ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਗਲੋਬਲ ਹਿੰਦੂ ਵੈਸ਼ਣਵ ਪ੍ਰੇਰਣਾ ਮਹੋਤਸਵ ਨੂੰ ਸੰਬੋਧਨ ਕੀਤਾ
21 ਤੋਂ 29 ਦਸੰਬਰ, 2025 ਦੌਰਾਨ ਵਡੋਦਰਾ ਨਗਰ, ਵਿਸ਼ਵ ਦੀ ਵੈਸ਼ਣਵ ਰਾਜਧਾਨੀ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਵੇਗਾ
ਇਸ ਦੌਰਾਨ ਵਿਸ਼ਵ ਦੇ 25 ਦੇਸ਼ਾਂ ਤੋਂ ਆਏ ਵੈਸ਼ਣਵ ਇੱਕ ਮੰਚ ‘ਤੇ, ਇੱਕ ਭਾਵਨਾ ਅਤੇ ਭਗਤੀ ਭਾਵ ਨਾਲ ਆਏ ਹਨ
ਪੂਜਯਸ਼੍ਰੀ ਵੱਲੋਂ ਸਰੀਰ, ਭੋਜਨ, ਗੌ ਰਕਸ਼ਾ, ਸਿੱਖਿਆ ਅਤੇ ਰਾਸ਼ਟਰ ਸਬੰਧੀ ਸ਼ੁਰੂ ਕੀਤੇ ਗਏ 5 ਪ੍ਰੋਜੈਕਟ ਸੰਪੂਰਨ ਵਿਸ਼ਵ ਦੇ ਲਈ ਮਿਸਾਲੀ ਸਿੱਧ ਹੋਣਗੇ
ਦਇਆ ਅਤੇ ਸਮਾਜ ਸੇਵਾ ਦੇ ਨਾਲ ਧਰਮ ਨੂੰ ਜੋੜਨ ਦਾ ਪੂਜਯਸ਼੍ਰੀ ਦਾ ਇਹ ਆਯੋਜਨ ਬਹੁਤ ਮਹਾਨ ਹੈ
प्रविष्टि तिथि:
26 DEC 2025 7:59PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਗਲੋਬਲ ਹਿੰਦੂ ਵੈਸ਼ਣਵ ਪ੍ਰੇਰਨਾ ਮਹੋਤਸਵ ਨੂੰ ਸੰਬੋਧਨ ਕੀਤਾ।
ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਦੇਸ਼ ਕੋਰੋਨਾ ਦੀ ਦੂਜੀ ਲਹਿਰ ਤੋਂ ਗੁਜਰ ਰਿਹਾ ਸੀ, ਉਸ ਸਮੇਂ ਪੂਜਯਸ਼੍ਰੀ ਵੱਲੋਂ ਲਗਾਏ ਗਏ ਔਕਸੀਜਨ ਪਲਾਂਟ ਨੇ ਨਾ ਸਿਰਫ ਲੱਖਾਂ ਲੋਕਾਂ ਦੇ ਜੀਵਨ ਨੂੰ ਬਚਾਇਆ, ਸਗੋਂ ਉਨ੍ਹਾਂ ਦਾ ਉਪਯੋਗ ਅੱਜ ਵੀ ਕਈ ਹਸਪਤਾਲਾਂ ਵਿੱਚ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੁਸ਼ਟੀਮਾਰਗੀਯਾ ਸੰਪਰਦਾ ਹਰੇਕ ਅਨੁਯਾਈ ਨੂੰ ਸ਼ਰਧਾ ਅਤੇ ਪਿਆਰ ਨਾਲ ਭਰਿਆ ਜੀਵਨ ਜਿਉਣ ਲਈ ਪ੍ਰੇਰਿਤ ਕਰਦਾ ਹੈ, ਨਾਲ ਹੀ ਪੁਸ਼ਟੀਮਾਰਗੀਯਾਵਾਂ ਦੇ ਮਨਾਂ ਵਿੱਚ ਸ਼ਾਂਤੀ, ਸੰਤੁਲਨ ਅਤੇ ਹੋਂਦ ਦੀਆਂ ਪਵਿੱਤਰ ਕਦਰਾਂ-ਕੀਮਤਾਂ ਦੇ ਗੁਣਾਂ ਦਾ ਸੰਗਮ ਵੀ ਭਰਦਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 21 ਤੋਂ 29 ਦਸੰਬਰ, 2025 ਦੌਰਾਨ ਵਡੋਦਰਾ, ਵਿਸ਼ਵ ਦੀ ਵੈਸ਼ਣਵ ਰਾਜਧਾਨੀ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਵਿਸ਼ਵ ਦੇ 25 ਦੇਸ਼ਾਂ ਤੋਂ ਆਏ ਵੈਸ਼ਣਵ ਇੱਕ ਹੀ ਮੰਚ ‘ਤੇ, ਇੱਕ ਹੀ ਭਾਵਨਾ ਅਤੇ ਇੱਕ ਹੀ ਭਗਤੀ ਭਾਵ ਦੇ ਨਾਲ ਕਥਾ ਦਾ ਅੰਮ੍ਰਿਤਪਾਨ ਕਰਨਗੇ, ਜਿਸ ਨਾਲ ਯਕੀਨੀ ਤੌਰ ‘ਤੇ ਆਉਣ ਵਾਲੇ ਸਮੇਂ ਵਿੱਚ ਸੇਵਾ ਦੇ ਸਾਰੇ ਖੇਤਰਾਂ ਵਿੱਚ ਲਾਭ ਹੋਵੇਗਾ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪੂਜਯਸ਼੍ਰੀ ਵ੍ਰਜਰਾਜ ਕੁਮਾਰਜੀ ਮਹਾਰਾਜ ਜੀ ਦੀ ਅਗਵਾਈ ਵਿੱਚ ਇਸ ਮਹੋਤਸਵ ਦੌਰਾਨ ਪੰਜ ਵੱਡੇ ਪ੍ਰੋਜੈਕਟ ਲਾਂਚ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਤਣਾਅਮੁਕਤ ਵਿਸ਼ਵ, ਭੁੱਖੇ ਨੂੰ ਭੋਜਣ, ਹਰ ਘਰ ਗਾਂ ਦੀ ਸੇਵਾ, ਹਿੰਦੂ ਸਕੂਲ ਪ੍ਰੋਜੈਕਟ ਅਤੇ ਰਾਸ਼ਟਰ ਸੇਵਾ ਪ੍ਰੋਜੈਕਟ ਰੂਪ ਇਨ੍ਹਾਂ ਪੰਜ ਪ੍ਰੋਜੈਕਟਾਂ ਦੇ ਮਾਧਿਅਮ ਨਾਲ ਨਾ ਸਿਰਫ ਦੇਸ਼ਵਾਸੀਆਂ ਵਿੱਚ ਧਰਮ ਦੇ ਪ੍ਰਤੀ ਅਨੁਰਾਗ ਦ੍ਰਿੜ੍ਹ ਹੋਵੇਗਾ, ਸਗੋਂ “ਨਰ ਹੀ ਨਾਰਾਇਣ ਹੈ” ਦੇ ਸੇਵਾ ਭਾਵ ਨੂੰ ਮੁੜ ਸਥਾਪਿਤ ਕਰਨ ਵਿੱਚ ਵੀ ਇਹ ਬਹੁਤ ਸਹਾਇਕ ਸਿੱਧ ਹੋਵੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪੂਜਯਸ਼੍ਰੀ ਨੇ ਆਪਣੇ 15 ਵਰ੍ਹਿਆਂ ਦੀ ਯਾਤਰਾ ਵਿੱਚ 15 ਤੋਂ ਵੱਧ ਦੇਸ਼ਾਂ ਅਤੇ 46 ਤੋਂ ਵੱਧ ਸ਼ਹਿਰਾਂ ਵਿੱਚ ਲੱਖਾਂ ਸਮਰਪਿਤ ਵਲੰਟੀਅਰਾਂ ਨੂੰ ਗਤੀ ਦੇਣ ਦਾ ਕਾਰਜ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਿਰਫ਼ 39 ਸਾਲ ਦੀ ਉਮਰ ਵਿੱਚ 25 ਦੇਸ਼ਾਂ ਵਿੱਚ ਪੁਸ਼ਟੀਮਾਰਗ ਦਾ ਝੰਡਾ ਲਹਿਰਾਉਣ ਦਾ ਕਾਰਜ ਅਤੇ ਪੰਜ ਲੱਖ ਤੋਂ ਵੱਧ ਲੋਕਾਂ ਨੂੰ ਬ੍ਰਹਿਮਸੰਬੰਧ ਦੇ ਕੇ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਦਾ ਪੁਣਯ ਕਾਰਜ ਪੂਜਯਸ਼੍ਰੀ ਦੇ ਕਰਕਮਲਾਂ ਨਾਲ ਹੀ ਸੰਪੰਨ ਹੋਇਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਧਰਮ, ਦਇਆ, ਸੇਵਾ ਅਤੇ ਸਮਾਜ ਦੇ ਨਾਲ ਧਰਮ ਨੂੰ ਜੋੜਨ ਦਾ ਪੂਜਯਸ਼੍ਰੀ ਦਾ ਇਹ ਪੁਰਸ਼ਾਰਥ ਯਕੀਨੀ ਹੀ ਬਹੁਤ ਮਹਾਨ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ “ਵੈਸ਼ਣਵ ਜਨ ਤੋ ਤੇਨੇ ਕਹਿਏ ਜੋ ਪੀਰ ਪਰਾਈ ਜਾਣੇ ਰੇ” ਦੀ ਪੰਕਤੀ ਦਾ ਹਵਾਲਾ ਦਿੰਦੇ ਹੋਏ ਪੂਜਯਸ਼੍ਰੀ ਵੱਲੋਂ ਸ਼ੁਰੂ ਕੀਤੇ ਗਏ ਇਹ 5 ਪ੍ਰੋਜੈਕਟ ਆਉਣ ਵਾਲੇ ਸਮੇਂ ਵਿੱਚ ਭਾਰਤ ਅਤੇ ਸੰਪੂਰਨ ਵਿਸ਼ਵ ਦੇ ਪੁਸ਼ਟੀਮਾਰਗੀਯਾਵਾਂ ਦੇ ਲਈ ਮਿਸਾਲੀ ਸਿੱਧ ਹੋਣਗੇ। ਉਨ੍ਹਾਂ ਨੇ ਕਿਹਾ ਕਿ ਹਿੰਦੂ ਸੱਭਿਆਚਾਰ ਵਿੱਚ ਕਥਾ ਦਾ ਅਰਥ ਹੈ ਮਨ ਦੀ ਸ਼ੁੱਧੀ, ਵਿਵੇਕ ਦਾ ਜਾਗਰਣ ਅਤੇ ਜੀਵਨ ਦੀ ਦਿਸ਼ਾ ਦਾ ਪਰਿਵਰਤਨ ਅਤੇ ਸਵਕੇਂਦ੍ਰਿਤ ਜੀਵਨ ਨਾਲ ਸਮਾਜਕੇਂਦ੍ਰਿਤ ਜੀਵਨ ਵੱਲ ਵਧਣਾ। ਸ਼੍ਰੀ ਸ਼ਾਹ ਨੇ ਕਿਹਾ ਕਿ ਪੂਜਯਸ਼੍ਰੀ ਵ੍ਰਜਰਾਜ ਕੁਮਾਰ ਜੀ ਮਹਾਰਾਜ ਜੀ ਨੇ ਇਸ ਪਰੰਪਰਾ ਨੂੰ ਵਿਸ਼ਵ ਦੀਆਂ ਕਈ ਥਾਵਾਂ ‘ਤੇ ਮੁੜ-ਸੁਰਜੀਤ ਕੀਤਾ ਹੈ। ਅੱਠ ਦੇਸ਼ਾਂ ਵਿੱਚ 250 ਤੋਂ ਵੱਧ ਕਥਾਵਾਂ ਰਾਹੀਂ ਉਨ੍ਹਾਂ ਨੇ ਲੱਖਾਂ ਅਨੁਯਾਈਆਂ ਨੂੰ ਜੋੜਿਆ ਹੈ ਅਤੇ ਪੰਜ ਲੱਖ ਤੋਂ ਵੱਧ ਲੋਕਾਂ ਦੇ ਬ੍ਰਹਿਮ ਨਾਲ ਜੁੜਨ ਦਾ ਮਾਧਿਅਮ ਬਣੇ ਹਨ।
****
ਆਰਕੇ/ਆਰਆਰ/ਪੀਆਰ
(रिलीज़ आईडी: 2209112)
आगंतुक पटल : 12