ਆਯੂਸ਼
azadi ka amrit mahotsav

ਵਿਸ਼ਵ ਸਿਹਤ ਸੰਗਠਨ ਅਤੇ ਆਯੁਸ਼ ਮੰਤਰਾਲੇ ਨੇ ਆਯੁਸ਼ ਪ੍ਰਣਾਲੀਆਂ ਨੂੰ ਵਿਸ਼ਵ ਸਿਹਤ ਦਖਲਅੰਦਾਜ਼ੀ ਮਿਆਰਾਂ ਵਿੱਚ ਏਕੀਕ੍ਰਿਤ ਕਰਨ ਲਈ ਨਵੀਂ ਦਿੱਲੀ ਵਿੱਚ ਇੱਕ ਮਹੱਤਵਪੂਰਨ ਤਕਨੀਕੀ ਮੀਟਿੰਗ ਕੀਤੀ


Posted On: 22 DEC 2025 4:08PM by PIB Chandigarh

ਰਵਾਇਤੀ ਸਿਹਤ ਸੰਭਾਲ ਦੇ ਵਿਸ਼ਵਵਿਆਪੀ ਏਕੀਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ 20-21 ਦਸੰਬਰ, 2025 ਨੂੰ ਹੋਟਲ ਇੰਪੀਰੀਅਲ, ਨਵੀਂ ਦਿੱਲੀ ਵਿਖੇ ਰਵਾਇਤੀ ਚਿਕਿਤਸਾ (ਟੀਐੱਮ) ਦਖਲ ਕੋਡ ਸੈੱਟ ਵਿਕਾਸ 'ਤੇ ਦੋ-ਰੋਜ਼ਾ ਤਕਨੀਕੀ ਪ੍ਰੋਜੈਕਟ ਮੀਟਿੰਗ ਦਾ ਆਯੋਜਨ ਕੀਤਾ। ਇਹ ਪਹਿਲਕਦਮੀ ਮੁੱਖ ਤੌਰ ‘ਤੇ ਆਯੁਸ਼ ਮੰਤਰਾਲੇ ਅਤੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦਰਮਿਆਨ 24 ਮਈ, 2025 ਨੂੰ ਹਸਤਾਖਰ ਕੀਤੇ ਗਏ ਸਹਿਮਤੀ ਪੱਤਰ ਅਤੇ ਡੋਨਰ ਸਮਝੌਤੇ ਦੁਆਰਾ ਸੰਚਾਲਿਤ ਸੀ। ਇਹ ਸਮਝੌਤਾ ਅੰਤਰਰਾਸ਼ਟਰੀ ਸਿਹਤ ਦਖਲਅੰਦਾਜ਼ੀ ਦੇ ਵਰਗੀਕਰਨ (ਆਈ.ਸੀ.ਐੱਚ.ਆਈ.) ਦੇ ਅੰਦਰ ਰਵਾਇਤੀ ਚਿਕਿਤਸਾ ਲਈ ਇੱਕ ਸਮਰਪਿਤ ਮਾਡਿਊਲ ਵਿਕਸਿਤ ਕਰਨ ਦੀ ਨੀਂਹ ਰੱਖਦਾ ਹੈ। ਆਈ.ਸੀ.ਐੱਚ.ਆਈ. ਸਿਹਤ ਦਖਲਅੰਦਾਜ਼ੀ ਦੇ ਵਰਗੀਕਰਨ ਲਈ ਅੰਤਰਰਾਸ਼ਟਰੀ ਮਿਆਰ ਹੈ। ਇਸ ਪਹਿਲਕਦਮੀ ਦੇ ਤਹਿਤ, ਭਾਰਤ ਆਯੁਰਵੇਦ, ਸਿੱਧ ਅਤੇ ਯੂਨਾਨੀ (ਏ.ਐੱਸ.ਯੂ.) ਪ੍ਰਣਾਲੀਆਂ ਨੂੰ ਵਿਸ਼ਵਵਿਆਪੀ ਸਿਹਤ ਸੰਭਾਲ ਦੀ ਮੁੱਖ ਧਾਰਾ ਵਿੱਚ ਏਕੀਕ੍ਰਿਤ ਕਰਨ ਲਈ ਜ਼ਰੂਰੀ ਵਿੱਤੀ ਅਤੇ ਤਕਨੀਕੀ ਬੁਨਿਆਦੀ ਢਾਂਚਾ ਪ੍ਰਦਾਨ ਕਰ ਰਿਹਾ ਹੈ।

ਇਸ ਮੀਟਿੰਗ ਦਾ ਆਯੋਜਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਅਜਿਹੀਆਂ ਪਹਿਲਕਦਮੀਆਂ ਆਯੁਸ਼ ਪ੍ਰਣਾਲੀਆਂ ਨੂੰ ਵਿਸ਼ਵ ਪੱਧਰ 'ਤੇ ਵਿਆਪਕ ਦਰਸ਼ਕਾਂ ਤੱਕ ਵਿਗਿਆਨਿਕ ਤੌਰ 'ਤੇ ਪ੍ਰਸਾਰਿਤ ਕਰਨ ਵਿੱਚ ਮਦਦ ਕਰਦੀਆਂ ਹਨ। ਆਪਣੇ 'ਮਨ ਕੀ ਬਾਤ' ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰਮਾਣਿਤ ਢਾਂਚਾ ਆਯੁਸ਼ ਪ੍ਰਣਾਲੀਆਂ ਨੂੰ ਵਿਸ਼ਵਵਿਆਪੀ ਮਾਨਤਾ ਅਤੇ ਵਿਗਿਆਨਿਕ ਭਰੋਸੇਯੋਗਤਾ ਪ੍ਰਾਪਤ ਕਰਨ ਦੇ ਯੋਗ ਬਣਾਏਗਾ। ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਿਆ ਰਾਜੇਸ਼ ਕੋਟੇਚਾ ਨੇ ਪਹਿਲਾਂ ਇਹ ਵੀ ਕਿਹਾ ਸੀ ਕਿ ਇੱਕ ਸਮਰਪਿਤ ਆਈ.ਸੀ.ਐੱਚ.ਆਈ. ਮਾਡਿਊਲ ਆਯੁਸ਼ ਪ੍ਰਣਾਲੀਆਂ ਦੀ ਵਿਸ਼ਵਵਿਆਪੀ ਮਾਨਤਾ ਦੀ ਸਹੂਲਤ ਦੇਵੇਗਾ ਅਤੇ ਸਮਾਵੇਸ਼ੀ, ਸੁਰੱਖਿਅਤ ਅਤੇ ਸਬੂਤ-ਅਧਾਰਤ ਸਿਹਤ ਸੰਭਾਲ ਲਈ ਡਬਲਯੂ.ਐੱਚ.ਓ. ਦੇ ਯਤਨਾਂ ਦਾ ਸਮਰਥਨ ਕਰੇਗਾ।

ਤਕਨੀਕੀ ਸੈਸ਼ਨਾਂ ਦੀ ਪ੍ਰਧਾਨਗੀ ਆਯੁਸ਼ ਮੰਤਰਾਲੇ ਦੀ ਸੰਯੁਕਤ ਸਕੱਤਰ ਸ਼੍ਰੀਮਤੀ ਕਵਿਤਾ ਗਰਗ ਨੇ ਕੀਤੀ, ਜਿਨ੍ਹਾਂ ਨੇ ਆਯੁਰਵੇਦ, ਸਿੱਧ ਅਤੇ ਯੂਨਾਨੀ ਦਵਾਈ ਲਈ ਰਾਸ਼ਟਰੀ ਸਿਹਤ ਦਖਲਅੰਦਾਜ਼ੀ ਕੋਡ ਵਿਕਸਿਤ ਕਰਨ ਵਿੱਚ ਭਾਰਤੀ ਟੀਮ ਦੀ ਅਗਵਾਈ ਕੀਤੀ। ਉਨ੍ਹਾਂ ਦੀ ਅਗਵਾਈ ਮਾਹਿਰਾਂ ਦੀ ਇੱਕ ਵਿਸ਼ੇਸ਼ ਟੀਮ ਨੇ ਕੀਤੀ, ਜਿਨ੍ਹਾਂ ਨੇ ਇਸ ਪਹਿਲਕਦਮੀ ਵਿੱਚ ਯੋਗਦਾਨ ਪਾਇਆ, ਜਿਨ੍ਹਾਂ ਵਿੱਚ ਪ੍ਰੋ. ਰਬੀ ਨਾਰਾਇਣ ਆਚਾਰੀਆ, ਡਾਇਰੈਕਟਰ ਜਨਰਲ, ਸੀ.ਸੀ.ਆਰ.ਏ.ਐੱਸ., ਪ੍ਰੋ. ਐਨ.ਜੇ. ਮੁਥੁਕੁਮਾਰ, ਡਾਇਰੈਕਟਰ ਜਨਰਲ, ਸੀ.ਸੀ.ਆਰ.ਏ.ਐੱਸ ਅਤੇ ਡਾ. ਜ਼ਹੀਰ ਅਹਿਮਦ, ਡਾਇਰੈਕਟਰ ਜਨਰਲ, ਸੀ.ਸੀ.ਆਰ.ਯੂ.ਐੱਮ. ਸ਼ਾਮਲ ਸਨ।

 

ਇਸ ਮੀਟਿੰਗ ਵਿੱਚ ਸਾਰੇ ਛੇ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਖੇਤਰਾਂ – ਏ.ਐੱਫ.ਆਰ.ਓ., ਏ.ਐੱਮ.ਆਰ.ਓ., ਈ.ਐੱਮ.ਆਰ.ਓ., ਈ.ਯੂ.ਆਰ.ਓ., ਐੱਸ.ਈ.ਏ.ਆਰ.ਓ. ਅਤੇ ਡਬਲਯੂ.ਪੀ.ਆਰ.ਓ. - ਦੀ ਵਿਆਪਕ ਭਾਗੀਦਾਰੀ ਦੇਖਣ ਨੂੰ ਮਿਲੀ, ਜਿਸ ਨਾਲ ਰਵਾਇਤੀ ਚਿਕਿਤਸਾ 'ਤੇ ਇੱਕ ਵਿਆਪਕ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਨੂੰ ਯਕੀਨੀ ਬਣਾਇਆ ਗਿਆ। ਜਿਨੇਵਾ ਵਿੱਚ ਡਬਲਯੂ.ਐੱਚ.ਓ. ਹੈੱਡਕੁਆਰਟਰ ਦੇ ਮੁੱਖ ਪ੍ਰਤੀਨਿਧੀਆਂ, ਜਿਵੇਂ ਕਿ ਰੌਬਰਟ ਜੈਕਬ, ਨੇਨਾਡ ਕੋਸਟੰਜਸਿਕ, ਸਟੀਫਨ ਐਸਪੀਨੋਸਾ ਅਤੇ ਡਾ. ਪ੍ਰਦੀਪ ਦੁਆ ਨੇ ਵਰਗੀਕਰਨ ਚਰਚਾਵਾਂ ਦੀ ਅਗਵਾਈ ਕੀਤੀ। ਉਨ੍ਹਾਂ ਨਾਲ ਜਾਮਨਗਰ ਵਿੱਚ ਡਬਲਿਊ.ਐੱਚ.ਓ. ਗਲੋਬਲ ਸੈਂਟਰ ਫਾਰ ਟ੍ਰੈਡੀਸ਼ਨਲ ਮੈਡੀਸਿਨ (ਜੀ.ਟੀ.ਐੱਮ.ਸੀ.) ਤੋਂ ਡਾ. ਗੀਤਾ ਕ੍ਰਿਸ਼ਣਨ ਅਤੇ ਦਿੱਲੀ ਵਿੱਚ ਡਬਲਯੂ.ਐੱਚ.ਓ. ਐੱਸ.ਈ.ਏ.ਆਰ.ਓ. ਦਫਤਰ ਤੋਂ ਡਾ. ਪਵਨ ਕੁਮਾਰ ਗੋਡੇਤਵਰ(Godatwar) ਸ਼ਾਮਲ ਹੋਏ। ਭੂਟਾਨ, ਬ੍ਰਾਜ਼ੀਲ, ਭਾਰਤ, ਈਰਾਨ, ਮਲੇਸ਼ੀਆ, ਨੇਪਾਲ, ਮਾਰੀਸ਼ਸ, ਦੱਖਣੀ ਅਫਰੀਕਾ, ਸ਼੍ਰੀਲੰਕਾ, ਫਿਲੀਪੀਨਜ਼, ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਅਮਰੀਕਾ ਸਮੇਤ ਮੈਂਬਰ ਦੇਸ਼ਾਂ ਨੇ ਆਪਣੇ ਦੇਸ਼ ਦੀ ਸਥਿਤੀ ਦਾ ਮੁਲਾਂਕਣ ਕਰਨ ਅਤੇ ਦਖਲਅੰਦਾਜ਼ੀ ਦੇ ਵੇਰਵਿਆਂ ਦਾ ਤਾਲਮੇਲ ਕਰਨ ਲਈ ਹਿੱਸਾ ਲਿਆ।

ਆਈਸੀਐੱਚਆਈ ਵਿੱਚ ਰਵਾਇਤੀ ਚਿਕਿਤਸਾ ਦਾ ਏਕੀਕਰਨ ਮਹੱਤਵਪੂਰਨ ਹੈ ਕਿਉਂਕਿ ਦਖਲਅੰਦਾਜ਼ੀ ਕੋਡਿੰਗ ਵੱਖ-ਵੱਖ ਦੇਸ਼ਾਂ ਅਤੇ ਡਾਕਟਰੀ ਪ੍ਰਣਾਲੀਆਂ ਵਿੱਚ ਸਿਹਤ ਅਭਿਆਸਾਂ ਲਈ ਇੱਕ ਸਾਂਝੀ ਭਾਸ਼ਾ ਪ੍ਰਦਾਨ ਕਰਦੀ ਹੈ। ਇਹਨਾਂ ਕੋਡਾਂ ਨੂੰ ਮਾਨਕੀਕਰਨ ਕਰਨ ਨਾਲ ਸਿਹਤ ਸੰਭਾਲ ਪ੍ਰਦਾਤਾ ਰਵਾਇਤੀ ਇਲਾਜਾਂ ਦੀ ਬਾਰੰਬਾਰਤਾ ਅਤੇ ਪ੍ਰਭਾਵਸ਼ੀਲਤਾ ਨੂੰ ਬਿਹਤਰ ਦਸਤਾਵੇਜ਼, ਰਿਪੋਰਟ ਅਤੇ ਵਿਸ਼ਲੇਸ਼ਣ ਕਰ ਸਕਦੇ ਹਨ। ਇਹ ਪ੍ਰੋਜੈਕਟ ਵਿਸ਼ਵ ਸਿਹਤ ਸੰਗਠਨ ਦੁਆਰਾ ਵਿਗਿਆਨਿਕ ਪਹੁੰਚ ਅਪਣਾਉਂਦੇ ਹੋਏ ਨਿਰਧਾਰਿਤ ਸਮੇਂ ਸੀਮਾ ਦੇ ਅੰਦਰ ਸੰਚਾਲਿਤ ਕੀਤਾ ਜਾਵੇਗਾ। ਇਹ ਨਾ ਸਿਰਫ਼ ਕਲੀਨਿਕਲ ਖੋਜ ਅਤੇ ਨੀਤੀ ਦਾ ਸਮਰਥਨ ਕਰੇਗਾ, ਸਗੋਂ ਵਿਸ਼ਵ ਪੱਧਰ 'ਤੇ ਰਾਸ਼ਟਰੀ ਸਿਹਤ ਸੂਚਨਾ ਪ੍ਰਣਾਲੀਆਂ ਵਿੱਚ ਰਵਾਇਤੀ ਚਿਕਿਤਸਾ ਦੇ ਵਿਸਥਾਰ ਲਈ ਰਾਹ ਪੱਧਰਾ ਕਰੇਗਾ।

A group of people posing for a photoDescription automatically generated

A group of people sitting at a tableDescription automatically generated

A group of people sitting at a tableDescription automatically generated

A group of people sitting at tables in a roomDescription automatically generated

************

ਐੱਸਆਰ/ ਜੀਐੱਸ/ ਐੱਸਜੀ/ਬਲਜੀਤ


(Release ID: 2207819) ਵਿਜ਼ੀਟਰ ਕਾਊਂਟਰ : 48