ਪ੍ਰਧਾਨ ਮੰਤਰੀ ਦਫਤਰ
ਅਯੁੱਧਿਆ ਵਿੱਚ ਰਾਮ ਲੱਲਾ ਦੀ ਪ੍ਰਾਣ-ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼ੁਭਕਾਮਨਾਵਾਂ ਦਿੱਤੀਆਂ
प्रविष्टि तिथि:
31 DEC 2025 1:51PM by PIB Chandigarh
ਅਯੁੱਧਿਆ ਵਿੱਚ ਰਾਮ ਲੱਲਾ ਦੀ ਪ੍ਰਾਣ-ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ ਦੇ ਸ਼ੁਭ ਮੌਕੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਅਤੇ ਦੁਨੀਆ ਭਰ ਦੇ ਸ਼ਰਧਾਲੂਆਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਸ਼੍ਰੀ ਮੋਦੀ ਨੇ ਰਾਮ ਲੱਲਾ ਦੀ ਪ੍ਰਾਣ-ਪ੍ਰਤਿਸ਼ਠਾ ਵਰ੍ਹੇਗੰਢ ਨੂੰ ਭਾਰਤ ਦੀ ਆਸਥਾ ਅਤੇ ਸਭਿਆਚਾਰਕ ਵਿਰਾਸਤ ਦਾ ਬ੍ਰਹਮ ਉਤਸਵ ਦੱਸਿਆ। ਉਨ੍ਹਾਂ ਨੇ ਭਾਰਤ ਅਤੇ ਵਿਦੇਸ਼ ਦੇ ਅਣਗਿਣਤ ਸ਼ਰਧਾਲੂਆਂ ਵੱਲੋਂ ਭਗਵਾਨ ਸ਼੍ਰੀ ਰਾਮ ਦੇ ਚਰਨਾਂ ਵਿੱਚ ਸ਼ਰਧਾ ਨਾਲ ਨਮਨ ਕੀਤਾ ਅਤੇ ਸਾਰੇ ਦੇਸ਼-ਵਾਸੀਆਂ ਨੂੰ ਆਪਣੀਆਂ ਬੇਅੰਤ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਸਦੀਆਂ ਪੁਰਾਣੇ ਸੰਕਲਪ ਦੇ ਇਤਿਹਾਸਕ ਰੂਪ ਨਾਲ ਪੂਰਾ ਹੋਣ ਨੂੰ ਯਾਦ ਕਰਦੇ ਹੋਏ ਕਿਹਾ ਕਿ ਭਗਵਾਨ ਸ਼੍ਰੀ ਰਾਮ ਦੀ ਕਿਰਪਾ ਅਤੇ ਅਸ਼ੀਰਵਾਦ ਨਾਲ ਲੱਖਾਂ ਸ਼ਰਧਾਲੂਆਂ ਦੀ ਪੰਜ ਸਦੀਆਂ ਦੀ ਪਵਿੱਤਰ ਇੱਛਾ ਪੂਰੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਰਾਮ ਲੱਲਾ ਫਿਰ ਤੋਂ ਆਪਣੇ ਸ਼ਾਨਦਾਰ ਨਿਵਾਸ ਵਿੱਚ ਬਿਰਾਜਮਾਨ ਹਨ ਅਤੇ ਇਹ ਸਾਲ ਅਯੁੱਧਿਆ ਵਿੱਚ ਧਰਮ ਧਵਜ ਅਤੇ ਰਾਮ ਲੱਲਾ ਦੀ ਪ੍ਰਤਿਸ਼ਠਾ ਦਵਾਦਸ਼ੀ ਦੇ ਮਾਣ ਦਾ ਗਵਾਹ ਹੈ। ਪ੍ਰਧਾਨ ਮੰਤਰੀ ਨੇ ਪਿਛਲੇ ਮਹੀਨੇ ਇਸ ਧਰਮ ਧਵਜ ਦੀ ਪਵਿੱਤਰ ਸਥਾਪਨਾ ਦਾ ਮੌਕਾ ਮਿਲਣ ਨੂੰ ਆਪਣਾ ਵੱਡਾ ਸੁਭਾਗ ਦੱਸਿਆ।
ਸ਼੍ਰੀ ਮੋਦੀ ਨੇ ਕਾਮਨਾ ਕੀਤੀ ਕਿ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੀ ਪ੍ਰੇਰਨਾ ਤੋਂ ਹਰੇਕ ਨਾਗਰਿਕ ਦੇ ਦਿਲ ਵਿੱਚ ਸੇਵਾ, ਸਮਰਪਣ ਅਤੇ ਦਇਆ ਦੀ ਭਾਵਨਾ ਡੂੰਘੀ ਹੋਵੇ। ਉਨ੍ਹਾਂ ਨੇ ਕਿਹਾ ਕਿ ਇਹ ਕਦਰਾਂ-ਕੀਮਤਾਂ ਖ਼ੁਸ਼ਹਾਲ ਅਤੇ ਆਤਮ-ਨਿਰਭਰ ਭਾਰਤ ਦੇ ਨਿਰਮਾਣ ਦੇ ਸਸ਼ਕਤ ਅਧਾਰ ਹਨ।
ਸ਼੍ਰੀ ਮੋਦੀ ਨੇ ਐੱਕਸ (X) 'ਤੇ ਇੱਕ ਥ੍ਰੈੱਡ ਪੋਸਟ ਵਿੱਚ ਲਿਖਿਆ:
"ਅਯੁੱਧਿਆ ਜੀ ਦੀ ਪਵਿੱਤਰ ਧਰਤੀ 'ਤੇ ਅੱਜ ਰਾਮ ਲੱਲਾ ਦੀ ਪ੍ਰਾਣ-ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ ਮਨਾਈ ਜਾ ਰਹੀ ਹੈ। ਇਹ ਵਰ੍ਹੇਗੰਢ ਸਾਡੀ ਆਸਥਾ ਅਤੇ ਸੰਸਕਾਰਾਂ ਦਾ ਇੱਕ ਬ੍ਰਹਮ ਉਤਸਵ ਹੈ। ਇਸ ਪਵਿੱਤਰ ਮੌਕੇ 'ਤੇ ਦੇਸ਼-ਵਿਦੇਸ਼ ਦੇ ਸਾਰੇ ਰਾਮ ਭਗਤਾਂ ਵੱਲੋਂ ਭਗਵਾਨ ਸ਼੍ਰੀ ਰਾਮ ਦੇ ਚਰਨਾਂ ਵਿੱਚ ਮੇਰਾ ਕੋਟਿ-ਕੋਟਿ ਨਮਨ ਅਤੇ ਨਮਸਕਾਰ। ਸਾਰੇ ਦੇਸ਼-ਵਾਸੀਆਂ ਨੂੰ ਮੇਰੀਆਂ ਬੇਅੰਤ ਸ਼ੁਭਕਾਮਨਾਵਾਂ।
"ਭਗਵਾਨ ਸ਼੍ਰੀ ਰਾਮ ਦੀ ਅਪਾਰ ਕਿਰਪਾ ਅਤੇ ਅਸ਼ੀਰਵਾਦ ਨਾਲ ਅਣਗਿਣਤ ਰਾਮ ਭਗਤਾਂ ਦਾ ਪੰਜ ਸਦੀਆਂ ਦਾ ਸੰਕਲਪ ਪੂਰਾ ਹੋਇਆ ਹੈ। ਅੱਜ ਰਾਮ ਲੱਲਾ ਆਪਣੇ ਸ਼ਾਨਦਾਰ ਨਿਵਾਸ ਸਥਾਨ ਵਿੱਚ ਮੁੜ-ਬਿਰਾਜਮਾਨ ਹੋਏ ਹਨ ਅਤੇ ਇਸ ਸਾਲ ਅਯੁੱਧਿਆ ਦੀ ਧਰਮ ਧਵਜਾ, ਰਾਮ ਲੱਲਾ ਦੀ ਪ੍ਰਤਿਸ਼ਠਾ ਦਵਾਦਸ਼ੀ ਦੀ ਗਵਾਹ ਬਣ ਰਹੀ ਹੈ। ਇਹ ਮੇਰਾ ਸੁਭਾਗ ਹੈ ਕਿ ਪਿਛਲੇ ਮਹੀਨੇ ਮੈਨੂੰ ਇਸ ਧਰਮ ਧਵਜਾ ਦੀ ਪਵਿੱਤਰ ਸਥਾਪਨਾ ਦਾ ਸ਼ੁਭ ਮੌਕਾ ਮਿਲਿਆ।"
"ਮੇਰੀ ਕਾਮਨਾ ਹੈ ਕਿ ਮਰਿਯਾਦਾ ਪੁਰਸ਼ੋਤਮ ਦੀ ਪ੍ਰੇਰਨਾ ਹਰ ਦੇਸ਼ਵਾਸੀ ਦੇ ਦਿਲ ਵਿੱਚ ਸੇਵਾ, ਸਮਰਪਣ ਅਤੇ ਦਇਆ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇ, ਜੋ ਖ਼ੁਸ਼ਹਾਲ ਅਤੇ ਆਤਮ-ਨਿਰਭਰ ਭਾਰਤ ਦੇ ਨਿਰਮਾਣ ਦਾ ਇੱਕ ਸਸ਼ਕਤ ਅਧਾਰ ਵੀ ਬਣੇ।
ਜੈ ਸਿਯਾਰਾਮ!"
****
ਐੱਮਜੇਪੀਐੱਸ/ ਐੱਸਆਰ
(रिलीज़ आईडी: 2210188)
आगंतुक पटल : 3