ਆਯੂਸ਼
azadi ka amrit mahotsav

ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਟਿਊਟ ਆਫ਼ ਯੋਗਾ (ਐੱਮਡੀਐੱਨਆਈਵਾਈ) ਨੇ ਵਿਸ਼ਵ ਧਿਆਨ ਦਿਵਸ ਮਨਾਇਆ ਅਤੇ ਤਣਾਅ ਪ੍ਰਬੰਧਨ ਵਿੱਚ ਧਿਆਨ ਦੀ ਵਿਗਿਆਨਕ ਭੂਮਿਕਾ ‘ਤੇ ਚਾਨਣਾ ਪਾਇਆ


ਐੱਮਡੀਐੱਨਆਈਵਾਈ ਦੇ ਮਾਹਿਰਾਂ ਅਨੁਸਾਰ, ਧਿਆਨ ਤਣਾਅ ਪ੍ਰਬੰਧਨ ਅਤੇ ਨਿਊਰੋਪਲਾਸਟੀਸਿਟੀ ਲਈ ਇੱਕ ਵਿਗਿਆਨਕ ਸਾਧਨ ਹੈ

प्रविष्टि तिथि: 21 DEC 2025 6:38PM by PIB Chandigarh

ਆਯੁਸ਼ ਮੰਤਰਾਲੇ ਦੇ ਅਧੀਨ ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਟਿਊਟ ਆਫ਼ ਯੋਗਾ (ਐੱਮਡੀਐੱਨਆਈਵਾਈ) ਨੇ ਅੱਜ ਵਿਸ਼ਵ ਧਿਆਨ ਦਿਵਸ ਮਨਾਇਆ। ਇਸ ਮੌਕੇ 'ਤੇ ਵਿਸ਼ੇਸ਼ ਧਿਆਨ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ‘ਤੇ ਉੱਘੇ ਵਿਦਵਾਨ, ਯੋਗ ਅਭਿਆਸੀ ਅਤੇ ਉਤਸ਼ਾਹੀ ਲੋਕ ਇਕੱਠੇ ਆਏ। ਇਸ ਸਮਾਗਮ ਨੇ ਵਧ ਰਹੇ ਵਿਸ਼ਵਵਿਆਪੀ ਤਣਾਅ ਦੇ ਬੋਝ ਨੂੰ ਹੱਲ ਕਰਨ ਵਿੱਚ ਪ੍ਰਾਚੀਨ ਯੋਗਿਕ ਗਿਆਨ ਅਤੇ ਆਧੁਨਿਕ ਮੈਡੀਕਲ ਵਿਗਿਆਨ ਦੇ ਸੰਗਮ ਨੂੰ ਉਜਾਗਰ ਕੀਤਾ।

ਐੱਮਡੀਐੱਨਆਈਵਾਈ ਦੇ ਡਾਇਰੈਕਟਰ ਪ੍ਰੋ. (ਡਾ.) ਕਾਸ਼ੀਨਾਥ ਸਮਾਗੰਡੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਅੱਜ ਦੇ ਮੁਕਾਬਲਾਤਮਕ ਵਿਸ਼ਵ ਵਿੱਚ ਧਿਆਨ ਦੇ ਇਲਾਜ ਦੇ ਮਹੱਤਵ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਲਗਭਗ 60 ਤੋਂ 70 ਪ੍ਰਤੀਸ਼ਤ ਤਣਾਅ ਕਿੱਤਾਮੁਖੀ ਪ੍ਰਕਿਰਤੀ ਦਾ ਹੁੰਦਾ ਹੈ ਅਤੇ ਪਤੰਜਲੀ ਯੋਗਸੂਤਰ ਵਿੱਚ ਵਰਣਿਤ ਤਕਨੀਕਾਂ ਰਾਹੀਂ ਸਰੀਰ ਅਤੇ ਮਨ ਨੂੰ ਸੰਤੁਲਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਗਿਆ ਹੈ। ਸਮਕਾਲੀ ਖੋਜ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਦੱਸਿਆ ਕਿ ਨਿਊਰੋਇਮੇਜਿੰਗ ਅਧਿਐਨ ਦਰਸਾਉਂਦੇ ਹਨ ਕਿ ਓਮ ਦਾ ਜਾਪ ਐਮੀਗਡਾਲਾ - ਦਿਮਾਗ ਦਾ ਡਰ ਅਤੇ ਨਕਾਰਾਤਮਕ ਭਾਵਨਾਵਾਂ ਦਾ ਕੇਂਦਰ - ਦੀ ਗਤੀਵਿਧੀ ਨੂੰ ਘਟਾਉਂਦਾ ਹੈ ਕਿਉਂਕਿ ਇਹ ਪ੍ਰੀਫ੍ਰੰਟਲ ਕੌਰਟੈਕਸ ਨੂੰ ਸਰਗਰਮ ਕਰਦਾ ਹੈ ਜੋ ਭਾਵਨਾਤਮਕ ਪ੍ਰਤੀਕ੍ਰਿਆਵਾਂ ਨੂੰ ਨਿਯੰਤ੍ਰਿਤ ਕਰਦਾ ਹੈ। ਇੱਕ ਐੱਫਐੱਮਆਰਆਈ ਅਧਿਐਨ ਨੇ ਆਰਾਮ ਦੀ ਸਥਿਤੀ ਦੇ ਮੁਕਾਬਲੇ ਉੱਚੀ ਆਵਾਜ਼ ਵਿੱਚ ਓਮ ਦੇ ਜਾਪ ਦੌਰਾਨ ਐਮੀਗਡਾਲਾ ਦੇ ਮਹੱਤਵਪੂਰਨ ਅਕਿਰਿਆਸ਼ੀਲਤਾ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ (ਏਮਜ਼), ਨਵੀਂ ਦਿੱਲੀ ਦੇ ਖੋਜਾਂ ਦਾ ਵੀ ਹਵਾਲਾ ਦਿੱਤਾ ਜੋ ਦਰਸਾਉਂਦੇ ਹਨ ਕਿ ਯੋਗ ਨਿਦ੍ਰਾ ਨਾਲ ਜੁੜੇ ਦਿਮਾਗ ਦੇ ਕਾਰਜਾਂ ਵਿੱਚ ਬਦਲਾਅ ਹੁੰਦੇ ਹਨ ਜੋ ਡੂੰਘੇ ਆਰਾਮ ਅਤੇ ਭਾਵਨਾਤਮਕ ਨਿਯਮਨ ਨਾਲ ਜੁੜੇ ਹੁੰਦੇ ਹਨ, ਜਿਸ ਨਾਲ ਤਣਾਅ ਘੱਟ ਹੁੰਦਾ ਹੈ।

ਧਿਆਨ ਦੀ ਅਧਿਆਤਮਿਕ ਪਰੰਪਰਾ ਦੀ ਨੁਮਾਇੰਦਗੀ ਕਰਦੇ ਹੋਏ, ਨਵੀਂ ਦਿੱਲੀ ਦੇ ਰਾਮਕ੍ਰਿਸ਼ਨ ਮਿਸ਼ਨ ਦੇ ਸਵਾਮੀ ਮੁਕਤਿਮਯਾਨੰਦ ਨੇ ਭਾਗੀਦਾਰਾਂ ਨੂੰ ਸਥਾਈ ਸ਼ਾਂਤੀ ਲਈ ਅੰਤਰਮੁਖੀ ਹੋਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਾਨਸਿਕ ਉਤਰਾਅ-ਚੜ੍ਹਾਅ ਨੂੰ ਸ਼ਾਂਤ ਕਰਨ ਦੀ ਸ਼ੁਰੂਆਤ ਸਵੈ-ਸਮਝ ਅਤੇ ਆਪਣੇ ਅਸਲ ਸੁਭਾਅ - ਸਤ ਚਿਤ ਆਨੰਦ ਸਵਰੂਪ - ਦੀ ਪਛਾਣ ਤੋਂ ਹੁੰਦੀ ਹੈ, ਜੋ ਪਿਆਰ ਅਤੇ ਦਇਆ 'ਤੇ ਅਧਾਰਿਤ ਹੈ। ਉਨ੍ਹਾਂ ਨੇ ਹੰਕਾਰ, ਈਰਖਾ ਅਤੇ ਅਧੂਰੀਆਂ ਇੱਛਾਵਾਂ ‘ਤੇ ਕਾਬੂ ਪਾਉਣ ਲਈ ਯਮ ਅਤੇ ਨਿਯਮਾਂ ਦੀ ਪਾਲਣਾ ਕਰਨ ‘ਤੇ ਵੀ ਜ਼ੋਰ ਦਿੱਤਾ ਜੋ ਅੰਦਰੂਨੀ ਸਦਭਾਵਨਾ ਨੂੰ ਵਿਗਾੜਦੇ ਹਨ।

ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਧਿਆਨ ਤਕਨੀਕਾਂ ਦਾ ਵਿਹਾਰਕ ਪ੍ਰਦਰਸ਼ਨ ਕੀਤਾ ਗਿਆ ਜਿਸ ਦਾ ਉਦੇਸ਼ ਭਾਗੀਦਾਰਾਂ ਨੂੰ ਮਾਨਸਿਕ ਅਤੇ ਭਾਵਨਾਤਮਕ ਲਚਕਤਾ ਨੂੰ ਵਧਾਉਣ ਲਈ ਪ੍ਰਭਾਵਸ਼ਾਲੀ ਸਾਧਨ ਪ੍ਰਦਾਨ ਕਰਨਾ ਸੀ। ਪ੍ਰੋਗਰਾਮ ਦਾ ਸਮਾਪਨ "ਸਿਹਤਮੰਦ ਮਨ, ਸਿਹਤਮੰਦ ਭਾਰਤ" ਦੇ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕਰਨ ਲਈ ਰੋਜ਼ਾਨਾ ਜੀਵਨ ਵਿੱਚ ਧਿਆਨ ਨੂੰ ਸ਼ਾਮਲ ਕਰਨ ਦੇ ਸਮੂਹਿਕ ਸੰਕਲਪ ਦੇ ਨਾਲ ਹੋਇਆ।

ਇਸ ਪ੍ਰੋਗਰਾਮ ਵਿੱਚ ਵਿਸ਼ਵਾਸ ਮੈਡੀਟੇਸ਼ਨ, ਨਵੀਂ ਦਿੱਲੀ ਦੇ ਸ਼੍ਰੀ ਅਤੁਲ ਚਾਵਲਾ, ਐੱਮਡੀਐੱਨਆਈਵਾਈ ਦੇ ਪ੍ਰੋਗਰਾਮ ਅਧਿਕਾਰੀ ਡਾ. ਆਈ. ਐੱਨ ਆਚਾਰੀਆ ਅਤੇ ਐੱਮਡੀਐੱਨਆਈਵਾਈ ਦੇ ਸੰਚਾਰ ਅਤੇ ਦਸਤਾਵੇਜ਼ ਅਧਿਕਾਰੀ ਮੋਹੰਮਦ ਤੈਯਬ ਆਲਮ ਮੌਜੂਦ ਸਨ। ਪ੍ਰੋਗਰਾਮ ਵਿੱਚ ਯੋਗ ਅਭਿਆਸੀ, ਵਿਦਿਆਰਥੀ, ਫੈਕਲਟੀ ਮੈਂਬਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਸਹਿਤ ਲਗਭਗ 700 ਭਾਗੀਦਾਰਾਂ ਨੇ ਹਿੱਸਾ ਲਿਆ।

ਸੰਯੁਕਤ ਰਾਸ਼ਟਰ ਮਹਾਸਭਾ ਨੇ ਪਿਛਲੇ ਸਾਲ 21 ਦਸੰਬਰ ਨੂੰ ਵਿਸ਼ਵ ਧਿਆਨ ਦਿਵਸ ਵਜੋਂ ਐਲਾਨ ਕੀਤਾ ਸੀ, ਜਿਸ ਵਿੱਚ ਹਰੇਕ ਵਿਅਕਤੀ ਦੇ ਸਰੀਰਕ ਅਤੇ ਮਾਨਸਿਕ ਸਿਹਤ ਦਾ ਆਨੰਦ ਲੈਣ ਦੇ ਅਧਿਕਾਰ ਦੀ ਪੁਸ਼ਟੀ ਕੀਤੀ ਗਈ ਸੀ। ਇਹ ਪਹਿਲਕਦਮੀ ਆਯੁਸ਼ ਮੰਤਰਾਲੇ ਦੇ ਉਨ੍ਹਾਂ ਨਿਰੰਤਰ ਯਤਨਾਂ ਦੇ ਅਨੁਰੂਪ ਹੈ, ਜਿਨ੍ਹਾਂ ਦਾ ਉਦੇਸ਼ ਸਿਹਤਮੰਦ ਸਮਾਜ ਲਈ ਰਵਾਇਤੀ ਭਾਰਤੀ ਗਿਆਨ ਨੂੰ ਆਧੁਨਿਕ ਜੀਵਨ ਸ਼ੈਲੀ ਨਾਲ ਏਕੀਕ੍ਰਿਤ ਕਰਨਾ ਹੈ।

************

ਐੱਸਆਰ/ਜੀਐੱਸ/ਐੱਸਜੀ


(रिलीज़ आईडी: 2207394) आगंतुक पटल : 2
इस विज्ञप्ति को इन भाषाओं में पढ़ें: English , Urdu , हिन्दी , Gujarati , Tamil , Telugu