਗ ਬਣਾਇਆ।
ਵਿਭਾਗ ਨੇ 29 ਅਗਸਤ 2025 ਨੂੰ ਨਵੀਂ ਦਿੱਲੀ ਸਥਿਤ ਇੰਡੀਆ ਹੈਬੀਟੇਟ ਸੈਂਟਰ ਵਿੱਚ ਰਾਸ਼ਟਰੀ ਸੁਰੱਖਿਆ ਨਿਗਮ (ਐੱਨਐੱਸਈ) ਦੁਆਰਾ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਆਯੋਜਿਤ ਵਿੱਤੀ ਬਜ਼ਾਰਾਂ ਦੀਆਂ ਬੁਨਿਆਦੀ ਗੱਲਾਂ ‘ਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਵੀ ਸਫਲਤਾਪੂਰਵਕ ਆਯੋਜਨ ਕੀਤਾ।
ਲਾਭਅੰਸ਼ ਪ੍ਰਦਰਸ਼ਨ ਵਿੱਚ ਨਿਰੰਤਰ ਸੁਧਾਰ, ਸਫਲ ਬਜ਼ਾਰ-ਅਧਾਰਿਤ ਵਿਨਿਵੇਸ਼ ਅਤੇ ਲਕਸ਼ਿਤ ਸਮਰੱਥਾ ਨਿਰਮਾਣ ਰਾਹੀਂ, 2025 ਵਿੱਚ ਡੀਆਈਪੀਏਐੱਮ ਦੀਆਂ ਪਹਿਲਕਦਮੀਆਂ ਨੇ ਵਿੱਤੀ ਮਜ਼ਬੂਤੀ ਨੂੰ ਮਜ਼ਬੂਤ ਕੀਤਾ, ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਹੁਲਾਰਾ ਦਿੱਤਾ ਅਤੇ ਇਨ੍ਹਾਂ ਉੱਦਮਾਂ ਵਿੱਚ ਦੀਰਘਕਾਲੀ ਕੀਮਤ ਸਿਰਜਣ ਨੂੰ ਅੱਗੇ ਵਧਾਇਆ।
*********
ਐੱਨਬੀ/ਜੀਕੇਪੀ
(रिलीज़ आईडी: 2210189)
आगंतुक पटल : 5