ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ਼ਕਤੀ, ਨਿਆਂ ਅਤੇ ਏਕਤਾ ਨੂੰ ਦਰਸਾਉਣ ਵਾਲਾ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ

प्रविष्टि तिथि: 30 DEC 2025 10:10AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾਂਜਲੀ ਭੇਟ ਕੀਤੀ। ਅੱਜ ਦੇ ਹੀ ਦਿਨ 30 ਦਸੰਬਰ, 1943 ਦੇ ਇਤਿਹਾਸਕ ਮੌਕੇ ’ਤੇ ਨੇਤਾਜੀ ਨੇ ਬੇਮਿਸਾਲ ਹਿੰਮਤ ਅਤੇ ਬਹਾਦਰੀ ਨਾਲ ਪੋਰਟ ਬਲੇਅਰ ਵਿੱਚ ਤਿਰੰਗਾ ਲਹਿਰਾਇਆ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਤਿਹਾਸ ਦਾ ਇਹ ਪਲ ਰਾਸ਼ਟਰ ਨੂੰ ਯਾਦ ਦਿਵਾਉਂਦਾ ਹੈ ਕਿ ਆਜ਼ਾਦੀ ਸਿਰਫ਼ ਇੱਛਾਵਾਂ ਨਾਲ ਪ੍ਰਾਪਤ ਨਹੀਂ ਹੁੰਦੀ, ਸਗੋਂ ਇਸ ਦੀ ਪ੍ਰਾਪਤੀ ਲਈ ਤਾਕਤ, ਸਖ਼ਤ ਮਿਹਨਤ, ਨਿਆਂ ਅਤੇ ਸਮੂਹਿਕ ਸੰਕਲਪ ਦੀ ਜ਼ਰੂਰਤ ਹੁੰਦੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਇਸ ਭਾਵਨਾ ਨੂੰ ਪ੍ਰਗਟ ਕਰਨ ਲਈ ਐੱਕਸ 'ਤੇ ਇੱਕ ਪੋਸਟ ਵਿੱਚ ਇੱਕ ਸਦੀਵੀ ਸੁਭਾਸ਼ਤਮ ਸਾਂਝਾ ਕੀਤਾ:

"ਅੱਜ ਦੇ ਹੀ ਦਿਨ 30 ਦਸੰਬਰ, 1943 ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਪੋਰਟ ਬਲੇਅਰ ਵਿੱਚ ਹਿੰਮਤ ਅਤੇ ਬਹਾਦਰੀ ਨਾਲ ਤਿਰੰਗਾ ਲਹਿਰਾਇਆ ਸੀ। ਉਹ ਪਲ ਸਾਨੂੰ ਯਾਦ ਦਿਵਾਉਂਦਾ ਹੈ ਕਿ ਆਜ਼ਾਦੀ ਸਿਰਫ਼ ਇੱਛਾ ਨਾਲ ਨਹੀਂ, ਸਗੋਂ ਤਾਕਤ, ਸਖ਼ਤ ਮਿਹਨਤ, ਨਿਆਂ ਅਤੇ ਸੰਗਠਿਤ ਸੰਕਲਪ ਨਾਲ ਪ੍ਰਾਪਤ ਹੁੰਦੀ ਹੈ। ਅੱਜ ਦਾ ਸੁਭਾਸ਼ਤਮ ਇਸ ਭਾਵਨਾ ਨੂੰ ਪ੍ਰਗਟ ਕਰਦਾ ਹੈ...

सामर्थ्यमूलं स्वातन्त्र्यं श्रममूलं च वैभवम्।

न्यायमूलं सुराज्यं स्यात् सङ्घमूलं महाबलम् ॥”

***************

ਐੱਮਜੇਪੀਐੱਸ/ਐੱਸਆਰ


(रिलीज़ आईडी: 2209777) आगंतुक पटल : 43
इस विज्ञप्ति को इन भाषाओं में पढ़ें: English , Urdu , Marathi , हिन्दी , Bengali , Bengali-TR , Assamese , Manipuri , Gujarati , Odia , Tamil , Telugu , Kannada , Malayalam