ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਸਿੱਧ ਹਿੰਦੀ ਸਾਹਿਤਕਾਰ, ਭਾਰਤੀ ਗਿਆਨਪੀਠ ਨਾਲ ਸਨਮਾਨਿਤ ਵਿਨੋਦ ਕੁਮਾਰ ਸ਼ੁਕਲ ਜੀ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕਰਦੇ ਹੋਏ ਇਸ ਨੂੰ ਸਾਹਿਤ ਜਗਤ ਦੇ ਲਈ ਬਹੁਤ ਵੱਡਾ ਘਾਟਾ ਦੱਸਿਆ
ਸਾਦਗੀਪੂਰਨ ਲਿਖਣ ਅਤੇ ਸਰਲ ਸ਼ਖਸੀਅਤ ਲਈ ਪ੍ਰਸਿੱਧ ਵਿਨੋਦ ਕੁਮਾਰ ਸ਼ੁਕਲ ਜੀ ਆਪਣੀ ਵਿਸ਼ੇਸ਼ ਲਿਖਣ ਕਲਾ ਲਈ ਹਮੇਸ਼ਾ ਯਾਦ ਕੀਤੇ ਜਾਣਗੇ
ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ, ਪ੍ਰਸ਼ੰਸਕਾਂ ਅਤੇ ਅਣਗਿਣਤ ਪਾਠਕਾਂ ਦੇ ਨਾਲ ਹਨ
ਈਸ਼ਵਰ ਵਿਛੜੀ ਆਤਮਾ ਨੂੰ ਆਪਣੇ ਸ਼੍ਰੀਚਰਣਾਂ ਵਿੱਚ ਸਥਾਨ ਦੇਵੇ, ਓਮ ਸ਼ਾਂਤੀ ਸ਼ਾਂਤੀ ਸ਼ਾਂਤੀ
प्रविष्टि तिथि:
23 DEC 2025 10:04PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਸਿੱਧ ਹਿੰਦੀ ਸਾਹਿਤਕਾਰ, ਭਾਰਤੀ ਗਿਆਨਪੀਠ ਨਾਲ ਸਨਮਾਨਿਤ ਵਿਨੋਦ ਕੁਮਾਰ ਸ਼ੁਕਲ ਜੀ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕਰਦੇ ਹੋਏ ਇਸ ਨੂੰ ਸਾਹਿਤ ਜਗਤ ਲਈ ਬਹੁਤ ਵੱਡਾ ਘਾਟਾ ਦੱਸਿਆ ਹੈ।
X ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ “ਪ੍ਰਸਿੱਧ ਹਿੰਦੀ ਸਾਹਿਤਕਾਰ, ਭਾਰਤੀ ਗਿਆਨਪੀਠ ਨਾਲ ਸਨਮਾਨਿਤ ਵਿਨੋਦ ਕੁਮਾਰ ਸ਼ੁਕਲ ਜੀ ਦਾ ਦੇਹਾਂਤ ਸਾਹਿਤ ਜਗਤ ਦੇ ਲਈ ਬਹੁਤ ਵੱਡਾ ਘਾਟਾ ਹੈ। ਸਾਦਗੀਪੂਰਨ ਲੇਖਣ ਅਤੇ ਸਰਲ ਸ਼ਖਸੀਅਤ ਲਈ ਪ੍ਰਸਿੱਧ ਵਿਨੋਦ ਕੁਮਾਰ ਸ਼ੁਕਲ ਜੀ ਆਪਣੀ ਵਿਸ਼ੇਸ਼ ਲੇਖਣ ਕਲਾ ਲਈ ਹਮੇਸ਼ਾ ਯਾਦ ਕੀਤੇ ਜਾਣਗੇ। ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ, ਪ੍ਰਸ਼ੰਸਕਾਂ ਅਤੇ ਅਣਗਿਣਤ ਪਾਠਕਾਂ ਦੇ ਨਾਲ ਹਨ। ਈਸ਼ਵਰ ਵਿਛੜੀ ਆਤਮਾ ਨੂੰ ਆਪਣੇ ਸ਼੍ਰੀਚਰਣਾਂ ਵਿੱਚ ਸਥਾਨ ਦੇਵੇ। ਓਮ ਸ਼ਾਂਤੀ ਸ਼ਾਂਤੀ ਸ਼ਾਂਤੀ”
************
ਆਰਕੇ/ਆਰਆਰ/ਪੀਐੱਸ
(रिलीज़ आईडी: 2208072)
आगंतुक पटल : 5